ਪਿੰਡ ਜੀਦਾ-ਖੇਮੂਆਣਾ ਸੰਪਰਕ ਸੜਕ ਦੇ ਕਿਨਾਰਿਆਂ ’ਤੇ ਕਿਸਾਨਾਂ ਵਲੋਂ ਮਿੱਟੀ ਦੀਆਂ ਵੱਡੀਆਂ ਤੇ ਉੱਚੀਆਂ ਵੱਟਾਂ/ਢੀਮਾਂ ਬਣਾਉਣੀਆਂ ਸ਼ੁਰੂ, ਸੰਬੰਧਿਤ ਅਧਿਕਾਰੀ ਬੇਖ਼ਬਰ
ਗੋਨਿਆਣਾ, 1 ਸਤੰਬਰ (ਲਛਮਣ ਦਾਸ ਗਰਗ)-ਪੰਜਾਬ ਸਰਕਾਰ ਵਲੋਂ ਬੀਤੇ ਵਰ੍ਹੇ ਜੀਦਾ-ਰੋਮਾਣਾ ਅਜੀਤ ਸਿੰਘ ਵਾਇਆ ਖੇਮੂਆਣਾ ਸੰਪਰਕ ਸੜਕ ਦੀ ਅੱਪਗ੍ਰੇਡੇਸ਼ਨ ਕਰਕੇ ਇਸ ਨੂੰ 18 ਫੁੱਟ ਚੌੜਾ ਕਰਕੇ ਬਣਾਉਣ ਦੀ ਪ੍ਰਵਾਨਗੀ ਦੇਣ ਕਰਕੇ ਖੇਮੂਆਣਾ ਤੱਕ ਇਸ ਸੜਕ ਨੂੰ ਬਣਾਇਆ ਗਿਆ ਹੈ, ਪ੍ਰੰਤੂ ਸਰਕਾਰ ਦੇ ਕਰੋੜਾਂ ਰੁਪਏ ਖਰਚਕੇ ਬਣਾਈ ਸੜਕ ਦੇ ਕਿਨਾਰਿਆਂ ’ਤੇ ਸੜਕ ਦੀ ਜਗ੍ਹਾ ਵਿਚ ਹੀ ਨਾਲ ਲਗਦੇ ਖੇਤਾਂ ਦੇ ਮਾਲਕ ਕਿਸਾਨਾਂ ਵਲੋਂ ਮਿੱਟੀ ਦੀਆਂ ਵੱਡੀਆਂ ’ਤੇ ਉੱਚੀਆਂ ਵੱਟਾਂ/ਢੀਮਾਂ ਬਣਾਉਣੀਆਂ ਸ਼ੁਰੂ ਕੀਤੀਆਂ ਹੋਈਆਂ ਹਨ ਤਾਂ ਕਿ ਸੜਕ ਦੇ ਬਰਸਾਤੀ ਪਾਣੀ ਨੂੰ ਸੜਕ ਵਿਚਕਾਰ ਹੀ ਰੋਕਿਆ ਜਾ ਸਕੇ। ਸਰਪੰਚ ਗ੍ਰਾਮ ਪੰਚਾਇਤ ਜੀਦਾ ਅਤੇ ਸਰਪੰਚ ਗ੍ਰਾਮ ਪੰਚਾਇਤ ਖੇਮਅੂਾਣਾ ਦੀਆਂ ਪੰਚਾਇਤਾਂ ਵਲੋਂ ਦਿੱਤੇ ਗਏ ਪੱਤਰਾਂ ਵਿਚ ਸਮੂਹ ਪੰਚਾਇਤਾਂ ਨੇ ਕਿਹਾ ਕਿ ਇੱਥੇ ਹੀ ਬੱਸ ਨਹੀਂ ਕਿਸਾਨਾਂ ਵਲੋਂ ਬਰਸਾਤ ਦਾ ਪਾਣੀ ਰੋਕਣ ਲਈ ਇੰਤਜ਼ਾਮ ਕਰ ਲਏ ਹਨ ਤਾਂ ਜੋ ਜਿੱਥੇ ਰਾਹਗੀਰਾਂ ਦੇ ਲੰਘਣ ਵਿਚ ਮੁਸ਼ਕਿਲ ਖੜ੍ਹੀ ਕਰਦਾ ਹੈ, ਉੱਥੇ ਸੜਕ ਟੁੱਟਣ ਦਾ ਮੁੱਖ ਕਾਰਨ ਬਣਦਾ ਜਾ ਰਿਹਾ ਹੈ।
