ਲੋਕ ਮੋਰਚਾ ਵਲੋਂ ਮਹਿੰਗਾਈ ਦੇ ਹੱਲ ਲਈ ਸਰਕਾਰੀ ਨੀਤੀਆਂ ਖਿਲਾਫ਼ ਲਾਮਬੰਦ ਹੋਣ ਦਾ ਸੱਦਾ
ਬਠਿੰਡਾ, 31 ਅਗਸਤ (ਸੱਤਪਾਲ ਸਿੰਘ ਸਿਵੀਆਂ)-ਲੋਕ ਮੋਰਚਾ ਪੰਜਾਬ ਵਲੋਂ ਮਹਿੰਗਾਈ ਦੇ ਕਾਰਨਾਂ ਅਤੇ ਹੱਲ ਬਾਰੇ ਸਥਾਨਕ ਪੈਨਸ਼ਨਰ ਭਵਨ ਵਿਖੇ ਇਕੱਤਰਤਾ ਕੀਤੀ ਗਈ। ਇਸ ਦੌਰਾਨ ਮੋਰਚੇ ਦੇ ਸੂਬਾ ਸਕੱਤਰ ਜਗਮੇਲ ਸਿੰਘ ਤੇ ਸੂਬਾ ਕਮੇਟੀ ਮੈਂਬਰ ਸ਼ੀਰੀਂ ਨੇ ਕਿਹਾ ਕਿ ਸਰਕਾਰ ਵਲੋਂ ਈਥਾਨੋੋਲ ਪੈਦਾਵਾਰ ਵਾਸਤੇ ਗੰਨੇ ਨੂੰ ਝੋਕਣ ਨਾਲ 30 ਲੱਖ ਟਨ ਖੰਡ ਦੀ ਪੈਦਾਵਾਰ ਘਟੀ ਹੈ ਅਤੇ ਗੁੜ ਤੇ ਖੰਡ ਅਤੇ ਇੰਨਾਂ ਨਾਲ ਜੁੜੀਆਂ ਵਸਤਾਂ ਬਹੁਤ ਮਹਿੰਗੀਆਂ ਹੋ ਗਈਆਂ ਹਨ।
ਬਠਿੰਡਾ, 31 ਅਗਸਤ (ਸੱਤਪਾਲ ਸਿੰਘ ਸਿਵੀਆਂ)-ਲੋਕ ਮੋਰਚਾ ਪੰਜਾਬ ਵਲੋਂ ਮਹਿੰਗਾਈ ਦੇ ਕਾਰਨਾਂ ਅਤੇ ਹੱਲ ਬਾਰੇ ਸਥਾਨਕ ਪੈਨਸ਼ਨਰ ਭਵਨ ਵਿਖੇ ਇਕੱਤਰਤਾ ਕੀਤੀ ਗਈ। ਇਸ ਦੌਰਾਨ ਮੋਰਚੇ ਦੇ ਸੂਬਾ ਸਕੱਤਰ ਜਗਮੇਲ ਸਿੰਘ ਤੇ ਸੂਬਾ ਕਮੇਟੀ ਮੈਂਬਰ ਸ਼ੀਰੀਂ ਨੇ ਕਿਹਾ ਕਿ ਸਰਕਾਰ ਵਲੋਂ ਈਥਾਨੋੋਲ ਪੈਦਾਵਾਰ ਵਾਸਤੇ ਗੰਨੇ ਨੂੰ ਝੋਕਣ ਨਾਲ 30 ਲੱਖ ਟਨ ਖੰਡ ਦੀ ਪੈਦਾਵਾਰ ਘਟੀ ਹੈ ਅਤੇ ਗੁੜ ਤੇ ਖੰਡ ਅਤੇ ਇੰਨਾਂ ਨਾਲ ਜੁੜੀਆਂ ਵਸਤਾਂ ਬਹੁਤ ਮਹਿੰਗੀਆਂ ਹੋ ਗਈਆਂ ਹਨ। ਸਰਕਾਰੀ ਮੰਡੀਕਰਨ ਢਾਂਚੇ ਦੀ ਘਾਟ ਸਦਕਾ ਫਸਲਾਂ ਮੁਨਾਫੇ ਖੋਰਾ ਲਈ ਕਾਲਾਬਜ਼ਾਰੀ ਦਾ ਸਾਧਨ ਬਣ ਰਹੀਆਂ ਹਨ ਤੇ ਲੋਕਾਂ ਨੂੰ ਬੇਹੱਦ ਮਹਿੰਗੀਆਂ ਕੀਮਤਾਂ ਉਤੇ ਖਰੀਦਣੀਆਂ ਪੈਂਦੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਗੰਨੇ ਨੂੰ ਈਥਨੋਲ ਬਣਾਉਣ ਲਈ ਵਰਤਣਾ ਬੰਦ ਕਰਨ, ਪਿਆਜ ਵਰਗੀਆਂ ਵਸਤਾਂ ਕੰਟਰੋਲ ਰੇਟ ‘ਤੇ ਮੁਹੱਈਆ ਕਰਨ ਤੇ ਕਾਲਾ ਬਜ਼ਾਰੀ ਨੂੰ ਸਖਤੀ ਨਾਲ ਨੱਥ ਪਾਉਣ, ਤੇਲ ਦੀ ਖਰੀਦ ਦੇ ਮਾਮਲੇ ਵਿਚ ਅਮਰੀਕੀ ਦਬਾਅ ਨਾ ਮੰਨਣ, ਦੇਸ਼ ਦੀ ਪੈਦਾਵਾਰ ਨੂੰ ਲੋਕਾਂ ਦੀਆਂ ਲੋੜਾਂ ਦੁਆਲੇ ਕੇਂਦਰਿਤ ਕਰਨ ਅਤੇ ਭਾਰਤ ਅਮਰੀਕਾ ਵਪਾਰ ਸਮਝੌਤੇ ਸਮੇਤ ਪਹਿਲਾਂ ਹੋਏ ਸਾਰੇ ਸਮਝੌਤੇ ਰੱਦ ਕੀਤੇ ਜਾਣ। ਉਨ੍ਹਾਂ ਕਿਹਾ ਕਿ ਮੋਰਚੇ ਵਲੋਂ ਮਹਿੰਗਾਈ ਦੇ ਕਾਰਨਾਂ ਦੀ ਵਿਆਖਿਆ ਕਰਦੀ ਮੁਹਿੰਮ 15 ਸਤੰਬਰ ਤੱਕ ਜਾਰੀ ਰਹੇਗੀ, ਜਿਸ ਤਹਿਤ ਪਿੰਡਾਂ ਵਿਚ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ।