ਪੁਲਿਸ ਨੂੰ ਦਿੱਤੀ ਦਰਖਾਸਤ ਦਿਖਾਉਂਦੀਆਂ ਹੋਈਆਂ ਪੀੜਤ ਪਰਿਵਾਰ ਦੀਆਂ ਮਹਿਲਾਵਾਂ।
ਸਾਧੂ ਦੇ ਭੇਸ ’ਚ ਚੋਰ ਨਕਦੀ ਅਤੇ ਗੈਸ ਸਿਲੰਡਰ ਚੋਰੀ ਕਰਕੇ ਫ਼ਰਾਰ
ਰਾਮਾਂ ਮੰਡੀ, 24 ਅਗਸਤ (ਤਰਸੇਮ ਸਿੰਗਲਾ)- ਨੇੜਲੇ ਪਿੰਡ ਬਾਘਾ ਦੇ ਵਸਨੀਕ ਦਰਸ਼ਨ ਸਿੰਘ ਪੁੱਤਰ ਚਾਨਣ ਸਿੰਘ ਨੇ ਰਾਮਾਂ ਪੁਲਿਸ ਨੂੰ ਦਿੱਤੀ ਲਿਖਤੀ ਦਰਖਾਸਤ ਵਿਚ ਬੀਤੀ ਰਾਤ ਪਿੰਡ ਦੇ ਹੀ ਇਕ ਵਿਅਕਤੀ ਵਿਰੁੱਧ ਸਾਧੂ ਦੇ ਭੇਸ ਵਿਚ ਆਪਣੇ ਘਰ ਵਿਚ ਦਾਖਲ ਹੋ ਕੇ 10 ਹਜ਼ਾਰ ਰੁਪਏ ਨਕਦੀ ਅਤੇ ਗੈਸ ਸਿਲੰਡਰ ਚੋਰੀ ਕਰਕੇ ਲੈ ਜਾਣ ਦਾ ਦੋਸ਼ ਲਾਇਆ ਹੈ। ਪਰਿਵਾਰ ਦੀ ਜਾਗ ਖੁੱਲ੍ਹ ਜਾਣ ’ਤੇ ਉਕਤ ਵਿਅਕਤੀ ਭੱਜਣ ਵਿਚ ਕਾਮਯਾਬ ਹੋ ਗਿਆ।
ਰਾਮਾਂ ਮੰਡੀ, 24 ਅਗਸਤ (ਤਰਸੇਮ ਸਿੰਗਲਾ)- ਨੇੜਲੇ ਪਿੰਡ ਬਾਘਾ ਦੇ ਵਸਨੀਕ ਦਰਸ਼ਨ ਸਿੰਘ ਪੁੱਤਰ ਚਾਨਣ ਸਿੰਘ ਨੇ ਰਾਮਾਂ ਪੁਲਿਸ ਨੂੰ ਦਿੱਤੀ ਲਿਖਤੀ ਦਰਖਾਸਤ ਵਿਚ ਬੀਤੀ ਰਾਤ ਪਿੰਡ ਦੇ ਹੀ ਇਕ ਵਿਅਕਤੀ ਵਿਰੁੱਧ ਸਾਧੂ ਦੇ ਭੇਸ ਵਿਚ ਆਪਣੇ ਘਰ ਵਿਚ ਦਾਖਲ ਹੋ ਕੇ 10 ਹਜ਼ਾਰ ਰੁਪਏ ਨਕਦੀ ਅਤੇ ਗੈਸ ਸਿਲੰਡਰ ਚੋਰੀ ਕਰਕੇ ਲੈ ਜਾਣ ਦਾ ਦੋਸ਼ ਲਾਇਆ ਹੈ। ਪਰਿਵਾਰ ਦੀ ਜਾਗ ਖੁੱਲ੍ਹ ਜਾਣ ’ਤੇ ਉਕਤ ਵਿਅਕਤੀ ਭੱਜਣ ਵਿਚ ਕਾਮਯਾਬ ਹੋ ਗਿਆ। ਦਰਸ਼ਨ ਸਿੰਘ ਨੇ ਵੀ ਇਹ ਦੋਸ਼ ਲਾਇਆ ਕਿ ਥਾਣੇ ਵਿਚ ਪੁਲਿਸ ਮੁਲਾਜ਼ਮਾਂ ਦੀ ਘਾਟ ਕਾਰਨ ਉਕਤ ਵਿਅਕਤੀ ਵਾਰ-ਵਾਰ ਚੋਰੀਆਂ ਕਰਨ ਦੇ ਬਾਵਜੂਦ ਵੀ ਪੁਲਿਸ ਕਾਰਵਾਈ ਤੋਂ ਬੱਚ ਜਾਂਦਾ ਹੈ। ਪੀੜਤ ਨੇ ਦੱਸਿਆ ਦੱਸਿਆ ਕਿ ਚੋਰੀ ਸਬੰਧੀ ਪਿੰਡ ਦੀ ਪੰਚਾਇਤ ਨੂੰ ਵੀ ਜਾਣਕਾਰੀ ਦਿੱਤੀ ਗਈ ਹੈ। ਪੀੜਤ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਜਾਂਚ ਕਰਕੇ ਉਕਤ ਵਿਅਕਤੀ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਚੋਰੀ ਦੇ ਨੁਕਸਾਨ ਦੀ ਭਰਪਾਈ ਕਰਵਾਈ ਜਾਵੇ। ਪੀੜਤ ਨੇ ਕਿਹਾ ਕਿ ਸਾਧੂ ਦੇ ਭੇਸ ‘ਚ ਚੋਰੀਆਂ ਕਰਨ ਵਾਲੇ ਵਿਅਕਤੀ ਤੋਂ ਗਰੀਬ ਪਰਿਵਾਰ ਬਹੁਤ ਦੁਖੀ ਹਨ।