24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

‘ਆਪ’ ਸਰਕਾਰ ਦੇ ਕਾਰਜਕਾਲ ’ਚ ਮਾਰਕੀਟ ਕਮੇਟੀ ਤਲਵੰਡੀ ਸਾਬੋ ਦੀ ਚੇਅਰਮੈਨੀ ਦੂਜੀ ਵਾਰ ਫਿਰ ਰਾਮਾਂ ਬਲਾਕ ਹਵਾਲੇ

ਤਲਵੰਡੀ ਸਾਬੋ, 24 ਅਗਸਤ (ਰਣਜੀਤ ਸਿੰਘ ਰਾਜੂ)- ਬਦਲਾਅ ਦੇ ਦਾਅਵਿਆਂ ਨਾਲ ਸੱਤਾ ’ਚ ਆਈ ਆਮ ਆਦਮੀ ਪਾਰਟੀ ਸਰਕਾਰ ਚ ਹੋਰ ਬਦਲਾਅ ਕੀ ਆਏ ਹਨ ਇਹ ਭਾਵੇਂ ਚਰਚਾ ਦਾ ਵਿਸ਼ਾ ਹੋ ਸਕਦੇ ਨੇ ਪਰ ਤਲਵੰਡੀ ਸਾਬੋ ਮਾਰਕੀਟ ਕਮੇਟੀ ਦੀ ਚੇਅਰਮੈਨੀ ਦੌਰਾਨ ਇਕ ਵੱਡਾ ਬਦਲਾਅ ਜ਼ਰੂਰ ਦੇਖਣ ਨੂੰ ਮਿਲਿਐ ਕਿ ‘ਆਪ’ ਸਰਕਾਰ ਦੇ ਕਾਰਜਕਾਲ ਦੌਰਾਨ ਦੂਜੀ ਵਾਰ ਫਿਰ ਤਲਵੰਡੀ ਬਲਾਕ ਨੂੰ ਅੱਖੋਂ ਪਰੋਖੇ ਕਰਕੇ ਮਾਰਕੀਟ ਕਮੇਟੀ ਦੀ ਚੇਅਰਮੈਨੀ ਰਾਮਾਂ ਬਲਾਕ ਦੇ ਹਵਾਲੇ ਕਰ ਦਿੱਤੀ ਗਈ ਹੈ ਤੇ ਸ਼ਾਇਦ ਇਹ ਪਹਿਲੀ ਵਾਰ ਹੋਇਆ ਹੋਵੇਗਾ ਕਿ ਹਲਕੇ ਦੀਆਂ ਦੋਵੇਂ ਮਾਰਕੀਟ ਕਮੇਟੀਆਂ ਰਾਮਾਂ ਬਲਾਕ ਦੇ ਆਗੂਆਂ ਕੋਲ ਰਹਿ ਗਈਆਂ ਹੋਣ। ਜੇਕਰ ਤਲਵੰਡੀ ਸਾਬੋ ਦੇ ਰਾਜਨੀਤਿਕ ਇਤਿਹਾਸ ਨੂੰ ਜ਼ਿਆਦਾ ਮਗਰੋਂ ਨਾ ਵੀ ਫਰੋਲੀਏ ਤਾਂ 1992 ਤੋਂ ਮਗਰੋਂ ਸੱਤਾ ਚ ਆਈਆਂ ਧਿਰਾਂ ਵਲੋਂ ਮਾਰਕੀਟ ਕਮੇਟੀ ਤਲਵੰਡੀ ਸਾਬੋ ਦਾ ਚੇਅਰਮੈਨ ਤਲਵੰਡੀ ਸਾਬੋ ਬਲਾਕ ਦੇ ਪਿੰਡਾਂ ‘ਚੋਂ ਹੀ ਕਿਸੇ ਮੋਹਰੀ ਆਗੂ ਨੂੰ ਲਗਾਇਆ ਜਾਂਦਾ ਰਿਹੈ।

Ad Position 21
No active advertisement
ਨਵ ਨਿਯੁਕਤ ਚੇਅਰਮੈਨ ਲਛਮਣ ਸਿੰਘ ਫੱਲ੍ਹੜ ਦੀ ਫਾਈਲ ਤਸਵੀਰ। 25-08-2026
