02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਪੁਰਾਣੇ ਵਾਹਨਾਂ ਦੀ ਆਰ.ਸੀ. ’ਤੇ ਨਾਂਅ ਤਬਦੀਲੀ ਦੀ ਲੰਬੀ ਪ੍ਰਕਿਰਿਆ ਰਿਸ਼ਵਤਖੋਰੀ ਨੂੰ ਦੇ ਰਹੀ ਹੈ ਹਵਾ- ਗਗਨਦੀਪ ਸਿੰਘ ਬਹਿਣੀਵਾਲ

ਰਾਮਾਂ ਮੰਡੀ, 2 ਅਗਸਤ (ਤਰਸੇਮ ਸਿੰਗਲਾ)- ਜੈ ਬਾਬਾ ਸਰਬੰਗੀ ਟੈਕਸੀ ਯੂਨੀਅਨ ਰਾਮਾਂ ਦੇ ਮੀਤ ਪ੍ਰਧਾਨ ਗਗਨਦੀਪ ਸਿੰਘ ਬਹਿਣੀਵਾਲ ਨੇ ਦੋਸ਼ ਲਗਾਇਆ ਹੈ ਕਿ ਪੁਰਾਣੇ ਵਾਹਨਾਂ ਦੀ ਆਰਸੀ (ਰਜਿਸਟ੍ਰੇਸ਼ਨ ਸਰਟੀਫਿਕੇਟ) ‘ਤੇ ਮਾਲਕੀ ਨਾਮ ਤਬਦੀਲ ਕਰਨ ਦੀ ਲੰਬੀ ਅਤੇ ਜਟਿਲ ਪ੍ਰਕਿਰਿਆ ਲੋਕਾਂ ਲਈ ਵੱਡੀ ਪ੍ਰੇਸ਼ਾਨੀ ਬਣ ਚੁੱਕੀ ਹੈ, ਜਿਸ ਕਾਰਨ ਰਿਸ਼ਵਤਖੋਰੀ ਨੂੰ ਵੀ ਹਵਾ ਮਿਲ ਰਹੀ ਹੈ। ਸ਼੍ਰੀ ਬਹਿਣੀਵਾਲ ਨੇ ਕਿਹਾ ਕਿ ਸਰਕਾਰ ਵਲੋਂ ਲਾਗੂ ਕੀਤੀਆਂ ਗਈਆਂ ਮੌਜੂਦਾ ਸ਼ਰਤਾਂ ਕਾਰਨ ਕਈ ਮਾਮਲਿਆਂ ਵਿਚ ਆਰਸੀ ‘ਤੇ ਨਾਮ ਤਬਦੀਲ ਕਰਨ ਦੀ ਪ੍ਰਕਿਰਿਆ ਛੇ ਮਹੀਨੇ ਜਾਂ ਇਸ ਤੋਂ ਵੀ ਵੱਧ ਸਮੇਂ ਤੱਕ ਲਟਕ ਜਾਂਦੀ ਹੈ।

Ad Position 21
No active advertisement
ਜੈ ਬਾਬਾ ਸਰਬੰਗੀ ਟੈਕਸੀ ਯੂਨੀਅਨ ਰਾਮਾਂ ਦੇ ਮੀਤ ਪ੍ਰਧਾਨ ਗਗਨਦੀਪ ਸਿੰਘ ਬਹਿਣੀਵਾਲ। 03-08-2026
ਰਾਮਾਂ ਮੰਡੀ, 2 ਅਗਸਤ (ਤਰਸੇਮ ਸਿੰਗਲਾ)- ਜੈ ਬਾਬਾ ਸਰਬੰਗੀ ਟੈਕਸੀ ਯੂਨੀਅਨ ਰਾਮਾਂ ਦੇ ਮੀਤ ਪ੍ਰਧਾਨ ਗਗਨਦੀਪ ਸਿੰਘ ਬਹਿਣੀਵਾਲ ਨੇ ਦੋਸ਼ ਲਗਾਇਆ ਹੈ ਕਿ ਪੁਰਾਣੇ ਵਾਹਨਾਂ ਦੀ ਆਰਸੀ (ਰਜਿਸਟ੍ਰੇਸ਼ਨ ਸਰਟੀਫਿਕੇਟ) ‘ਤੇ ਮਾਲਕੀ ਨਾਮ ਤਬਦੀਲ ਕਰਨ ਦੀ ਲੰਬੀ ਅਤੇ ਜਟਿਲ ਪ੍ਰਕਿਰਿਆ ਲੋਕਾਂ ਲਈ ਵੱਡੀ ਪ੍ਰੇਸ਼ਾਨੀ ਬਣ ਚੁੱਕੀ ਹੈ, ਜਿਸ ਕਾਰਨ ਰਿਸ਼ਵਤਖੋਰੀ ਨੂੰ ਵੀ ਹਵਾ ਮਿਲ ਰਹੀ ਹੈ। ਸ਼੍ਰੀ ਬਹਿਣੀਵਾਲ ਨੇ ਕਿਹਾ ਕਿ ਸਰਕਾਰ ਵਲੋਂ ਲਾਗੂ ਕੀਤੀਆਂ ਗਈਆਂ ਮੌਜੂਦਾ ਸ਼ਰਤਾਂ ਕਾਰਨ ਕਈ ਮਾਮਲਿਆਂ ਵਿਚ ਆਰਸੀ ‘ਤੇ ਨਾਮ ਤਬਦੀਲ ਕਰਨ ਦੀ ਪ੍ਰਕਿਰਿਆ ਛੇ ਮਹੀਨੇ ਜਾਂ ਇਸ ਤੋਂ ਵੀ ਵੱਧ ਸਮੇਂ ਤੱਕ ਲਟਕ ਜਾਂਦੀ ਹੈ। ਇਸ ਨਾਲ ਵਾਹਨ ਖਰੀਦਣ-ਵੇਚਣ ਵਾਲੇ ਲੋਕਾਂ, ਟੈਕਸੀ ਆਪਰੇਟਰਾਂ ਅਤੇ ਹੋਰ ਵਾਹਨ ਮਾਲਕਾਂ ਨੂੰ ਆਰਥਿਕ ਅਤੇ ਪ੍ਰਸ਼ਾਸਕੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਟਰਾਂਸਪੋਰਟ ਵਿਭਾਗ ਕੋਲ ਵਾਹਨ ਮਾਲਕਾਂ ਦਾ ਰਿਕਾਰਡ ਡਿਜ਼ੀਟਲ ਰੂਪ ਵਿਚ ਉਪਲਬਧ ਹੈ ਅਤੇ ਟ੍ਰੈਫਿਕ ਚਲਾਨ ਤੇ ਟੋਲ ਟੈਕਸ ਵਰਗੀਆਂ ਸੇਵਾਵਾਂ ਆਨਲਾਈਨ ਚੱਲ ਰਹੀਆਂ ਹਨ, ਤਾਂ ਆਰਸੀ ‘ਤੇ ਮਾਲਕੀ ਤਬਦੀਲੀ ਦੀ ਪ੍ਰਕਿਰਿਆ ਵੀ ਸਮਾਂਬੱਧ, ਸਰਲ ਅਤੇ ਪਾਰਦਰਸ਼ੀ ਢੰਗ ਨਾਲ ਆਨਲਾਈਨ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਪ੍ਰਕਿਰਿਆ ਨੂੰ ਤੇਜ਼ ਅਤੇ ਸੁਚਾਰੂ ਬਣਾਇਆ ਜਾਵੇ ਤਾਂ ਜੋ ਆਮ ਲੋਕਾਂ ਨੂੰ ਖੱਜਲ-ਖੁਆਰੀ ਤੋਂ ਰਾਹਤ ਮਿਲੇ, ਭ੍ਰਿਸ਼ਟਾਚਾਰ ‘ਤੇ ਰੋਕ ਲੱਗੇ ਅਤੇ ਚੋਰੀਸ਼ੁਦਾ ਵਾਹਨਾਂ ਨੂੰ ਟ੍ਰੇਸ ਕਰਨ ਦੀ ਪ੍ਰਣਾਲੀ ਵੀ ਹੋਰ ਪ੍ਰਭਾਵਸ਼ਾਲੀ ਬਣ ਸਕੇ।
Ad Position 22
No active advertisement
ਪਿਛਲੀ ਖ਼ਬਰ ਪੁਨਰਜੋਤੀ ਆਈ ਹਸਪਤਾਲ ਵਿਖੇ ਮਹਾਂਮਾਈ ਦੀ 19ਵੀਂ ਸਾਲਾਨਾ ਚੌਂਕੀ 5 ਨੂੰ ਅਗਲੀ ਖ਼ਬਰ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਲਗਾਇਆ ਖੁੱਲ੍ਹਾ ਸੁਣਵਾਈ ਕੈਂਪ, ਸ਼ਿਕਾਇਤਾਂ ਦਾ ਮੌਕੇ ’ਤੇ ਕੀਤਾ ਨਿਪਟਾਰਾ
Ad Position 24
No active advertisement