15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਕੋਟਫੱਤਾ ਵਰਸਿਜ਼ ਕੋਟਭਾਰਾ ‘ਚ ਹੋ ਸਕਦੀ ਹੈ ਸਿਆਸੀ ਜੰਗ

ਕੋਟਫੱਤਾ, 15 ਸਤੰਬਰ (ਰਣਜੀਤ ਸਿੰਘ ਬੁੱਟਰ)- 2027 ਦੀਆਂ ਵਿਧਾਨ ਸਭਾ ਚੋਣਾਂ ਲਈ ਟਿਕਟ ਦੇ ਦਾਅਵੇਦਾਰਾਂ ਵਲੋਂ ਆਪੋ ਆਪਣੀਆਂ ਪਾਰਟੀਆਂ ਤੱਕ ਪਹੁੰਚ ਬਣਾਈ ਜਾ ਰਹੀ ਹੈ ਤੇ ਨੇਤਾਵਾਂ ਵਲੋਂ ਮਿਲੀ ਹੱਲਾਸ਼ੇਰੀ ਦੇ ਚਲਦਿਆਂ ਉਮੀਦਵਾਰਾਂ ਵਲੋਂ ਕਮਰ ਕੱਸੇ ਕੱਸ ਲਏ ਗਏ ਹਨ । ਇਸੇ ਲੜੀ ਤਹਿਤ ਰਿਜ਼ਰਵ ਹਲਕੇ ਬਠਿੰਡਾ ਦਿਹਾਤੀ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ, ਕਾਂਗਰਸ, ਆਮ ਆਦਮੀ ਪਾਰਟੀ ਤੇ ਭਾਜਪਾ ਵਿਚਲੀ ਸਿਆਸੀ ਜੰਗ ਦਾ ਅਖਾੜਾ ਕੋਟਫੱਤਾ ਤੇ ਕੋਟ ਭਾਰਾ ਬਣ ਸਕਦਾ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਕੋਟਫੱਤਾ, 15 ਸਤੰਬਰ (ਰਣਜੀਤ ਸਿੰਘ ਬੁੱਟਰ)- 2027 ਦੀਆਂ ਵਿਧਾਨ ਸਭਾ ਚੋਣਾਂ ਲਈ ਟਿਕਟ ਦੇ ਦਾਅਵੇਦਾਰਾਂ ਵਲੋਂ ਆਪੋ ਆਪਣੀਆਂ ਪਾਰਟੀਆਂ ਤੱਕ ਪਹੁੰਚ ਬਣਾਈ ਜਾ ਰਹੀ ਹੈ ਤੇ ਨੇਤਾਵਾਂ ਵਲੋਂ ਮਿਲੀ ਹੱਲਾਸ਼ੇਰੀ ਦੇ ਚਲਦਿਆਂ ਉਮੀਦਵਾਰਾਂ ਵਲੋਂ ਕਮਰ ਕੱਸੇ ਕੱਸ ਲਏ ਗਏ ਹਨ । ਇਸੇ ਲੜੀ ਤਹਿਤ ਰਿਜ਼ਰਵ ਹਲਕੇ ਬਠਿੰਡਾ ਦਿਹਾਤੀ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ, ਕਾਂਗਰਸ, ਆਮ ਆਦਮੀ ਪਾਰਟੀ ਤੇ ਭਾਜਪਾ ਵਿਚਲੀ ਸਿਆਸੀ ਜੰਗ ਦਾ ਅਖਾੜਾ ਕੋਟਫੱਤਾ ਤੇ ਕੋਟ ਭਾਰਾ ਬਣ ਸਕਦਾ ਹੈ। ਕੋਟਫੱਤਾ ਤੋਂ ਤਿੰਨ ਪਾਰਟੀਆਂ ਦੀ ਉਮੀਦਵਾਰ ਜਦੋਂ ਕਿ ਇਕ ਪਾਰਟੀ ਦਾ ਉਮੀਦਵਾਰ ਕੋਟਭਾਰਾ ਤੋਂ ਬਣ ਸਕਦਾ ਹੈ। ਲੋਕਾਂ ਚਰਚਾ ਤੇਜ਼ ਹੈ ਕਿ ਸਿਆਸੀ ਜੰਗ ਦਾ ਸਭ ਤੋਂ ਵੱਡਾ ਅਸਰ ਆਮ ਵੋਟਰਾਂ ‘ਤੇ ਪੈ ਸਕਦਾ ਹੈ, ਜਿਹੜੇ ਲੋਕ ਅੱਜ ਕਿਸੇ ਪਾਰਟੀ ਦੇ ਉਮੀਦਵਾਰ ਦੇ ਹੱਕ ਵਿਚ ਵੋਟ ਮੰਗਣਗੇ, ਉਹੀ ਲੋਕ ਕੱਲ੍ਹ ਨੂੰ ਦੂਜੇ ਉਮੀਦਵਾਰ ਦੇ ਹੱਕ ਵਿਚ ਪਿੰਡ ਦੇ ਲੋਕਾਂ ਨੂੰ ਵੋਟ ਲਈ ਕਹਿੰਦੇ ਨਜ਼ਰ ਆਉਣਗੇ। ਕੋਟਫੱਤਾ ਤੇ ਕੋਟਭਾਰਾ ਵਿਚ ਕੋਈ ਜ਼ਿਆਦਾ ਫ਼ਰਕ ਨਹੀਂ ਆਉਂਦਾ, ਜੇ ਪਿੰਡਾਂ ਦੀ ਦੂਰੀ ਮੰਨੀਏ ਤਾਂ ਮਹਿਜ਼ ਇੱਕ ਕਿੱਲੋਮੀਟਰ ਦੇ ਲਗਭਗ ਹੈ, ਜਦੋਂ ਕਿ ਮਾਨਸਾ ਰੋਡ ’ਤੇ ਬਣਿਆ ਮੁੱਖ ਬੱਸ ਅੱਡਾ ਦੋਵਾਂ ਪਿੰਡਾਂ ਦਾ ਸਾਂਝਾ ਹੈ, ਜਿੱਥੋਂ ਦੋਵੇਂ ਪਿੰਡਾਂ ਦੀ ਦੂਰੀ ਅੱਧਾ ਅੱਧਾ ਕਿੱਲੋਮੀਟਰ ਤੋਂ ਵੀ ਘੱਟ ਹੈ। ਕੋਟਫੱਤਾ ਤੇ ਕੋਟਭਾਰਾ ਦਾ ਬੱਸ ਅੱਡਾ ਸਾਂਝਾ ਹੋਣ ਦੇ ਨਾਲ-ਨਾਲ ਹੋਰ ਵੀ ਕਾਫੀ ਸਾਂਝਾਂ ਹਨ। ਇੱਥੇ ਦੱਸ ਦੇਈਏ ਕਿ ਕੋਟਫੱਤਾ ਦੇ ਦੋ ਵਿਧਾਇਕ ਰਹਿ ਚੁੱਕੇ ਹਨ ਜੋ 2027 ਵਿਚ ਵੀ ਚੋਣ ਮੈਦਾਨ ਵਿਚ ਨਿੱਤਰਣ ਲਈ ਉਤਾਵਲੇ ਹਨ। ਇਸ ਵਾਰ ਆਮ ਆਦਮੀ ਪਾਰਟੀ ਵਲੋਂ ਇਕ ਸੇਵਾਮੁਕਤ ਅਧਿਕਾਰੀ ਨੂੰ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਜਿਸ ਨੂੰ ਟਿਕਟ ਮਿਲਣ ਦੀ ਪੂਰੀ ਸੰਭਾਵਨਾ ਹੈ, ਉਧਰ ਇੱਕ ਹੋਰ ਪਾਰਟੀ ਵਲੋਂ ਕੋਟਭਾਰਾ ਦੇ ਸਾਬਕਾ ਸਰਪੰਚ ਤੇ ਆਪਣਾ ਦਾਅ ਖੇਡਿਆ ਜਾ ਸਕਦਾ ਹੈ ਜਿਸ ਨੂੰ ਟਿਕਟ ਮਿਲਣ ਦੀ ਪੂਰੀ ਸੰਭਾਵਨਾ ਹੈ ਕਿਉਂਕਿ ਪਾਰਟੀ ਦੇ ਧੜੱਲੇਦਾਰ ਨੇਤਾ ਤੇ ਸਾਬਕਾ ਮੰਤਰੀ ਦਾ ਟਿਕਟ ਦਿਵਾਉਣ ਲਈ ਅੱਡੀ ਚੋਟੀ ਦਾ ਜ਼ੋਰ ਲੱਗਿਆ ਹੋਇਆ ਹੈ।
Ad Position 22
No active advertisement
ਪਿਛਲੀ ਖ਼ਬਰ ਘਰ ਨੂੰ ਬਾਹਰੋਂ ਤਾਲਾ ਲਗਾ ਹਮਲਾਵਰ ਫ਼ਰਾਰ, ਪੁਲਿਸ ਮਾਮਲੇ ‘ਚ ਜੁਟੀ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਬਿਜਲੀ ਕੱਟਾਂ ਦੇ ਰੋਸ ’ਚ ਧਰਨੇ ਅੱਜ
Ad Position 24