ਪੰਜਾਬ ਮਹਾਂਵੀਰ ਦਲ ਧਰਮਸ਼ਾਲਾ (ਰਜਿ.) ਬਾਲਿਆਂਵਾਲੀ ’ਚ ਲੱਗੀਆਂ ਐਲੂਮੀਨੀਅਮ ਦੀਆਂ ਖਿੜਕੀਆਂ ਚੋਰੀ
ਬਾਲਿਆਂਵਾਲੀ, 6 ਸਤੰਬਰ (ਕੁਲਦੀਪ ਮਤਵਾਲਾ)- ਬਾਲਿਆਂਵਾਲੀ ਵਿਖੇ ਲੋਕਲ ਪੁਲਿਸ ਥਾਣਾ ਹੋਣ ਦੇ ਬਾਵਜੂਦ ਚੋਰਾਂ ਦੀ ਬਾਲਿਆਂਵਾਲੀ ’ਚ ਪੂਰੀ ਦਹਿਸ਼ਤ ਹੈ ਅਤੇ ਹਰ ਰੋਜ਼ ਚੋਰੀਆਂ ਦਾ ਸਿਲਸਿਲਾ ਬੇਖ਼ੌਫ ਜਾਰੀ ਹੈ। ਦੱਸਣਾ ਬਣਦਾ ਹੈ ਕੱਲ੍ਹ (5 ਸਤੰਬਰ ਨੂੰ) ਲੋਕਾਂ ਨੇ ਖ਼ੁਦ ਕੇਬਲ ਚੋਰਾਂ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ ਸੀ ਜਦਕਿ ਬਾਲਿਆਂਵਾਲੀ ਪੁਲਿਸ ਨੂੰ ਲੋਕਾਂ ਦੀ ਆਰਥਿਕ ਜਾਂ ਸੁਰੱਖਿਆ ਦੀ ਕੋਈ ਪਰਵਾਹ ਨਹੀਂ ਹੈ।
ਬਾਲਿਆਂਵਾਲੀ, 6 ਸਤੰਬਰ (ਕੁਲਦੀਪ ਮਤਵਾਲਾ)- ਬਾਲਿਆਂਵਾਲੀ ਵਿਖੇ ਲੋਕਲ ਪੁਲਿਸ ਥਾਣਾ ਹੋਣ ਦੇ ਬਾਵਜੂਦ ਚੋਰਾਂ ਦੀ ਬਾਲਿਆਂਵਾਲੀ ’ਚ ਪੂਰੀ ਦਹਿਸ਼ਤ ਹੈ ਅਤੇ ਹਰ ਰੋਜ਼ ਚੋਰੀਆਂ ਦਾ ਸਿਲਸਿਲਾ ਬੇਖ਼ੌਫ ਜਾਰੀ ਹੈ। ਦੱਸਣਾ ਬਣਦਾ ਹੈ ਕੱਲ੍ਹ (5 ਸਤੰਬਰ ਨੂੰ) ਲੋਕਾਂ ਨੇ ਖ਼ੁਦ ਕੇਬਲ ਚੋਰਾਂ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ ਸੀ ਜਦਕਿ ਬਾਲਿਆਂਵਾਲੀ ਪੁਲਿਸ ਨੂੰ ਲੋਕਾਂ ਦੀ ਆਰਥਿਕ ਜਾਂ ਸੁਰੱਖਿਆ ਦੀ ਕੋਈ ਪਰਵਾਹ ਨਹੀਂ ਹੈ। ਪੰਜਾਬ ਮਹਾਂਵੀਰ ਦਲ ਯੂਨਿਟ ਬਾਲਿਆਂਵਾਲੀ (ਰਜਿ.) (ਬਠਿੰਡਾ) ਦੇ ਪ੍ਰਧਾਨ ਪ੍ਰਮੋਦ ਕੁਮਾਰ ਮੋਦਾ ਅਤੇ ਦਲ ਦੇ ਆਗੂਆਂ ਨੇ ਦੱਸਿਆ ਕਿ ਬਾਲਿਆਂਵਾਲੀ ਵਿਖੇ ਕੋਟੜਾ ਕੌੜਾ ਰੋਡ ’ਤੇ ਬਿਜਲੀ ਗਰਿੱਡ ਦੇ ਨੇੜੇ ਪੰਜਾਬ ਮਹਾਂਵੀਰ ਧਰਮਸ਼ਾਲਾ ਬਣੀ ਹੋਈ ਹੈ। ਜਿੱਥੇ ਸਾਡੀ ਸੰਸਥਾ ਤੋਂ ਇਲਾਵਾ ਹੋਰ ਧਾਰਮਿਕ ਸੰਸਥਾਵਾਂ ਵਲੋਂ ਧਾਰਮਿਕ ਸਮਾਗਮ ਕਰਵਾਏ ਜਾਂਦੇ ਹਨ ਜਦਕਿ ਸਮਾਜ ਸੇਵੀ ਦੇ ਕੰਮ ਕੀਤੇ ਜਾਂਦੇ ਹਨ। ਪ੍ਰਮੋਦ ਕੁਮਾਰ ਨੇ ਦੱਸਿਆ ਕਿ ਅਸੀਂ ਸਮੂਹ ਮੈਂਬਰ 4 ਸਤੰਬਰ ਨੂੰ ਆਥਣੇ ਧਰਮਸ਼ਾਲਾ ’ਚ ਗਏ ਸੀ, ਕਿਉਂਕਿ ਉੱਥੇ ਰਿਪੇਅਰ ਦਾ ਅਤੇ ਹਾਲ ਨੂੰ ਮੋਡੀਫਾਈ ਕਰਨ ਲਈ ਕੰਮ ਕਰਵਾਉਣਾ ਹੈ, ਉਸ ਸਮੇਂ ਸਾਰਾ ਕੁੱਝ ਠੀਕ ਸੀ, ਪ੍ਰੰਤੂ ਜਦੋਂ ਸਾਨੂੰ ਪਤਾ ਲੱਗਿਆ ਕਿ ਬਾਲਿਆਂਵਾਲੀ ਵਿਖੇ ਪਿੰਡ ਵਾਸੀਆਂ ਨੇ ਕੁੱਝ ਚੋਰਾਂ ਨੂੰ ਰੰਗੇ ਹੱਥੀਂ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ ਹੈ ਤਾਂ ਅਸੀਂ ਕੱਲ੍ਹ ਰਾਤ ਵੇਖਣ ਗਏ ਤਾਂ ਪਤਾ ਲੱਗਿਆ ਕਿ ਹਾਲ ਦੇ ਚਾਰੇ ਪਾਸੇ ਲੱਗੀਆਂ ਐਲੂਮੀਨੀਅਮ ਦੀਆਂ ਖਿੜਕੀਆਂ ਅਤੇ ਉੱਥੇ ਖੜੀ ਇੱਕ ਕਾਰ ਦਾ ਬੈਟਰਾ ਚੋਰੀ ਹੋ ਗਿਆ ਸੀ। ਇਸ ਮੌਕੇ ਦਲ ਦੇ ਪ੍ਰਧਾਨ ਪ੍ਰਮੋਦ ਕੁਮਾਰ ਤੋਂ ਇਲਾਵਾ ਸੰਸਥਾ ਦੇ ਸੀਨੀਅਰ ਆਗੂ ਰਜਨੀਸ਼ ਕੁਮਾਰ ਮਿੰਟਾ, ਭੂਸ਼ਨ ਸਿੰਗਲਾ, ਜੱਗੂ ਸ਼ਰਮਾ, ਦੀਪਕ ਗਰਗ, ਮੋਹਣ ਲਾਲ ਮੁਰਲੀ, ਪਰਵੀਨ ਕੁਮਾਰ ਅਤੇ ਜੀਵਨ ਕੁਮਾਰ ਆਦਿ ਵਲੋਂ ਪੁਲਿਸ ਥਾਣਾ ਬਾਲਿਆਂਵਾਲੀ ਨੂੰ ਅਣਪਛਾਤੇ ਚੋਰਾਂ ਖ਼ਿਲਾਫ਼ ਲਿਖਤੀ ਦਰਖਾਸਤ ਦਿੱਤੀ ਹੈ। ਇਸ ਸੰਬੰਧੀ ਥਾਣਾ ਮੁਖੀ ਇੰਸਪੈਕਟਰ ਬੇਅੰਤ ਸਿੰਘ ਨੇ ਕਿਹਾ ਕਿ ਮੌਕਾ ਵੇਖ ਲਵਾਂਗੇ।