25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

‘ਆਪ’ ਆਗੂ ਲੇਖਪ੍ਰੀਤ ਦੀਆਂ ਸਰਗਰਮੀਆਂ ਬਣੀਆਂ ਖਿੱਚ ਦਾ ਕੇਂਦਰ

ਨਥਾਣਾ, 24 ਅਗਸਤ (ਗੁਰਦਰਸ਼ਨ ਲੁੱਧੜ): ਪੰਜਾਬ ਦੀ ਹੁਕਮਰਾਨ ਧਿਰ ਨਾਲ ਸਬੰਧਿਤ ਨੌਜਵਾਨ ਆਗੂ ਐਡਵੋਕੇਟ ਲੇਖਪ੍ਰੀਤ ਸਿੰਘ ਨੇ ਬਲਾਕ ਨਥਾਣਾ ਦੇ ਪਿੰਡਾਂ ਵਿਚ ਆਪਣੀਆਂ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ, ਜਿਸ ਨੂੰ ਸਿਆਸਤ ਦਾ ਲੇਖਾ ਜੋਖਾ ਕਰਨ ਵਾਲੇ ਰਾਜਨੀਤਕ ਵਿਸ਼ਲੇਸ਼ਕਾਂ ਵਲੋਂ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸਾਲ 2022 ਦੀਆਂ ਚੋਣਾਂ ਦੌਰਾਨ ਜਿਸ ਤਰ੍ਹਾਂ ਹੁਕਮਰਾਨ ਪਾਰਟੀ ਨੂੰ ਬਲਾਕ ਨਥਾਣਾ ਵਿਚੋਂ ਵੱਡਾ ਹੁੰਗਾਰਾ ਮਿਲਿਆ ਸੀ, ਉਸ ਨੂੰ ਲਗਾਤਾਰ ਖੋਰਾ ਲਗਦਾ ਆ ਰਿਹਾ ਹੈ।

