ਕਿਲੀ ਨਿਹਾਲ ਸਿੰਘ ਵਾਲਾ ਦੀ ਵਿਧਵਾ ਔਰਤ ਦੇ ਕਮਰੇ ਦੀ ਛੱਤ ਡਿੱਗੀ
ਬੱਲੂਆਣਾ, 2 ਅਗਸਤ (ਗੁਰਨੈਬ ਸਾਜਨ)- ਬਠਿੰਡਾ ਦੇ ਪਿੰਡ ਕਿਲੀ ਨਿਹਾਲ ਸਿੰਘ ਵਾਲਾ ਵਿਖੇ ਵਿਧਵਾ ਜਗਵਿੰਦਰ ਕੌਰ ਪਤਨੀ ਗੁਰਦੀਪ ਸਿੰਘ ਦੇ ਕਮਰੇ ਦੀ ਬੀਤੀ ਸ਼ਾਮ ਅਚਾਨਕ ਛੱਤ ਡਿੱਗਣ ਕਰਕੇ ਉਸ ਦੀ ਨੂੰਹ ਮਾਮੂਲੀ ਜ਼ਖ਼ਮੀ ਹੋਈ ਹੈ ਅਤੇ ਘਰ ਦਾ ਘਰੇਲੂ ਸਮਾਨ ਦਾ ਮਲਬੇ ਹੇਠ ਦੱਬ ਗਿਆ ਹੈ। ਜਦੋਂ ਕਿ ਬਾਕੀ ਪਰਿਵਾਰ ਦਾ ਬਚਾਅ ਹੋ ਗਿਆ ਹੈ ।
ਬੱਲੂਆਣਾ, 2 ਅਗਸਤ (ਗੁਰਨੈਬ ਸਾਜਨ)- ਬਠਿੰਡਾ ਦੇ ਪਿੰਡ ਕਿਲੀ ਨਿਹਾਲ ਸਿੰਘ ਵਾਲਾ ਵਿਖੇ ਵਿਧਵਾ ਜਗਵਿੰਦਰ ਕੌਰ ਪਤਨੀ ਗੁਰਦੀਪ ਸਿੰਘ ਦੇ ਕਮਰੇ ਦੀ ਬੀਤੀ ਸ਼ਾਮ ਅਚਾਨਕ ਛੱਤ ਡਿੱਗਣ ਕਰਕੇ ਉਸ ਦੀ ਨੂੰਹ ਮਾਮੂਲੀ ਜ਼ਖ਼ਮੀ ਹੋਈ ਹੈ ਅਤੇ ਘਰ ਦਾ ਘਰੇਲੂ ਸਮਾਨ ਦਾ ਮਲਬੇ ਹੇਠ ਦੱਬ ਗਿਆ ਹੈ। ਜਦੋਂ ਕਿ ਬਾਕੀ ਪਰਿਵਾਰ ਦਾ ਬਚਾਅ ਹੋ ਗਿਆ ਹੈ । ਇਸ ਸਬੰਧੀ ਪੀੜਤ ਜਗਵਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਦੀ 20 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਉਸ ਨੇ ਆਪਣੇ ਚਾਰ ਬੇਟਿਆਂ ਨੂੰ ਬੜੇ ਹੀ ਔਖਾਂ ਨਾਲ ਮਜ਼ਦੂਰੀ ਕਰਕੇ ਪਾਲਿਆ ਹੈ। ਜਦੋਂ ਕਿ ਇੱਕ ਕਮਰੇ ਦੀ ਅਚਾਨਕ ਬੀਤੀ ਸ਼ਾਮ ਛੱਤ ਡਿੱਗ ਪਈ। ਉਸ ਕਮਰੇ ਵਿਚ ਉਸ ਦੀ ਨੂੰਹ ਮਨਵੀਰ ਕੌਰ ਰਾਤ ਦਾ ਖਾਣਾ ਬਣਾਉਣ ਲਈ ਆਟਾ ਛਾਣ ਰਹੀ ਸੀ ਜਿਉਂ ਹੀ ਉਸ ਨੇ ਛੱਤ ਤਿੜਕਣ ਦਾ ਖੜਾਕ ਸੁਣਿਆ ਤਾਂ ਉਹ ਭੱਜ ਕੇ ਬਾਹਰ ਆ ਗਈ, ਜਿਸ ਕਰਕੇ ਉਸ ਦੇ ਮਾਮੂਲੀ ਸੱਟ ਵੱਜੀ ਹੈ ਪਰ ਬਚਾਅ ਹੋ ਗਿਆ। ਜਗਵਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਪਰਿਵਾਰ ਦੇ ਛੇ ਮੈਂਬਰ ਹਨ ਜਦੋਂ ਕਿ ਉਸ ਦੇ ਦੋ ਕਮਰੇ ਹੀ ਸਨ। ਜਿਨ੍ਹਾਂ ਵਿਚ ਇਕ ਕਮਰੇ ਦੀ ਛੱਤ ਡਿੱਗ ਚੁੱਕੀ ਹੈ, ਛੱਤ ਦੇ ਮਲਬੇ ਹੇਠ ਉਸ ਦਾ ਹਜ਼ਾਰਾਂ ਰੁਪਏ ਦਾ ਘਰੇਲੂ ਸਮਾਨ ਦੱਬ ਚੁੱਕਾ ਹੈ, ਪਰਿਵਾਰ ਦੇ ਛੇ ਜੀਆਂ ਲਈ ਰਹਿਣਾ ਬਹੁਤ ਮੁਸ਼ਕਿਲ ਹੈ, ਉੱਪਰੋਂ ਮੌਸਮ ਵੀ ਖ਼ਰਾਬ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਉਸ ਦੇ ਬੇਟੇ ਵੀ ਮਜ਼ਦੂਰੀ ਕਰਕੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ। ਉਹ ਪਿਛਲੇ ਕਈ ਸਾਲਾਂ ਤੋਂ ਲੱਤ ਦੀ ਬਿਮਾਰੀ ਤੋਂ ਪੀੜਤ ਹੈ ਹਰ ਮਹੀਨੇ ਉਸ ਦੀ ਬਿਮਾਰੀ ਲਈ ਦਵਾਈ ਦਾ ਵੀ ਔਖਾ ਹੋ ਜਾਂਦਾ ਹੈ। ਉਨ੍ਹਾਂ ਬਠਿੰਡਾ ਦੇ ਡਿਪਟੀ ਕਮਿਸ਼ਨਰ ਪਾਸੋਂ ਮੰਗ ਕੀਤੀ ਹੈ ਕਿ ਉਸ ਦੇ ਮਕਾਨ ਬਣਵਾਉਣ ਲਈ ਉਸ ਨੂੰ ਮਦਦ ਦਿੱਤੀ ਜਾਵੇ ਤਾਂ ਕਿ ਉਹ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਸਕੇ।