11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਸੜਕ ਹਾਦਸਿਆਂ ਵਿਚ ਤਿੰਨ ਵਿਅਕਤੀ ਜ਼ਖਮੀ

Ad Position 21
No active advertisement
ਅਜੀਤ ਡੈਸਕ 25-07-2026
ਬਠਿੰਡਾ, 24 ਜੁਲਾਈ (ਅਵਤਾਰ ਸਿੰਘ ਕੈਂਥ)-ਸਥਾਨਕ ਜੀ. ਟੀ. ਰੋਡ ’ਤੇ ਰਾਜਿੰਦਰਾ ਕਾਲਜ ਨੇੜੇ ਇਕ ਮੋਟਰ ਸਾਈਕਲ ਅਤੇ ਇਕ ਕਾਰ ਦੀ ਟੱਕਰ ਕਾਰਨ ਮੋਟਰ ਸਾਈਕਲ ਸਵਾਰ ਦੀਪਕ ਨਾਮਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ। ਇਸ ਤੋਂ ਇਲਾਵਾ ਸਥਾਨਕ ਹਨੂੰਮਾਨ ਚੌਕ ’ਤੇ ਦੋ ਮੋਟਰ ਸਾਈਕਲਾਂ ਦੀ ਆਪਸ ਵਿਚ ਟੱਕਰ ਹੋਣ ਕਾਰਨ ਦੋ ਮੋਟਰ ਸਾਈਕਲ ਸਵਾਰ ਨੌਜਵਾਨ ਜ਼ਖਮੀ ਹੋ ਗਏ। ਇਨ੍ਹਾਂ ਦੋਂਵਾਂ ਘਟਨਾਵਾਂ ਦੀ ਸੂਚਨਾ ਮਿਲਦੇ ਹੀ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬ੍ਰਿਗੇਡ ਟੀਮ ਮੈਂਬਰਾਂ ਟੇਕ ਚੰਦ ਦੀ ਅਗਵਾਈ ਵਿਚ ਸਹਾਰਾ ਐਂਬੂਲੈਂਸ ਨਾਲ ਹਾਦਸੇ ਵਾਲੀ ਥਾਂ ’ਤੇ ਪਹੁੰਚੇ ਅਤੇ ਜ਼ਖਮੀ ਮੋਟਰ ਸਾਈਕਲ ਸਵਾਰਾਂ ਰਾਕੇਸ਼ ਕੁਮਾਰ (22) ਅਤੇ ਸੁਧੀਰ (17) ਵਾਸੀ ਮਾਡਲ ਟਾਊਨ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖਲ ਕਰਵਾਇਆ।
Ad Position 22
No active advertisement
ਪਿਛਲੀ ਖ਼ਬਰ 6.84 ਗ੍ਰਾਮ ਹੈਰੋਇਨ ਸਮੇਤ ਦੋ ਕਾਬੂ ਅਗਲੀ ਖ਼ਬਰ 1 ਕਿੱਲੋ 540 ਗ੍ਰਾਮ ਗਾਂਜੇ ਸਮੇਤ ਤਿੰਨ ਔਰਤਾਂ ਅਤੇ 1 ਵਿਅਕਤੀ ਗ੍ਰਿਫਤਾਰ
Ad Position 24