Ad Position 21
No active advertisement
ਬਲਾਕ ਨਥਾਣਾ ਦੇ ਪਿੰਡ ਬਾਠ ਵਿਖੇ ਆਪਣੇ ਸਮਰਥਕਾਂ ਨਾਲ ਮੀਟਿੰਗ ਕਰ ਰਹੇ ਐਡਵੋਕੇਟ ਲੇਖਪ੍ਰੀਤ ਸਿੰਘ। ਤਸਵੀਰ : ਗੁਰਦਰਸ਼ਨ ਲੁੱਧੜ 25-08-2026
ਨਥਾਣਾ, 24 ਅਗਸਤ (ਗੁਰਦਰਸ਼ਨ ਲੁੱਧੜ): ਪੰਜਾਬ ਦੀ ਹੁਕਮਰਾਨ ਧਿਰ ਨਾਲ ਸਬੰਧਿਤ ਨੌਜਵਾਨ ਆਗੂ ਐਡਵੋਕੇਟ ਲੇਖਪ੍ਰੀਤ ਸਿੰਘ ਨੇ ਬਲਾਕ ਨਥਾਣਾ ਦੇ ਪਿੰਡਾਂ ਵਿਚ ਆਪਣੀਆਂ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ, ਜਿਸ ਨੂੰ ਸਿਆਸਤ ਦਾ ਲੇਖਾ ਜੋਖਾ ਕਰਨ ਵਾਲੇ ਰਾਜਨੀਤਕ ਵਿਸ਼ਲੇਸ਼ਕਾਂ ਵਲੋਂ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸਾਲ 2022 ਦੀਆਂ ਚੋਣਾਂ ਦੌਰਾਨ ਜਿਸ ਤਰ੍ਹਾਂ ਹੁਕਮਰਾਨ ਪਾਰਟੀ ਨੂੰ ਬਲਾਕ ਨਥਾਣਾ ਵਿਚੋਂ ਵੱਡਾ ਹੁੰਗਾਰਾ ਮਿਲਿਆ ਸੀ, ਉਸ ਨੂੰ ਲਗਾਤਾਰ ਖੋਰਾ ਲਗਦਾ ਆ ਰਿਹਾ ਹੈ। ਪਾਰਲੀਮੈਂਟ ਚੋਣਾਂ-2024, ਬਲਾਕ ਪੰਚਾਇਤ ਸੰਮਤੀ ਚੋਣਾਂ- 2025 ਅਤੇ ਸ਼ਹਿਰੀ ਸੰਸਥਾਵਾਂ ਦੀਆਂ ਚੋਣਾਂ 2026 ਦੌਰਾਨ ਸਿਆਸੀ ਸਮੀਕਰਨਾਂ ਵਿਚ ਕਾਫ਼ੀ ਉਲਟਫੇਰ ਵੇਖਣ ਨੂੰ ਮਿਲਿਆ। ਪਾਰਲੀਮੈਂਟ ਚੋਣਾਂ-2024 ਦੌਰਾਨ ਬਲਾਕ ਨਥਾਣਾ ਦੇ ਪਿੰਡ ਪੂਹਲਾ ਨੂੰ ਛੱਡ ਕੇ ਹਰ ਪਿੰਡ ਵਿਚੋਂ ਹੁਕਮਰਾਨ ਪਾਰਟੀ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਸੀ। ਬਲਾਕ ਪੰਚਾਇਤ ਸੰਮਤੀ ਚੋਣਾਂ ਦਸੰਬਰ-2025 ਦੌਰਾਨ ਬਲਾਕ ਨਥਾਣਾ ਦੇ ਸਾਰੇ ਜ਼ੋਨਾਂ ਵਿਚੋਂ ਹੀ ਆਮ ਆਦਮੀ ਪਾਰਟੀ ਦੀ ਨਮੋਸ਼ੀ ਭਰੀ ਹਾਰ ਹੋਈ ਅਤੇ ਸ਼ਹਿਰੀ ਸੰਸਥਾਵਾਂ ਦੀਆਂ ਚੋਣਾਂ-2026 ਦੌਰਾਨ ਵੀ ਬਲਾਕ ਨਥਾਣਾ ਦੇ ਖੇਤਰ ਦੀਆਂ ਨਗਰ ਪੰਚਾਇਤਾਂ ਵਿਚ ਹੁਕਮਰਾਨ ਧਿਰ ਦੇ ਪੈਰ ਨਹੀਂ ਲੱਗ ਸਕੇ, ਜਿਸ ਤੋਂ ਰਾਜਨੀਤਕ ਮਾਹਿਰ ਇਹ ਅੰਦਾਜ਼ਾ ਲਾ ਰਹੇ ਹਨ ਕਿ ਹੁਕਮਰਾਨ ਪਾਰਟੀ ਆ ਰਹੀਆਂ ਵਿਧਾਨ ਸਭਾ ਚੋਣਾਂ ਦੌਰਾਨ ਮੁਕਾਬਲੇ ਵਿਚ ਆਉਣ ਲਈ ਬਦਲਵਾਂ ਪੱਤਾ ਵੀ ਸੁੱਟ ਸਕਦੀ ਹੈ ਅਤੇ ਪਾਰਟੀ ਟਿਕਟ ਨੌਜਵਾਨ ਆਗੂ ਐਡਵੋਕੇਟ ਲੇਖਪ੍ਰੀਤ ਸਿੰਘ ਦੀ ਕਿਸਮਤ ਦੇ ਲੇਖਾਂ ਵਿਚ ਵੀ ਜਾ ਸਕਦੀ ਹੈ। ਲੇਖਪ੍ਰੀਤ ਸਿੰਘ ਦਾ ਆਪਣਾ ਪਿੰਡ ਦਿਆਲਪੁਰਾ ਮਿਰਜਾ ਭਾਵੇਂ ਵਿਧਾਨ ਸਭਾ ਹਲਕਾ ਭੁੱਚੋ ਤੋਂ ਬਾਹਰ ਕਿਨਾਰੇ ’ਤੇ ਰਹਿ ਜਾਂਦਾ ਹੈ ਪਰ ਉਹ ਨਗਰ ਨਥਾਣਾ ਦੇ ਸਕੂਲ ਦਾ ਵਿਦਿਆਰਥੀ ਰਿਹਾ ਹੋਣ ਕਰਕੇ ਉਸ ਨੂੰ ਆਸ ਪਾਸ ਦੇ ਪਿੰਡਾਂ ਵਿਚ ਜਨਤਕ ਤਾਲਮੇਲ ਲਈ ਕੋਈ ਦਿੱਕਤ ਨਹੀਂ ਆ ਰਹੀ ਅਤੇ ਉਸ ਵਲੋਂ ਬਲਾਕ ਨਥਾਣਾ ਦੇ ਪਿੰਡਾਂ ਵਿਚ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਨੌਜਵਾਨ ਆਗੂ ਨੂੰ ਇਸ ਇਲਾਕੇ ਵਿਚ ਰਾਬਤਾ ਅਤੇ ਰਸੂਖ ਹੋਣ ਦਾ ਲਾਹਾ ਮਿਲ ਸਕਦਾ ਹੈ।
Ad Position 22
No active advertisement
ਪਿਛਲੀ ਖ਼ਬਰ ਬਿਜਲੀ ਮੁਲਾਜ਼ਮਾਂ ਵਲੋਂ 27 ਨੂੰ ਸਮੂਹਿਕ ਛੁੱਟੀ ’ਤੇ ਜਾਣ ਵਾਲੇ ਮੁਲਾਜ਼ਮਾਂ ਦੀ ਹਮਾਇਤ ਦਾ ਐਲਾਨ ਅਗਲੀ ਖ਼ਬਰ ਡੀ.ਏ.ਵੀ. ਕਾਲਜ ਬਠਿੰਡਾ ਦੇ ਐੱਮ.ਕਾਮ ਦੇ ਵਿਦਿਆਰਥੀਆਂ ਨੇ ਪ੍ਰਾਪਤ ਕੀਤੇ ਸ਼ਾਨਦਾਰ ਨਤੀਜੇ
Ad Position 24