05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਮੇਰੇ ਹੁੰਦਿਆਂ ‘ਦਲ-ਬਦਲੂਆਂ’ ਨੂੰ ਕਾਂਗਰਸ ਦੀ ਟਿਕਟ ਨਹੀਂ ਮਿਲੇਗੀ- ਰਾਜਾ ਵੜਿੰਗ

ਬਠਿੰਡਾ, 3 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਪੰਜਾਬ ਕਾਂਗਰਸ ਦੀ ਪ੍ਰਧਾਨਗੀ ਨੂੰ ਲੈ ਕੇ ਚੱਲ ਰਿਹਾ ਅੰਦਰੂਨੀ ਕਲੇਸ਼ ਹੁਣ ਪੂਰੀ ਤਰ੍ਹਾਂ ਜੱਗ-ਜ਼ਾਹਰ ਹੋਣ ਲੱਗਿਆ ਹੈ, ਜਿਸ ਦੇ ਚੱਲਦਿਆਂ ਜਿੱਥੇ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਮਰਥਕ ਖੁੱਲ੍ਹ ਕੇ ਸਾਹਮਣੇ ਆਉਣ ਲੱਗੇ ਹਨ, ਉੱਥੇ ਅੱਜ ਰਾਜਾ ਵੜਿੰਗ ਗੋਨਿਆਣਾ ਮੰਡੀ (ਬਠਿੰਡਾ) ‘ਚ ਪਾਰਟੀ ਪ੍ਰੋਗਰਾਮ ਦੌਰਾਨ ਕਾਂਗਰਸ ਨਾਲ ਸਬੰਧਿਤ ਇਕ ਸਾਬਕਾ ਮੰਤਰੀ ਅਤੇ ਇਕ ਸਾਬਕਾ ਵਿਧਾਇਕ ਦਾ ਨਾਂਅ ਲਏ ਵਗੈਰ ਦੋਵਾਂ ‘ਤੇ ਰੱਜ ਕੇ ਵਰ੍ਹੇ। ਉਨ੍ਹਾਂ ਜੋਰ ਦਿੰਦੇ ਹੋਏ ਕਿਹਾ ਕਿ ਰਾਜਾ ਵੜਿੰਗ ਦੇ ਹੁੰਦਿਆਂ ਅਜਿਹੇ ਦਲ-ਬਦਲੂਆਂ ਨੂੰ ਪਾਰਟੀ ਦੀ ਟਿਕਟ ਨਹੀਂ ਮਿਲੇਗੀ।

Ad Position 21
No active advertisement
ਗੋਨਿਆਣਾ (ਬਠਿੰਡਾ) ‘ਚ ਸੰਬੋਧਨ ਦੌਰਾਨ ਦਲ-ਬਦਲੂਆਂ ‘ਤੇ ਵਰ੍ਹਦੇ ਹੋਏ ਰਾਜਾ ਵੜਿੰਗ। 04-08-2026
ਬਠਿੰਡਾ, 3 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਪੰਜਾਬ ਕਾਂਗਰਸ ਦੀ ਪ੍ਰਧਾਨਗੀ ਨੂੰ ਲੈ ਕੇ ਚੱਲ ਰਿਹਾ ਅੰਦਰੂਨੀ ਕਲੇਸ਼ ਹੁਣ ਪੂਰੀ ਤਰ੍ਹਾਂ ਜੱਗ-ਜ਼ਾਹਰ ਹੋਣ ਲੱਗਿਆ ਹੈ, ਜਿਸ ਦੇ ਚੱਲਦਿਆਂ ਜਿੱਥੇ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਮਰਥਕ ਖੁੱਲ੍ਹ ਕੇ ਸਾਹਮਣੇ ਆਉਣ ਲੱਗੇ ਹਨ, ਉੱਥੇ ਅੱਜ ਰਾਜਾ ਵੜਿੰਗ ਗੋਨਿਆਣਾ ਮੰਡੀ (ਬਠਿੰਡਾ) ‘ਚ ਪਾਰਟੀ ਪ੍ਰੋਗਰਾਮ ਦੌਰਾਨ ਕਾਂਗਰਸ ਨਾਲ ਸਬੰਧਿਤ ਇਕ ਸਾਬਕਾ ਮੰਤਰੀ ਅਤੇ ਇਕ ਸਾਬਕਾ ਵਿਧਾਇਕ ਦਾ ਨਾਂਅ ਲਏ ਵਗੈਰ ਦੋਵਾਂ ‘ਤੇ ਰੱਜ ਕੇ ਵਰ੍ਹੇ। ਉਨ੍ਹਾਂ ਜੋਰ ਦਿੰਦੇ ਹੋਏ ਕਿਹਾ ਕਿ ਰਾਜਾ ਵੜਿੰਗ ਦੇ ਹੁੰਦਿਆਂ ਅਜਿਹੇ ਦਲ-ਬਦਲੂਆਂ ਨੂੰ ਪਾਰਟੀ ਦੀ ਟਿਕਟ ਨਹੀਂ ਮਿਲੇਗੀ। ਉਨ੍ਹਾਂ ਜ਼ਿਲ੍ਹਾ ਬਠਿੰਡਾ ਅਧੀਨ ਪੈਂਦੇ ਹਲਕਾ ਰਾਮਪੁਰਾ ਫੂਲ ਦੇ ਇਕ ਸੀਨੀਅਰ ਕਾਂਗਰਸੀ ਆਗੂ ਬਾਰੇ ਜ਼ਿਕਰ ਕਰਦਿਆਂ ਕਿਹਾ ਕਿ ਇੱਥੋਂ ਦਾ ਇਕ ਬੰਦਾ ਕਦੇ ਆਜ਼ਾਦ, ਕਦੇ ਅਕਾਲੀ ਤੇ ਕਦੇ ਭਾਜਪਾ ‘ਚ ਗਿਆ ਤੇ ਹੁਣ ਫੇਰ ਕਾਂਗਰਸ ‘ਚ ਐ। ਉਨ੍ਹਾਂ ਨੇ ਇਸ ਬੰਦੇ ‘ਤੇ ਵੱਡੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਨ੍ਹਾਂ ਨੇ ਕਰੋੜਾਂ-ਅਰਬਾਂ ਰੁਪਏ ਇਕੱਠੇ ਕੀਤੇ ਹਨ ਤੇ ਸੋਚਦੇ ਐ ਕੀ ਜਿਹੜੀ ਵੀ ਪਾਰਟੀ ਵਿਚ ਜਾਵਾਂਗੇ 50 ਲੱਖ ਦੇ ਕੇ ਟਿਕਟ ਲੈ ਆਵਾਂਗੇ ਪਰ ਮੇਰੇ ਹੁੰਦਿਆਂ ਇਨ੍ਹਾਂ ਦਲ-ਬਦਲੂਆਂ ਨੂੰ ਕਾਂਗਰਸ ਦੀ ਟਿਕਟ ਦੀ ਮਿਲਦੀ। ਇਸੇ ਤਰ੍ਹਾਂ ਵੜਿੰਗ ਨੇ ਹਲਕਾ ਤਲਵੰਡੀ ਸਾਬੋ ਦੇ ਇਕ ਕਾਂਗਰਸੀ ਆਗੂ ’ਤੇ ਵਰ੍ਹਦਿਆਂ ਕਿਹਾ ਕਿ ਉਹ ਕਦੇ ਤਲਵੰਡੀ ਤੋਂ, ਕਦੇ ਮੌੜ ਤੋਂ, ਕਦੇ ਕਾਂਗਰਸ ਤੋਂ ਅਤੇ ਕਦੇ ਅਕਾਲੀਆਂ ਤੋਂ ਤੇ ਹੁਣ ਫੇਰ ਕਾਂਗਰਸ ਤੋਂ ਟਿਕਟ ਭਾਲਦਾ ਹੈ, ਪਰ ਤੈਨੂੰ ਕਾਂਗਰਸ ਦੀ ਟਿਕਟ ਕਿਤੋਂ ਨਹੀਂ ਦੇਣੀ। ਵੜਿੰਗ ਨੇ ਕਿਹਾ ਕਿ ਇਸ ਆਗੂ ਨੇ ਗੋਲ ਘਤੀਰਾ ਬਣਾਇਆ ਹੋਇਆ ਹੈ ਕਿ ਮੈਂ ਮੌੜ ਤੋਂ ਅਤੇ ਮੇਰਾ ਮੁੰਡਾ ਤਲਵੰਡੀ ਸਾਬੋ ਤੋਂ, ਪਰ ਮੈਂ ਇਹ ਗੋਲ ਘਤੀਰਾ ਤੋੜਨਾ।ਪਹਿਲਾਂ ਰਾਹੁਲ ਗਾਂਧੀ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਦਾ ਗੋਲ ਘਤੀਰਾ ਤੋੜ ਕੇ ਮੈਨੂੰ ਪ੍ਰਧਾਨ ਬਣਾਇਆ, ਉਵੇਂ ਇਨ੍ਹਾਂ ਸਰਮਾਏਦਾਰ ਪਰਿਵਾਰਾਂ ਦਾ ਗੋਲ ਘਤੀਰਾ ਤੋੜ ਕੇ ਮੈਂ ਕਾਂਗਰਸ ਨਾਲ ਜੁੜੇ ਆਮ ਘਰਾਂ ਦੇ ਧੀਆਂ-ਪੁੱਤਾਂ ਨੂੰ ਇਸ ਗੋਲ ਘਤੇਰੇ ‘ਚ ਵਾੜਣਾ ਹੈ। ਪਹਿਲਾਂ ਕੈਪਟਨ ਬਾਦਲਾਂ ਨਾਲ ਸੰਧੀ ਕਰ ਗਿਆ, ਜਿਸ ਨੇ ਕਾਂਗਰਸ ਨੂੰ ਮਾਰ ਦਿੱਤਾ ਤੇ ਫੇਰ ਜਾਖੜ ਭਾਜਪਾ ਦੇ ਹੱਥ ਵਿੱਕ ਗਿਆ।
Ad Position 22
No active advertisement
ਪਿਛਲੀ ਖ਼ਬਰ ਪੀਲੀਆ ਦੀ ਲਪੇਟ ’ਚ ਦੇਸੂਜੋਧਾ, ਪਿੰਡ ਵਾਸੀਆਂ ਨੇ ਸੌਂਪੀ 50 ਬਿਮਾਰ ਬੱਚਿਆਂ ਦੀ ਸੂਚੀ ਅਗਲੀ ਖ਼ਬਰ ਪੀ.ਆਰ.ਟੀ.ਸੀ., ਪਨਬੱਸ ਤੇ ਪੰਜਾਬ ਰੋਡਵੇਜ ਦੇ ਕੱਚੇ ਕਾਮੇ ਹੜਤਾਲ ’ਤੇ, ਬੱਸਾਂ ਦਾ ਚੱਕਾ ਜਾਮ
Ad Position 24
No active advertisement