23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

-ਮਾਮਲਾ ਲਹਿਰਾ ਮੁਹੱਬਤ ਸਮੇਤ ਲਾਗਲੇ ਪਿੰਡਾਂ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਨਾ ਕਰਨ ਦਾ- ਕਿਸਾਨਾਂ ਵਲੋਂ ਭਾਰਤਮਾਲਾ ਪ੍ਰੋਜੈਕਟ ਦੀ ਕੰਪਨੀ ਦੇ ਖ਼ਿਲਾਫ਼ 25 ਅਗਸਤ ਤੋਂ ਪੱਕਾ ਧਰਨਾ ਲਾਉਣ ਦਾ ਐਲਾਨ

ਲਹਿਰਾ ਮੁਹੱਬਤ, 22 ਅਗਸਤ (ਸੁਖਪਾਲ ਸਿੰਘ ਸੁੱਖੀ)- ਲਹਿਰਾ ਮੁਹੱਬਤ ਦੇ ਕਿਸਾਨਾਂ ਨੇ ਭਾਰਤਮਾਲਾ ਪ੍ਰੋਜੈਕਟ ਐਕਸਪ੍ਰੈੱਸ ਵੇਅ 754-ਏ ਦੀ ਉਸਾਰੀ ਦੌਰਾਨ ਮੰਗ ਅਨੁਸਾਰ ਸਮੱਸਿਆਵਾਂ ਨੂੰ ਅਣਦੇਖੀ ਕਰਨ ਖ਼ਿਲਾਫ਼ ਕ੍ਰਿਸ਼ਨਾ ਕੰਸਟਰੱਕਸ਼ਨ ਕੰਪਨੀ ਦੇ ਪਲਾਂਟ ਲਹਿਰਾ ਬੇਗਾ ਦੇ ਮੁੱਖ ਗੇਟ ਅੱਗੇ ਪੱਕਾ ਧਰਨਾ 25 ਅਗਸਤ ਤੋਂ ਲਾਉਣ ਦਾ ਐਲਾਨ ਕੀਤਾ ਹੈ। ਇਸ ਮੌਕੇ ਬੀ.

