07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਐਸ. ਐਸ. ਡੀ. ਗਰਲਜ਼ ਕਾਲਜ ਦੀ ਵਿਦਿਆਰਥਣ ਸ਼੍ਰੇਯਾ ਸਿੰਗਲਾ ਨੇ ਰਚਿਆ ਇਤਿਹਾਸ

ਬਠਿੰਡਾ, 7 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਐਸ. ਐਸ.

Ad Position 21
No active advertisement
ਐਸ.ਐਸ.ਡੀ. ਗਰਲਜ਼ ਕਾਲਜ ਦੀ ਵਿਦਿਆਰਥਣ ਸ਼੍ਰੇਯਾ ਸਿੰਗਲਾ। ਅਜੀਤ ਤਸਵੀਰ 08-10-2026
ਬਠਿੰਡਾ, 7 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਐਸ. ਐਸ. ਡੀ. ਗਰਲਜ਼ ਕਾਲਜ ਦੀ ਹੋਣਹਾਰ ਬੀ. ਏ.-ਤੀਜੇ ਸਾਲ ਦੀ ਵਿਦਿਆਰਥਣ ਸ਼੍ਰੇਯਾ ਸਿੰਗਲਾ ਨੇ ਸੰਸਥਾ ਅਤੇ ਦੇਸ਼ ਦਾ ਨਾਂਅ ਵਿਸ਼ਵ ਪੱਧਰ ’ਤੇ ਰੌਸ਼ਨ ਕੀਤਾ ਹੈ। ਸ਼੍ਰੇਯਾ ਨੇ ਹਾਲ ਹੀ ਵਿਚ ਪੇਨਾਂਗ, ਮਲੇਸ਼ੀਆ ਵਿਖੇ ਸਮਾਪਤ ਹੋਈ ਵੱਕਾਰੀ ‘ਏਸ਼ੀਆ ਪੈਸੀਫਿਕ ਡੈਫ ਬੈਡਮਿੰਟਨ ਚੈਂਪੀਅਨਸ਼ਿਪ’ ’ਚ ਮਹਿਲਾ ਟੀਮ ਮੁਕਾਬਲੇ ਵਿਚ ਸੋਨ ਤਗਮਾ ਜਿੱਤਿਆ ਹੈ। ਅੰਤਰਰਾਸ਼ਟਰੀ ਪੱਧਰ ਦੇ ਉੱਘੇ ਖਿਡਾਰੀਆਂ ਨਾਲ ਮੁਕਾਬਲਾ ਕਰਦਿਆਂ ਸ਼੍ਰੇਯਾ ਨੇ ਆਪਣੀ ਖੇਡ ਪ੍ਰਤੀ ਪ੍ਰਤਿਭਾ ਦਾ ਸ਼ਾਨਦਾਰ ਸੁਮੇਲ ਪੇਸ਼ ਕੀਤਾ। ਪੰਜਾਬ ਦੇ ਬਠਿੰਡਾ ਸ਼ਹਿਰ ਨਾਲ ਸੰਬੰਧਿਤ ਸ਼੍ਰੇਯਾ ਨੇ ਲਗਾਤਾਰ ਨਵੀਂਆਂ ਪੁਲਾਂਘਾਂ ਪੁੱਟੀਆਂ ਹਨ। ਇਸ ਤੋਂ ਪਹਿਲਾਂ ਉਸ ਨੇ ਬ੍ਰਾਜ਼ੀਲ ਵਿਚ ਹੋਈਆਂ 24ਵੀਆਂ ਡੈਫ ਉਲੰਪਿਕਸ ਵਿਚ ਸੋਨ ਤਗਮਾ ਜਿੱਤਣ ਵਾਲੀ ਪੰਜਾਬ ਦੀ ਪਹਿਲੀ ਮਹਿਲਾ ਖਿਡਾਰਨ ਵਜੋਂ ਇਤਿਹਾਸ ਰਚਿਆ ਸੀ ਅਤੇ ਬਾਅਦ ਵਿਚ 6ਵੀਂ ਵਿਸ਼ਵ ਡੈਫ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਵੀ ਸੋਨ ਤਗਮਾ ਜਿੱਤ ਕੇ ਅੰਤਰਰਾਸ਼ਟਰੀ ਬੈਡਮਿੰਟਨ ਵਿਚ ਆਪਣਾ ਦਬਦਬਾ ਕਾਇਮ ਰੱਖਿਆ। ਕਾਲਜ ਦੇ ਪ੍ਰਧਾਨ ਐਡਵੋਕੇਟ ਸੰਜੇ ਗੋਇਲ, ਜਨਰਲ ਸਕੱਤਰ ਵਿਕਾਸ ਗਰਗ ਅਤੇ ਪ੍ਰਿੰਸੀਪਲ ਡਾ. ਨੀਰੂ ਗਰਗ ਨੇ ਇਸ ਹੋਣਹਾਰ ਖਿਡਾਰਨ ਅਤੇ ਉਸ ਦੇ ਪਰਿਵਾਰ ਨੂੰ ਦਿਲੋਂ ਵਧਾਈ ਦਿੱਤੀ। ਪ੍ਰਬੰਧਕਾਂ ਨੇ ