ਬਠਿੰਡਾ, 24 ਜੁਲਾਈ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੇ ਲਾਇਨੋਂਪਾਰ ਇਲਾਕੇ ਵਿਚ ਕੁਝ ਦਿਨ ਪਹਿਲਾਂ, ਸਹਾਰਾ ਜਨ ਸੇਵਾ ਨੂੰ ਰੇਲਵੇ ਨਾਲੇ ਵਿਚੋਂ ਇਕ ਅਣਪਛਾਤੇ ਵਿਅਕਤੀ ਦੀ ਬੇਪਰਦਾ ਲਾਸ਼ ਮਿਲੀ ਸੀ। ਲਾਸ਼ ਦੀ ਪਹਿਚਾਣ ਨਾ ਹੋਣ ਕਾਰਨ, ਕੈਨਾਲ ਕਾਲੋਨੀ ਪੁਲਿਸ ਨੇ ਪੋਸਟ ਮਾਰਟਮ ਕਰਵਾਕੇ ਸੰਸਕਾਰ ਕਰਨ ਲਈ ਸਹਾਰਾ ਜਨ ਸੇਵਾ ਸੰਸਥਾ ਨੂੰ ਸੌਂਪ ਦਿੱਤਾ। ਸਹਾਰਾ ਜਨ ਸੇਵਾ ਟੀਮ ਟੇਕ ਚੰਦ, ਹਰਬੰਸ ਸਿੰਘ, ਸੰਦੀਪ ਗਿੱਲ, ਵਿੱਕੀ, ਪਾਰਸ ਸਿੰਘ ਪਵਾਰ ਸਮਾਜ ਸੇਵਕ ਦੀ ਮੱਦਦ ਨਾਲ ਸਥਾਨਕ ਅਨਾਜ ਮੰਡੀ ਦੇ ਰਾਮ ਬਾਗ ਵਿਚ ਪੂਰੇ ਧਾਰਮਿਕ ਰੀਤੀ ਰਿਵਾਜ ਨਾਲ ਅੰਤਿਮ ਸੰਸਕਾਰ ਕੀਤਾ ਗਿਆ।