ਤਲਵੰਡੀ ਸਾਬੋ, 24 ਅਗਸਤ (ਰਣਜੀਤ ਸਿੰਘ ਰਾਜੂ)- ਬਦਲਾਅ ਦੇ ਦਾਅਵਿਆਂ ਨਾਲ ਸੱਤਾ ’ਚ ਆਈ ਆਮ ਆਦਮੀ ਪਾਰਟੀ ਸਰਕਾਰ ਚ ਹੋਰ ਬਦਲਾਅ ਕੀ ਆਏ ਹਨ ਇਹ ਭਾਵੇਂ ਚਰਚਾ ਦਾ ਵਿਸ਼ਾ ਹੋ ਸਕਦੇ ਨੇ ਪਰ ਤਲਵੰਡੀ ਸਾਬੋ ਮਾਰਕੀਟ ਕਮੇਟੀ ਦੀ ਚੇਅਰਮੈਨੀ ਦੌਰਾਨ ਇਕ ਵੱਡਾ ਬਦਲਾਅ ਜ਼ਰੂਰ ਦੇਖਣ ਨੂੰ ਮਿਲਿਐ ਕਿ ‘ਆਪ’ ਸਰਕਾਰ ਦੇ ਕਾਰਜਕਾਲ ਦੌਰਾਨ ਦੂਜੀ ਵਾਰ ਫਿਰ ਤਲਵੰਡੀ ਬਲਾਕ ਨੂੰ ਅੱਖੋਂ ਪਰੋਖੇ ਕਰਕੇ ਮਾਰਕੀਟ ਕਮੇਟੀ ਦੀ ਚੇਅਰਮੈਨੀ ਰਾਮਾਂ ਬਲਾਕ ਦੇ ਹਵਾਲੇ ਕਰ ਦਿੱਤੀ ਗਈ ਹੈ ਤੇ ਸ਼ਾਇਦ ਇਹ ਪਹਿਲੀ ਵਾਰ ਹੋਇਆ ਹੋਵੇਗਾ ਕਿ ਹਲਕੇ ਦੀਆਂ ਦੋਵੇਂ ਮਾਰਕੀਟ ਕਮੇਟੀਆਂ ਰਾਮਾਂ ਬਲਾਕ ਦੇ ਆਗੂਆਂ ਕੋਲ ਰਹਿ ਗਈਆਂ ਹੋਣ। ਜੇਕਰ ਤਲਵੰਡੀ ਸਾਬੋ ਦੇ ਰਾਜਨੀਤਿਕ ਇਤਿਹਾਸ ਨੂੰ ਜ਼ਿਆਦਾ ਮਗਰੋਂ ਨਾ ਵੀ ਫਰੋਲੀਏ ਤਾਂ 1992 ਤੋਂ ਮਗਰੋਂ ਸੱਤਾ ਚ ਆਈਆਂ ਧਿਰਾਂ ਵਲੋਂ ਮਾਰਕੀਟ ਕਮੇਟੀ ਤਲਵੰਡੀ ਸਾਬੋ ਦਾ ਚੇਅਰਮੈਨ ਤਲਵੰਡੀ ਸਾਬੋ ਬਲਾਕ ਦੇ ਪਿੰਡਾਂ ‘ਚੋਂ ਹੀ ਕਿਸੇ ਮੋਹਰੀ ਆਗੂ ਨੂੰ ਲਗਾਇਆ ਜਾਂਦਾ ਰਿਹੈ। 1992 ‘ਚ ਕਾਂਗਰਸ ਦੀ ਸਰਕਾਰ ਦੇ ਹੋਂਦ ‘ਚ ਆਉਣ ਸਮੇਂ ਮਾਰਕੀਟ ਕਮੇਟੀ ਤਲਵੰਡੀ ਸਾਬੋ ਦਾ ਚੇਅਰਮੈਨ ਤਕਨੀਕੀ ਕਾਰਨਾਂ ਕਰਕੇ ਨਿਯੁਕਤ ਨਹੀ ਸੀ ਕੀਤਾ ਜਾ ਸਕਿਆ ਪ੍ਰੰਤੂ 1997 ਅਕਾਲੀ-ਭਾਜਪਾ ਸਰਕਾਰ ਦੇ ਸੱਤਾ ਚ ਆਉਣ ਤੇ ਬਲਾਕ ਤਲਵੰਡੀ ਸਾਬੋ ਦੇ ਪਿੰਡ ਲੇਲੇਵਾਲਾ ਦੇ ਜਥੇਦਾਰ ਭਗਵਾਨ ਸਿੰਘ ਨੂੰ ਮਾਰਕੀਟ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ। 2002 ‘ਚ ਕਾਂਗਰਸ ਸਰਕਾਰ ਸਮੇਂ ਤਲਵੰਡੀ ਸਾਬੋ ਨਗਰ ਦੇ ਲਾਲ ਸਿੰਘ ਨੂੰ ਚੇਅਰਮੈਨ ਬਣਾਇਆ ਗਿਆ। 