13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਹਰਨੇਕ ਸਿੰਘ ਨਾਥਪੁਰਾ ਰਾਜਸੀ ਮਾਮਲਿਆਂ ਦੇ ਕਮੇਟੀ ਮੈਂਬਰ ਨਿਯੁਕਤ

ਨਥਾਣਾ, 13 ਅਗਸਤ (ਗੁਰਦਰਸ਼ਨ ਲੁੱਧੜ): ਸੀਨੀਅਰ ਅਕਾਲੀ ਆਗੂ ਅਤੇ ਹਲਕੇ ਦੇ ਸਭ ਤੋਂ ਪੁਰਾਣੇ ਪੰਚਾਇਤੀ ਨੁਮਾਇੰਦੇ ਹਰਨੇਕ ਸਿੰਘ ਨਾਥਪੁਰਾ ਨੂੰ ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ਦੀ ਰਾਜਸੀ ਮਾਮਲਿਆਂ ਬਾਰੇ ਕਮੇਟੀ ਦੇ ਮੈਂਬਰ ਚੁਣਿਆ ਗਿਆ ਹੈ। ਜ਼ਿਕਰਯੋਗ ਹੈ ਕਿ ਹਰਨੇਕ ਸਿੰਘ ਜਿੱਥੇ ਸੰਨ 1971 ਵਿਚ ਪਿੰਡ ਦੇ ਸਰਪੰਚ ਬਣ ਕੇ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਗਏ ਸਨ, ਉੱਥੇ ਉਨ੍ਹਾਂ ਸੰਨ 1972 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਹਲਕਾ ਨਥਾਣਾ ਤੋਂ ਤਤਕਾਲੀਨ ਅਕਾਲੀ ਉਮੀਦਵਾਰ ਧੰਨਾ ਸਿੰਘ ਗੁਲਸ਼ਨ ਨੂੰ ਜਿੱਤ ਹਾਸਿਲ ਕਰਵਾਉਣ ਤੋਂ ਲੈ ਕੇ ਹੁਣ ਤੱਕ ਲਗਭਗ ਸਾਰੀਆਂ ਚੋਣ ਮੁਹਿੰਮਾਂ ਵਿਚ ਲਗਾਤਾਰ ਯੋਗਦਾਨ ਪਾਉਂਦੇ ਆ ਰਹੇ ਹਨ।

Ad Position 21
No active advertisement
ਅਜੀਤ ਡੈਸਕ 14-08-2026
ਨਥਾਣਾ, 13 ਅਗਸਤ (ਗੁਰਦਰਸ਼ਨ ਲੁੱਧੜ): ਸੀਨੀਅਰ ਅਕਾਲੀ ਆਗੂ ਅਤੇ ਹਲਕੇ ਦੇ ਸਭ ਤੋਂ ਪੁਰਾਣੇ ਪੰਚਾਇਤੀ ਨੁਮਾਇੰਦੇ ਹਰਨੇਕ ਸਿੰਘ ਨਾਥਪੁਰਾ ਨੂੰ ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ਦੀ ਰਾਜਸੀ ਮਾਮਲਿਆਂ ਬਾਰੇ ਕਮੇਟੀ ਦੇ ਮੈਂਬਰ ਚੁਣਿਆ ਗਿਆ ਹੈ। ਜ਼ਿਕਰਯੋਗ ਹੈ ਕਿ ਹਰਨੇਕ ਸਿੰਘ ਜਿੱਥੇ ਸੰਨ 1971 ਵਿਚ ਪਿੰਡ ਦੇ ਸਰਪੰਚ ਬਣ ਕੇ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਗਏ ਸਨ, ਉੱਥੇ ਉਨ੍ਹਾਂ ਸੰਨ 1972 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਹਲਕਾ ਨਥਾਣਾ ਤੋਂ ਤਤਕਾਲੀਨ ਅਕਾਲੀ ਉਮੀਦਵਾਰ ਧੰਨਾ ਸਿੰਘ ਗੁਲਸ਼ਨ ਨੂੰ ਜਿੱਤ ਹਾਸਿਲ ਕਰਵਾਉਣ ਤੋਂ ਲੈ ਕੇ ਹੁਣ ਤੱਕ ਲਗਭਗ ਸਾਰੀਆਂ ਚੋਣ ਮੁਹਿੰਮਾਂ ਵਿਚ ਲਗਾਤਾਰ ਯੋਗਦਾਨ ਪਾਉਂਦੇ ਆ ਰਹੇ ਹਨ। ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਵਲੋਂ ਲਗਾਏ ਐਮਰਜੈਂਸੀ ਮੋਰਚਾ-1975 ਦੌਰਾਨ ਵਿਰੋਧ ਪ੍ਰਦਰਸ਼ਨ ਕਰਦਿਆਂ ਸਰਕਾਰ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਤੋਂ ਬਾਅਦ ਉਹ ਧਰਮ ਯੁੱਧ ਮੋਰਚਾ 1982 ਦੌਰਾਨ ਸੈਂਕੜੇ ਧਰਮੀ ਕੈਦੀਆਂ ਦੀ ਅਗਵਾਈ ਕਰਦਿਆਂ ਸਬ ਜੇਲ੍ਹ ਮਲੇਰਕੋਟਲਾ ਵਿਖੇ ਨਜ਼ਰਬੰਦ ਰਹੇ ਸਨ। ਸ਼੍ਰੋਮਣੀ ਅਕਾਲੀ ਦਲ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਕਲਿਆਣ, ਐਨ.ਆਰ.ਆਈ ਆਗੂ ਪ੍ਰਭਜੋਤ ਸਿੰਘ ਬਾਹੀਆ, ਗੁਰਲਾਭ ਸਿੰਘ ਢੇਲਵਾਂ, ਤੇਜਾ ਸਿੰਘ ਸਿੱਧੂ ਕਲਿਆਣ, ਤਾਰਾ ਸਿੰਘ ਗੰਗਾ, ਜਗਬੀਰ ਸਿੰਘ ਟਾਈਗਰ, ਹਰਮੀਤ ਸਿੰਘ ਬਾਹੀਆ, ਮੱਖਣ ਸਿੰਘ ਗੰਗਾ, ਸਰਪੰਚ ਬਸੰਤ ਸਿੰਘ ਤੇਲੂ, ਹਰਜੀਤ ਸਿੰਘ ਸਰਪੰਚ ਕਲਿਆਣ, ਹਰੀਪਾਲ ਸਿੰਘ ਨਥਾਣਾ, ਦਰਸ਼ਨ ਸਿੰਘ ਮਾਲਵਾ, ਸਰਕਲ ਜਥੇਦਾਰ ਗੁਰਤੇਜ ਸਿੰਘ ਨਥਾਣਾ, ਸੁਖਰਾਜ ਸਿੰਘ ਬੀਬੀਵਾਲਾ ਅਤੇ ਬਲਾਕ ਨਥਾਣਾ ਦੇ ਪੁਰਾਣੇ ਅਕਾਲੀ ਆਗੂਆਂ ਅਤੇ ਮੈਂਬਰਾਂ ਨੇ ਉਨ੍ਹਾਂ ਦੀ ਨਿਯੁਕਤੀ ਦਾ ਸਵਾਗਤ ਕੀਤਾ ਹੈ।
Ad Position 22
No active advertisement
ਪਿਛਲੀ ਖ਼ਬਰ ਜੀਪ ਬਾਡੀ ਕਾਰੀਗਰ ਦੀ ਹੱਤਿਆ ਦੇ ਦੋਸ਼ੀ ਦੋ ਮੁਲਜ਼ਮ 24 ਘੰਟਿਆਂ ‘ਚ ਕਾਬੂ ਅਗਲੀ ਖ਼ਬਰ ਗੋਨਿਆਣਾ ਨਗਰ ਕੌਸ਼ਲ ਦੇ ਪ੍ਰਧਾਨ ਦੀ ਹੋਣ ਵਾਲੀ ਚੋਣ ਚੌਥੀ ਵਾਰ ਹੋਈ ਫਿਰ ਰੱਦ
Ad Position 24