24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਰੁਜ਼ਗਾਰ ਗਰੰਟੀ, ਖੇਤੀਬਾੜੀ ਤੇ ਮਨਰੇਗਾ ਕਾਨੂੰਨ ਬਚਾਉਣ ਲਈ ਨੀਤੀ ਬਦਲਣਾ ਸਮੇਂ ਦੀ ਜ਼ਰੂਰਤ - ਕਾ. ਧਾਲੀਵਾਲ/ਅਰਸ਼ੀ

ਜੋਗਾ (ਮਾਨਸਾ), 24 ਅਗਸਤ (ਬਲਵਿੰਦਰ ਸਿੰਘ ਧਾਲੀਵਾਲ/ਮਨਜੀਤ ਸਿੰਘ ਘੜੈਲੀ)- ਪਰਜਾ ਮੰਡਲ ਲਹਿਰ ਦੇ ਮੋਢੀ ’ਤੇ ਸਾਬਕਾ ਵਿਧਾਇਕ ਜੰਗੀਰ ਸਿੰਘ ਜੋਗਾ ਦੀ 24ਵੀਂ ਬਰਸੀ ਸਥਾਨਕ ਕਾ. ਜੰਗੀਰ ਸਿੰਘ ਜੋਗਾ ਸਰਕਾਰੀ ਸੈਕੰਡਰੀ ਸਕੂਲ (ਲੜਕੀਆਂ) ਵਿਖੇ ਮਨਾਈ ਗਈ।

Ad Position 21
No active advertisement
ਕਾ. ਜੰਗੀਰ ਸਿੰਘ ਜੋਗਾ ਦੀ ਬਰਸੀ ਮੌਕੇ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਸੀ.ਪੀ.ਆਈ. ਦੇ ਕੌਮੀ ਕੌਂਸਲਰ ਹਰਦੇਵ ਸਿੰਘ ਅਰਸ਼ੀ ਤੇ ਹੋਰ। ਅਜੀਤ ਤਸਵੀਰ 25-08-2026
ਜੋਗਾ (ਮਾਨਸਾ), 24 ਅਗਸਤ (ਬਲਵਿੰਦਰ ਸਿੰਘ ਧਾਲੀਵਾਲ/ਮਨਜੀਤ ਸਿੰਘ ਘੜੈਲੀ)- ਪਰਜਾ ਮੰਡਲ ਲਹਿਰ ਦੇ ਮੋਢੀ ’ਤੇ ਸਾਬਕਾ ਵਿਧਾਇਕ ਜੰਗੀਰ ਸਿੰਘ ਜੋਗਾ ਦੀ 24ਵੀਂ ਬਰਸੀ ਸਥਾਨਕ ਕਾ. ਜੰਗੀਰ ਸਿੰਘ ਜੋਗਾ ਸਰਕਾਰੀ ਸੈਕੰਡਰੀ ਸਕੂਲ (ਲੜਕੀਆਂ) ਵਿਖੇ ਮਨਾਈ ਗਈ। ਨਗਰ ਪੰਚਾਇਤ ਜੋਗਾ ਦੇ ਸਾਬਕਾ ਪ੍ਰਧਾਨ ਕਾ. ਗੁਰਮੀਤ ਸਿੰਘ ਜੋਗਾ ਅਤੇ ਸ਼ਾਖਾ ਸਕੱਤਰ ਸੁਖਰਾਜ ਸਿੰਘ ਜੋਗਾ ਦੀ ਅਗਵਾਈ ’ਚ ਕਰਵਾਏ ਗਏ ਬਰਸੀ ਸਮਾਗਮ ਦੌਰਾਨ ਸੰਬੋਧਨ ਹੁੰਦਿਆਂ ਸੀ.ਪੀ.ਆਈ. ਦੇ ਸੂਬਾ ਸਕੱਤਰ ਨਿਰਮਲ ਸਿੰਘ ਧਾਲੀਵਾਲ, ਕੌਮੀ ਕੌਂਸਲਰ ਤੇ ਸਾਬਕਾ ਵਿਧਾਇਕ ਕਾ. ਹਰਦੇਵ ਸਿੰਘ ਅਰਸ਼ੀ ਨੇ ਅਜੋਕੇ ਦੌਰ ਦੀ ਗੰਧਲੀ ਰਾਜਨੀਤੀ ’ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਵੇਲੇ ਦੇਸ਼ ਗੰਭੀਰ ਸੰਕਟ ’ਚੋਂ ਗੁਜ਼ਰ ਰਿਹਾ ਹੈ ਜਦਕਿ ਹਾਕਮ, ਸੰਵਿਧਾਨ ਵਿਰੋਧੀ ਤਾਕਤਾਂ ਤੇ ਪੂੰਜੀਪਤੀਆਂ ਦਾ ਗੱਠਜੋੜ ਦੇਸ਼ ਦੇ ਟੁਕੜੇ-ਟੁਕੜੇ ਕਰ ਕੇ ਆਰਥਿਕ, ਸਮਾਜਿਕ ਤੇ ਰਾਜਨੀਤਿਕ ਤੌਰ ’ਤੇ ਕਮਜ਼ੋਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਰੁਜ਼ਗਾਰ, ਖੇਤੀਬਾੜੀ, ਮਨਰੇਗਾ ਸਮੇਤ ਲੋਕ ਹਿਤ ਕਾਨੂੰਨਾਂ ਦੇ ਬਚਾਅ ਲਈ ਨੇਤਾ ਨਹੀਂ ਨੀਤੀ ਨੂੰ ਬਦਲਣਾ ਸਮੇਂ ਦੀ ਜ਼ਰੂਰਤ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਲੋਕ ਹਿਤੈਸ਼ੀ ਕਾਨੂੰਨ ਖ਼ਤਮ ਕਰ ਕੇ ਸਰਮਾਏਦਾਰੀ ਦੇ ਹੱਕ ’ਚ ਕਾਨੂੰਨ ਬਣਾਏ ਜਾ ਰਹੇ ਹਨ, ਜਿਨ੍ਹਾਂ ਖ਼ਿਲਾਫ਼ ਕਿਰਤੀਆਂ ਨੂੰ ਸੰਘਰਸ਼ ਹੋਰ ਪ੍ਰਚੰਡ ਕਰਨਾ ਪਵੇਗਾ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ 1 ਸਤੰਬਰ ਦੀ ਦਿੱਲੀ ਚੱਲੋ ਨਾਅਰੇ ਹੇਠ ਬਦਲਾਅ ਜ਼ਰੂਰੀ ਹੈ ਰੈਲੀ ’ਚ ਕਾਫ਼ਲੇ ਬੰਨ੍ਹ ਕੇ ਪਹੁੰਚਣ। ਸੀ.ਪੀ.ਆਈ.(ਐਮ) ਦੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ ਨੇ ਲੋਕ ਘੋਲਾਂ ਨੂੰ ਹੋਰ ਤੇਜ਼ ਕਰਨ ਦਾ ਸੱਦਾ ਦਿੰਦਿਆਂ ਫਾਸੀਵਾਦੀ ਤਾਕਤਾਂ ਖ਼ਿਲਾਫ਼ ਲੜਨ ਲਈ ਕਿਹਾ। ਬਰਸੀ ਸਮਾਗਮ ਮੌਕੇ ਸੀ.ਪੀ.ਆਈ. ਦੇ ਜ਼ਿਲ੍ਹਾ ਸਕੱਤਰ ਕ੍ਰਿਸ਼ਨ ਚੌਹਾਨ, ਬਲਕੌਰ ਸਿੰਘ ਸਿੱਧੂ, ਅਮਨ ਸਿੰਗਲਾ ਢੈਪਈ, ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਐਡਵੋਕੇਟ ਸਵਰਨਜੀਤ ਸਿੰਘ ਦਲਿਓ, ਕਹਾ ਣੀਕਾਰ ਦਰਸ਼ਨ ਜੋਗਾ, ਮੇਘ ਰਾਜ ਰੱਲਾ, ਮਾ. ਸੁਖਦੇਵ ਸਿੰਘ ਰਿਖੀ, ਮਲਕੀਤ ਸਿੰਘ ਜੋਗਾ, ਕਾ. ਮੇਘਾ ਸਿੰਘ, ਸੰਪੂਰਨ ਸਿੰਘ ਛਾਜਲੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਨਿੱਜੀ ਸਕੂਲ ਵੀ ਪਹਿਲ ਕਰਨ-ਜਥੇਦਾਰ ਗੜਗੱਜ ਅਗਲੀ ਖ਼ਬਰ ਕੌਮੀ ਸਿਹਤ ਮਿਸ਼ਨ ਦੇ ਕਰਮਚਾਰੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਇਆ
Ad Position 24