ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਆਮ ਆਦਮੀ ਪਾਰਟੀ ਦਾ ਇਕਲੌਤਾ ਕੌਂਸਲਰ ਸੀਰਾ ਪੰਨੂੰ ਬਣਿਆ ਨਗਰ ਪੰਚਾਇਤ ਦਾ ਪ੍ਰਧਾਨ

Ad Position 21
No active advertisement
ਅਜੀਤ ਡੈਸਕ 12-07-2026

ਭਗਤਾ ਭਾਈਕਾ, 11 ਜੁਲਾਈ (ਸੁਖਪਾਲ ਸਿੰਘ ਸੋਨੀ)-ਅੱਜ ਸਥਾਨਕ ਸ਼ਹਿਰ ਵਿਖੇ ਨਗਰ ਪੰਚਾਇਤ ਦੀ ਪ੍ਰਧਾਨਗੀ ਦਾ ਤਾਜ ਲੰਮੀ ਜੱਦੋ ਜਹਿਦ ਉਪਰੰਤ ਕਾਂਗਰਸ ਦੇ ਸਹਿਯੋਗ ਨਾਲ ਆਮ ਆਦਮੀ ਪਾਰਟੀ ਦੇ ਇਕਲੌਤੇ ਕੌਂਸਲਰ ਯੂਥ ਆਗੂ ਜਗਸੀਰ ਸਿੰਘ ਪੰਨੂੰ ਦੇ ਸਿਰ ਸਜ ਗਿਆ ਹੈ। ਪ੍ਰਧਾਨਗੀ ਦੀ ਚੋਣ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਕਾਂਗਰਸ ਅਤੇ ਅਕਾਲੀ ਦਲ ਵਿਚ ਖਿਚੋਤਾਨ ਚੱਲ ਰਹੀ ਸੀ। ਖਿੱਚੋਤਾਨ ਦੌਰਾਨ ਕੌਂਸਲਰਾਂ ਦੇ ਟੂਰ ਚਰਚਾ ਵਿਚ ਰਹੇ। ਸੀਰਾ ਪੰਨੂੰ ਪ੍ਰਧਾਨ ਬਣਨ ਦੀ ਖੁਸ਼ੀ ਵਿਚ ਸਮਰਥਕਾਂ ਵਲੋਂ ਲੱਡੂ ਵੰਡੇ ਗਏ ਅਤੇ ਜੇਤੂ ਮਾਰਚ ਕੱਢਿਆ। ਨਗਰ ਪੰਚਾਇਤ ਦੀਆਂ ਵੋਟਾਂ ਦੌਰਾਨ ਕੁੱਲ 13 ਕੌਂਸਲਰਾਂ ਵਿਚੋਂ ਆਮ ਆਦਮੀ ਪਾਰਟੀ ਦਾ ਇਕ ਕੌਂਸਲਰ, ਕਾਂਗਰਸ ਦੇ ਪੰਜ ਕੌਂਸਲਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੱਤ ਕੌਂਲਸਰ ਚੋਣ ਜਿੱਤੇ ਸਨ। ਚੋਣ ਸਮੇਂ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਦੱਸਿਆ ਕਿ ਸਮੂਹ ਕੌਂਸਲਰਾਂ ਦੀ ਮੱਦਦ ਨਾਲ ਆਮ ਆਦਮੀ ਪਾਰਟੀ ਦੇ ਕੌਂਸਲਰ ਜਗਸੀਰ ਸਿੰਘ ‘ਸੀਰਾ ਪੰਨੂੰ’ ਪ੍ਰਧਾਨ ਬਣ ਗਏ ਹਨ, ਜਦ ਕਿ ਕਾਂਗਰਸ ਦੇ ਕੌਂਸਲਰ ਲਖਵੀਰ ਸਿੰਘ ‘ਲੱਖਾ ਸਿੱਧੂ’ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਕਾਂਗਰਸ ਦੇ ਹੀ ਕੌਂਸਲਰ ਗੁਰਪ੍ਰੀਤ ਸਿੰਘ ਘਾਰੂ ਨੂੰ ਮੀਤ ਪ੍ਰਧਾਨ ਚੁਣਿਆ ਗਿਆ ਹੈ। ਵਿਧਾਇਕ ਬਲਕਾਰ ਸਿੱਧੂ ਨੇ ਪ੍ਰਧਾਨ ਸੀਰਾ ਪੰਨੂੰ, ਸੀਨੀ ਮੀਤ ਪ੍ਰਧਾਨ ਲੱਖਾ ਸਿੱਧੂ ਅਤੇ ਮੀਤ ਪ੍ਰਧਾਨ ਘਾਰੂ ਸਮੇਤ ਹਾਜ਼ਰੀਨ ਕੌਂਲਸਰਾਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਵਲੋਂ ਲਏ ਗਏ ਫੈਸਲੇ ਦੀ ਪ੍ਰਸੰਸਾ ਕੀਤੀ। ਇਸ ਸਮੇਂ ਨਵੇਂ ਬਣੇ ਪ੍ਰਧਾਨ ਨੇ ਆਪ ਲੀਡਰਸਿਪ, ਸਾਥੀ ਕੌਂਸਲਰਾਂ ਅਤੇ ਵੋਟਰਾਂ ਦਾ ਧੰਨਵਾਦ ਕੀਤਾ। ਇਸ ਸਮੇਂ ਕਾਂਗਰਸ ਦੇ ਕੌਂਸਲਰ ਬੂਟਾ ਸਿੰਘ ਸਿੱਧੂ ਸਾਬਕਾ ਪ੍ਰਧਾਨ, ਲਖਵੀਰ ਸਿੰਘ ਲੱਖਾ ਕੌਂਸਲਰ, ਗੁਰਪ੍ਰੀਤ ਸਿੰਘ ਘਾਰੂ ਕੌਂਲਸਰ, ਰਾਜਵਿੰਦਰ ਸਿੰਘ ਰਾਜਾ ਕੌਂਸਲਰ, ਸੁਖਦੀਪ ਸਿੰਘ ਕੌਂਸਲਰ, ਕਾਲਾ ਭੁੱਚੋਂ, ਸ਼ੇਰ ਬਹਾਦਰ ਧਾਲੀਵਾਲ, ਬੇਅੰਤ ਸਿੰਘ ਸਲਾਬਤਪੁਰਾ, ਪਾਲਾਪ੍ਰਧਾਨ ਕੋਠਾ, ਸੰਜੀਵ ਕੁਮਾਰ ਬੰਟੀ, ਰਾਜਾ ਹਮੀਰਗੜ੍ਹ, ਗੁਰਪ੍ਰੀਤ ਸਿੰਘ ਸਲਾਬਤਪੁਰਾ, ਲੱਖਾ ਮਹਿਰਾਜ, ਵਿਜੇ ਕੁਮਾਰ ਪੱਪੂ, ਬਿੰਦਰ ਖ਼ਾਨਦਾਨ, ਏਕਮ ਸਿੱਧੂ, ਭਿੰਦਰ ਨੰਬਰਦਾਰ, ਜਗਸੀਰ ਸਿੰਘ ਮਲੂਕਾ ਸਮੇਤ ਵੱਡੀ ਗਿਣਤੀ ਵਿਚ ਪਿੰਡਾਂ ਦੇ ਆਪ ਸਮਰਥਕ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਡੀ. ਸੀ. ਦਫਤਰ ਕਰਮਚਾਰੀ ਯੂਨੀਅਨ ਦੀ ਚੋਣ, ਹਰਦੇਵ ਸਿੰਘ ਕੋਟਫੱਤਾ ਬਣੇ ਜ਼ਿਲ੍ਹਾ ਪ੍ਰਧਾਨ ਅਗਲੀ ਖ਼ਬਰ ਮਾਤਾ ਸੁੰਦਰੀ ਪਬਲਿਕ ਸਕੂਲ ਕੋਟਸ਼ਮੀਰ ਵਿਖੇ ਗਣਿਤ ਪ੍ਰਦਰਸ਼ਨੀ ਲਗਾਈ
Ad Position 24
No active advertisement