Ad Position 21
No active advertisement
ਲਹਿਰਾ ਮੁਹੱਬਤ ਦੇ ਪੀੜਤ ਕਿਸਾਨ ਕੰਪਨੀ ਦੇ ਮੁੱਖ ਗੇਟ ਅੱਗੇ ਪੱਕਾ ਧਰਨਾ ਲਾਉਣ ਦਾ ਐਲਾਨ ਕਰਨ ਸਮੇਂ ਨਾਅਰੇਬਾਜ਼ੀ ਕਰਦੇ ਹੋਏ। ਤਸਵੀਰ : ਸੁਖਪਾਲ ਸਿੰਘ ਸੁੱਖੀ 23-08-2026
ਲਹਿਰਾ ਮੁਹੱਬਤ, 22 ਅਗਸਤ (ਸੁਖਪਾਲ ਸਿੰਘ ਸੁੱਖੀ)- ਲਹਿਰਾ ਮੁਹੱਬਤ ਦੇ ਕਿਸਾਨਾਂ ਨੇ ਭਾਰਤਮਾਲਾ ਪ੍ਰੋਜੈਕਟ ਐਕਸਪ੍ਰੈੱਸ ਵੇਅ 754-ਏ ਦੀ ਉਸਾਰੀ ਦੌਰਾਨ ਮੰਗ ਅਨੁਸਾਰ ਸਮੱਸਿਆਵਾਂ ਨੂੰ ਅਣਦੇਖੀ ਕਰਨ ਖ਼ਿਲਾਫ਼ ਕ੍ਰਿਸ਼ਨਾ ਕੰਸਟਰੱਕਸ਼ਨ ਕੰਪਨੀ ਦੇ ਪਲਾਂਟ ਲਹਿਰਾ ਬੇਗਾ ਦੇ ਮੁੱਖ ਗੇਟ ਅੱਗੇ ਪੱਕਾ ਧਰਨਾ 25 ਅਗਸਤ ਤੋਂ ਲਾਉਣ ਦਾ ਐਲਾਨ ਕੀਤਾ ਹੈ। ਇਸ ਮੌਕੇ ਬੀ.ਕੇ.ਯੂ ਡਕੌਂਦਾ ਦੇ ਸੀਨੀਅਰ ਮੀਤ ਪ੍ਰਧਾਨ ਜੁਗਰਾਜ ਸਿੰਘ ਪਾਲੀ, ਜਗਦੇਵ ਸਿੰਘ ਲਹਿਰਾ ਜਰਨਲ ਸਕੱਤਰ ਤੇ ਸੁਖਚਰਨ ਸਿੰਘ ਚਰਨਾ ਪ੍ਰਧਾਨ ਪਿੰਡ ਇਕਾਈ, ਬੀ.ਕੇ.ਯੂ ਸਿੱਧੂਪੁਰ ਗੁਰਮੀਤ ਸਿੰਘ ਪ੍ਰਧਾਨ ਪਿੰਡ ਇਕਾਈ ਤੇ ਬੀ.ਕੇ.ਯੂ ਕ੍ਰਾਂਤੀਕਾਰੀ ਦੇ ਗੁਰਪ੍ਰੀਤ ਸਿੰਘ, ਦਰਸ਼ਨ ਸਿੰਘ ਨੇ ਕਿਹਾ ਕਿ ਉਸਾਰੀ ਅਧੀਨ ਸੜਕ ਲਈ ਜੋ ਕਿਸਾਨਾਂ ਦੀ ਜ਼ਮੀਨ ਅਕਵਾਇਰ ਹੋਈ ਹੈ ਤੇ ਉਸ ਦੇ ਨਾਲ ਲੱਗਦੀਆਂ ਲਗਭਗ 100 ਏਕੜ ਜ਼ਮੀਨ ਲਈ ਲੱਗਦੇ ਨਹਿਰੀ ਪਾਣੀ ਦੀਆਂ ਪੁਲੀਆਂ ਪੱਕੀਆਂ ਨਹੀਂ ਬਣੀਆਂ ਤੇ ਜਿਸ ਕਰਕੇ ਸਾਲ ਭਰ ਤੋਂ ਫ਼ਸਲਾਂ ਨੂੰ ਨਹਿਰੀ ਪਾਣੀ ਨਹੀਂ ਮਿਲ ਰਿਹਾ ਹੈ। ਹੁਣ ਜਿਸ ਲਈ ਪੱਕੀ ਪੁਲੀ ਤਾਂ ਨਹੀਂ ਬਣਾਈ ਘਟੀਆ ਮਿਆਰ ਦੀਆਂ ਪਾਈਪਾਂ ਪਾ ਕੇ ਬੁੱਤਾ ਸਾਰ ਦਿੱਤਾ ਹੈ। ਮੋਟਰਾਂ ਦੀ ਬਿਜਲੀ ਸਪਲਾਈ ਲਈ 11 ਕੇ.ਵੀ ਲਾਈਨਾਂ ਡਬਲ ਪਾਉਣੀਆਂ ਸਨ ਜੋ ਸਿੰਗਲ ਪਾ ਦਿੱਤੀਆਂ ਹਨ। ਬਾਰਿਸ਼ ਕਾਰਨ ਸੜਕ ਦੇ ਨਾਲ ਲੱਗਦੇ ਖੇਤਾਂ ਵਿਚ ਘਾਰੇ ਪੈ ਕੇ ਰੇਤ ਭਰਨ ਨਾਲ ਫ਼ਸਲ ਦਾ ਕਾਫੀ ਨੁਕਸਾਨ ਹੋ ਰਿਹਾ ਹੈ। ਜਿਸ ਦੇ ਹੱਲ ਲਈ ਕਈ ਵਾਰ ਲਿਖਤੀ ਪੱਤਰ ਦਿੱਤੇ ਪਰ ਸੁਣਵਾਈ ਨਾ ਹੋਈ ਤਾਂ ਪੀੜਿਤ ਕਿਸਾਨਾਂ ਨੇ 15 ਅਗਸਤ ਨੂੰ ਕੰਪਨੀ ਦਾ ਗੇਟ ਬੰਦ ਕਰਨ ਉਪਰੰਤ ਹੱਲ ਕਰਨ ਦਾ ਭਰੋਸਾ ਦਿੱਤਾ ਸੀ। ਪਰ ਮਸਲਾ ਜਿਉਂ ਦਾ ਤਿਉਂ ਹੀ ਹੈ। ਇਸ ਮੌਕੇ ਸੁਖਪ੍ਰੀਤ ਸਿੰਘ, ਜਗਦੇਵ ਸਿੰਘ ਭੋਲਾ, ਰਣਜੀਤ ਸਿੰਘ ਮਿਸਤਰੀ, ਜਗਤਾਰ ਸਿੰਘ, ਗਿਆਨ ਸਿੰਘ, ਹਰਦੀਪ ਸਿੰਘ ਬਚੀ, ਗੋਲਡੀ ਸੇਖੋਂ, ਕਰਨ ਸਿੱਧੂ, ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਿਸਾਨ ਵਿਗਿਆਨੀ ਪ੍ਰੋਗਰਾਮ ਤਹਿਤ ਨਰਮੇ ਦੀ ਫ਼ਸਲ ਸੰਬੰਧੀ ਕਿਸਾਨਾਂ ਨੂੰ ਕੀਤਾ ਜਾਗਰੂਕ ਅਗਲੀ ਖ਼ਬਰ ਕਾਰ ਅਤੇ ਨਕਦੀ ਖੋਹਣ ਦੇ ਮਾਮਲੇ ’ਚ 2 ਕਾਬੂ, ਖੋਹ ਕੀਤੀ ਗਈ ਕਾਰ ਬਰਾਮਦ
Ad Position 24