ਨਸ਼ਿਆਂ ਦੇ ਮੁੱਦੇ ‘ਤੇ ਚੱਕ ਫਤਿਹ ਸਿੰਘ ਵਾਲਾ ਦੀ ਪੰਚਾਇਤ ਨੇ ਰੱਖਿਆ ਪੱਖ
ਭੁੱਚੋ ਮੰਡੀ, 15 ਸਤੰਬਰ (ਪਰਵਿੰਦਰ ਸਿੰਘ ਜੌੜਾ)- ਨਸ਼ਿਆਂ ਦੇ ਮੁੱਦੇ ‘ਤੇ ਚੱਕ ਫਤਿਹ ਸਿੰਘ ਵਾਲਾ ਦੀ ਪੰਚਾਇਤ ਨੇ ਅੱਗੇ ਆਉਂਦਿਆਂ ਆਪਣਾ ਪੱਖ ਰੱਖਿਆ ਹੈ। ਭਾਈ ਹਰਜੋਗਿੰਦਰ ਸਿੰਘ ਨਗਰ (ਚੱਕ ਫਤਿਹ ਸਿੰਘ ਵਾਲਾ) ਦੀ ਸਰਪੰਚ ਹਰਪ੍ਰੀਤ ਕੌਰ ਨੇ ‘ਅਜੀਤ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਪਿੰਡ ਵਿਚ ਹੁਣ ਕੋਈ ਵੀ ਨਸ਼ਿਆਂ ਦਾ ਸੌਦਾਗਰ ਨਹੀਂ ਰਿਹਾ।
ਚ
ਚੱਕ ਫਤਿਹ ਸਿੰਘ ਵਾਲਾ ਵਿਚ ਹੁਣ ਨਹੀਂ ਹੈ ਕੋਈ ਨਸ਼ਿਆਂ ਦਾ ਸੌਦਾਗਰ- ਸਰਪੰਚ ਹਰਪ੍ਰੀਤ ਕੌਰ
16-09-2026
ਭੁੱਚੋ ਮੰਡੀ, 15 ਸਤੰਬਰ (ਪਰਵਿੰਦਰ ਸਿੰਘ ਜੌੜਾ)- ਨਸ਼ਿਆਂ ਦੇ ਮੁੱਦੇ ‘ਤੇ ਚੱਕ ਫਤਿਹ ਸਿੰਘ ਵਾਲਾ ਦੀ ਪੰਚਾਇਤ ਨੇ ਅੱਗੇ ਆਉਂਦਿਆਂ ਆਪਣਾ ਪੱਖ ਰੱਖਿਆ ਹੈ। ਭਾਈ ਹਰਜੋਗਿੰਦਰ ਸਿੰਘ ਨਗਰ (ਚੱਕ ਫਤਿਹ ਸਿੰਘ ਵਾਲਾ) ਦੀ ਸਰਪੰਚ ਹਰਪ੍ਰੀਤ ਕੌਰ ਨੇ ‘ਅਜੀਤ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਪਿੰਡ ਵਿਚ ਹੁਣ ਕੋਈ ਵੀ ਨਸ਼ਿਆਂ ਦਾ ਸੌਦਾਗਰ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਕਿਸੇ ਸਮੇਂ ਨਸ਼ਿਆਂ ਦੇ ਸੌਦਾਗਰਾਂ ਨੇ ਪਿੰਡ ਦੀ ਨੌਜਵਾਨੀ ਦਾ ਬਹੁਤ ਘਾਣ ਕੀਤਾ ਹੈ, ਪ੍ਰੰਤੂ ਪਿੰਡ ਦੀਆਂ ਮੌਜੂਦਾ ਦੋਵੇਂ ਪੰਚਾਇਤਾਂ ਨੇ ਨਸ਼ਿਆਂ ਅਤੇ ਨਸ਼ਿਆਂ ਦੇ ਸੌਦਾਗਰਾਂ ਖ਼ਿਲਾਫ਼ ਕਾਫੀ ਸਖ਼ਤ ਰੌਂਅ ਅਪਨਾਇਆ ਹੋਇਆ ਹੈ, ਕਾਰਨ ਹੁਣ ਪਿੰਡ ਵਿਚ ਕੋਈ ਵੀ ਵਿਅਕਤੀ ਨਸ਼ਾ ਵੇਚਣ ਵਾਲਾ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਨੇ ਤਹੱਈਆ ਕੀਤਾ ਹੋਇਆ ਹੈ ਕਿ ਜੇਕਰ ਕੋਈ ਨਸ਼ਿਆਂ ਦੇ ਮਾਮਲੇ ਵਿਚ ਫੜਿਆ ਜਾਂਦਾ ਹੈ ਤਾਂ ਕੋਈ ਵੀ ਉਸ ਦੀ ਜ਼ਮਾਨਤ ਕਰਾਉਣ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਭੁੱਚੋ ਮੰਡੀ ਤੋਂ ਚੱਕ ਫਤਿਹ ਸਿੰਘ ਵਾਲਾ ਨੂੰ ਜਾਂਦੀ ਸੜਕ ‘ਤੇ ਪੈਟ੍ਰੋਲ ਪੰਪ ਨਜ਼ਦੀਕ ਜੋ ਝਿੜੀ ਹੈ, ਉੱਥੇ ਵੀ ਹੁਣ ਕੋਈ ਨਸ਼ੇੜੀ ਨਹੀਂ ਆਉਂਦਾ ਅਤੇ ਇੱਥੇ ਸਥਿਤ ਧਾਰਮਿਕ ਅਸਥਾਨ ‘ਤੇ ਲੋਕ ਸ਼ਰਧਾ ਨਾਲ ਆਉਂਦੇ ਹਨ। ਇਸ ਮੌਕੇ ਉਨ੍ਹਾਂ ਨਾਲ ਇਕਬਾਲ ਸਿੰਘ ਭਾਈਕਾ, ਗੁਰਵਿੰਦਰ ਸਿੰਘ, ਰੂਪ ਸਿੰਘ ਪੰਚ ਅਤੇ ਗੁਰਦੀਪ ਸਿੰਘ ਵੀ ਮੌਜੂਦ ਸਨ।