ਪ
ਪਿੰਡ ਜੀਦਾ-ਰੋਮਾਣਾ ਖੇਮਅੂਾਣਾ ਸੰਪਰਕ ਸੜਕ ’ਤੇ ਕਿਸਾਨਾਂ ਵਲੋਂ ਮਿੱਟੀ ਦੇ ਲਗਾਏ ਜਾ ਰਹੇ ਅੜਿੱਕੇ। ਤਸਵੀਰ: ਲਛਮਣ ਦਾਸ ਗਰਗ
02-09-2026
ਗੋਨਿਆਣਾ, 1 ਸਤੰਬਰ (ਲਛਮਣ ਦਾਸ ਗਰਗ)-ਪੰਜਾਬ ਸਰਕਾਰ ਵਲੋਂ ਬੀਤੇ ਵਰ੍ਹੇ ਜੀਦਾ-ਰੋਮਾਣਾ ਅਜੀਤ ਸਿੰਘ ਵਾਇਆ ਖੇਮੂਆਣਾ ਸੰਪਰਕ ਸੜਕ ਦੀ ਅੱਪਗ੍ਰੇਡੇਸ਼ਨ ਕਰਕੇ ਇਸ ਨੂੰ 18 ਫੁੱਟ ਚੌੜਾ ਕਰਕੇ ਬਣਾਉਣ ਦੀ ਪ੍ਰਵਾਨਗੀ ਦੇਣ ਕਰਕੇ ਖੇਮੂਆਣਾ ਤੱਕ ਇਸ ਸੜਕ ਨੂੰ ਬਣਾਇਆ ਗਿਆ ਹੈ, ਪ੍ਰੰਤੂ ਸਰਕਾਰ ਦੇ ਕਰੋੜਾਂ ਰੁਪਏ ਖਰਚਕੇ ਬਣਾਈ ਸੜਕ ਦੇ ਕਿਨਾਰਿਆਂ ’ਤੇ ਸੜਕ ਦੀ ਜਗ੍ਹਾ ਵਿਚ ਹੀ ਨਾਲ ਲਗਦੇ ਖੇਤਾਂ ਦੇ ਮਾਲਕ ਕਿਸਾਨਾਂ ਵਲੋਂ ਮਿੱਟੀ ਦੀਆਂ ਵੱਡੀਆਂ ’ਤੇ ਉੱਚੀਆਂ ਵੱਟਾਂ/ਢੀਮਾਂ ਬਣਾਉਣੀਆਂ ਸ਼ੁਰੂ ਕੀਤੀਆਂ ਹੋਈਆਂ ਹਨ ਤਾਂ ਕਿ ਸੜਕ ਦੇ ਬਰਸਾਤੀ ਪਾਣੀ ਨੂੰ ਸੜਕ ਵਿਚਕਾਰ ਹੀ ਰੋਕਿਆ ਜਾ ਸਕੇ। ਸਰਪੰਚ ਗ੍ਰਾਮ ਪੰਚਾਇਤ ਜੀਦਾ ਅਤੇ ਸਰਪੰਚ ਗ੍ਰਾਮ ਪੰਚਾਇਤ ਖੇਮਅੂਾਣਾ ਦੀਆਂ ਪੰਚਾਇਤਾਂ ਵਲੋਂ ਦਿੱਤੇ ਗਏ ਪੱਤਰਾਂ ਵਿਚ ਸਮੂਹ ਪੰਚਾਇਤਾਂ ਨੇ ਕਿਹਾ ਕਿ ਇੱਥੇ ਹੀ ਬੱਸ ਨਹੀਂ ਕਿਸਾਨਾਂ ਵਲੋਂ ਬਰਸਾਤ ਦਾ ਪਾਣੀ ਰੋਕਣ ਲਈ ਇੰਤਜ਼ਾਮ ਕਰ ਲਏ ਹਨ ਤਾਂ ਜੋ ਜਿੱਥੇ ਰਾਹਗੀਰਾਂ ਦੇ ਲੰਘਣ ਵਿਚ ਮੁਸ਼ਕਿਲ ਖੜ੍ਹੀ ਕਰਦਾ ਹੈ, ਉੱਥੇ ਸੜਕ ਟੁੱਟਣ ਦਾ ਮੁੱਖ ਕਾਰਨ ਬਣਦਾ ਜਾ ਰਿਹਾ ਹੈ। ਉਕਤ ਪੰਚਾਇਤਾਂ ਨੇ ਅੱਗੇ ਕਿਹਾ ਕਿ ਇਨ੍ਹਾਂ ਕਿਸਾਨਾਂ ਵਲੋਂ ਪਿੰਡ ਜੀਦਾ ਅਤੇ ਖੇਮੂਆਣਾ ਦੀਆਂ ਪੰਚਾਇਤਾਂ ਦੇ ਕਹਿਣ ’ਤੇ ਸਬੰਧਿਤ ਵਿਭਾਗ ਵਲੋਂ ਇਸ ਕਾਰਵਾਈ ਨੂੰ ਨਹੀਂ ਰੋਕਿਆ ਗਿਆ। ਇਥੇ ਇਹ ਵੀ ਦੱਸਣਯੋਗ ਹੈ ਕਿ ਪਿਛਲੇ ਦਿਨੀਂ ਦੋਨਾਂ ਗ੍ਰਾਮ ਪੰਚਾਇਤਾਂ ਵਲੋਂ ਜਿਲ੍ਹਾ ਪ੍ਰਸ਼ਾਸਨ ਨੂੰ ਵੀ ਲਿਖਤੀ ਬੇਨਤੀ ਪੱਤਰ ਰਾਹੀਂ ਸ਼ਿਕਾਇਤ ਕੀਤੀ ਗਈ ਸੀ, ਪ੍ਰੰਤੂ ਅੱਜ ਤੱਕ ਕਾਰਵਾਈ ਕਰਨ ਦੀ ਗੱਲ ਤਾਂ ਦੂਰ ਕੋਈ ਸਰਕਾਰੀ ਅਧਿਕਾਰੀ ਮੌਕਾ ਦੇਖਣ ਤੱਕ ਵੀ ਨਹੀਂ ਪਧਾਰਿਆ। ਪਿੰਡ ਵਾ ਸੀਆਂ ਅਤੇ ਭੀਮਾ ਸਿੰਘ ਸਰਪੰਚ, ਜਗਸੀਰ ਸਿੰਘ ਪੰਚ, ਸੁਖਚੈਨ ਸਿੰਘ ਪੰਚ, ਸਰਬਜੀਤ ਕੌਰ ਪੰਚ, ਮਨਜੀਤ ਕੌਰ ਪੰਚ ਵਾਸੀਆਨ ਜੀਦਾ ਅਤੇ ਰੁਪਿੰਦਰ ਕੌਰ ਸਰਪੰਚ, ਸੁਖਦੇਵ ਸਿੰਘ ਪੰਚ, ਲਖਵੀਰ ਸਿੰਘ ਪੰਚ, ਕੁਲਦੀਪ ਕੌਰ ਪੰਚ ਖੇਮਅੂਾਣਾ ਅਤੇ ਸਮੂਹ ਪੰਚਾਇਤਾਂ ਵਲੋਂ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੂੰ ਇਸ ਤੇ ਧਿਆਨ ਦੇ ਕੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।