ਸਬ-ਤਹਿਸੀਲ ਬਾਲਿਆਂਵਾਲੀ ਦੀ ਵਰ੍ਹੇਗੰਢ ਸਮੇਂ ਵਾਤਾਵਰਨ ਪ੍ਰੇਮੀਆਂ ਦੇ ਸਹਿਯੋਗ ਨਾਲ 150 ਬੂਟੇ ਲਗਾਏ
ਬਾਲਿਆਂਵਾਲੀ, 24 ਅਗਸਤ (ਕੁਲਦੀਪ ਮਤਵਾਲਾ): ਸਬ-ਤਹਿਸੀਲ ਬਾਲਿਆਂਵਾਲੀ ਵਿਖੇ ਤਹਿਸੀਲ ਦੀ ਵਰ੍ਹੇਗੰਢ ਮਨਾਉਣ ਸਮੇਂ ਤਹਿਸੀਲ ਸਟਾਫ਼ ਨੇ ਵਾਤਾਵਰਨ ਪ੍ਰੇਮੀਆਂ ਦੇ ਸਹਿਯੋਗ ਨਾਲ ਛਾਂਦਾਰ ਅਤੇ ਫਲਦਾਰ ਬੂਟੇ ਲਗਾਏ। ਇਸ ਮੌਕੇ ਸਬ-ਤਹਿਸੀਲ ਬਾਲਿਆਂਵਾਲੀ ਦੇ ਨਾਇਬ ਤਹਿਸੀਲਦਾਰ ਕਰਨਵੀਰ ਸਿੰਘ ਨੇ ਕਿਹਾ ਪੰਜਾਬ ਸਰਕਾਰ ਵਲੋਂ ਵੀ ਮਿਸ਼ਨ ਹਰਿਆਲੀ ਤਹਿਤ ਪੰਜਾਬ ’ਚ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਸ
ਸਬ-ਤਹਿਸੀਲ ਬਾਲਿਆਂਵਾਲੀ ਵਿਖੇ ਬੂਟਾ ਲਗਾਉਣ ਸਮੇਂ ਨਾਇਬ ਤਹਿਸੀਲਦਾਰ ਕਰਨਵੀਰ ਸਿੰਘ, ਨਾਲ ਰੀਡਰ ਗੁਰਪਿਆਰ ਸਿੰਘ ਤੇ ਸਟਾਫ਼। ਤਸਵੀਰ : ਮਤਵਾਲਾ
25-08-2026
ਬਾਲਿਆਂਵਾਲੀ, 24 ਅਗਸਤ (ਕੁਲਦੀਪ ਮਤਵਾਲਾ): ਸਬ-ਤਹਿਸੀਲ ਬਾਲਿਆਂਵਾਲੀ ਵਿਖੇ ਤਹਿਸੀਲ ਦੀ ਵਰ੍ਹੇਗੰਢ ਮਨਾਉਣ ਸਮੇਂ ਤਹਿਸੀਲ ਸਟਾਫ਼ ਨੇ ਵਾਤਾਵਰਨ ਪ੍ਰੇਮੀਆਂ ਦੇ ਸਹਿਯੋਗ ਨਾਲ ਛਾਂਦਾਰ ਅਤੇ ਫਲਦਾਰ ਬੂਟੇ ਲਗਾਏ। ਇਸ ਮੌਕੇ ਸਬ-ਤਹਿਸੀਲ ਬਾਲਿਆਂਵਾਲੀ ਦੇ ਨਾਇਬ ਤਹਿਸੀਲਦਾਰ ਕਰਨਵੀਰ ਸਿੰਘ ਨੇ ਕਿਹਾ ਪੰਜਾਬ ਸਰਕਾਰ ਵਲੋਂ ਵੀ ਮਿਸ਼ਨ ਹਰਿਆਲੀ ਤਹਿਤ ਪੰਜਾਬ ’ਚ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਲਈ ਅਸੀਂ ਵਾਤਾਵਰਨ ਪ੍ਰੇਮੀਆਂ ਦੇ ਸਹਿਯੋਗ ਨਾਲ ਸਬ-ਤਹਿਸੀਲ ਕੰਪਲੈਕਸ ’ਚ 150 ਵੱਖ-ਵੱਖ ਤਰ੍ਹਾਂ ਦੇ ਬੂਟੇ ਲਗਾਏ ਗਏ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਵਾਤਾਵਰਨ ਨੂੰ ਬਚਾਉਣ ਲਈ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਤਾਂ ਜੋ ਦਿਨੋ-ਦਿਨ ਪਲੀਤ ਹੁੰਦੇ ਜਾ ਰਹੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ। ਇਸ ਮੌਕੇ ਸਮਾਜ ਸੇਵੀ ਬਲਰਾਜ ਸਿੰਘ ਚਹਿਲ, ਰੀਡਰ ਤਹਿਸੀਲਦਾਰ ਗੁਰਪਿਆਰ ਸਿੰਘ, ਕਾਨੂੰਗੋ ਮਨਿੰਦਰਜੀਤ ਸਿੰਘ, ਗਗਨਦੀਪ ਸਿੰਘ ਕਾਨੂੰਗੋ ਦੇ ਸਹਾਇਕ, ਹਰਸਿਮਰਨ ਸਿੰਘ ਸਿੰਮੂ ਡਾਟਾ ਐਂਟਰੀ ਅਪਰੇਟਰ, ਕਰਨਵੀਰ ਸਿੰਘ ਕੰਪਿਊਟਰ ਆਪੇ੍ਰਟਰ, ਜਗਦੀਪ ਸਿੰਘ ਮਲਟੀਟਾਸਕ, ਚੌਕੀਦਾਰ ਕਾਲਾ ਸਿੰਘ, ਸੋਦਾਗਰ ਨੰਬਰਦਾਰ, ਗੁਰਪ੍ਰੀਤ ਸਿੰਘ ਢੱਡੇ, ਗੁਰਤੇਜ ਸਿੰਘ ਤੇਜ਼ੀ, ਵਕੀਲ ਅਸ਼ੋਕ ਕੁਮਾਰ ਤੇ ਸਮੂਹ ਪਟਵਾਰੀ ਸਾਹਿਬਾਨ ਅਤੇ ਸਮੂਹ ਫ਼ਰਦ ਕੇਂਦਰ ਸਟਾਫ਼ ਤੋਂ ਇਲਾਵਾ ਡੇਰਾ ਸਿਰਸਾ ਦੇ ਸੱਚੇ ਨਿਮਰ ਸੇਵਾਦਾਰ ਗੁਰਬਖਸੀਸ ਸਿੰਘ ਤੇ ਬਿੱਕਰ ਸਿੰਘ, ਬਲਾਕ ਬਾਲਿਆਂਵਾਲੀ ਦੇ ਪ੍ਰੇਮੀ ਸੇਵਕ ਡਾ. ਚਰਨਜੀਤ ਸਿੰਘ ਚਾਉਕੇ, ਬਾਲਿਆਂਵਾਲੀ ਦੇ ਪ੍ਰੇਮੀ ਸੇਵਕ ਬਲਜਿੰਦਰ ਸਿੰਘ ਅਤੇ ਸੱਚੀ ਪ੍ਰੇਮੀ ਸਮਿਤੀ ਦੇ ਮੈਂਬਰ ਹਰਚਰਨ ਸਿੰਘ, ਅਸ਼ੋਕ ਕੁਮਾਰ ਬਾਵਾ, ਲਾਲ ਚੰਦ ਬਾਵਾ ਤੋਂ ਇਲਾਵਾ ਐਸਪ੍ਰੀਤ ਸਿੰਘ, ਬਲਕਰਨ ਸਿੰਘ, ਬਿੰਦਰ ਕੁਮਾਰ ਭਾਂਡਿਆਂ ਵਾਲਾ, ਟਿੰਕਾ ਕੁਮਾਰ, ਦੀਪੂ ਜੌੜਾ, ਜੱਗੀ ਸਿੰਘ, ਰਾਜੂ ਸਿੰਘ, ਵੀਰੂ ਸਿੰਘ, ਸ਼ੀਰਾ ਸਿੰਘ ਆਦਿ ਪਿੰਡ ਦੀ ਸਾਧ ਸੰਗਤ ਹਾਜ਼ਰ ਸਨ। ਇਸ ਮੌਕੇ ਪ੍ਰਣ ਕੀਤਾ ਕਿ ਲਗਾਏ ਗਏ ਸਾਰੇ ਬੂਟਿਆਂ ਦੀ ਪੂਰੀ ਤਰ੍ਹਾਂ ਸੰਭਾਲ ਕੀਤੀ ਜਾਵੇਗੀ।