07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਸ਼੍ਰੋਮਣੀ ਅਕਾਲੀ ਦਲ ਵਲੋਂ ਬਠਿੰਡਾ ’ਚ ‘ਡੋਰ ਟੂ ਡੋਰ’ ਮੁਹਿੰਮ ਦਾ ਆਗਾਜ਼, 100 ਘਰਾਂ ’ਚ ਲਈ ਫੀਡਬੈਕ

ਬਠਿੰਡਾ, 7 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ):- ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਸ਼ੁਰੂ ਕੀਤੀ ‘ਡੋਰ ਟੂ ਡੋਰ’ ਮੁਹਿੰਮ ਦਾ ਬਠਿੰਡਾ ’ਚ ਆਗਾਜ਼ ਕੀਤਾ ਗਿਆ। ਬਠਿੰਡਾ ਸ਼ਹਿਰੀ ਹਲਕੇ ਵਿਚ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਦੀ ਅਗਵਾਈ ਹੇਠ ਪਾਰਟੀ ਆਗੂਆਂ ਅਤੇ ਵਰਕਰਾਂ ਨੇ ਪਟੇਲ ਨਗਰ ਅਤੇ ਭਾਰਤ ਨਗਰ ਦੇ ਕਰੀਬ 100 ਘਰਾਂ ਵਿਚ ਦਸਤਕ ਦਿੱਤੀ ਅਤੇ ਇਸ ਦੌਰਾਨ ਲੋਕਾਂ ਤੋਂ ਫਾਰਮ ਭਰਵਾ ਕੇ ਸ਼੍ਰੋਮਣੀ ਅਕਾਲੀ ਦਲ ਦੀ ਪਿਛਲੀ ਸਰਕਾਰ ਦੇ 10 ਸਾਲਾਂ ਦੇ ਕਾਰਜਕਾਲ ਅਤੇ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਲਿਖਤੀ ਫੀਡਬੈਕ ਲਈ ਗਈ।

Ad Position 21
No active advertisement
ਬਠਿੰਡਾ ’ਚ ‘ਡੋਰ-ਟੂ-ਡੋਰ ਮੁਹਿੰਮ ਦਾ ਆਗਾਜ਼ ਕਰਨ ਸਮੇਂ ਹਲਕਾ ਇੰਚਾਰਜ ਤੇ ਪਾਰਟੀ ਆਗੂ। ਤਸਵੀਰ : ਲਵਲੀ 08-10-2026
ਬਠਿੰਡਾ, 7 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ):- ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਸ਼ੁਰੂ ਕੀਤੀ ‘ਡੋਰ ਟੂ ਡੋਰ’ ਮੁਹਿੰਮ ਦਾ ਬਠਿੰਡਾ ’ਚ ਆਗਾਜ਼ ਕੀਤਾ ਗਿਆ। ਬਠਿੰਡਾ ਸ਼ਹਿਰੀ ਹਲਕੇ ਵਿਚ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਦੀ ਅਗਵਾਈ ਹੇਠ ਪਾਰਟੀ ਆਗੂਆਂ ਅਤੇ ਵਰਕਰਾਂ ਨੇ ਪਟੇਲ ਨਗਰ ਅਤੇ ਭਾਰਤ ਨਗਰ ਦੇ ਕਰੀਬ 100 ਘਰਾਂ ਵਿਚ ਦਸਤਕ ਦਿੱਤੀ ਅਤੇ ਇਸ ਦੌਰਾਨ ਲੋਕਾਂ ਤੋਂ ਫਾਰਮ ਭਰਵਾ ਕੇ ਸ਼੍ਰੋਮਣੀ ਅਕਾਲੀ ਦਲ ਦੀ ਪਿਛਲੀ ਸਰਕਾਰ ਦੇ 10 ਸਾਲਾਂ ਦੇ ਕਾਰਜਕਾਲ ਅਤੇ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਲਿਖਤੀ ਫੀਡਬੈਕ ਲਈ ਗਈ। ਫਾਰਮਾਂ ਵਿਚ ਅਕਾਲੀ ਸਰਕਾਰ ਵਲੋਂ ਚਲਾਈਆਂ ਗਈਆਂ ਆਟਾ-ਦਾਲ ਸਕੀਮ, ਪੈਨਸ਼ਨ, ਸ਼ਗਨ ਸਕੀਮ, ਅਨੁਸੂਚਿਤ ਜਾਤੀ ਵਜ਼ੀਫ਼ਾ ਸਕੀਮ, ਮਾਈ ਭਾਗੋ ਵਿਦਿਆ ਸਕੀਮ, ਖੇਡ ਕਿੱਟਾਂ ਦੀ ਵੰਡ ਅਤੇ ਤੀਰਥ ਯਾਤਰਾ ਸਕੀਮਾਂ ਦਾ ਜ਼ਿਕਰ ਕਰਦਿਆਂ ਲੋਕਾਂ ਦੀ ਰਾਇ ਪੁੱਛੀ ਗਈ। ਇਸ ਤੋਂ ਇਲਾਵਾ 2150 ਮੁਫ਼ਤ ਸੇਵਾ ਕੇਂਦਰ, 2000 ਮੁਫ਼ਤ ਦਵਾਈ ਕੇਂਦਰ ਅਤੇ 660 ਮੁਫ਼ਤ ਜਾਂਚ ਕੇਂਦਰ ਖੋਲ੍ਹਣ, ਆਰਓ ਸਕੀਮ ਅਤੇ ਐਸਸੀ ਵਰਗ ਲਈ ਪੰਜ-ਪੰਜ ਮਰਲੇ ਦੇ ਪਲਾਟ ਦੇਣ ਵਰਗੇ ਕੰਮਾਂ ਬਾਰੇ ਵੀ ਲੋਕਾਂ ਦੀ ਰਾਏ ਲਈ ਗਈ। ਮੌਜੂਦਾ ‘ਆਪ’ ਸਰਕਾਰ ਦੇ ਕਾਰਜਕਾਲ ਨਾਲ ਸਬੰਧਿਤ ਫਾਰਮ ਵਿਚ ਨਸ਼ਾ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਗੈਂਗਸਟਰਵਾਦ, ਕਾਨੂੰਨ-ਵਿਵਸਥਾ, ਸਰਕਾਰੀ ਹਸਪਤਾਲਾਂ ਅਤੇ ਸਕੂਲਾਂ ਦੀ ਹਾਲਤ, ਪੰਜਾਬ ਸਿਰ ਵਧ ਰਿਹਾ ਕਰਜ਼ਾ, ਮਹਿੰਗਾਈ, ਠੱਪ ਪਏ ਵਿਕਾਸ ਕਾਰਜ, ਬਿਜਲੀ ਦੇ ਕੱਟ ਅਤੇ ਭਾਰੀ ਬਿਜਲੀ ਬਿੱਲਾਂ ਤੋਂ ਇਲਾਵਾ ਐਮਐਸਪੀ ਦੇ ਮੁੱਦੇ ’ਤੇ ਕਿਸਾਨਾਂ ਨਾਲ ਧੋਖਾ, ਇਸ਼ਤਿਹਾਰਬਾਜ਼ੀ ’ਤੇ ਫ਼ਜ਼ੂਲ ਖ਼ਰਚੀ, ਮਹਿਲਾਵਾਂ ਨਾਲ ਕੀਤੇ ਵਾਅਦਿਆਂ, ਪੁਲਿਸ ਮੁਕਾਬਲਿਆਂ ਅਤੇ ਬੇਅਦਬੀ ਕਰਨ ਦੇ ਦੋਸ਼ਾਂ ਸਬੰਧੀ ਫੀਡਬੈਕ ਸ਼ਾਮਲ ਸੀ।ਬਬਲੀ ਢਿੱਲੋਂ ਨੇ ਕਿਹਾ ਕਿ ਲੋਕਾਂ ਨੇ ਮੁਹਿੰਮ ਨੂੰ ਭਰਵਾਂ ਹੁੰਗਾਰਾ ਦਿੰਦਿਆਂ ਖ਼ੁਸ਼ੀ ਨਾਲ ਫਾਰਮ ਭਰੇ ਅਤੇ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਸਮਰਥਨ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਬਲਜੀਤ ਸਿੰਘ ਬੀੜ ਬਹਿਮਣ, ਡਾ. ਓਮ ਪ੍ਰਕਾਸ਼ ਸ਼ਰਮਾ, ਮੋਹਨਜੀਤ ਸਿੰਘ ਪੁਰੀ, ਜਗਦੀਪ ਸਿੰਘ ਗਹਿਰੀ, ਨੈਬ ਸਿੰਘ ਬਰਾੜ, ਇਕਬਾਲ ਸਿੰਘ ਮਿਠੜੀ, ਸੁਖਜਿੰਦਰ ਸਿੰਘ, ਕਰਮਯੋਗ ਸਿੰਘ ਮਾਨ, ਗੁਰਪ੍ਰੀਤ ਸਿੰਘ ਸੰਧੂ, ਬਲਵਿੰਦਰ ਸਿੰਘ ਬੱਲੀ, ਜਗਜੀਤ ਸਿੰਘ ਭੁੱਲਰ, ਜਗਸੀਰ ਸਿੰਘ, ਹਰਪ੍ਰੀਤ ਸਿੰਘ ਹੈਪੀ, ਕਮਲਜੀਤ ਸਿੰਘ, ਪ੍ਰਦੀਪ ਜੌੜਾ, ਜਸਕਰਨ ਸਿੰਘ ਮਾਨ, ਪ੍ਰਭਜਿੰਦਰ ਸਿੰਘ, ਸੇਵਕ ਸਿੰਘ, ਚਰਨਜੀਤ ਸਿੰਘ ਆਦਿ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਤੰਦਰੁਸਤ ਸਮਾਜ ਦੀ ਸਿਰਜਣਾ ’ਚ ਸੰਤੁਲਿਤ ਖ਼ੁਰਾਕ ਦਾ ਅਹਿਮ ਰੋਲ- ਡਾ. ਸ਼ੈਲੀ ਅਰੋੜਾ ਅਗਲੀ ਖ਼ਬਰ ਡਿਪਟੀ ਕਮਿਸ਼ਨਰ ਤੇ ਮੇਅਰ ਨੇ ਬਠਿੰਡਾ ’ਚ ਝੋਨੇ ਦੀ ਸਰਕਾਰੀ ਖ਼ਰੀਦ ਕਰਵਾਈ ਸ਼ੁਰੂ
Ad Position 24