24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ‘ਯਾਦਾਂ ਦੀਆਂ ਤੰਦਾਂ’ ਪ੍ਰੋਗਰਾਮ ਕਰਵਾਇਆ

ਤਲਵੰਡੀ ਸਾਬੋ, 24 ਅਗਸਤ (ਰਵਜੋਤ ਸਿੰਘ ਰਾਹੀ)-ਨਵੇਂ ਸੈਸ਼ਨ ਦੇ ਵਿਦਿਆਰਥੀਆਂ ਦੇ ਸੁਆਗਤ ਅਤੇ ਕੋਰਸ ਪੂਰਾ ਕਰਕੇ ਜਾ ਰਹੇ ਵਿਦਿਆਰਥੀਆਂ ਨੂੰ ਉੱਜਵਲ ਭਵਿੱਖ ਦੀਆਂ ਸ਼ੁੱਭ ਕਾਮਨਾਵਾਂ ਭੇਂਟ ਕਰਨ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਪਰਫੋਰਮਿੰਗ ਆਰਟਸ ਵਲੋਂ ਸ਼ਾਨਦਾਰ ਸਮਾਰੋਹ ‘ਯਾਦਾਂ ਦੀਆਂ ਤੰਦਾਂ’ ਕਰਵਾਇਆ ਗਿਆ। ਜਿਸ ਦੌਰਾਨ ਵਾਇਸ ਚਾਂਸਲਰ ਡਾ: ਬਲਰਾਜ ਸਿੰਘ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ।

Ad Position 21
No active advertisement
ਅਜੀਤ ਡੈਸਕ 25-08-2026
ਤਲਵੰਡੀ ਸਾਬੋ, 24 ਅਗਸਤ (ਰਵਜੋਤ ਸਿੰਘ ਰਾਹੀ)-ਨਵੇਂ ਸੈਸ਼ਨ ਦੇ ਵਿਦਿਆਰਥੀਆਂ ਦੇ ਸੁਆਗਤ ਅਤੇ ਕੋਰਸ ਪੂਰਾ ਕਰਕੇ ਜਾ ਰਹੇ ਵਿਦਿਆਰਥੀਆਂ ਨੂੰ ਉੱਜਵਲ ਭਵਿੱਖ ਦੀਆਂ ਸ਼ੁੱਭ ਕਾਮਨਾਵਾਂ ਭੇਂਟ ਕਰਨ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਪਰਫੋਰਮਿੰਗ ਆਰਟਸ ਵਲੋਂ ਸ਼ਾਨਦਾਰ ਸਮਾਰੋਹ ‘ਯਾਦਾਂ ਦੀਆਂ ਤੰਦਾਂ’ ਕਰਵਾਇਆ ਗਿਆ। ਜਿਸ ਦੌਰਾਨ ਵਾਇਸ ਚਾਂਸਲਰ ਡਾ: ਬਲਰਾਜ ਸਿੰਘ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਮੌਕੇ ਵਿਦਿਆਰਥੀਆਂ ਦੇ ਆਤਮ-ਵਿਸ਼ਵਾਸ ਵਿਚ ਵਾਧਾ ਕਰਨ ਅਤੇ ਮਨੋਰੰਜਨ ਲਈ ਮਾਡਲਿੰਗ, ਗਾਇਨ, ਸ਼ਾਇਰੀ, ਕਵਿਤਾ ਉਚਾਰਣ, ਡਾਂਸ, ਲੋਕ-ਨਾਚ ਅਤੇ ਵੱਖ-ਵੱਖ ਖੇਡਾਂ ਦੇ ਮੁਕਾਬਲੇ ਕਰਵਾਏ ਗਏ। ਜੱਜਾਂ ਦੇ ਸਰਬਸੰਮਿਤੀ ਨਾਲ ਦਿੱਤੇ ਫੈਸਲੇ ਅਨੁਸਾਰ ਮਾਜ਼ਿਦ ਨੂੰ ਮਿਸਟਰ ਫਰੈਸ਼ਰ, ਪ੍ਰਭਜੋਤ ਕੌਰ ਨੂੰ ਮਿਸ ਫਰੈਸ਼ਰ, ਲਵਪ੍ਰੀਤ ਕੌਰ ਨੂੰ ਮਿਸ ਫੇਅਰਵੈਲ, ਸੁਖਮਨ ਸਿੰਘ ਨੂੰ ਮਿਸਟਰ ਸਮਾਰਟ ਚੁਣਿਆ ਗਿਆ। ਇਸ ਮੌਕੇ ਰੈਗਿੰਗ ਵਿਰੁੱਧ ਜਾਗਰੂਕਤਾ ਪੈਦਾ ਕਰਦੇ ਲਘੂ ਨਾਟਕ ‘ਅਣਡਿੱਠੀਆਂ ਬੇੜੀਆਂ’ ਦੀ ਪੇਸ਼ਕਾਰੀ ਕੀਤੀ ਗਈ। ਸਮਾਗਮ ਮੌਕੇ ਮੁੱਖ ਮਹਿਮਾਨ ਡਾ: ਸਿੰਘ ਨੇ ਵਿਦਿਆਰਥੀਆਂ ਨੂੰ ਸ਼ੁੱਭ ਕਾਮਨਾਵਾਂ ਭੇਂਟ ਕਰਦੇ ਹੋਏ ਕਿਹਾ ਕਿ ਭਾਰਤ ਵੱਖ-ਵੱਖ ਧਰਮਾਂ, ਜਾਤੀਆਂ, ਰੀਤੀ-ਰਿਵਾਜਾਂ ਅਤੇ ਸੱਭਿਆਚਾਰਾਂ ਦਾ ਦੇਸ਼ ਹੈ, ਜੋ ਇਸ ਨੂੰ ਸੰਸਕਿਤ੍ਰਕ ਪੱਖੋਂ ਮਹਾਨ ਤੇ ਦੁਨੀਆਂ ਦਾ ਵਿਲੱਖਣ ਦੇਸ਼ ਬਣਾਉਂਦੇ ਹਨ। ਫੈਕਲਟੀ ਡੀਨ ਅਤੇ ਡਾਇਰੈਕਟਰ ਯੁਵਾ ਤੇ ਸੱਭਿਆਚਾਰਕ ਮਾਮਲੇ ਡਾ. ਕੰਵਲਜੀਤ ਕੌਰ ਨੇ ਕਿਹਾ ਕਿ ਨਵੇਂ ਵਿਦਿਆਰਥੀਆਂ ਅਤੇ ਪੁਰਾਣੇ ਵਿਦਿਆਰਥੀਆਂ ਦੇ ਮੇਲ-ਜੋਲ ਨੂੰ ਵਧਾਉਣ ਅਤੇ ਦੇਸ਼ ਦੇ ਬਹੁਮੁੱਖੀ ਸੱਭਿਆਚਾਰ ਨੂੰ ਸਮਝਣ ਲਈ ਅਜਿਹੇ ਆਯੋਜਨ ਪੁਲ ਦਾ ਕੰਮ ਕਰਦੇ ਹਨ। ਉਨ੍ਹਾਂ ਕੋਰਸ ਪੂਰਾ ਕਰਕੇ ਜਾ ਰਹੇ ਵਿਦਿਆਰਥੀਆਂ ਦੇ ਉਜਵੱਲ ਭਵਿੱਖ ਲਈ ਕਾਮਨਾ ਕਰਦਿਆਂ ਸ਼ੁਭ ਇੱਛਾਵਾਂ ਭੇਂਟ ਕੀਤੀਆਂ।
Ad Position 22
No active advertisement
ਪਿਛਲੀ ਖ਼ਬਰ ਸਰਕਾਰ ਪੱਖੀ ਮੌਜੂਦਾ ਮੀਤ ਪ੍ਰਧਾਨ ਵਲੋਂ ਅੱਜ ਬਾਘਾ ਚੌਕ ਵਿਖੇ ਦੂਸਰੇ ਦਿਨ ਜਾਮ ਅਤੇ ਧਰਨਾ ਅਗਲੀ ਖ਼ਬਰ ਦਿਆਲਪੁਰਾ ਮਿਰਜ਼ਾ ਦੀ ‘ਲੋਕ ਮਿਲਣੀ’ ਨੇ ਧਾਰਿਆ ਵਿਸ਼ਾਲ ਰੈਲੀ ਦਾ ਰੂਪ
Ad Position 24