ਹਰ ਅੰਦੋਲਨ ਨੂੰ ਪੁਲਿਸ ਬਲ ਨਾਲ ਦਬਾਉਣਾ ਚਾਹੁੰਦੀ ਹੈ ਸਰਕਾਰ- ਮਲੂਕਾ
ਭਗਤਾ ਭਾਈਕਾ, 24 ਅਗਸਤ (ਸੁਖਪਾਲ ਸਿੰਘ ਸੋਨੀ)-ਸਰਕਾਰ ਵਲੋਂ ਆਪਣੀਆਂ ਹੱਕੀ ਮੰਗਾਂ ਲਈ ਲੜ ਰਹੇ ਪਸ਼ੂ ਪਾਲਣ ਵਿਭਾਗ ਦੇ ਵੈਟਰਨਰੀ ਇੰਸਪੈਕਟਰਾਂ ਨੂੰ ਝੂਠੇ ਦੋਸਾਂ ਅਧੀਨ ਚਾਰਜਸ਼ੀਟ ਕਰਨ ਦੀ ਸਾਬਕਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਨਿਖੇਧੀ ਕੀਤੀ ਹੈ। ਸਾਬਕਾ ਮੰਤਰੀ ਮਲੂਕਾ ਨੇ ਕਿਹਾ ਕੇ ਸਰਕਾਰ ਦਾ ਮੁਲਾਜ਼ਮਾਂ ਪ੍ਰਤੀ ਵਰਤਾਰਾ ਬੇਹੱਦ ਨਿੰਦਣਯੋਗ ਹੈ।
ਭਗਤਾ ਭਾਈਕਾ, 24 ਅਗਸਤ (ਸੁਖਪਾਲ ਸਿੰਘ ਸੋਨੀ)-ਸਰਕਾਰ ਵਲੋਂ ਆਪਣੀਆਂ ਹੱਕੀ ਮੰਗਾਂ ਲਈ ਲੜ ਰਹੇ ਪਸ਼ੂ ਪਾਲਣ ਵਿਭਾਗ ਦੇ ਵੈਟਰਨਰੀ ਇੰਸਪੈਕਟਰਾਂ ਨੂੰ ਝੂਠੇ ਦੋਸਾਂ ਅਧੀਨ ਚਾਰਜਸ਼ੀਟ ਕਰਨ ਦੀ ਸਾਬਕਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਨਿਖੇਧੀ ਕੀਤੀ ਹੈ। ਸਾਬਕਾ ਮੰਤਰੀ ਮਲੂਕਾ ਨੇ ਕਿਹਾ ਕੇ ਸਰਕਾਰ ਦਾ ਮੁਲਾਜ਼ਮਾਂ ਪ੍ਰਤੀ ਵਰਤਾਰਾ ਬੇਹੱਦ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕੇ ਪਸ਼ੂ ਪਾਲਣ ਵਿਭਾਗ ਵੈਟਰਨਰੀ ਇੰਸਪੈਕਟਰ ਕੇਡਰ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਸੁਣਨਾ ਚਾਹੀਦਾ ਹੈ। ਸਰਕਾਰ ਦੇ ਪੱਧਰ ਤੇ ਹੱਲ ਹੋਣ ਵਾਲੀਆਂ ਮੰਗਾਂ ਦਾ ਨਿਪਟਾਰਾ ਕਰਨਾ ਚਾਹੀਦਾ ਹੈ। ਆਪਣੀਆਂ ਮੰਗਾਂ ਸੰਬੰਧੀ ਸੰਘਰਸ਼ ਕਰ ਰਹੇ ਮੁਲਾਜ਼ਮਾਂ ਨੂੰ ਚਾਰਜ ਸ਼ੀਟਾਂ ਰਾਹੀ ਧਮਕਾਉਣ ਦੀ ਕਾਰਵਾਈ ਬੇਹੱਦ ਮੰਦਭਾਗੀ ਹੈ। ਆਮ ਆਦਮੀ ਪਾਰਟੀ ਦੇ ਵਜੀਰ ਪੂਰੀ ਤਰਾਂ ਲੋਕਾਂ ਤੋਂ ਟੁੱਟੇ ਹੋਏ ਅਤੇ ਅਫ਼ਸਰਸ਼ਾਹੀ ਦੀ ਹਾਂ ਵਿਚ ਹਾਂ ਮਿਲਾਉਦਿਆਂ ਮੁਲਾਜ਼ਮ ਵਰਗ ਨੂੰ ਨਜਾਇਜ਼ ਤੌਰ ਪ੍ਰੇਸ਼ਾਨ ਕਰ ਰਹੇ ਹਨ। ਸਰਕਾਰ ਜਾਇਜ਼ ਮੰਗਾ ਲਈ ਹੋਣ ਵਾਲੇ ਹਰ ਅੰਦੋਲਨ ਨੂੰ ਪੁਲਿਸ ਤੰਤਰ ਨਾਲ ਦਬਾਉਣਾ ਚਾਉਂਦੀ ਹੈ। ਆਮ ਆਦਮੀ ਪਾਰਟੀ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਰਕਾਰ ਬਣਾਉਣ ਸਮੇਂ ਮੁਲਾਜ਼ਮ ਵਰਗ ਨਾਲ ਝੂਠੇ ਵਾਅਦੇ ਕੀਤੇ ਸਨ। ਹੁਣ ਜਦੋਂ ਮੁਲਾਜ਼ਮ ਵਰਗ ਵਾਅਦਿਆਂ ਦੀ ਪੂਰਤੀ ਚਾਹੁੰਦਾ ਹੈ ਤਾਂ ਆਮ ਆਦਮੀ ਪਾਰਟੀ ਪੂਰੀ ਤਰਾਂ ਮੁਲਾਜਮ ਵਿਰੋਧੀ ਬਣ ਚੁੱਕੀ ਹੈ। ਮਲੂਕਾ ਨੇ ਕਿਹਾ ਕਿ ਸਰਕਾਰ ਦੇ ਜ਼ਿੰਮੇਵਾਰ ਮੰਤਰੀਆਂ ਦੁਆਰਾ ਮੁਲਾਜ਼ਮ ਵਰਗ ਨੂੰ ਐਂਟੀ ਸਟੇਟ ਕਹਿਣਾ ਵੀ ਆਮ ਆਦਮੀ ਪਾਰਟੀ ਦੇ ਦਿਮਾਗ਼ ਵਿਚ ਮੁਲਾਜ਼ਮ ਵਰਗ ਪ੍ਰਤੀ ਬਣੀ ਨਫ਼ਰਤ ਦੀ ਅਸਲ ਤਸਵੀਰ ਪੇਸ਼ ਕਰਦਾ ਹੈ। ਮਲੂਕਾ ਨੇ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਮੁਲਾਜ਼ਮ ਵਰਗ ਦੀ ਬਾਂਹ ਫੜਨ ਵਾਲੀ ਰਾਜਨੀਤਕ ਪਾਰਟੀ ਹੈ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਵਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵੈਟਰਨਰੀ ਇੰਸਪੈਕਟਰ ਕੇਡਰ ਨਾਲ ਕੀਤੀ ਜਾ ਰਹੀ ਜ਼ਿਆਦਤੀ ਦੀ ਸਖ਼ਤ ਸ਼ਬਦਾਂ ਰਾਹੀਂ ਨਿਖੇਧੀ ਕੀਤੀ।