06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਵਿਰਾਸਤੀ ਪਿੰਡ ਜੈਪਾਲਗੜ੍ਹ ਵਿਖੇ ਤਿੰਨ ਰੋਜ਼ਾ ‘ਵਿਰਾਸਤੀ ਤੀਆਂ ਦਾ ਮੇਲਾ’ ਸਮਾਪਤ

ਬਠਿੰਡਾ, 3 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਮਾਲਵਾ ਹੈਰੀਟੇਜ ਅਤੇ ਸੱਭਿਆਚਾਰਕ ਫਾਊਂਡੇਸ਼ਨ ਰਜਿ. ਬਠਿੰਡਾ ਵਲੋਂ ਤਿੰਨ ਰੋਜ਼ਾ ‘ਵਿਰਾਸਤੀ ਤੀਆਂ ਦਾ ਮੇਲਾ’ ਸਥਾਨਕ ਵਿਰਾਸਤੀ ਪਿੰਡ ਜੈਪਾਲਗੜ੍ਹ ਪਿੱਛੇ ਖੇਡ ਸਟੇਡੀਅਮ ਵਿਖੇ ਲਗਾਇਆ ਗਿਆ।

Ad Position 21
No active advertisement
ਵਿਰਾਸਤੀ ਪਿੰਡ ਜੈਪਾਲਗੜ੍ਹ ਵਿਖੇ ਤੀਆ ਦੇ ਮੇਲੇ ਦੌਰਾਨ ਗਿੱਧਾ ਪਾਉਂਦੀਆਂ ਔਰਤਾਂ। ਅਜੀਤ ਤਸਵੀਰ 04-08-2026
ਬਠਿੰਡਾ, 3 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਮਾਲਵਾ ਹੈਰੀਟੇਜ ਅਤੇ ਸੱਭਿਆਚਾਰਕ ਫਾਊਂਡੇਸ਼ਨ ਰਜਿ. ਬਠਿੰਡਾ ਵਲੋਂ ਤਿੰਨ ਰੋਜ਼ਾ ‘ਵਿਰਾਸਤੀ ਤੀਆਂ ਦਾ ਮੇਲਾ’ ਸਥਾਨਕ ਵਿਰਾਸਤੀ ਪਿੰਡ ਜੈਪਾਲਗੜ੍ਹ ਪਿੱਛੇ ਖੇਡ ਸਟੇਡੀਅਮ ਵਿਖੇ ਲਗਾਇਆ ਗਿਆ। ਮੇਲੇ ਵਿਚ ਦੂਜੇ ਦਿਨ ਮੁੱਖ ਮਹਿਮਾਨ ਵਜੋਂ ਸ੍ਰੀਮਤੀ ਬਬੀਤਾ ਮਹਿਤਾ ਧਰਮਪਤਨੀ ਅਮਰਜੀਤ ਮਹਿਤਾ ਤੇ ਵਿਸ਼ੇਸ਼ ਮਹਿਮਾਨ ਵਜੋਂ ਸ੍ਰੀਮਤੀ ਉਰਮਲਾ ਸਿੰਗਲਾ ਧਰਮਪਤਨੀ ਸਰੂਪ ਚੰਦ ਸਿੰਗਲਾ, ਮੈਡਮ ਰਿੰਕੂ ਰਾਣੀ ਬਾਂਸਲ, ਐਮਸੀ ਧਰਮਪਤਨੀ ਸੁਸ਼ੀਲ ਗੋਲਡੀ, ਮੈਡਮ ਰਜਨੀ ਗੁਪਤਾ ਧਰਮਪਤਨੀ ਨੀਲ ਗਰਗ ਅਤੇ ਡਾ. ਅਮਰਜੀਤ ਕੌਰ ਕੋਟਫੱਤਾ ਪ੍ਰਧਾਨ ਤ੍ਰਿਵੈਣੀ ਕਲੱਬ ਵਿਸ਼ੇਸ਼ ਤੌਰ ‘ਤੇ ਪੁੱਜੇ। ਜਦਕਿ ਆਖਰੀ ਦਿਨ ਮੁੱਖ ਮਹਿਮਾਨ ਵਜੋਂ ਸ੍ਰੀਮਤੀ ਪਰਮਪਾਲ ਕੌਰ ਮਲੂਕਾ ਸੇਵਾਮੁਕਤ ਆਈਏਐਸ, ਵਿਸ਼ੇਸ਼ ਮਹਿਮਾਨ ਵਜੋਂ ਪਰਮਪਾਲ ਕੌਰ ਢਿੱਲੋ ਧਰਮਪਤਨੀ ਇਕਬਾਲ ਸਿੰਘ ਬਬਲੀ ਢਿੱਲੋ, ਮੈਡਮ ਮਮਤਾ ਖੁਰਾਣਾ ਡੀਈਓ ਸੈ.