ਸਿੱਧੂ-ਬਰਾੜ ਵਿਸ਼ਵ ਵੈੱਲਫ਼ੇਅਰ ਭਾਈਚਾਰੇ ਦੀ ਅਹਿਮ ਮੀਟਿੰਗ ਗੁਰਮੀਤ ਸਿੰਘ ਸਿੱਧੂ ਮਹਿਰਾਜ ਪ੍ਰਧਾਨ ਤੇ ਰੂੜ ਸਿੰਘ ਲਹਿਰਾ ਮੁਹੱਬਤ ਸਰਪ੍ਰਸਤ ਚੁਣੇ
ਮਹਿਰਾਜ, 5 ਅਕਤੂਬਰ (ਸੁਖਪਾਲ ਮਹਿਰਾਜ): ਸਿੱਧੂ-ਬਰਾੜ ਵਿਸ਼ਵ ਵੈੱਲਫ਼ੇਅਰ ਭਾਈਚਾਰੇ ਦੀ ਅਹਿਮ ਮੀਟਿੰਗ ਗੁਰਦੁਆਰਾ ਬਾਬਾ ਸਿੱਧ ਤਿਲਕ ਰਾਏ, ਮਹਿਰਾਜ ਵਿਖੇ ਹੋਈ, ਜਿਸ ਵਿਚ ਪੰਜਾਬ, ਹਰਿਆਣਾ, ਰਾਜਸਥਾਨ ਸਮੇਤ ਵੱਖ-ਵੱਖ ਖੇਤਰਾਂ ਤੋਂ ਭਾਈਚਾਰੇ ਦੇ ਆਗੂਆਂ ਤੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਮਹਿਰਾਜ ਨਗਰ ਦੇ 400 ਸਾਲਾ ਮੋੜ੍ਹੀ ਗੱਡ ਦਿਵਸ ਸੰਬੰਧੀ ਸਮਾਗਮਾਂ ਦੀਆਂ ਤਿਆਰੀਆਂ ਲਈ 31 ਮੈਂਬਰੀ ਪ੍ਰਬੰਧਕੀ ਕਮੇਟੀ ਦਾ ਗਠਨ ਕੀਤਾ ਗਿਆ।
ਪ
ਪਿੰਡ ਮਹਿਰਾਜ ਵਿਖੇ 400 ਸਾਲਾ ਮੋੜ੍ਹੀ ਗੱਡ ਦਿਵਸ ਸੰਬੰਧੀ ਹੋਈ ਮੀਟਿੰਗ ਦਾ ਦ੍ਰਿਸ਼। ਤਸਵੀਰ : ਸੁਖਪਾਲ ਮਹਿਰਾਜ
08-10-2026
ਮਹਿਰਾਜ, 5 ਅਕਤੂਬਰ (ਸੁਖਪਾਲ ਮਹਿਰਾਜ): ਸਿੱਧੂ-ਬਰਾੜ ਵਿਸ਼ਵ ਵੈੱਲਫ਼ੇਅਰ ਭਾਈਚਾਰੇ ਦੀ ਅਹਿਮ ਮੀਟਿੰਗ ਗੁਰਦੁਆਰਾ ਬਾਬਾ ਸਿੱਧ ਤਿਲਕ ਰਾਏ, ਮਹਿਰਾਜ ਵਿਖੇ ਹੋਈ, ਜਿਸ ਵਿਚ ਪੰਜਾਬ, ਹਰਿਆਣਾ, ਰਾਜਸਥਾਨ ਸਮੇਤ ਵੱਖ-ਵੱਖ ਖੇਤਰਾਂ ਤੋਂ ਭਾਈਚਾਰੇ ਦੇ ਆਗੂਆਂ ਤੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਮਹਿਰਾਜ ਨਗਰ ਦੇ 400 ਸਾਲਾ ਮੋੜ੍ਹੀ ਗੱਡ ਦਿਵਸ ਸੰਬੰਧੀ ਸਮਾਗਮਾਂ ਦੀਆਂ ਤਿਆਰੀਆਂ ਲਈ 31 ਮੈਂਬਰੀ ਪ੍ਰਬੰਧਕੀ ਕਮੇਟੀ ਦਾ ਗਠਨ ਕੀਤਾ ਗਿਆ। ਇਸ ਮੌਕੇ ਗੁਰਮੀਤ ਸਿੰਘ ਸਿੱਧੂ ਮਹਿਰਾਜ ਨੂੰ ਕਮੇਟੀ ਦਾ ਪ੍ਰਧਾਨ ਅਤੇ ਰੂੜ ਸਿੰਘ ਲਹਿਰਾ ਮੁਹੱਬਤ ਨੂੰ ਸਰਪ੍ਰਸਤ ਚੁਣਿਆ ਗਿਆ। ਇਸ ਤੋਂ ਇਲਾਵਾ ਮੀਤ ਪ੍ਰਧਾਨ, ਜਨਰਲ ਸਕੱਤਰ, ਵਿੱਤ ਸਕੱਤਰ, ਪ੍ਰੈੱਸ ਸਕੱਤਰ ਸਮੇਤ ਹੋਰ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਨਵੇਂ ਚੁਣੇ ਪ੍ਰਧਾਨ ਗੁਰਮੀਤ ਸਿੰਘ ਸਿੱਧੂ ਨੇ ਕਿਹਾ ਕਿ ਮਹਿਰਾਜ ਸਿੱਧੂ-ਬਰਾੜ ਭਾਈਚਾਰੇ ਦੀ ਇਤਿਹਾਸਕ ਵਿਰਾਸਤ ਅਤੇ ਪਛਾਣ ਦਾ ਪ੍ਰਤੀਕ ਹੈ। ਉਨ੍ਹਾਂ ਦੱਸਿਆ ਕਿ 400 ਸਾਲਾ ਮੋੜ੍ਹੀ ਗੱਡ ਦਿਵਸ ਸੰਬੰਧੀ ਮੁੱਖ ਸਮਾਗਮ 15 ਤੋਂ 17 ਮਾਰਚ 20 27 ਤੱਕ ਗੁਰਦੁਆਰਾ ਬਾਬਾ ਸਿੱਧ ਤਿਲਕ ਰਾਏ, ਮਹਿਰਾਜ ਵਿਖੇ ਕਰਵਾਏ ਜਾਣਗੇ। ਇਸ ਦੌਰਾਨ ਧਾਰਮਿਕ, ਇਤਿਹਾਸਕ ਤੇ ਸੱਭਿਆਚਾਰਕ ਸਮਾਗਮਾਂ ਦੇ ਨਾਲ-ਨਾਲ ਵੱਖ-ਵੱਖ ਖੇਤਰਾਂ ਵਿਚ ਭਾਈਚਾਰੇ ਅਤੇ ਸਮਾਜ ਦਾ ਨਾਮ ਰੌਸ਼ਨ ਕਰਨ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਜਾਵੇਗਾ। ਕਮੇਟੀ ਦੇ ਸਰਪ੍ਰਸਤ ਰੂੜ ਸਿੰਘ ਲਹਿਰਾ ਮੁਹੱਬਤ ਨੇ ਕਿਹਾ ਕਿ ਮਹਿਰਾਜ ਦੇ ਇਤਿਹਾਸ ਅਤੇ ਵਿਰਾਸਤ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਇਸ ਮੌਕੇ ਜਗਦੇਵ ਸਿੰਘ ਬਰਾੜ ਰਾਜਸਥਾਨ, ਨਾਮਦੇਵ ਸਿੰਘ ਲਹਿਰਾ, ਮਾਸਟਰ ਗੁਰਨਾਮ ਸਿੰਘ, ਸਾਬਕਾ ਸਰਪੰਚ ਸੁਖਦੇਵ ਸਿੰਘ ਮਹਿਰਾਜ, ਨਾਜਰ ਸਿੰਘ ਪਟਵਾਰੀ, ਦਰਸ਼ਨ ਸਿੰਘ ਨੰਬਰਦਾਰ ਨਥਾਣਾ, ਕੁਲਵਿੰਦਰ ਸਿੰਘ ਐਮ.ਸੀ. ਮਹਿਰਾਜ, ਗੁਰਮੀਤ ਸਿੰਘ ਪੱਤਰਕਾਰ, ਗੁਰਤੇਜ ਸਿੰਘ ਮਹਿਰਾਜ, ਅਮਰੀਕ ਸਿੰਘ ਸੈਕਟਰੀ ਸਮੇਤ ਵੱਡੀ ਗਿਣਤੀ ਵਿਚ ਭਾਈਚਾਰੇ ਦੇ ਆਗੂ ਤੇ ਮੈਂਬਰ ਹਾਜ਼ਰ ਸਨ।