31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਮਾਂ ਬੋਲੀ ਪੰਜਾਬੀ ਆਪਣੇ ਘਰ ਵਿਚ ਵੀ ਹੋਈ ਪਰਾਈ ਬੱਲੂਆਣਾ ਦੇ ਰੇਲਵੇ ਸਟੇਸ਼ਨ ’ ਤੇ ਪੰਜਾਬੀ ’ ਚ ਪਿੰਡ ਦੇ ਨਾਂਅ ਦੇ ਬੋਰਡਾਂ ’ ਤੇ ਥਾਂ - ਥਾਂ ਗਲਤੀਆਂ

ਬੱਲੂਆਣਾ, 31 ਅਗਸਤ (ਗੁਰਨੈਬ ਸਾਜਨ)-ਪੰਜਾਬ ਵਿਚ ਮਾਂ ਬੋਲੀ ਆਪਣੇ ਹੀ ਘਰ ਵਿਚ ਪਰਾਈ ਹੋ ਕੇ ਰਹਿ ਗਈ ਹੈ, ਪੰਜਾਬ ਦੇ ਰੇਲਵੇ ਸਟੇਸ਼ਨਾਂ ਦੇ ਨਾਂਵਾਂ ਨੂੰ ਪੰਜਾਬੀ ਵਿਚ ਲਿਖਣ ਲਈ ਵੱਡੀਆਂ ਗਲਤੀਆਂ ਦੇਖਣ ਨੂੰ ਮਿਲ ਰਹੀਆਂ ਹਨ। ਰੇਲਵੇ ਵਿਭਾਗ ਵਲੋਂ ਰੇਲਵੇ ਸਟੇਸ਼ਨਾਂ ਦੇ ਵੱਡੇ-ਵੱਡੇ ਬੋਰਡਾਂ ਉੱਤੇ ਪਿੰਡਾਂ ਦੇ ਨਾਂਅ ਗਲਤ ਦਰਜ ਕੀਤੇ ਗਏ ਹਨ।

Ad Position 21
No active advertisement
ਬਠਿੰਡਾ ਦੇ ਪਿੰਡ ਬੱਲੂਆਣਾ ਦੇ ਰੇਲਵੇ ਸਟੇਸ਼ਨ ਦਾ ਨਾਂਅ ਪੰਜਾਬੀ ਵਿਚ ਗਲਤ ਲਿਖਿਆ ਦਿਖਾਈ ਦੇ ਰਿਹਾ। ਤਸਵੀਰ -ਗੁਰਨੈਬ ਸਾਜਨ 01-09-2026
ਬੱਲੂਆਣਾ, 31 ਅਗਸਤ (ਗੁਰਨੈਬ ਸਾਜਨ)-ਪੰਜਾਬ ਵਿਚ ਮਾਂ ਬੋਲੀ ਆਪਣੇ ਹੀ ਘਰ ਵਿਚ ਪਰਾਈ ਹੋ ਕੇ ਰਹਿ ਗਈ ਹੈ, ਪੰਜਾਬ ਦੇ ਰੇਲਵੇ ਸਟੇਸ਼ਨਾਂ ਦੇ ਨਾਂਵਾਂ ਨੂੰ ਪੰਜਾਬੀ ਵਿਚ ਲਿਖਣ ਲਈ ਵੱਡੀਆਂ ਗਲਤੀਆਂ ਦੇਖਣ ਨੂੰ ਮਿਲ ਰਹੀਆਂ ਹਨ। ਰੇਲਵੇ ਵਿਭਾਗ ਵਲੋਂ ਰੇਲਵੇ ਸਟੇਸ਼ਨਾਂ ਦੇ ਵੱਡੇ-ਵੱਡੇ ਬੋਰਡਾਂ ਉੱਤੇ ਪਿੰਡਾਂ ਦੇ ਨਾਂਅ ਗਲਤ ਦਰਜ ਕੀਤੇ ਗਏ ਹਨ। ਕੇਂਦਰ ਸਰਕਾਰ ਵਲੋਂ ਰੇਲਵੇ ਸਟੇਸ਼ਨਾਂ ’ਤੇ ਤਾਇਨਾਤ ਅਮਲਾ ਵੀ ਭਾਰਤ ਦੇ ਦੂਜੇ ਸੂਬਿਆਂ ਦਾ ਹੋਣ ਕਰਕੇ ਉਹ ਨਾਂ ਪੰਜਾਬੀ ਬੋਲ, ਨਾ ਸਮਝ ਤੇ ਨਾ ਹੀ ਲਿਖ ਸਕਦਾ ਹੈ। ਰੋਜ਼ਾਨਾ ‘ਅਜੀਤ’ ਦੇ ਪੱਤਰਕਾਰ ਵਲੋਂ ਜਦੋਂ ਬੱਲੂਆਣਾ ਰੇਲਵੇ ਸਟੇਸ਼ਨ ਦਾ ਨਾਂਅ ਪੰਜਾਬੀ ਵਿਚ ਥਾਂ-ਥਾਂ ਗਲਤ ਦਰਜ ਕਰਨ ਬਾਰੇ ਰੇਲਵੇ ਕਰਮਚਾਰੀਆਂ ਦੇ ਧਿਆਨ ਵਿਚ ਲਿਆਂਦਾ ਤਾਂ ਉਨ੍ਹਾਂ ਕਿਹਾ ਕਿ ਰੇਲਵੇ ਵਿਭਾਗ ਵਲੋਂ ਮਹੀਨਾ ਪਹਿਲਾਂ ਹੀ ਸਟੇਸ਼ਨ ਦੇ ਕਈ ਬੋਰਡਾਂ ਉੱਤੇ ਸਟੇਸ਼ਨ ਦਾ ਨਾਂਅ ਲਿਖਿਆ ਗਿਆ ਹੈ। ਪਰ ਸਾਨੂੰ ਪੰਜਾਬੀ ਲਿਖਣੀ, ਪੜ੍ਹਨੀ ਅਤੇ ਸਮਝਣੀ ਹੀ ਨਹੀਂ ਆਉਂਦੀ। ਜਿਸ ਕਰਕੇ ਸਾਨੂੰ ਪਤਾ ਹੀ ਨਹੀਂ ਲੱਗਿਆ ਕਿ ਉਹ ਸਟੇਸ਼ਨ ਦਾ ਨਾਂਅ ਲਿਖਣ ਵਿਚ ਗਲਤੀਆਂ ਕਰਕੇ ਗਏ ਹਨ। ਇਹ ਸਿਰਫ਼ ਤੁਸੀਂ ਹੀ ਧਿਆਨ ਵਿਚ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਰੇਲਵੇ ਵਿਭਾਗ ਦੇ ਧਿਆਨ ਵਿਚ ਬੱਲੂਆਣਾ ਰੇਲਵੇ ਸਟੇਸ਼ਨ ਦਾ ਗਲਤ ਨਾਂਅ ਲਿਆਵਾਂਗੇ। ਜਦੋਂ ਕਿ ਪਿੰਡ ਦੇ ਕਿਸੇ ਵੀ ਮੋਹਤਬਰ ਜਾਂ ਯਾਤਰੀ ਨੇ ਇਨ੍ਹਾਂ ਗਲਤੀਆਂ ਵੱਲ ਕਦੇ ਵੀ ਸਾਡਾ ਧਿਆਨ ਨਹੀਂ ਦਿਵਾਇਆ। ਰੇਲਵੇ ਕਰਮਚਾਰੀਆਂ ਨੇ ਦੱਸਿਆ ਕਿ ਰੇਲਵੇ ਸਟੇਸ਼ਨ ਦਾ ਨਾਂਅ ਲਿਖਣ ਲਈ ਗੂਗਲ ਦੀ ਵਰਤੋਂ ਕੀਤੀ ਜਾਂਦੀ ਹੈ, ਗੂਗਲ ਤੇ ਜਿਵੇਂ ਅੰਗਰੇਜ਼ੀ ਵਿਚ ਨਾਂਅ ਲਿਖਿਆ ਜਾਂਦਾ ਹੈ, ਉਸ ਤਰ੍ਹਾਂ ਹੀ ਹਿੰਦੀ ਤੇ ਪੰਜਾਬੀ ਦੇ ਸ਼ਬਦ ਵਰਤੇ ਜਾਂਦੇ ਹਨ। ਇਥੋਂ ਪਤਾ ਚੱਲਦਾ ਹੈ ਕਿ ਮਾਂ ਬੋਲੀ ਪੰਜਾਬੀ ਨਾਲ ਕਿੰਨ੍ਹਾਂ ਵਿਤਕਰਾ ਕੀਤਾ ਜਾਂਦਾ ਹੈ ਕਿ ਗੂਗਲ ਵੀ ਮਾਂ ਬੋਲੀ ਪੰਜਾਬੀ ਦੇ ਸ਼ਬਦ ਸਹੀ ਢੰਗ ਨਾਲ ਪੰਜਾਬ ਦੇ ਰੇਲਵੇ ਸਟੇਸ਼ਨਾਂ ’ਤੇ ਲਿਖਣ ਲਈ ਮੱਦਦ ਨਹੀਂ ਕਰ ਰਿਹਾ। ਬੱਲੂਆਣਾ ਦੇ ਰੇਲਵੇ ਸਟੇਸ਼ਨ ਤੇ ਬੱਲੂਆਣਾ ਨੂੰ ਪੰਜਾਬੀ ਵਿਚ ਬਲੁ ਆਨਾ, ਬੁਲੂ ਆਨਾ ਲਿਖਿਆ ਮਿਲਦਾ ਹੈ। ਪੰਜਾਬੀ ਵਿਚ ਸਭ ਤੋਂ ਵੱਧ ਗਲਤੀਆਂ ਕੀਤੀਆਂ ਗਈਆਂ ਹਨ, ਇੱਥੇ ਹੀ ਬੱਸ ਨਹੀਂ ਬੱਲੂਆਣਾ ਰੇਲਵੇ ਸਟੇਸ਼ਨ ਤੇ ਸ੍ਰੀ ਗੰਗਾ ਨਗਰ ਤੋਂ ਬਠਿੰਡਾ ਤੱਕ ਰੇਲਵੇ ਸਟੇਸ਼ਨ ਦੇ ਨਾਵਾਂ ਦੇ ਫਲੈਕਸ ਬੋਰਡ ਵਿਚ ਵੀ ਵੱਡੀਆਂ ਗਲਤੀਆਂ ਹਨ। ਜਿਵੇਂ ਇਕੱਲੇ ਬੱਲੂਆਣਾ ਦੇ ਰੇਲਵੇ ਸਟੇਸ਼ਨ ਦਾ ਨਾਂਅ ਕਈ ਥਾਵਾਂ ਉੱਤੇ ਵਿਗਾੜਕੇ ਲਿਖਿਆ ਮਿਲਦਾ ਹੈ। ਬਹਿਮਣ ਦੀਵਾਨਾ ਨੂੰ ਬਾਹਮਨ ਦੀਵਾਨ, ਬਹਸਨ ਦਿਵਾਨਾ, ਗਿੱਦੜਬਾਹਾ ਨੂੰ ਗਿੱਦੜਬਾਹਾ, ਕਿੱਲਿਆਂਵਾਲੀ ਨੂੰ ਕਿਲਾਂਵਾਲੀ, ਹਿੰਦੂ ਮੱਲ ਕੋਟ ਨੂੰ ਹਿੰਦੁਮਲਕੋਟ, ਓੜਕੀ ਨੂੰ ਔਰਕੀ ਸਮੇਤ ਹੋਰ ਵੀ ਅਨੇਕਾਂ ਰੇਲਵੇ ਸਟੇਸ਼ਨਾਂ ਦੇ ਪੰਜਾਬੀ ਵਿਚ ਨਾਵਾਂ ਵਿਚ ਗਲਤੀਆਂ ਦੀ ਭਰਮਾਰ ਹੈ। ਇਸ ਸਬੰਧੀ ਕੀਰਤੀ ਕ੍ਰਿਪਾਲ ਜ਼ਿਲ੍ਹਾ ਭਾਸ਼ਾ ਵਿਭਾਗ ਅਫ਼ਸਰ ਦੇ ਧਿਆਨ ਵਿਚ ਜਦੋਂ ਇਹ ਮਾਮਲਾ ਲਿਆਂਦਾ ਤਾਂ ਉਨ੍ਹਾਂ ਕਿਹਾ ਕਿ ਅਸੀਂ ਸਰਕਾਰੀ ਦਫ਼ਤਰਾਂ ਵਿਚ ਪੰਜਾਬੀ ਲਾਗੂ ਕਰਨ ਬਾਰੇ ਅਫ਼ਸਰਾਂ ਨੂੰ ਹਦਾਇਤ ਕਰਦੇ ਹਾਂ। ਪਰ ਪਿੰਡਾਂ ਦੇ ਰੇਲਵੇ ਸਟੇਸ਼ਨਾਂ ਉੱਤੇ ਕਦੇ ਵੀ ਨਹੀਂ ਗਏ, ਜਿਸ ਕਰਕੇ ਇਹ ਮਾਮਲਾ ਸਾਡੇ ਧਿਆਨ ਵਿਚ ਨਹੀਂ ਹੈ। ਉਨ੍ਹਾਂ ਕਿਹਾ ਕਿ ਪਿੰਡ ਦੇ ਮੋਹਤਬਰ ਤੇ ਆਮ ਨਾਗਰਿਕਾਂ ਦਾ ਵੀ ਫ਼ਰਜ਼ ਬਣਦਾ ਹੈ ਕਿ ਮਾਂ ਬੋਲੀ ਪੰਜਾਬੀ ਵਿਚ ਜੇਕਰ ਐਸੀਆਂ ਗਲਤੀਆਂ ਹੋ ਰਹੀਆਂ ਹਨ ਤਾਂ ਉਨ੍ਹਾਂ ਬਾਰੇ ਸਾਡੇ ਧਿਆਨ ਵਿਚ ਲਿਆਂਦਾ ਜਾ ਸਕੇ। ਪਿੰਡ ਦੇ ਸਰਪੰਚ ਸੁਖਰਾਜ ਸਿੰਘ ਸਰਾਂ ਨੇ ਦੱਸਿਆ ਕਿ ਉਹ ਕਦੇ ਰੇਲਵੇ ਸਟੇਸ਼ਨ ਉੱਤੇ ਗਏ ਹੀ ਨਹੀਂ ਉਹ ਇਸ ਪਾਸੇ ਧਿਆਨ ਦੇਣਗੇ।
Ad Position 22
No active advertisement
ਪਿਛਲੀ ਖ਼ਬਰ ਮਨਜੀਤ ਸਿੰਘ ਦੀ ਗੁਪਤਾ ਹਸਪਤਾਲ ’ਚ ਹੋਈ ਗੋਡੇ ਦੀ ਸਫਲ ਰੋਬੋਟਿਕ ਸਰਜਰੀ ਅਗਲੀ ਖ਼ਬਰ ਜੀ.ਜੀ.ਐੱਸ.ਪੀ.ਐੱਸ. ਜੋਗੇਵਾਲਾ ਦੇ ਵਿਦਿਆਰਥੀਆਂ ਦੇ ਖੇਡਾਂ ਨਾਲ ਖਿੜੇ ਚਿਹਰੇ, ਵਧਿਆ ਹੌਂਸਲਾ
Ad Position 24