2007 ‘ਚ ਅਕਾਲੀ ਸਰਕਾਰ ਸਮੇਂ ਬਲਾਕ ਤਲਵੰਡੀ ਸਾਬੋ ਦੇ ਪਿੰਡ ਭਾਗੀਵਾਂਦਰ ਦੇ ਜਗਵਿੰਦਰ ਸਿੰਘ ਨੂੰ 2008 ‘ਚ ਚੇਅਰਮੈਨ ਬਣਾਇਆ ਗਿਆ ਜੋ 2013 ਤੱਕ ਇਸ ਅਹੁਦੇ ਤੇ ਰਹੇ। 2014 ‘ਚ ਤਲਵੰਡੀ ਸਾਬੋ ਦੀ ਅਕਾਲੀ ਰਾਜਨੀਤੀ ‘ਚ ਫੇਰਬਦਲ ਹੋਣ ਕਰਕੇ ਇੱਕ ਵਾਰ ਫਿਰ ਚੇਅਰਮੈਨ ਦੀ ਨਿਯੁਕਤੀ ਨਹੀ ਕੀਤੀ ਜਾ ਸਕੀ ਪਰ 2017 ‘ਚ ਕਾਂਗਰਸ ਦੀ ਸਰਕਾਰ ਸਮੇਂ ਵੀ ਬਲਾਕ ਤਲਵੰਡੀ ਸਾਬੋ ਦੇ ਪਿੰਡ ਫ਼ਤਿਹਗੜ੍ਹ ਨੌਂ ਆਬਾਦ ਦੇ ਨਵਇੰਦਰ ਸਿੰਘ ਨਵੀ ਨੂੰ ਚੇਅਰਮੈਨ ਬਣਾਇਆ ਗਿਆ। ਪਿਛਲੇ ਸਮੇਂ ਤੋਂ ਤੁਰੀ ਆ ਰਹੀ ਰਵਾਇਤ ਨੂੰ ਆਖਿਰ ਆਮ ਆਦਮੀ ਪਾਰਟੀ ਨੇ ਉਦੋਂ ਤੋੜ ਦਿੱਤਾ ਜਦੋਂ 2022 ‘ਚ ਸੱਤਾ ‘ਚ ਆਉਣ ਦੇ ਕੁਝ ਸਮੇਂ ਬਾਅਦ ਤਲਵੰਡੀ ਸਾਬੋ ਮਾਰਕੀਟ ਕਮੇਟੀ ਦਾ ਚੇਅਰਮੈਨ ਬਲਾਕ ਰਾਮਾਂ ਦੇ ਪਿੰਡ ਬੰਗੀ ਦੇ ਰਹਿਣ ਵਾਲੇ ਟੇਕ ਸਿੰਘ ਨੂੰ ਲਗਾ ਦਿੱਤਾ ਗਿਆ ਤੇ ਹੁਣ ਜਦੋਂ ਦੋਬਾਰਾ ਚੇਅਰਮੈਨਾਂ ਦੀ ਨਿਯੁਕਤੀ ਕੀਤੀ ਗਈ ਤਾਂ ਫਿਰ ਪਹਿਲ ਰਾਮਾਂ ਬਲਾਕ ਨੂੰ ਦਿੰਦਿਆਂ ਪਿੰਡ ਫੱਲ੍ਹੜ ਦੇ ਲਛਮਣ ਸਿੰਘ ਨੂੰ ਚੇਅਰਮੈਨ ਲਗਾ ਦਿੱਤਾ ਗਿਐ। ਸਿਆਸੀ ਹਲਕਿਆਂ ‘ਚ ਹੁਣ ਇਹ ਸਵਾਲ ਉੱਠ ਰਿਹੈ ਕਿ ਸੱਤਾਧਿਰ ਰਾਮਾਂ ਬਲਾਕ ਦੇ ਆਗੂਆਂ ਤੇ ਹੀ ਮਿਹਰਬਾਨ ਕਿਉਂ ਪਰ ਇਸ ਦਾ ਜਵਾਬ ਫਿਲਹਾਲ ਮਿਲ ਨਹੀ ਸਕਿਆ।
Ad Position 22
No active advertisement
ਪਿਛਲੀ ਖ਼ਬਰ ਡੇਂਗੂ ਬੁਖ਼ਾਰ ਸੰਬੰਧੀ ਸਕੂਲੀ ਬੱਚਿਆਂ ਨੂੰ ਜਾਣਕਾਰੀ ਦਿੱਤੀ ਅਗਲੀ ਖ਼ਬਰ ਰਾਮਗੜ੍ਹ ਭੂੰਦੜ ਸੜਕ ਮਾਮਲੇ ਵਿਚ ਸਾਬਕਾ ਸਰਪੰਚ ਅਤੇ ਪ੍ਰਸ਼ਾਸਨ ਵਿਚਕਾਰ ਸਮਝੌਤਾ
Ad Position 24