02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਦਿੱਲੀ ’ਚ ਨੌਜਵਾਨਾਂ ’ਤੇ ਕੀਤੇ ਗਏ ਪੁਲਿਸ ਲਾਠੀਚਾਰਜ ਖ਼ਿਲਾਫ਼ ਬਠਿੰਡਾ ’ਚ ਜਨਤਕ ਜਥੇਬੰਦੀਆਂ ਵਲੋਂ ਭਰਵਾਂ ਰੋਸ ਮੁਜ਼ਾਹਰਾ

Ad Position 21
No active advertisement
ਅਜੀਤ ਡੈਸਕ 24-07-2026

ਬਠਿੰਡਾ, 23 ਜੁਲਾਈ (ਸੱਤਪਾਲ ਸਿੰਘ ਸਿਵੀਆਂ): ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਜਵਾਬਦੇਹੀ, ਪਾਰਦਰਸ਼ੀ ਪ੍ਰੀਖਿਆ ਪ੍ਰਣਾਲੀ ਅਤੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸ਼ਾਂਤਮਈ ਤਰੀਕੇ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਉੱਤੇ ਦਿੱਲੀ ਪੁਲਿਸ ਵਲੋਂ ਕੀਤੇ ਗਏ ਅੰਨੇ੍ਹਵਾਹ ਲਾਠੀਚਾਰਜ ਦੇ ਵਿਰੋਧ ਵਿਚ ਬਠਿੰਡਾ ’ਚ ਵਿਆਪਕ ਰੋਸ ਮੁਜ਼ਾਹਰਾ ਕੀਤਾ ਗਿਆ, ਜਿਸ ਵਿਚ ਜਮਹੂਰੀ ਅਧਿਕਾਰ ਸਭਾ, ਤਰਕਸ਼ੀਲ ਸੁਸਾਇਟੀ, ਪੀਐਸਯੂ (ਲਲਕਾਰ), ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ, ਟੀਚਰ ਹੋਮ ਟਰੱਸਟ, ਭਾਕਿਯੂ (ਡਕੌਂਦਾ), ਕਿਰਤੀ ਕਿਸਾਨ ਯੂਨੀਅਨ, ਪੰਜਾਬੀ ਸਾਹਿੱਤ ਸਭਾ, ਆਂਗਣਵਾੜੀ ਯੂਨੀਅਨ, ਪੈਰਾ-ਮੈਡੀਕਲ ਕਰਮਚਾਰੀ ਯੂਨੀਅਨ, ਦਿਹਾਤੀ ਮਜ਼ਦੂਰ ਸਭਾ, ਜਮਹੂਰੀ ਕਿਸਾਨ ਸਭਾ, ਡੀਟੀਐੱਫ ਬੰਗੀ, ਪੁਰਾਣੀ ਪੈਨਸ਼ਨ ਪ੍ਰਾਪਤੀ ਫ਼ਰੰਟ, ਈਟੀਟੀ ਅਧਿਆਪਕ ਯੂਨੀਅਨ, 4161 ਅਧਿਆਪਕ ਯੂਨੀਅਨ, 6635 ਈਟੀਟੀ ਅਧਿਆਪਕ ਯੂਨੀਅਨ, ਬੀਐਡ ਫ਼ਰੰਟ, ਡੀਟੀਐਫ ਪੰਜਾਬ, ਭਾਕਿਯੂ (ਉਗਰਾਹਾਂ), ਪੰਜਾਬ ਖੇਤ ਮਜ਼ਦੂਰ ਯੂਨੀਅਨ, ਨੌਜਵਾਨ ਭਾਰਤ ਸਭਾ, ਪੀਐਸਯੂ (ਰੰਧਾਵਾ), ਟੀਐਸਯੂ (ਭੰਗਲ), ਪੰਜਾਬ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ, ਮਨਰੇਗਾ ਕਰਮਚਾਰੀ ਯੂਨੀਅਨ, ਪਾਵਰਕਾਮ-ਟਰਾਂਸਕੋ ਠੇਕਾ ਮੁਲਾਜ਼ਮ ਤਾਲਮੇਲ ਕਮੇਟੀ, ਐਸੋਸੀਏਟ ਅਧਿਆਪਕ ਯੂਨੀਅਨ, ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਅਤੇ ਪੈਰਾ-ਮੈਡੀਕਲ ਯੂਨੀਅਨ ਅਤੇ ਆਮ ਲੋਕਾਂ ਨੇ ਭਰਵੀਂ ਸ਼ਮੂਲੀਅਤ ਕੀਤੀ। ਇਸ ਮੌਕੇ ਜ਼ਮਹੂਰੀ ਅਧਿਕਾਰ ਸਭਾ ਦੇ ਪ੍ਰਧਾਨ ਬੱਗਾ ਸਿੰਘ, ਕੰਪਿਊਟਰ ਟੀਚਰ ਆਗੂ ਜੋਨੀ ਸਿੰਗਲਾ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਸੁਰਿੰਦਰਪ੍ਰੀਤ ਘਣੀਆਂ, ਭਾਕਿਯੂ ਡਕੌਂਦਾ ਦੇ ਗੁਰਦੀਪ ਸਿੰਘ, ਪੀਐਸਯੂ ਲਲਕਾਰ ਦੇ ਪਰਮਿੰਦਰ, ਸਹਿਤ ਸਭਾ ਦੇ ਜਸਪਾਲ ਮਾਨਖੇੜਾ, ਟੀਚਰ ਹੋਮ ਟਰੱਸਟ ਦੇ ਲਛਮਣ ਮਲੂਕਾ, ਮਨਰੇਗਾ ਕਰਮਚਾਰੀ ਆਗੂ ਸੁਖਵਿੰਦਰ ਸਿੰਘ, ਵੇਰਕਾ ਮੁਲਾਜ਼ਮ ਯੂਨੀਅਨ ਪ੍ਰਧਾਨ ਜਸਵੀਰ ਸਿੰਘ, ਪੀਐਸਐਸਐਫ 140622 ਦੇ ਹਰਨੇਕ ਸਿੰਘ, ਪਲਸ ਮੰਚ ਦੇ ਜਗਸੀਰ ਜੀਦਾ, ਤਰਕਸ਼ੀਲ ਸੁਸਾਇਟੀ ਦੇ ਰਾਜਪਾਲ, ਨੌਜਵਾਨ ਸਭਾ ਦੇ ਅਸ਼ਵਨੀ, ਪਾਵਰਕਾਮ ਟਰਾਂਸਕੋ ਕਮੇਟੀ ਦੇ ਜਗਰੂਪ ਸਿੰਘ, ਪੈਨਸ਼ਨਰ ਯੂਨੀਅਨ ਥਰਮਲ ਦੇ ਮਨਜੀਤ, ਡੀਟੀਐਫ ਦੇ ਜਗਪਾਲ ਬੰਗੀ, ਪੁਰਾਣੀ ਪੈਨਸ਼ਨ ਪ੍ਰਾਪਤੀ ਫ਼ਰੰਟ ਆਗੂ ਅੰਮ੍ਰਿਤਪਾਲ ਮਾਨ, ਸ਼ਪੈਸ਼ਲ ਕੇਡਰ ਅਧਿਆਪਕ ਯੂਨੀਅਨ ਦੇ ਆਗੂ ਵੀਰਪਾਲ ਕੌਰ ਸਿਧਾਣਾ, ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਵਿਗਿਆਨ ਦੇ ਗਗਨਦੀਪ ਭੁੱਲਰ, ਪਾਵਰਕਾਮ ਤੇ ਟਰਾਂਸਕੋ ਆਊਟਸੋਰਸ ਮੁਲਾਜ਼ਮ ਆਗੂ ਗੁਰਵਿੰਦਰ, ਪੈਨਸ਼ਨਰ ਆਗੂ ਦਰਸ਼ਨ ਮੌੜ ਤੇ ਸੁਦੀਪ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੇਪਰ ਲੀਕ, ਬੇਰੁਜ਼ਗਾਰੀ ਅਤੇ ਵਿੱਦਿਅਕ ਪ੍ਰਬੰਧਾਂ ਦੀ ਨਿੱਘਰਦੀ ਹਾਲਤ ਬਾਰੇ ਜਵਾਬਦੇਹੀ ਮੰਗ ਰਹੀ ਦੇਸ਼ ਦੀ ਜਵਾਨੀ ਨੂੰ ਪੁਲਿਸ ਡੰਡੇ ਨਾਲ ਚੁੱਪ ਕਰਵਾਉਣਾ ਸ਼ਰੇਆਮ ਧੱਕਾ ਅਤੇ ਹਕੂਮਤੀ ਨਾਕਾਮੀਆਂ ਨੂੰ ਢਕਣਾ ਹੈ। ਇਸ ਲਾਠੀਚਾਰਜ ਦੇ ਜ਼ਿੰਮੇਵਾਰ ਅਧਿਕਾਰੀਆਂ ਦੀ ਜਵਾਬਦੇਹੀ ਅਤੇ ਪੇਪਰ ਲੀਕ ਤੇ ਪ੍ਰੀਖਿਆ ਘਪਲਿਆਂ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਇਸ ਦੌਰਾਨ ਖੰਨਾ ’ਚ ਮਨਰੇਗਾ ਮੁਲਾਜ਼ਮਾਂ, ਯੂਨੀਵਰਸਿਟੀ ’ਚ ਵਿਦਿਆਰਥੀਆਂ, ਬਰਨਾਲਾ ’ਚ ਸਫ਼ਾਈ ਕਰਮੀਆਂ ਅਤੇ ਪਟਿਆਲਾ ਵਿਚ ਸੰਘਰਸ਼ਸ਼ੀਲ ਲੋਕਾਂ ’ਤੇ ਢਾਹੇ ਗਏ ਪੁਲਿਸ ਤਸ਼ੱਦਦ ਵੀ ਸਖ਼ਤ ਨਿਖੇਧੀ ਕੀਤੀ ਗਈ।

Ad Position 22
No active advertisement
ਪਿਛਲੀ ਖ਼ਬਰ ਬਲਾਕ ਪੱਧਰੀ ਖੇਡਾਂ : ਸ਼ੁਭਦੀਪ ਨੇ ਜਿੱਤੇ ਦੋ ਪਹਿਲੇ ਸਥਾਨ, ਅਮਨਦੀਪ ਦੋ ਮੁਕਾਬਲਿਆਂ ’ਚ ਦੂਜੇ ਸਥਾਨ ’ਤੇ ਅਗਲੀ ਖ਼ਬਰ ਨੀਨਾ ਬਾਂਸਲ ਨੇ ਨਗਰ ਕੌਂਸਲ ਭੁੱਚੋ ਦੀ ਪ੍ਰਧਾਨ ਅਤੇ ਰੁਪਿੰਦਰ ਕੌਰ ਨੇ ਮੀਤ ਪ੍ਰਧਾਨ ਦਾ ਅਹੁਦਾ ਸੰਭਾਲਿਆ
Ad Position 24
No active advertisement