11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਬਿਜਲੀ ਕਾਮਿਆਂ ਵਲੋਂ ਭਗਤਾ ਭਾਈਕਾ ਵਿਖੇ ਜ਼ਬਰਦਸਤ ਰੋਸ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 25-07-2026
ਭਗਤਾ ਭਾਈਕਾ, 24 ਜੁਲਾਈ (ਸੁਖਪਾਲ ਸਿੰਘ ਸੋਨੀ)-ਪੀਐਸਈਬੀ ਜੁਆਇੰਟ ਫੋਰਮ ਅਤੇ ਏਕਤਾ ਮੰਚ ਦੇ ਸਾਂਝੇ ਸੱਦੇ ’ਤੇ ਸਮੁੱਚੇ ਪੰਜਾਬ ਅੰਦਰ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਚੱਲ ਰਹੇ ਸੰਘਰਸ਼ ਤਹਿਤ ਸਬ ਡਵੀਜ਼ਨ ਰੋਸ ਰੈਲੀ ਪ੍ਰਦਰਸ਼ਨ ਉਪਰੰਤ ਅੱਜ ਡਵੀਜ਼ਨ ਪੱਧਰੀ ਰੋਸ ਰੈਲੀ ਵਿਚ ਸਮੁੱਚੇ ਪੰਜਾਬ ਦਾ ਬਿਜਲੀ ਕਾਮਾਂ ਸਮੂਹਿਕ ਛੁੱਟੀ ਭਰ ਕੇ ਸੜਕਾਂ ਤੇ ਉਤਰ ਆਇਆ ਹੈ। ਇਸ ਸੰਘਰਸ਼ ਤਹਿਤ ਅੱਜ ਭਗਤਾ ਭਾਈਕਾ ਵਿਖੇ ਕਿਸਾਨ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਵਲੋਂ ਪਾਵਰ ਕਾਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਵਿਰੁੱਧ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਬਾਜ਼ਾਰਾਂ ਵਿਚ ਬਾਜ਼ਾਰਾਂ ਵਿਚ ਰੋਸ ਮਾਰਚ ਕੀਤਾ ਗਿਆ ਹੈ। ਇਸ ਸਮੇਂ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ। ਇਸ ਤੋਂ ਪਹਿਲਾਂ ਮੰਡਲ ਦਫ਼ਤਰ ਭਗਤਾ ਭਾਈਕਾ ਵਿਖੇ ਵਿਸ਼ਾਲ ਧਰਨਾ ਦਿੱਤਾ ਗਿਆ, ਜਿਸ ਵਿਚ ਸਾਂਝੇ ਫੋਰਮ ਦੀਆਂ ਜਥੇਬੰਦੀਆਂ, ਪੈਨਸ਼ਨਰ ਐਸੋਸੀਏਸ਼ਨ, ਅਤੇ ਕਿਸਾਨ ਜਥੇਬੰਦੀਆਂ ਆਗੂ ਅਤੇ ਵੱਡੀ ਗਿਣਤੀ ਵਿਚ ਮੁਲਾਜ਼ਮ, ਪੈਨਸ਼ਨਰ ਅਤੇ ਕਿਸਾਨ ਸ਼ਾਮਿਲ ਹੋਏ। ਇਸ ਸਮੇਂ ਵੱਖ-ਵੱਖ ਬੁਲਾਰਿਆਂ ਵਲੋਂ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮ ਦੀਆਂ ਹੱਕੀ ਮੰਗਾਂ ਮੰਨ ਕੇ ਹੁਣ ਉਨ੍ਹਾਂ ਨੂੰ ਲਾਗੂ ਕਰਨ ਤੋਂ ਲਗਾਤਾਰ ਟਾਲਮਟੋਲ ਕਰ ਰਹੀ ਹੈ। ਮੁਲਾਜ਼ਮਾਂ ਆਗੂਆਂ ਨੇ ਕਿਹਾ ਕਿ ਸਮੁੱਚੇ ਪੰਜਾਬ ਅੰਦਰ ਪਿਛਲੇ ਚਾਰ ਦਿਨ ਤੋਂ ਬਿਜਲੀ ਕੰਮ ਸਮੂਹਿਕ ਛੁੱਟੀ ਤੇ ਹੈ ਅਤੇ ਹੱਕੀ ਮੰਗਾਂ ਮੰਨੇ ਜਾਣ ਤੱਕ ਬਿਜਲੀ ਕਾਮੇ ਆਪਣੀ ਡਿਊਟੀ ਤੇ ਨਹੀਂ ਪਰਤਣਗੇ। ਇਸ ਸਮੇਂ ਜੋਨ ਪ੍ਰਧਾਨ ਬਲਜੀਤ ਸਿੰਘ, ਮਹਿੰਦਰ ਪਾਲ ਸਿੰਘ, ਹਰਜਿੰਦਰ ਸਿੰਘ ਪ੍ਰਧਾਨ, ਲਖਵਿੰਦਰ ਸਿੰਘ ਪ੍ਰਧਾਨ, ਸੁਰਿੰਦਰ ਸਿੰਘ ਪ੍ਰਧਾਨ, ਕਮਲਦੀਪ ਸਿੰਘ, ਵਿਨੋਦ ਸਿੰਘ ਖਾਲਸਾ ਆਗੂ ਟੀ ਐਸ ਯੂ, ਕੁਲਦੀਪ ਸਿੰਘ, ਲਖਵੀਰ ਸਿੰਘ ਪ੍ਰਧਾਨ, ਪੁਨੀਤ ਗੋਇਲ, ਅਵਤਾਰ ਸਿੰਘ,ਪ੍ਰਗਟ ਰਾਮ ਸ਼ਰਮਾ ਇੰਜੀ:ਹਰਦੀਪ ਸਿੰਘ, ਹਨੀ ਸਿੰਘ, ਅੰਗਰੇਜ਼ ਸਿੰਘ, ਕੁਲਤਾਰ ਸਿੰਘ, ਪ੍ਰਧਾਨ ਕਿਸ਼ੋਰੀ ਲਾਲ, ਪੂਰਨ ਸਿੰਘ ਗੁੰਮਟੀ, ਬਿੰਦਰ ਸਿੰਘ ਮਲੂਕਾ, ਮੱਘਰ ਸਿੰਘ, ਬੀਕੇਯੂ ਉਗਰਾਹਾਂ ਵਲੋਂ ਜਸਪਾਲ ਸਿੰਘ ਕੋਠਾ, ਬੀਕੇਯੂ ਉਗਰਾਹਾਂ ਇਸਤਰੀ ਵਿੰਗ ਦੇ ਮਾਲਣ ਕੌਰ, ਭਾਰਤੀ ਕ੍ਰਾਂਤੀਕਾਰੀ ਕਿਸਾਨ ਜਥੇਬੰਦੀ ਵਲੋਂ ਕਰਮਜੀਤ ਸਿੰਘ, ਜਸਵਿੰਦਰ ਸਿੰਘ, ਹਰਵਿੰਦਰ ਸਿੰਘ, ਸੁਖਵਿੰਦਰ ਚੀਦਾ ਆਦਿ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਖੇਤੀ ਮੋਟਰਾਂ ਨੂੰ ਪਿਛਲੇ ਕਈ ਦਿਨਾਂ ਤੋਂ ਬਿਜਲੀ ਸਪਲਾਈ ਨਾ ਮਿਲਣ ਤੋਂ ਦੁਖੀ ਕਿਸਾਨਾਂ ਨੇ ਘੇਰਿਆ ਪਾਵਰਕਾਮ ਦਾ ਦਫਤਰ ਅਗਲੀ ਖ਼ਬਰ ਲੋਕ ਮਿਲਣੀ ਮੁਹਿੰਮ ਤਹਿਤ ਵਿਧਾਇਕ ਗਿਆਸਪੁਰਾ ਨੇ ਪਿੰਡ ਨਿਜ਼ਾਮਪੁਰ ਦੇ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ
Ad Position 24