12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਡਿਸਟ੍ਰਿਕਟ ਸੈਂਸਸ ਹੈਂਡਬੁੱਕ ਦੀ ਸਿਖਲਾਈ ਬਠਿੰਡਾ ਵਿਖੇ ਸੰਪੰਨ ਖੇਤਰੀ ਅਮਲੇ ਦੀ ਸਿਖ਼ਲਾਈ ਮੁਕੰਮਲ ਕਰਨ ਵਾਲਾ ਪੰਜਾਬ ਦਾ ਪਹਿਲਾ ਜ਼ਿਲ੍ਹਾ ਬਣਿਆ ਬਠਿੰਡਾ

Ad Position 21
No active advertisement
ਅਜੀਤ ਡੈਸਕ 25-07-2026
ਬਠਿੰਡਾ, 24 ਜੁਲਾਈ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਪੰਜਾਬ ਵਿਚ ਡਿਸਟ੍ਰਿਕਟ ਸੈਂਸਸ ਹੈਂਡਬੁੱਕ-2027 ਲਈ ਫੀਲਡ ਫੰਕਸ਼ਨਰੀਆਂ ਦੀ ਸਿਖਲਾਈ ਮੁਕੰਮਲ ਕਰਨ ਵਾਲਾ ਬਠਿੰਡਾ ਪਹਿਲਾ ਜ਼ਿਲ੍ਹਾ ਬਣ ਗਿਆ ਹੈ। ਪ੍ਰਿੰਸੀਪਲ ਸੈਂਸਸ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਦੱਸਿਆ ਕਿ ਜ਼ਿਲ੍ਹਾ ਬਠਿੰਡਾ ਦੇ ਪੇਂਡੂ ਖੇਤਰੀ ਅਮਲੇ ਲਈ ਡਿਸਟ੍ਰਿਕਟ ਸੈਂਸਸ ਹੈਂਡਬੁੱਕ-2027 ਸਬੰਧੀ ਤਿੰਨ ਰੋਜ਼ਾ ਸਿਖਲਾਈ ਪ੍ਰੋਗਰਾਮ ਸੰਪੰਨ ਹੋ ਗਿਆ ਹੈ। ਇਹ ਸਿਖਲਾਈ ਡਿਪਟੀ ਕਮਿਸ਼ਨਰ ਦਫ਼ਤਰ, ਬਠਿੰਡਾ ਦੇ ਮੀਟਿੰਗ ਹਾਲ ਵਿਖੇ ਕਰਵਾਈ ਗਈ। ਡਾਇਰੈਕਟੋਰੇਟ ਆਫ਼ ਸੈਂਸਸ ਆਪ੍ਰੇਸ਼ਨਜ਼, ਪੰਜਾਬ ਦੇ ਸਟੈਟਿਸਟੀਕਲ ਇਨਵੈਸਟੀਗੇਟਰ ਗ੍ਰੇਡ-2 ਅਤੇ ਡਿਸਟ੍ਰਿਕਟ ਕੋਆਰਡੀਨੇਟਰ ਗੁਲਸ਼ਨ ਕਸ਼ਯਪ, ਸਟੈਟਿਸਟੀਕਲ ਇਨਵੈਸਟੀਗੇਟਰ ਗ੍ਰੇਡ-2 ਵਿਕਾਸ ਸਿੰਘ ਅਤੇ ਸਟੈਟਿਸਟੀਕਲ ਇਨਵੈਸਟੀਗੇਟਰ ਗ੍ਰੇਡ-1 ਅੰਕੁਸ਼ ਸ਼ਰਮਾ ਵਲੋਂ ਇਹ ਸਿਖਲਾਈ ਦਿੱਤੀ ਗਈ। ਇਸ ਵਿਚ 140 ਤੋਂ ਵੱਧ ਫੀਲਡ ਫੰਕਸ਼ਨਰੀਆਂ ਨੇ ਭਾਗ ਲਿਆ। ਸਿਖਲਾਈ ਦੌਰਾਨ ਉਦੇਸ਼ਾਂ, ਕਾਰਜ-ਖੇਤਰ ਅਤੇ ਸਮਾਂ-ਸੀਮਾ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਡੀ.ਸੀ.ਐਚ.ਬੀ. ਵੈੱਬ ਪੋਰਟਲ ਦੇ ਵਿਲੇਜ ਡਾਇਰੈਕਟਰੀ ਮੋਡਿਊਲ ਦਾ ਵਿਸਥਾਰ ਨਾਲ ਪ੍ਰੈਕਟੀਕਲ ਡੈਮੋ ਦਿੱਤਾ ਗਿਆ। 10 ਅਗਸਤ, 2026 ਤੋਂ ਸ਼ੁਰੂ ਹੋਣ ਵਾਲੇ 30 ਦਿਨਾਂ ਦੇ ਫੀਲਡ ਵਰਕ ਤੋਂ ਪਹਿਲਾਂ ਅਭਿਆਸ ਲਈ ਸਾਰੇ ਸਬੰਧਿਤ ਕਰਮਚਾਰੀਆਂ ਦੇ ਮੋਬਾਈਲ ਫੋਨਾਂ ਵਿਚ ਡੀ.ਸੀ.ਐਚ.ਬੀ. ਟਰੇਨਿੰਗ ਐਪ ਵੀ ਇੰਸਟਾਲ ਕੀਤੀ ਗਈ। ਸਿਖ਼ਲਾਈ ਸੈਸ਼ਨ ਬਹੁਤ ਹੀ ਇੰਟਰਐਕਟਿਵ ਰਹੇ ਅਤੇ ਲੋਕਾਂ ਵਲੋਂ ਪੁੱਛੇ ਗਏ ਸਾਰੇ ਸਵਾਲਾਂ ਅਤੇ ਸ਼ੰਕਾਵਾਂ ਦਾ ਟਰੇਨਰਾਂ ਦੀ ਟੀਮ ਵਲੋਂ ਤਸੱਲੀਬਖ਼ਸ਼ ਜਵਾਬ ਦਿੱਤਾ ਗਿਆ। ਇਸ ਮੌਕੇ ਡਾਇਰੈਕਟੋਰੇਟ ਆਫ਼ ਸੈਂਸਸ ਆਪ੍ਰੇਸ਼ਨਜ਼, ਪੰਜਾਬ ਦੇ ਟਰੇਨਰਾਂ ਨੇ ਡਿਸਟ੍ਰਿਕਟ ਸੈਂਸਸ ਹੈਂਡਬੁੱਕ-2027 ਦੀ ਤਿਆਰੀ ਲਈ ਸਹੀ ਅਤੇ ਸਮੇਂ ਸਿਰ ਡਾਟਾ ਇਕੱਤਰ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਹੈਂਡਬੁੱਕ ਯੋਜਨਾਕਾਰਾਂ, ਪ੍ਰਸ਼ਾਸਕਾਂ ਅਤੇ ਖੋਜ ਕਰਨ ਵਾਲਿਆਂ ਲਈ ਮਹੱਤਵਪੂਰਨ ਦਸਤਾਵੇਜ਼ ਵਜੋਂ ਕੰਮ ਕਰਦੀ ਹੈ।
Ad Position 22
No active advertisement
ਪਿਛਲੀ ਖ਼ਬਰ ਐੱਸ. ਸੀ. ਕਮਿਸ਼ਨ ਦੇ ਚੇਅਰਮੈਨ ਜਸਵੀਰ ਗੜ੍ਹੀ 26 ਜੁਲਾਈ ਨੂੰ ਸੰਗਤ ਮੰਡੀ ਵਿਖੇ ਸੁਣਨਗੇ ਲੋਕਾਂ ਦੀਆਂ ਸਮੱਸਿਆਵਾਂ ਅਗਲੀ ਖ਼ਬਰ ਬਠਿੰਡਾ ਪੁਲਿਸ ਵਲੋਂ ਵੱਖ-ਵੱਖ ਥਾਵਾਂ ਤੋਂ 7 ਵਿਅਕਤੀ ਕਾਬੂ 15.26 ਗ੍ਰਾਮ ਹੈਰੋਇਨ ਤੇ 435 ਨਸ਼ੀਲੇ ਕੈਪਸੂਲ ਬਰਾਮਦ
Ad Position 24