15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਮਹੰਤ ਕਾਹਨ ਸਿੰਘ ਸੇਵਾ ਪੰਥੀ ਦੇ ਜਨਮ ਦਿਵਸ ਮੌਕੇ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ

ਗੋਨਿਆਣਾ, 15 ਸਤੰਬਰ (ਲਛਮਣ ਦਾਸ ਗਰਗ)-ਮਹੰਤ ਕਾਹਨ ਸਿੰਘ ‘ਸੇਵਾ ਪੰਥੀ’ ਟਿਕਾਣਾ ਭਾਈ ਜਗਤਾ ਜੀ ਸਾਹਿਬ ਗੋਨਿਆਣਾ ਮੰਡੀ ਦੇ 83ਵੇਂ ਜਨਮ ਦਿਨ ’ਤੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਅਤੇ ਮੁਫ਼ਤ ਲੈਂਜ਼ ਪਾਉਣ ਲਈ ਅਰਦਾਸ ਅਤੇ ਰਿਬਨ ਕੱਟਣ ਦੀ ਰਸਮ ਮੁਖੀ ਸੇਵਕ ਬਾਬਾ ਕਾਹਨ ਸਿੰਘ ਨੇ ਕੀਤੀ। ਡਾ: ਨਵਦੀਪ ਸਿੰਘ ਨੇ ਦੱਸਿਆ ਕੈਂਪ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਦੇ ਅੱਖ ਵਿਭਾਗ ਦੇ ਮੁਖੀ ਡਾ: ਮਨੀਸ਼ ਧਵਨ ਦੀ ਅਗਵਾਈ ਹੇਠ ਡਾ: ਨੇਹਾ ਸੇਠੀ ਅਤੇ ਉਨ੍ਹਾਂ ਦੀ ਟੀਮ ਡਾ: ਏਕਰੂਪ ਕੌਰ, ਡਾ: ਗਰਿਮਾ ਅਤੇ ਡਾ: ਸ਼ਰੂਤੀ ਵਲੋਂ 350 ਮਰੀਜ਼ਾਂ ਦੀ ਜਾਂਚ ਉਪਰੰਤ 55 ਆਪ੍ਰੇਸ਼ਨ ਵਾਲੇ ਮਰੀਜ਼ਾਂ ਨੂੰ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਭੇਜਿਆ ਗਿਆ।

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਗੋਨਿਆਣਾ, 15 ਸਤੰਬਰ (ਲਛਮਣ ਦਾਸ ਗਰਗ)-ਮਹੰਤ ਕਾਹਨ ਸਿੰਘ ‘ਸੇਵਾ ਪੰਥੀ’ ਟਿਕਾਣਾ ਭਾਈ ਜਗਤਾ ਜੀ ਸਾਹਿਬ ਗੋਨਿਆਣਾ ਮੰਡੀ ਦੇ 83ਵੇਂ ਜਨਮ ਦਿਨ ’ਤੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਅਤੇ ਮੁਫ਼ਤ ਲੈਂਜ਼ ਪਾਉਣ ਲਈ ਅਰਦਾਸ ਅਤੇ ਰਿਬਨ ਕੱਟਣ ਦੀ ਰਸਮ ਮੁਖੀ ਸੇਵਕ ਬਾਬਾ ਕਾਹਨ ਸਿੰਘ ਨੇ ਕੀਤੀ। ਡਾ: ਨਵਦੀਪ ਸਿੰਘ ਨੇ ਦੱਸਿਆ ਕੈਂਪ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਦੇ ਅੱਖ ਵਿਭਾਗ ਦੇ ਮੁਖੀ ਡਾ: ਮਨੀਸ਼ ਧਵਨ ਦੀ ਅਗਵਾਈ ਹੇਠ ਡਾ: ਨੇਹਾ ਸੇਠੀ ਅਤੇ ਉਨ੍ਹਾਂ ਦੀ ਟੀਮ ਡਾ: ਏਕਰੂਪ ਕੌਰ, ਡਾ: ਗਰਿਮਾ ਅਤੇ ਡਾ: ਸ਼ਰੂਤੀ ਵਲੋਂ 350 ਮਰੀਜ਼ਾਂ ਦੀ ਜਾਂਚ ਉਪਰੰਤ 55 ਆਪ੍ਰੇਸ਼ਨ ਵਾਲੇ ਮਰੀਜ਼ਾਂ ਨੂੰ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਭੇਜਿਆ ਗਿਆ। ਇਸ ਮੌਕੇ ਸੇਵਾਦਾਰ ਸੁਰਜੀਤ ਸਿੰਘ, ਭਾਈ ਹਰਭਜਨ ਸਿੰਘ, ਉਪਕਾਰ ਸਿੰਘ, ਬਲਬੀ ਰ ਸਿੰਘ, ਡਾਕਟਰ ਗੁਰਜੀਤ ਸਿੰਘ ਖੁਰਾਣਾ, ਨਰਿੰਦਰ ਸਿੰਘ, ਮਹਿੰਦਰ ਸਿੰਘ, ਹਰਵਿੰਦਰ ਬਿੱਟੂ ਅਤੇ ਸਮੂਹ ਮੈਬਰਜ਼ ਭਾਈ ਘਨ੍ਹਈਆ ਸੇਵਾ ਸੁਸਾਇਟੀ, ਭਾਈ ਜਗਤਾ ਸੇਵਾ ਸੁਸਾਇਟੀ, ਸਮੂਹ ਸਟਾਫ਼ ਗੁਰੂ ਅੰਗਦ ਦੇਵ ਵਰਲਡ ਸਕੂਲ ਅਤੇ ਹੋਰ ਪਤਵੰਤੇ ਸੱਜਣਾਂ ਨੇ ਸ਼ਮੂਲੀਅਤ ਕੀਤੀ।
Ad Position 22
No active advertisement
ਪਿਛਲੀ ਖ਼ਬਰ ਐਸ.ਬੀ.ਆਈ. ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਬੁਰਜ ਮਹਿਮਾ ਨੂੰ ਫਰਨੀਚਰ ਤੇ ਸਾਜ਼ੋ-ਸਾਮਾਨ ਭੇਟ ਅਗਲੀ ਖ਼ਬਰ ਬੀਬੀ ਬਾਦਲ ਦੀ ਅਗਵਾਈ ਹੇਠ ਫੂਲ ਵਿਖੇ ਰੋਸ ਪ੍ਰਦਰਸ਼ਨ 21 ਨੂੰ
Ad Position 24