ਸਿੱ. ਬਠਿੰਡਾ ਅਤੇ ਮਨਦੀਪ ਕੌਰ ਰਾਮਗੜੀਆ ਕੌਂਸਲਰ ਪੁੱਜੇ। ਮਹਿਮਾਨਾਂ ਵਲੋਂ ਹਰਮਨਦੀਪ ਕੌਰ ਬਰਾੜ (ਦਿਓਣ) ਦਾ ਵਿਸ਼ੇਸ਼ ਤੌਰ ‘ਤੇ ਫੁਲਕਾਰੀ ਅਤੇ ਸਨਮਾਨ ਚਿੰਨ ਅਤੇ ਨਗਦ ਰਾਸ਼ੀ ਦੇ ਕੇ ਸਨਮਾਨ ਕੀਤਾ ਗਿਆ। ਸੰਸਥਾ ਪ੍ਰਧਾਨ ਹਰਵਿੰਦਰ ਸਿੰਘ ਖਾਲਸਾ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ। ਸਮਾਗਮ ਦੇ ਸਾਰੇ ਪ੍ਰਬੰਧਾਂ ਦੀ ਦੇਖ-ਰੇਖ ਸੰਸਥਾ ਦੇ ਚੇਅਰਮੈਨ ਚਮਕੌਰ ਸਿੰਘ ਮਾਨ, ਸੀਨੀਅਰ ਮੀਤ ਪ੍ਰਧਾਨ ਇੰਦਰਜੀਤ ਸਿੰਘ, ਜਨਰਲ ਸਕੱਤਰ ਸੁਖਦੇਵ ਸਿੰਘ ਗਰੇਵਾਲ ਅਤੇ ਖਜ਼ਾਨਚੀ ਜਗਜੀਤ ਸਿੰਘ ਧਨੌਲਾ ਨੇ ਕੀਤੀ। ਸੰਸਥਾਂ ਦੀਆਂ ਮਹਿਲਾ ਮੈਂਬਰਾਂ ਨੇ ਆਏ ਹੋਏ ਮਹਿਮਾਨਾਂ ਨੂੰ ਫੁਲਕਾਰੀ ਅਤੇ ਵਿਰਾਸਤੀ ਪੱਖੀ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸੁਰਿੰਦਰ ਕੌਰ ਬਰਾੜ, ਰੁਪਿੰਦਰ ਕੌਰ ਬਰਾੜ, ਗੁਰਪ੍ਰੀਤ ਕੌਰ ਸਿੱਧੂ, ਗੁਰਬਖਸ਼ ਕੌਰ, ਗੁਰਦੀਪ ਕੌਰ, ਹਰਪ੍ਰੀਤ ਕੌਰ ਬਰਾੜ, ਕਮਲਪ੍ਰੀਤ ਕੌਰ ਹਾਜੀਰਤਨ, ਬੀਬੀ ਸੁਰਜੀਤ ਕੌਰ, ਸਤਪਾਲ ਕੌਰ, ਰੀਤੂ ਸਵੇਰਾ, ਪ੍ਰਤਿਭਾ ਸ਼ਰਮਾ, ਪਿੰਕੀ ਬਰਾੜ, ਰਜਿੰਦਰ ਕੌਰ ਸੰਧੂ, ਮਲਕੀਤ ਕੌਰ, ਰਮਨ ਸੇਖੋਂ, ਸੁਰਿੰਦਰ ਕੌਰ, ਤੇਜ ਕੌਰ ਚਹਿਲ, ਸ਼ਿੰਦਰ ਕੌਰ, ਰਜਿੰਦਰ ਕੌਰ, ਚਰਨਜੀਤ ਕੌਰ ਸਿੱਧੂ, ਲਖਬੀਰ ਕੌਰ ਢਿੱਲੋ, ਸਰਬਜੀਤ ਕੌਰ ਢਿੱਲੋ, ਰਣਜੀਤ ਕੌਰ, ਹਰਕਿਰਨ ਕੌਰ, ਸਰਬਜੀਤ ਕੌਰ, ਬਬੀਤਾ ਭੰਡਾਰੀ ਤੋਂ ਇਲਾਵਾ ਗੁਰਅਵਤਾਰ ਸਿੰਘ ਗੋਗੀ, ਡੀਸੀ ਸ਼ਰਮਾ, ਨਿਰਮਲ ਸਿੰਘ ਜੰਗੀਰਾਣਾ, ਗੁਰਤੇਜ ਸਿੰਘ ਸਿੱਧੂ, ਗੁਰਮੀਤ ਸਿੰਘ ਸਿੱਧੂ, ਹਰਮੰਦਰ ਸਿੰਘ ਦੌਲਾ, ਜਸਵਿੰਦਰ ਸਿੰਘ ਬਰਾੜ, ਹਰਪਾਲ ਸਿੰਘ ਢਿੱਲੋ, ਰਜਿੰਦਰ ਸਿੰਘ ਮਾਨ, ਬਿੰਦਰ ਸਿੰਘ ਰੋਮਾਣਾ, ਰਾਜ ਕੁਮਾਰ ਸ਼ਰਮਾ, ਸਲੀਮ ਮੁਹੰਮਦ, ਮੋਹਨ ਸਿੰਘ ਬੀਬੀਵਾਲਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਸਥਾ ਦੇ ਮੈਂਬਰ ਅਤੇ ਸ਼ਹਿਰ ਨਿਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ - ਮਾਮਲਾ ਪਾਵਰਕਾਮ ਵਲੋਂ ਹੋਏ ਨੋਟੀਫ਼ਿਕੇਸ਼ਨ ਅਨੁਸਾਰ ਸਰਕਾਰ ਵਲੋਂ ਨਿਯੁਕਤੀ ਲਟਕਾਉਣ ਦਾ - ਲਹਿਰਾ ਥਰਮਲ ਦੇ ਠੇਕਾ ਮੁਲਾਜ਼ਮਾ... ਅਗਲੀ ਖ਼ਬਰ ਅਕਾਲੀ ਦਲ ਵਲੋਂ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ 10 ਸਰਕਲਾਂ ਦੇ ਪ੍ਰਧਾਨਾਂ ਦਾ ਐਲਾਨ
Ad Position 24
No active advertisement