ਗੁਰਮਤਿ ਕੈਂਪ ਦੇ ਸਮਾਪਤੀ ਸਮਾਗਮ ਮੌਕੇ ਅੱਵਲ ਸਿਖਿਆਰਥੀ ਦਾ ਸਨਮਾਨ
ਨਥਾਣਾ, 15 ਸਤੰਬਰ (ਗੁਰਦਰਸ਼ਨ ਲੁੱਧੜ)-ਪਿੰਡ ਗੰਗਾ ਦੇ ਗੁਰਦੁਆਰਾ ਸਾਹਿਬ ਵਿਖੇ ਕਥਾਵਾਚਕ ਗਿਆਨੀ ਜਗਤਾਰ ਸਿੰਘ ਦੇ ਉਪਰਾਲੇ ਸਦਕਾ 45 ਰੋਜ਼ਾ ਗੁਰਮਤਿ ਸਿਖਲਾਈ ਕੈਂਪ ਲਾਇਆ ਗਿਆ। ਕੈਂਪ ਦੌਰਾਨ ਸਕੂਲੀ ਬੱਚਿਆਂ ਨੂੰ ਪੰਜਾਬੀ ਗੁਰਮੁਖੀ ਦਾ ਸ਼ੁੱਧ ਉਚਾਰਨ, ਸੁੰਦਰ ਲਿਖਾਈ, ਗੁਰਬਾਣੀ ਪੜ੍ਹਨ ਦੀ ਸੰਥਿਆ ਦੇ ਨਾਲ-ਨਾਲ ਮਾਤਾ ਪਿਤਾ ਦੇ ਆਗਿਆਕਾਰੀ ਹੋਣ, ਇਮਾਨਦਾਰ ਨਾਗਰਿਕ ਬਣਨ, ਪਰਉਪਕਾਰ ਕਰਨ ਅਤੇ ਸਰਬੱਤ ਦਾ ਭਲਾ ਮੰਗਣ ਦੀ ਨੈਤਿਕ ਸਿੱਖਿਆ ਦਿੱਤੀ ਗਈ।
ਪ
ਪਿੰਡ ਗੰਗਾ ਦੇ ਗੁਰਦੁਆਰਾ ਸਾਹਿਬ ਵਿਖੇ ਗੁਰਮਤਿ ਕਲਾਸਾਂ ਦੇ ਸਿਲੇਬਸ ਦੀ ਪ੍ਰੀਖਿਆ ਵਿਚੋਂ ਚੰਗੇ ਸਥਾਨ ਹਾਸਿਲ ਕਰਨ ਵਾਲੇ ਸਿਖਿਆਰਥੀਆਂ ਨੂੰ ਸਨਮਾਨਿਤ ਕਰ ਰਹੇ ਪ੍ਰਬੰਧਕ। ਤਸਵੀਰ: ਗੁਰਦਰਸ਼ਨ ਲੁੱਧੜ
16-09-2026
ਨਥਾਣਾ, 15 ਸਤੰਬਰ (ਗੁਰਦਰਸ਼ਨ ਲੁੱਧੜ)-ਪਿੰਡ ਗੰਗਾ ਦੇ ਗੁਰਦੁਆਰਾ ਸਾਹਿਬ ਵਿਖੇ ਕਥਾਵਾਚਕ ਗਿਆਨੀ ਜਗਤਾਰ ਸਿੰਘ ਦੇ ਉਪਰਾਲੇ ਸਦਕਾ 45 ਰੋਜ਼ਾ ਗੁਰਮਤਿ ਸਿਖਲਾਈ ਕੈਂਪ ਲਾਇਆ ਗਿਆ। ਕੈਂਪ ਦੌਰਾਨ ਸਕੂਲੀ ਬੱਚਿਆਂ ਨੂੰ ਪੰਜਾਬੀ ਗੁਰਮੁਖੀ ਦਾ ਸ਼ੁੱਧ ਉਚਾਰਨ, ਸੁੰਦਰ ਲਿਖਾਈ, ਗੁਰਬਾਣੀ ਪੜ੍ਹਨ ਦੀ ਸੰਥਿਆ ਦੇ ਨਾਲ-ਨਾਲ ਮਾਤਾ ਪਿਤਾ ਦੇ ਆਗਿਆਕਾਰੀ ਹੋਣ, ਇਮਾਨਦਾਰ ਨਾਗਰਿਕ ਬਣਨ, ਪਰਉਪਕਾਰ ਕਰਨ ਅਤੇ ਸਰਬੱਤ ਦਾ ਭਲਾ ਮੰਗਣ ਦੀ ਨੈਤਿਕ ਸਿੱਖਿਆ ਦਿੱਤੀ ਗਈ। ਸਿਖਲਾਈ ਕੈਂਪ ਦੇ ਪਿਛਲੇ ਹਫ਼ਤੇ ਗੁਰਮਤਿ ਕਲਾਸਾਂ ਦੇ ਵਿਦਿਆਰਥੀਆਂ ਪਾਸੋਂ ਲਿਖਤੀ ਪ੍ਰੀਖਿਆ ਲਈ ਗਈ। ਇਨ੍ਹਾਂ ਇਮਤਿਹਾਨਾਂ ਦੇ ਭਾਗ ਪਹਿਲਾ ਗਰੁੱਪ ਵਿਚੋਂ ਪਹਿਲਾ ਸਥਾਨ ਦੀਪਇੰਦਰ ਕੌਰ, ਦੂਜਾ ਸਥਾਨ ਜਸਪ੍ਰੀਤ ਕੌਰ ਅਤੇ ਤੀਜਾ ਸਥਾਨ ਲਵਪ੍ਰੀਤ ਕੌਰ ਨੂੰ ਹਾਸਲ ਹੋਇਆ। ਭਾਗ ਦੂਜਾ ਦੀ ਪ੍ਰੀਖਿਆ ਵਿਚੋਂ ਪਹਿਲਾ ਸਥਾਨ ਖੁਸ਼ਪ੍ਰੀਤ ਕੌਰ, ਦੂਜਾ ਸਥਾਨ ਸੁਖਪ੍ਰੀਤ ਸਿੰਘ, ਨਰਿੰਦਰ ਸਿੰਘ, ਅਰਸ਼ਦੀਪ ਕੌਰ ਅਤੇ ਲਵਪ੍ਰੀਤ ਕੌਰ ਗੋਬਿੰਦਪੁਰਾ ਨੂੰ ਹਾਸਲ ਹੋਇਆ। ਤੀਜਾ ਸਥਾਨ ਹਾਸਲ ਕਰਨ ਵਾਲੇ ਸਿਖਿਆਰਥੀਆਂ ਵਿਚ ਜੋਬਨਪ੍ਰੀਤ ਸਿੰਘ, ਲਖਵੀਰ ਸਿੰਘ, ਹਰਦੀਪ ਸਿੰਘ, ਅਰਸ਼ਦੀਪ ਸਿੰਘ ਗੋਬਿੰਦਪੁਰਾ, ਇੰਦਰਪਾਲ ਕੌਰ ਗੋਬਿੰਦਪੁਰਾ ਅਤੇ ਹਰਜਿੰਦਰ ਕੌਰ ਗੋਬਿੰਦਪੁਰਾ ਦੇ ਨਾਮ ਸ਼ਾਮਿਲ ਸਨ। ਕੈਂਪ ਦੇ ਅਖ਼ੀਰਲੇ ਦਿਨ ਸਮਾਗਮ ਰਚਾਕੇ ਗੁਰਮਤਿ ਕਲਾਸਾਂ ਦੀ ਸਿਖਲਾਈ ਦੇ ਇਮਤਿਹਾਨਾਂ ਵਿਚੋਂ ਚੰਗੇ ਸਥਾਨ ਹਾਸਲ ਕਰਨ ਵਾਲੇ ਉਕਤ ਸਿਖਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਭਾਈ ਗੁਰਮੀਤ ਸਿੰਘ ਦੱਲੂਵਾਲਾ ਦੇ ਕਵੀਸ਼ਰੀ ਜਥੇ ਵਲੋਂ ਗੁਰਇਤਿਹਾਸ ਦਾ ਗਾਇਨ ਕੀਤਾ ਗਿਆ। ਇਸ ਕੈਂਪ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਗੋਬਿੰਦਪੁਰਾ ਦੇ ਪ੍ਰਧਾਨ ਦਰਸ਼ਨ ਸਿੰਘ ਖਾਲਸਾ ਕਿਹਾ ਕਿ ਆਉਣ ਵਾਲੀ ਪੀੜ੍ਹੀ ਨੂੰ ਸਿੱਖੀ ਸਰੋਕਾਰਾਂ ਨਾਲ ਜੋੜਨ ਵਾਸਤੇ ਅਤੇ ਪਰਉਪਕਾਰ ਭਾਵਨਾ ਲਈ ਪ੍ਰੇਰਿਤ ਕਰਨ ਵਾਸਤੇ ਅਜਿਹੇ ਕੈਂਪ ਲਾਉਣੇ ਸਮੇਂ ਦੀ ਮੁੱਖ ਲੋੜ ਹੈ। ਪ੍ਰਬੰਧਕਾਂ ਵਲੋਂ ਪਿੰਡ ਗੰਗਾ ਦੇ ਪ੍ਰਵਾਸੀ ਨੌਜਵਾਨ ਬਲਜਿੰਦਰ ਸਿੰਘ ਬਾਦਲ ਵਲੋਂ ਇਸ ਕੈਂਪ ਵਿਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਸਾਬਕਾ ਸਰਪੰਚ ਕਾਲਾ ਸਿੰਘ, ਤਰਲੋਚਨ ਸਿੰਘ, ਪੰਚ ਜਗਸੀਰ ਸਿੰਘ, ਲਾਭ ਸਿੰਘ ਨੰਬਰਦਾਰ, ਅਵਤਾਰ ਸਿੰਘ, ਨਛੱਤਰ ਸਿੰਘ ਖਾਲਸਾ, ਰਮਿੰਦਰ ਸਿੰਘ ਸੁਖਦੇਵ ਸਿੰਘ ਖਾਲਸਾ, ਬਲਵਿੰਦਰ ਸਿੰਘ, ਮੇਜਰ ਸਿੰਘ ਖਾਲਸਾ, ਪ੍ਰਭਦੀਪ ਸਿੰਘ, ਹਰਬੰਸ ਸਿੰਘ, ਜਗਮੇਲ ਸਿੰਘ ਮਾਫੀਦਾਰ, ਬਿੰਦਰ ਸਿੰਘ ਅਤੇ ਰਣਧੀਰ ਸਿੰਘ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।