09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਚੈੱਕ ਬਾਊਂਸ ਦੇ ਮੁਕੱਦਮੇ ’ਚੋਂ ਇਕ ਵਿਅਕਤੀ ਬਰੀ

ਬਠਿੰਡਾ, 8 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਬਠਿੰਡਾ ਦੀ ਇਕ ਅਦਾਲਤ ਨੇ ਚੈੱਕ ਬਾਊਂਸ ਦੇ ਪਿਛਲੇ ਤਿੰਨ ਸਾਲਾਂ ਤੋਂ ਚੱਲ ਰਹੇ ਮੁਕੱਦਮੇ ਦਾ ਨਿਪਟਾਰਾ ਕਰਦੇ ਹੋਏ ਮੁਕੱਦਮੇ ’ਚ ਦਰਜ ਵਿਅਕਤੀ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ । ਜਾਣਕਾਰੀ ਬਠਿੰਡਾ ਦੀ ਵਸਨੀਕ ਇਕ ਔਰਤ ਵਲੋਂ ਬਲਵਿੰਦਰ ਸਿੰਘ ਵਾਸੀ ਪਿੰਡ ਬਹਿਬਲ ਕਲਾਂ (ਫ਼ਰੀਦਕੋਟ) ਦੇ ਖ਼ਿਲਾਫ਼ ਬਠਿੰਡਾ ਅਦਾਲਤ ਵਿਖੇ ਧਾਰਾ 138 ਐਨ.

Ad Position 21
repet_subhas-goyals [Copy P29]
ਅਜੀਤ ਡੈਸਕ 09-09-2026
ਬਠਿੰਡਾ, 8 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਬਠਿੰਡਾ ਦੀ ਇਕ ਅਦਾਲਤ ਨੇ ਚੈੱਕ ਬਾਊਂਸ ਦੇ ਪਿਛਲੇ ਤਿੰਨ ਸਾਲਾਂ ਤੋਂ ਚੱਲ ਰਹੇ ਮੁਕੱਦਮੇ ਦਾ ਨਿਪਟਾਰਾ ਕਰਦੇ ਹੋਏ ਮੁਕੱਦਮੇ ’ਚ ਦਰਜ ਵਿਅਕਤੀ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ । ਜਾਣਕਾਰੀ ਬਠਿੰਡਾ ਦੀ ਵਸਨੀਕ ਇਕ ਔਰਤ ਵਲੋਂ ਬਲਵਿੰਦਰ ਸਿੰਘ ਵਾਸੀ ਪਿੰਡ ਬਹਿਬਲ ਕਲਾਂ (ਫ਼ਰੀਦਕੋਟ) ਦੇ ਖ਼ਿਲਾਫ਼ ਬਠਿੰਡਾ ਅਦਾਲਤ ਵਿਖੇ ਧਾਰਾ 138 ਐਨ.ਆਈ. ਐਕਟ ਤਹਿਤ ਚੈੱਕ ਬਾਊਂਸ ਦਾ ਕੇਸ ਦਾਇਰ ਕੀਤਾ ਗਿਆ ਸੀ, ਜਿਸ ਵਿਚ ਔਰਤ ਨੇ ਦੋਸ਼ ਲਗਾਇਆ ਸੀ ਕਿ ਬਲਵਿੰਦਰ ਸਿੰਘ ਨੇ ਉਸ ਦੇ ਲੜਕੇ ਨੂੰ ਕੈਨੇਡਾ ਦਾ ਵਰਕ ਪਰਮਿਟ ਵੀਜ਼ਾ ਲਗਵਾਉਣ ਲਈ 17 ਲੱਖ ਰੁਪਏ ਲਏ ਸਨ ਤੇ ਬਦਲੇ ਵਿਚ ਆਪਣਾ ਇਕ ਚੈੱਕ ਉਸ ਨੂੰ ਦਿੱਤਾ ਸੀ, ਜੋ ਬੈਂਕ ਵਿਚ ਲਗਾਉਣ ਸਮੇਂ ਖਾਤੇ ਵਿਚ ਪੈਸੇ ਨਾ ਹੋਣ ਕਰਕੇ ਬਾਊਂਸ ਹੋ ਗਿਆ । ਇਹ ਕੇਸ ਉਸ ਸਮੇਂ ਤੋਂ ਬਠਿੰਡਾ ਅਦਾਲਤ ਵਿਚ ਚੱਲ ਰਿਹਾ ਸੀ, ਜਿਸ ਦਾ ਹੁਣ ਜੇ.ਐਮ.ਆਈ.ਸੀ. ਅਦਾਲਤ ਨੇ ਨਿਪਟਾਰਾ ਕਰਦਿਆਂ ਬਚਾਅ ਪੱਖ ਦੇ ਵਕੀਲ ਸੰਜੀਵ ਗੁਪਤਾ (ਰਾਮਾਂ ਮੰਡੀ) ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਬਲਵਿੰਦਰ ਸਿੰਘ ਨੂੰ ਇਸ ਕੇਸ ਤੋਂ ਬਾਇੱਜ਼ਤ ਬਰੀ ਕਰ ਦਿੱਤਾ ਹੈ।
Ad Position 22
No active advertisement
ਪਿਛਲੀ ਖ਼ਬਰ 93 ਸਾਲਾ ਡਾ. ਸਤਵੰਤ ਕੌਰ ਦਾ ਪੁਰਾਣੇ ਵਿਦਿਆਰਥੀਆਂ ਵਲੋਂ ਸਨਮਾਨ ਅਗਲੀ ਖ਼ਬਰ ਪਥਰਾਲਾ ਪੁਲਿਸ ਨੇ ਦੋ ਨੌਜਵਾਨਾਂ ਨੂੰ 6 ਗ੍ਰਾਮ ਚਿੱਟੇ ਸਮੇਤ ਕੀਤਾ ਕਾਬੂ
Ad Position 24