13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਔਰਤ ਦੀਆਂ ਫੋਟੋ-ਰੀਲਾਂ ਤੋਂ ਬਣਾਇਆ ਜਾਅਲੀ ਇੰਸਟਾਗ੍ਰਾਮ ਅਕਾਊਂਟ, ਕੇਸ ਦਰਜ

ਡੱਬਵਾਲੀ, 13 ਅਗਸਤ (ਇਕਬਾਲ ਸਿੰਘ ਸ਼ਾਂਤ)- ਪਿੰਡ ਦੀਵਾਨ ਖੇੜਾ ਵਾਸੀ ਔਰਤ ਦੀਆਂ ਫ਼ੋਟੋਆਂ, ਵੀਡੀਓ ਤੇ ਰੀਲਾਂ ਦੀ ਦੁਰਵਰਤੋਂ ਕਰਕੇ ਜਾਅਲੀ ਇੰਸਟਾਗ੍ਰਾਮ ਖਾਤਾ ਬਣਾਉਣ ਦਾ ਮਾਮਲਾ ਨਸ਼ਰ ਹੋਇਆ ਹੈ। ਸਦਰ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਧਾਰਾ 78(1) ਬੀਐੱਨਐੱਸ ਤਹਿਤ ਮੁਕੱਦਮਾ ਦਰਜ ਕੀਤਾ ਹੈ।

Ad Position 21
No active advertisement
ਅਜੀਤ ਡੈਸਕ 14-08-2026
ਡੱਬਵਾਲੀ, 13 ਅਗਸਤ (ਇਕਬਾਲ ਸਿੰਘ ਸ਼ਾਂਤ)- ਪਿੰਡ ਦੀਵਾਨ ਖੇੜਾ ਵਾਸੀ ਔਰਤ ਦੀਆਂ ਫ਼ੋਟੋਆਂ, ਵੀਡੀਓ ਤੇ ਰੀਲਾਂ ਦੀ ਦੁਰਵਰਤੋਂ ਕਰਕੇ ਜਾਅਲੀ ਇੰਸਟਾਗ੍ਰਾਮ ਖਾਤਾ ਬਣਾਉਣ ਦਾ ਮਾਮਲਾ ਨਸ਼ਰ ਹੋਇਆ ਹੈ। ਸਦਰ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਧਾਰਾ 78(1) ਬੀਐੱਨਐੱਸ ਤਹਿਤ ਮੁਕੱਦਮਾ ਦਰਜ ਕੀਤਾ ਹੈ। ਔਰਤ ਨੇ ਸ਼ਿਕਾਇਤ ਵਿਚ ਦੱਸਿਆ ਕਿ ਅਣਪਛਾਤੇ ਵਿਅਕਤੀ ਨੇ ਉਸ ਦੇ ਅਕਾਊਂਟ ਤੋਂ ਫ਼ੋਟੋਆਂ, ਵੀਡੀਓ ਤੇ ਰੀਲਾਂ ਕਾਪੀ ਕਰਕੇ ‘ਨਾਂਅ ‘ਤੇ ਜਾਅਲੀ ਪ੍ਰੋਫਾਈਲ ਬਣਾਈ ਅਤੇ ਮਨ੍ਹਾ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਪੋਸਟ ਕਰਦਾ ਰਿਹਾ। ਔਰਤ ਨੇ ਦੱਸਿਆ ਕਿ ਉਸ ਨੇ ਮੁਲਜ਼ਮ ਨੂੰ ਕਈ ਵਾਰ ਅਜਿਹਾ ਨਾ ਕਰਨ ਲਈ ਕਿਹਾ, ਪਰ ਉਸ ਵੱਲੋਂ ਪੋਸਟਾਂ ਜਾਰੀ ਰਹੀਆਂ। ਜਾਅਲੀ ਅਕਾਊਂਟ ‘ਤੇ ਹੋਰ ਯੂਜ਼ਰ ਕਮੈਂਟ ਕਰ ਰਹੇ ਹਨ, ਜਿਸ ਕਾਰਨ ਉਸ ਦੀ ਸਮਾਜਿਕ ਸਾਖ ਨੂੰ ਖੋਰਾ ਲੱਗ ਰਿਹਾ ਹੈ। ਪੁਲਿਸ ਮੁਲਜ਼ਮ ਦੀ ਪਛਾਣ ਵਿਚ ਜੁਟੀ ਹੋਈ ਹੈ।
Ad Position 22
No active advertisement
ਪਿਛਲੀ ਖ਼ਬਰ 240 ਨਸ਼ੀਲੇ ਕੈਪਸੂਲਾਂ ਤਿੰਨ ਕਾਬੂ ਅਗਲੀ ਖ਼ਬਰ ਸੀ. ਐਚ. ਸੀ. ਗੋਨਿਆਣਾ ਵਿਖੇ ਸਫ਼ਲਤਾ ਨਾਲ ਹੋ ਰਹੇ ਹਨ ਲੈਪਰੋਸਕੋਪੀ ਵਿਧੀ ਨਾਲ ਆਪ੍ਰੇਸ਼ਨ-ਡਾ: ਧੀਰਾ ਗੁਪਤਾ
Ad Position 24