02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਆਕਲੀਆ ਕਾਲਜ ਆਫ਼ ਐਜੂਕੇਸ਼ਨ ਦੇ ਡੀ.ਐੱਲ.ਐੱਡ ਈ.ਟੀ.ਟੀ. ਸ਼ੈਸ਼ਨ 2023-2025 ਦੂਜਾ ਸਾਲ ਵਿਦਿਆਰਥੀਆਂ ਦਾ ਨਤੀਜਾ ਰਿਹਾ ਸ਼ਾਨਦਾਰ

Ad Position 21
No active advertisement
ਅਜੀਤ ਡੈਸਕ 24-07-2026

ਗੋਨਿਆਣਾ, 23 ਜੁਲਾਈ (ਲਛਮਣ ਦਾਸ ਗਰਗ)-ਆਕਲੀਆ ਕਾਲਜ ਆਫ਼ ਐਜੂਕੇਸ਼ਨ ਦੇ ਡੀ.ਐਲ.ਐੱਡ.ਈ.ਟੀ.ਟੀ. ਸ਼ੈਸ਼ਨ 2023-2025 ਦੂਜਾ ਸਾਲ ਦੇ ਵਿਦਿਆਰਥੀਆਂ ਦਾ ਨਤੀਜਾ ਸ਼ਾਨਦਾਰ ਰਿਹਾ। ਜਿਸ ਵਿਚ ਕੁਲਕਿਰਨ ਨੇ ਪਹਿਲਾ ਸਥਾਨ, ਜਸਵੀਰ ਕੌਰ ਨੇ ਦੂਜਾ ਸਥਾਨ ਅਤੇ ਸੰਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਆਕਲੀਆ ਗਰੁੱਪ ਆਫ਼ ਇੰਸਟੀਚਿਊਸ਼ਨਜ ਦੇ ਚੇਅਰਮੈਨ ਗੁਰਤੇਜ ਸਿੰਘ ਬਰਾੜ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ, ਜਿਨ੍ਹਾਂ ਦੀ ਬਦੌਲਤ ਸੰਸਥਾ ਦਾ ਨਾਂਅ ਰੌਸ਼ਨ ਹੋਇਆ। ਉਨ੍ਹਾਂ ਦੱਸਿਆ ਕਿ ਸੰਸਥਾ ਵਲੋਂ ਐਸ ਸੀ ਵਿਦਿਆਰਥੀਆਂ ਲਈ ਬਿਲਕੁੱਲ ਮੁਫ਼ਤ ਪੜ੍ਹਾਈ ਕਰਵਾਈ ਜਾਂਦੀ ਹੈ। ਇਸ ਸਮੇਂ ਪ੍ਰਿੰਸੀਪਲ ਡਾ: ਤਾਰਾ ਗਿੱਲ ਐਡੀਸ਼ਨਲ, ਡਾਇਰੈਕਟਰ ਅਮਨਦੀਪ ਸਿੰਘ ਦੰਦੀਵਾਲ, ਲੈਕਚਰਾਰ ਕਿਰਨਦੀਪ ਕੌਰ, ਲੈਕਚਰਾਰ ਹੁਸਨਪੀਤ ਕੌਰ, ਲੈਕਚਰਾਰ ਬਲਜਿੰਦਰ ਕੌਰ, ਲੈਕਚਰਾਰ ਗੁਰਪ੍ਰੀਤ ਕੌਰ, ਲੈਕਚਰਾਰ ਰਮਨਦੀਪ ਕੌਰ, ਲੈਕਚਰਾਰ ਲਖਵੀਰ ਕੌਰ, ਲੈਕਚਰਾਰ ਜਸਪ੍ਰੀਤ ਕੌਰ ਅਤੇ ਲੈਕਚਰਾਰ ਜਗਸੀਰ ਬਰਾੜ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਨੀਨਾ ਬਾਂਸਲ ਨੇ ਨਗਰ ਕੌਂਸਲ ਭੁੱਚੋ ਦੀ ਪ੍ਰਧਾਨ ਅਤੇ ਰੁਪਿੰਦਰ ਕੌਰ ਨੇ ਮੀਤ ਪ੍ਰਧਾਨ ਦਾ ਅਹੁਦਾ ਸੰਭਾਲਿਆ ਅਗਲੀ ਖ਼ਬਰ ਪੀ.ਸੀ.ਏ. ਵਲੋਂ ਡੀ.ਏ.ਵੀ. ਕਾਲਜ ਦਾ ਸਾਬਕਾ ਵਿਦਿਆਰਥੀ ਸਹਿਜ ਧਵਨ ‘ਪੰਜਾਬ ਦਾ ਸਰਬੋਤਮ ਬੱਲੇਬਾਜ਼’ ਵਜੋਂ ਸਨਮਾਨਿਤ
Ad Position 24
No active advertisement