ਲਹਿਰਾ ਥਰਮਲ ਦੇ ਠੇਕਾ ਮੁਲਾਜ਼ਮਾਂ ਵਲੋਂ ਕਹਿਰ ਦੀ ਗਰਮੀ ਵਿਚ ਬਠਿੰਡਾ ਚੰਡੀਗੜ੍ਹ ਕੌਮੀ ਸ਼ਾਹ ਮਾਰਗ ਜਾਮ
ਲਹਿਰਾ ਮੁਹੱਬਤ, 24 ਅਗਸਤ (ਸੁਖਪਾਲ ਸਿੰਘ ਸੁੱਖੀ)-ਪਾਵਰਕਾਮ ਦੇ ਵਿਚ ਠੇਕਾ ਪ੍ਰਣਾਲੀ ਮੁਕੰਮਲ ਬੰਦ ਕਰਕੇ ਸਿੱਧੇ ਕੰਟਰੈਕਟ ਤੇ ਲੈਣ ਦੇ ਸਮਝੌਤੇ ਮੁਤਾਬਿਕ ਪੰਜਾਬ ਸਰਕਾਰ ਵਲੋਂ ਰੋਕੇ ਗਏ ਥਰਮਲ ਪਲਾਂਟਾਂ ਦੇ ਆਊਟਸੋਰਸ ਠੇਕਾ ਮੁਲਾਜ਼ਮਾਂ ਦੇ ਨਿਯੁੱਕਤੀ ਪੱਤਰਾਂ ਦੇ ਰੋਸ ਵਜੋਂ 26 ਦਿਨਾਂ ਤੋਂ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਅੱਗੇ ਮੁਕੰਮਲ ਹੜ੍ਹਤਾਲ ਕਰਕੇ ਧਰਨਾ ਜਾਰੀ ਹੈ। ਇਸ ਸਬੰਧੀ ਐਚ ਡੀ ਪੀ ਕਟਰ ਵਰਕ ਯੂਨੀਅਨ ਏਟਕ ਦੇ ਪ੍ਰਧਾਨ ਸੁਖਵਿੰਦਰ ਸਿੰਘ ਬਾਠ ਨੇ ਦੱਸਿਆ ਕਿ ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਨੇ ਸਾਡੇ ਨਾਲ 24 ਮਈ ਨੂੰ ਸਮਝੌਤਾ ਕੀਤਾ ਸੀ, ਕਿ ਤੁਹਾਨੂੰ ਠੇਕਾ ਪ੍ਰਣਾਲੀ ਦੇ ਵਿਚੋਂ ਕੱਢ ਕੇ ਸਿੱਧੇ ਪਾਵਰਕਾਮ ਦੇ ਕੰਟਰੈਕਟ ’ਤੇ ਲਿਆ ਜਾਵੇਗਾ।
ਲਹਿਰਾ ਮੁਹੱਬਤ, 24 ਅਗਸਤ (ਸੁਖਪਾਲ ਸਿੰਘ ਸੁੱਖੀ)-ਪਾਵਰਕਾਮ ਦੇ ਵਿਚ ਠੇਕਾ ਪ੍ਰਣਾਲੀ ਮੁਕੰਮਲ ਬੰਦ ਕਰਕੇ ਸਿੱਧੇ ਕੰਟਰੈਕਟ ਤੇ ਲੈਣ ਦੇ ਸਮਝੌਤੇ ਮੁਤਾਬਿਕ ਪੰਜਾਬ ਸਰਕਾਰ ਵਲੋਂ ਰੋਕੇ ਗਏ ਥਰਮਲ ਪਲਾਂਟਾਂ ਦੇ ਆਊਟਸੋਰਸ ਠੇਕਾ ਮੁਲਾਜ਼ਮਾਂ ਦੇ ਨਿਯੁੱਕਤੀ ਪੱਤਰਾਂ ਦੇ ਰੋਸ ਵਜੋਂ 26 ਦਿਨਾਂ ਤੋਂ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਅੱਗੇ ਮੁਕੰਮਲ ਹੜ੍ਹਤਾਲ ਕਰਕੇ ਧਰਨਾ ਜਾਰੀ ਹੈ। ਇਸ ਸਬੰਧੀ ਐਚ ਡੀ ਪੀ ਕਟਰ ਵਰਕ ਯੂਨੀਅਨ ਏਟਕ ਦੇ ਪ੍ਰਧਾਨ ਸੁਖਵਿੰਦਰ ਸਿੰਘ ਬਾਠ ਨੇ ਦੱਸਿਆ ਕਿ ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਨੇ ਸਾਡੇ ਨਾਲ 24 ਮਈ ਨੂੰ ਸਮਝੌਤਾ ਕੀਤਾ ਸੀ, ਕਿ ਤੁਹਾਨੂੰ ਠੇਕਾ ਪ੍ਰਣਾਲੀ ਦੇ ਵਿਚੋਂ ਕੱਢ ਕੇ ਸਿੱਧੇ ਪਾਵਰਕਾਮ ਦੇ ਕੰਟਰੈਕਟ ’ਤੇ ਲਿਆ ਜਾਵੇਗਾ। ਅੱਜ ਸਰਕਾਰ ਆਪਣੇ ਵਾਅਦੇ ਅਨੁਸਾਰ ਦਸ ਦਿਨਾਂ ਦਾ ਸਮਾਂ ਲੈ ਕੇ ਆਫਰ ਲੈਟਰ ਜਾਰੀ ਕਰਨ ਤੋਂ ਭੱਜ ਗਈ ਹੈ। ਜਿਸ ਦੇ ਰੋਸ ਵਜੋਂ ਠੇਕਾ ਮੁਲਾਜ਼ਮਾਂ ਨੇ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਜਾਮ 7 ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਕਾਕਾ ਸਿੰਘ ਕੋਟੜਾ ਸਮੇਤ ਬੀ ਕੇ ਯੂ ਧਨੇਰ ਦੇ ਸੂਬਾ ਆਗੂ ਗੁਰਦੀਪ ਸਿੰਘ ਰਾਮਪੁਰਾ, ਜਗਜੀਤ ਸਿੰਘ ਲਹਿਰਾ, ਜਗਦੇਵ ਸਿੰਘ ਬਲਾਕ ਆਗੂ ਡਕੌਂਦਾ ਤੇ ਨਗਰ ਪੰਚਾਇਤ ਲਹਿਰਾ ਮੁਹੱਬਤ ਦੇ ਸਮੂਹ ਕੌਂਸਲਰਾਂ ਤੋਂ ਇਲਾਵਾ ਹੋਰਾਂ ਪਿੰਡਾਂ ਦੇ ਸਾਂਝੇ ਨੁੰਮਾਇਦੇ ਵਿਸ਼ੇਸ਼ ਤੌਰ ਉੱਤੇ ਹਾਜ਼ਰ ਸਨ। ਇਸ ਮੌਕੇ ਹਰਪ੍ਰੀਤ ਸਿੰਘ ਰਾਮਪੁਰਾ, ਗੁਰਸੇਵਕ ਸਿੰਘ ਬਾਠ, ਰਣਜੀਤ ਸਿੰਘ ਬੱਗਾ, ਬਲਵਿੰਦਰ ਸਿੰਘ ਬੱਲੀ, ਪ੍ਰਗਟ ਸਿੰਘ, ਮੱਖਣ ਸਿੰਘ, ਹਰਬੰਸ ਸਿੰਘ, ਸਤਨਾਮ ਸਿੰਘ, ਹਰਪ੍ਰੀਤ ਸਿੰਘ ਭੁੱਚੋ, ਅਵਤਾਰ ਸਿੰਘ ਸਨ। ਪ੍ਰਸ਼ਾਸ਼ਨ ਦੇ ਭਰੋਸੇ ਮਗਰੋਂ ਬਿਜਲੀ ਮੰਤਰੀ ਪੰਜਾਬ ਨਾਲ 25 ਅਗਸਤ ਦੀ ਮੀਟਿੰਗ ਮਿਲਣ ਤੇ ਜਾਮ ਖੋਲਿਆ ਗਿਆ।