14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

‘ਆਪ’ ਸਰਕਾਰ ਬਿਜਲੀ ਸਪਲਾਈ ’ਚ ਨਾਕਾਮ- ਬਲਦੇਵ ਸਿੰਘ ਆਕਲੀਆ

ਲਹਿਰਾ ਮੁਹੱਬਤ, 13 ਸਤੰਬਰ (ਸੁਖਪਾਲ ਸਿੰਘ ਸੁੱਖੀ)- ਸੂਬੇ ਭਰ ’ਚ ਬਿਜਲੀ ਸਪਲਾਈ ਨਿਰਵਿਘਨ ਦੇਣ ਦੀਆਂ ਟਾਹਰਾਂ ਮਾਰਦੀ ‘ਆਪ’ ਸਰਕਾਰ ਨਾਕਾਮ ਰਹੀ ਹੈ, ਜਿਸ ਕਰਕੇ ਫ਼ਸਲਾਂ ਨੂੰ ਪਾਣੀ ਦੇਣ ਦੀ ਕਿੱਲਤ, ਆਮ ਜਨ ਜੀਵਨ ਵਿਚ ਲੋਕ ਤੇ ਉਦਯੋਗਪਤੀ ਵੀ ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਹਨ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਭਾਜਪਾ ਦੇ ਵਿਧਾਨ ਸਭਾ ਹਲਕਾ ਭੁੱਚੋ ਤੋਂ ਆਗੂ ਬਲਦੇਵ ਸਿੰਘ ਆਕਲੀਆ ਐਸ.

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਲਹਿਰਾ ਮੁਹੱਬਤ, 13 ਸਤੰਬਰ (ਸੁਖਪਾਲ ਸਿੰਘ ਸੁੱਖੀ)- ਸੂਬੇ ਭਰ ’ਚ ਬਿਜਲੀ ਸਪਲਾਈ ਨਿਰਵਿਘਨ ਦੇਣ ਦੀਆਂ ਟਾਹਰਾਂ ਮਾਰਦੀ ‘ਆਪ’ ਸਰਕਾਰ ਨਾਕਾਮ ਰਹੀ ਹੈ, ਜਿਸ ਕਰਕੇ ਫ਼ਸਲਾਂ ਨੂੰ ਪਾਣੀ ਦੇਣ ਦੀ ਕਿੱਲਤ, ਆਮ ਜਨ ਜੀਵਨ ਵਿਚ ਲੋਕ ਤੇ ਉਦਯੋਗਪਤੀ ਵੀ ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਹਨ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਭਾਜਪਾ ਦੇ ਵਿਧਾਨ ਸਭਾ ਹਲਕਾ ਭੁੱਚੋ ਤੋਂ ਆਗੂ ਬਲਦੇਵ ਸਿੰਘ ਆਕਲੀਆ ਐਸ.ਸੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਸੂਬੇ ਭਰ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਖ਼ਿਲਾਫ਼ ਧਰਨੇ ਪ੍ਰਦਰਸ਼ਨ ਹੋ ਰਹੇ ਹਨ । ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕਦੇ ਵੀ ਬਿਜਲੀ ਮੁਫ਼ਤ ਨਹੀਂ ਮੰਗੀ ਸੀ, ‘ਆਪ’ ਸਰਕਾਰ ਨੇ ਖ਼ੁਦ ਅਜਿਹੇ ਫ਼ੈਸਲੇ ਕੀਤੇ ਸਨ । ਪੂਰੇ ਕਰਨ ਤੋਂ ਭੱਜ ਰਹੀ ਹੈ । ਪੰਜਾਬ ਦੇ ਲੋਕ ਬਿਜਲੀ ਸਪਲਾਈ ਨਿਰੰਤਰ ਮੰਗਦੇ ਹਨ । ਇਸ ਪੰਜਾਬ ਦੀ ਖਪਤ ਅਨੁਸਾਰ ਮੌਜੂਦਾ ਬਿਜਲੀ ਸਪਲਾਈ ਦੀ 16500 ਮੈਗਾਵਾਟ ਤੱਕ ਪੁੱਜ ਰਹੀ ਹੈ, ਪਰ ਇਸ ਮੰਗ ਨੂੰ ਪੂਰਾ ਕਰਨ ਲਈ ਅਗਾਊਂ ਪ੍ਰਬੰਧ ਨਾ ਹੋਣ ਕਾਰਨ ਬਿਜਲੀ ਕੱਟ ਲਾਏ ਜਾ ਰਹੇ ਹਨ, ਜਿਸ ਕਰਕੇ ਸਮੁੱਚੇ ਪੰਜਾਬ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਸਰਕਾਰ ਲੋਕਾਂ ਦੀ ਸਮੱਸਿਆ ਨੂੰ ਦੇਖਦੇ ਹੋਏ ਨਿਰਵਿਘਨ ਸਪਲਾਈ ਦੇ ਪ੍ਰਬੰਧ ਕਰੇ।
Ad Position 22
No active advertisement
ਪਿਛਲੀ ਖ਼ਬਰ ਹਲਕਾ ਇੰਚਾਰਜ ਗੋਪਾਲ ਸਿੰਘ ਕੋਟਫੱਤਾ ਦਾ ਜ਼ਮੀਨੀ ਰਾਬਤਾ ਲੋਕਾਂ ’ਚ ਚਰਚਾ ਬਣਿਆ ਅਗਲੀ ਖ਼ਬਰ ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਜ਼ਿਲ੍ਹੇ ’ਚ ਬਲਾਕ ਪੱਧਰੀ ਕ੍ਰਿਕਟ ਟੂਰਨਾਮੈਂਟ 17 ਤੋਂ 26 ਤੱਕ
Ad Position 24