15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਅਧਿਆਪਕਾਂ ਵਲੋਂ ਗੈਰ-ਵਿੱਦਿਅਕ ਡਿਊਟੀਆਂ ਤੇ ਬੇਲੋੜੀਆਂ ਡਾਕਾਂ ਦੇ ਬਾਈਕਾਟ ਦਾ ਐਲਾਨ

ਬਠਿੰਡਾ, 15 ਸਤੰਬਰ (ਸੱਤਪਾਲ ਸਿੰਘ ਸਿਵੀਆਂ)–ਅਧਿਆਪਕ ਤਾਲਮੇਲ ਕਮੇਟੀ ਬਠਿੰਡਾ ਵਲੋਂ ਅਧਿਆਪਕਾਂ ਦੀਆਂ ਮੰਗਾਂ ਅਤੇ ਵਿਦਿਆਰਥੀਆਂ ਦੇ ਹਿੱਤਾਂ ਨੂੰ ਲੈ ਕੇ ਅਗਲੇ ਹਫ਼ਤੇ ਤੋਂ ਗੈਰ-ਵਿੱਦਿਅਕ ਡਿਊਟੀਆਂ ਅਤੇ ਬੇਲੋੜੀਆਂ ਡਾਕਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਹੈ, ਜਿਸ ਸਬੰਧੀ ਅੱਜ ਵੱਖ-ਵੱਖ ਅਧਿਆਪਕ ਜਥੇਬੰਦੀਆਂ ਦੇ ਵਫ਼ਦ ਵਲੋਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਅਗਾਂਓ ਨੋਟਿਸ ਸੌਂਪਿਆ ਗਿਆ ਹੈ । ਇਸ ਮੌਕੇ ਵਫ਼ਦ ’ਚ ਸ਼ਾਮਿਲ ਵੱਖ-ਵੱਖ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਜਗਸੀਰ ਸਹੋਤਾ, ਜਗਪਾਲ ਬੰਗੀ, ਬਲਜਿੰਦਰ ਸਿੰਘ, ਰੇਸ਼ਮ ਖੇਮੂਆਣਾ, ਰਾਜਵੀਰ ਮਾਨ, ਗੁਰਵਿੰਦਰ ਸਿੱਧੂ, ਬਲਦੇਵ ਸਿੰਘ, ਅੰਮ੍ਰਿਤਪਾਲ ਮਾਨ, ਕੁਲਵਿੰਦਰ ਕਟਾਰੀਆ, ਲਾਲ ਸਿੰਘ ਰੱਲਾ, ਜਸਵਿੰਦਰ ਸਿੰਘ, ਅਨਿਲ ਭੱਟ, ਭੋਲਾ ਰਾਮ ਤਲਵੰਡੀ, ਰਾਜ ਰੋਮਾਣਾ, ਰਿਸ਼ੂ ਕੁਮਾਰ, ਸੁਰਿੰਦਰ ਸਿੰਗਲਾ ਤੇ ਜਗਤਾਰ ਸਿੰਘ ਕਮੇਟੀ ਆਗੂਆਂ ਨੇ ਕਿਹਾ ਕਿ ਅਧਿਆਪਕਾਂ ਨੂੰ ਲਗਾਤਾਰ ਗੈਰ-ਵਿਦਿਅਕ ਕੰਮਾਂ ਅਤੇ ਡਾਕਾਂ ਵਿਚ ਉਲਝਾਇਆ ਜਾ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦਾ ਮੁੱਖ ਧਿਆਨ ਪੜ੍ਹਾਈ ਅਤੇ ਬੱਚਿਆਂ ਦੇ ਵਿੱਦਿਅਕ ਵਿਕਾਸ ਤੋਂ ਹਟ ਰਿਹਾ ਹੈ, ਜਦਕਿ ਅਧਿਆਪਕਾਂ ਦਾ ਕੰਮ ਬੱਚਿਆਂ ਨੂੰ ਗੁਣਵੱਤਾਪੂਰਨ ਸਿੱਖਿਆ ਦੇਣਾ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਬਠਿੰਡਾ, 15 ਸਤੰਬਰ (ਸੱਤਪਾਲ ਸਿੰਘ ਸਿਵੀਆਂ)–ਅਧਿਆਪਕ ਤਾਲਮੇਲ ਕਮੇਟੀ ਬਠਿੰਡਾ ਵਲੋਂ ਅਧਿਆਪਕਾਂ ਦੀਆਂ ਮੰਗਾਂ ਅਤੇ ਵਿਦਿਆਰਥੀਆਂ ਦੇ ਹਿੱਤਾਂ ਨੂੰ ਲੈ ਕੇ ਅਗਲੇ ਹਫ਼ਤੇ ਤੋਂ ਗੈਰ-ਵਿੱਦਿਅਕ ਡਿਊਟੀਆਂ ਅਤੇ ਬੇਲੋੜੀਆਂ ਡਾਕਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਹੈ, ਜਿਸ ਸਬੰਧੀ ਅੱਜ ਵੱਖ-ਵੱਖ ਅਧਿਆਪਕ ਜਥੇਬੰਦੀਆਂ ਦੇ ਵਫ਼ਦ ਵਲੋਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਅਗਾਂਓ ਨੋਟਿਸ ਸੌਂਪਿਆ ਗਿਆ ਹੈ । ਇਸ ਮੌਕੇ ਵਫ਼ਦ ’ਚ ਸ਼ਾਮਿਲ ਵੱਖ-ਵੱਖ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਜਗਸੀਰ ਸਹੋਤਾ, ਜਗਪਾਲ ਬੰਗੀ, ਬਲਜਿੰਦਰ ਸਿੰਘ, ਰੇਸ਼ਮ ਖੇਮੂਆਣਾ, ਰਾਜਵੀਰ ਮਾਨ, ਗੁਰਵਿੰਦਰ ਸਿੱਧੂ, ਬਲਦੇਵ ਸਿੰਘ, ਅੰਮ੍ਰਿਤਪਾਲ ਮਾਨ, ਕੁਲਵਿੰਦਰ ਕਟਾਰੀਆ, ਲਾਲ ਸਿੰਘ ਰੱਲਾ, ਜਸਵਿੰਦਰ ਸਿੰਘ, ਅਨਿਲ ਭੱਟ, ਭੋਲਾ ਰਾਮ ਤਲਵੰਡੀ, ਰਾਜ ਰੋਮਾਣਾ, ਰਿਸ਼ੂ ਕੁਮਾਰ, ਸੁਰਿੰਦਰ ਸਿੰਗਲਾ ਤੇ ਜਗਤਾਰ ਸਿੰਘ ਕਮੇਟੀ ਆਗੂਆਂ ਨੇ ਕਿਹਾ ਕਿ ਅਧਿਆਪਕਾਂ ਨੂੰ ਲਗਾਤਾਰ ਗੈਰ-ਵਿਦਿਅਕ ਕੰਮਾਂ ਅਤੇ ਡਾਕਾਂ ਵਿਚ ਉਲਝਾਇਆ ਜਾ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦਾ ਮੁੱਖ ਧਿਆਨ ਪੜ੍ਹਾਈ ਅਤੇ ਬੱਚਿਆਂ ਦੇ ਵਿੱਦਿਅਕ ਵਿਕਾਸ ਤੋਂ ਹਟ ਰਿਹਾ ਹੈ, ਜਦਕਿ ਅਧਿਆਪਕਾਂ ਦਾ ਕੰਮ ਬੱਚਿਆਂ ਨੂੰ ਗੁਣਵੱਤਾਪੂਰਨ ਸਿੱਖਿਆ ਦੇਣਾ ਹੈ। ਇਸ ਤੋਂ ਇਲਾਵਾ ਪ੍ਰਾਇਮਰੀ ਸਕੂਲਾਂ ਦੀਆਂ ਖੇਡਾਂ ਲਈ ਫ਼ੰਡ ਅਤੇ ਮਿਡ ਡੇ ਮੀਲ ਦੀ ਚਾਰ ਮਹੀਨਿਆਂ ਦੀ ਬਕਾਇਆ ਰਾਸ਼ੀ ਜਾਰੀ ਨਾ ਕੀਤੀ ਗਈ ਅਤੇ ਅਧਿਆਪਕਾਂ ਵਲੋਂ ਕੀਤੇ ਜਾ ਰਹੇ ਖ਼ਰਚਿਆਂ ਦੇ ਬਿੱਲਾਂ ਨੂੰ ਜੀ.ਐਸ.ਟੀ. ਬਿਲਾਂ ਦੀ ਸ਼ਰਤ ਲਗਾ ਕੇ ਰੋਕਿਆ ਜਾ ਰਿਹਾ ਹੈ, ਜੇਕਰ ਪਹਿਲਾਂ-ਪਹਿਲਾਂ ਉੱਕਤ ਮਸਲੇ ਹੱਲ ਨਾ ਕੀਤੇ ਗਏ ਤਾਂ ਸਮੁੱਚੇ ਅਧਿਆਪਕ 22 ਸਤੰਬਰ ਤੋਂ ਜਨਗਣਨਾ ਅਤੇ ਐਸ.ਆਈ.ਆਰ. ਤੋਂ ਇਲਾਵਾ ਸਮੂਹ ਗੈਰ ਵਿੱਦਿਅਕ ਡਿਊਟੀਆਂ ਅਤੇ ਬੇਲੋੜੀਆਂ ਡਾਕਾਂ ਦਾ ਬਾਈਕਾਟ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਬਠਿੰਡਾ ’ਚ ‘ਰਿਟਰਨ ਬੈਕ, ਬੋਲਾਂਗੇ ਸੱਚ’ ਕਮੇਡੀ ਨਾਟਕ 19 ਸਤੰਬਰ ਨੂੰ ਪੰਜਾਬੀ ਫ਼ਿਲਮਾਂ ਦੇ ਨਾਮਵਰ ਕਲਾਕਾਰ ਦੇਣਗੇ ਲਾਈਵ... ਅਗਲੀ ਖ਼ਬਰ ਸ਼ਹੀਦ ਫ਼ੌਜੀ ਲਵਪ੍ਰੀਤ ਸਿੰਘ ਬੰਗੀ ਰੁਲਦੂ ਨਮਿਤ ਸ਼ਰਧਾਂਜਲੀ ਸਮਾਗਮ
Ad Position 24