05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਸਰਕਾਰੀ ਹਾਈ ਸਕੂਲ ਕੋਠੇ ਨੱਥਾ ਸਿੰਘ ਵਿਚ ਦੋ-ਰੋਜ਼ਾ ਖੇਡ ਟੂਰਨਾਮੈਂਟ ਸੰਪੰਨ

ਮਹਿਮਾ ਸਰਜਾ, 3 ਅਗਸਤ (ਬਲਦੇਵ ਸੰਧੂ)-ਪੰਜਾਬ ਸਕੂਲ ਗਰਮ ਰੁੱਤ ਦੀਆਂ ਖੇਡਾਂ ਤਹਿਤ ਜ਼ੋਨ ਗੋਨਿਆਣਾ ਦਾ ਦੋ-ਰੋਜ਼ਾ ਗਰਮ ਰੁੱਤ ਖੋ-ਖੋ ਖੇਡ ਟੂਰਨਾਮੈਂਟ ਸਰਕਾਰੀ ਹਾਈ ਸਕੂਲ ਕੋਠੇ ਨੱਥਾ ਸਿੰਘ ਦੇ ਗਰਾਉਂਡ ਵਿਚ ਸੰਪੰਨ ਹੋਇਆ। ਇਸ ਟੂਰਨਾਮੈਂਟ ਵਿਚ ਕੋਠੇ ਨੱਥਾ ਸਿੰਘ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਖੋ-ਖੋ ਮੁਕਾਬਲਿਆਂ ਵਿਚ ਚੈਂਪੀਅਨ ਬਣਨ ਦਾ ਮਾਨ ਹਾਸਲ ਕੀਤਾ।

Ad Position 21
No active advertisement
ਅਜੀਤ ਡੈਸਕ 04-08-2026
ਮਹਿਮਾ ਸਰਜਾ, 3 ਅਗਸਤ (ਬਲਦੇਵ ਸੰਧੂ)-ਪੰਜਾਬ ਸਕੂਲ ਗਰਮ ਰੁੱਤ ਦੀਆਂ ਖੇਡਾਂ ਤਹਿਤ ਜ਼ੋਨ ਗੋਨਿਆਣਾ ਦਾ ਦੋ-ਰੋਜ਼ਾ ਗਰਮ ਰੁੱਤ ਖੋ-ਖੋ ਖੇਡ ਟੂਰਨਾਮੈਂਟ ਸਰਕਾਰੀ ਹਾਈ ਸਕੂਲ ਕੋਠੇ ਨੱਥਾ ਸਿੰਘ ਦੇ ਗਰਾਉਂਡ ਵਿਚ ਸੰਪੰਨ ਹੋਇਆ। ਇਸ ਟੂਰਨਾਮੈਂਟ ਵਿਚ ਕੋਠੇ ਨੱਥਾ ਸਿੰਘ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਖੋ-ਖੋ ਮੁਕਾਬਲਿਆਂ ਵਿਚ ਚੈਂਪੀਅਨ ਬਣਨ ਦਾ ਮਾਨ ਹਾਸਲ ਕੀਤਾ। ਸਕੂਲ ਮੁਖੀ ਸ੍ਰੀਮਤੀ ਦੀਪਕਾ ਨੇ ਦੱਸਿਆ ਕਿ ਟੂਰਨਾਮੈਂਟ ਦੇ ਪਹਿਲੇ ਦਿਨ ਦੀਆਂ ਖੇਡਾਂ ਦਾ ਉਦਘਾਟਨ ਪਿੰਡ ਦੇ ਸਰਪੰਚ ਇਕਬਾਲ ਸਿੰਘ, ਐਲੀਮੈਂਟਰੀ ਸਕੂਲ ਦੀ ਮੁਖੀ ਅਮਰਿੰਦਰ ਕੌਰ, ਪੰਚ ਸਤਪਾਲ ਸ਼ਰਮਾ, ਪੰਚ ਜਗਦੀਪ ਸਿੰਘ ਅਤੇ ਸਾਬਕਾ ਪੰਚ ਰਾਜ ਸਿੰਘ ਨੇ ਕੀਤਾ। ਦੂਜੇ ਦਿਨ ਦਾ ਉਦਘਾਟਨ ਪਿੰਡ ਕੋਠੇ ਇੰਦਰ ਸਿੰਘ ਦੇ ਸਰਪੰਚ ਰਣਜੀਤ ਸਿੰਘ, ਪੰਚ ਮਹਿਮਾ ਸਿੰਘ ਅਤੇ ਨੈਸ਼ਨਲ ਅਵਾਰਡੀ ਅਧਿਆਪਕ ਰਜਿੰਦਰ ਸਿੰਘ ਨੇ ਕੀਤਾ। ਇਸ ਟੂਰਨਾਮੈਂਟ ਵਿਚ ਗੋਨਿਆਣਾ ਜ਼ੋਨ ਦੇ ਅੱਠ ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ। ਕੋਠੇ ਨੱਥਾ ਸਿੰਘ ਸਕੂਲ ਦੀਆਂ ਚਾਰ ਟੀਮਾਂ ਵਿਚੋਂ ਖੋ-ਖੋ ਅੰਡਰ -14 ਲੜਕੀਆਂ ਅਤੇ ਅੰਡਰ-14 ਲੜਕਿਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕਿਆਂ ਵਿਚ ਸਕੂਲ ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਤਰ੍ਹਾਂ ਸਕੂਲ ਨੇ ਛੇ ਗਰੁੱਪਾਂ ਵਿਚੋਂ ਤਿੰਨ ਗਰੁੱਪਾਂ ਵਿਚ ਪੁਜੀਸ਼ਨਾਂ ਜਿੱਤੀਆਂ। ਟੂਰਨਾਮੈਂਟ ਵਿਚ ਮੈਚ ਆਫ਼ਿਸ਼ੀਅਲ ਵਜੋਂ ਹਰਜਿੰਦਰ ਸ਼ਰਮਾ, ਮਨਦੀਪ ਸਿੰਘ, ਬੇਅੰਤ ਸਿੰਘ, ਸੋਮਨਦੀਪ ਕੌਰ, ਸੋਮਾ ਰਾਣੀ ਅਤੇ ਕੁਲਦੀਪ ਸਿੰਘ ਨੇ ਡਿਊਟੀ ਨਿਭਾਈ। ਪਿੰਡ ਦੇ ਨੌਜਵਾਨ ਲਵਪ੍ਰੀਤ ਸਿੰਘ ਅਤੇ ਰਵਿੰਦਰ ਸਿੰਘ ਨੇ ਵੀ ਵਿਸ਼ੇਸ਼ ਸਹਿਯੋਗ ਦਿੱਤਾ। ਸਮਾਪਤੀ ਮੌਕੇ ਜੇਤੂ ਖਿਡਾਰੀਆਂ ਨੂੰ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ। ਇਸ ਸਫ਼ਲਤਾ ਦਾ ਸਿਹਰਾ ਪੀਟੀਆਈ ਕੁਲਦੀਪ ਸਿੰਘ ਦੀ ਸਖ਼ਤ ਮਿਹਨਤ ਅਤੇ ਸਮੁੱਚੇ ਸਟਾਫ਼ ਦੇ ਸਹਿਯੋਗ ਨੂੰ ਜਾਂਦਾ ਹੈ। ਇਸ ਮੌਕੇ ਸਟਾਫ਼ ਮੈਂਬਰਾਂ ਤੋਂ ਇਲਾਵਾ ਪਿੰਡ ਦੇ ਪਤਵੰਤੇ ਅਤੇ ਵਿਦਿਆਰਥੀ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਰਾਲੀ ਪ੍ਰਬੰਧਨ ਸਬੰਧੀ 5 ਦਿਨਾਂ ਦਾ ਵਿਸ਼ੇਸ਼ ਸਿਖਲਾਈ ਕੋਰਸ ਸ਼ੁਰੂਆਤ ਅਗਲੀ ਖ਼ਬਰ ਕੇ.ਵੀ.ਕੇ. ਵਿਖੇ ਫ਼ਲਾਂ, ਸਬਜ਼ੀਆਂ ਅਤੇ ਦੁੱਧ ਤੋਂ ਮੁੱਲ ਵਧਾਊ ਉਤਪਾਦ ਤਿਆਰ ਕਰਨ ਸੰਬੰਧੀ ਵਿਸ਼ੇਸ਼ ਸਿਖਲਾਈ ਕੋਰਸ ਸ਼ੁਰੂ
Ad Position 24
No active advertisement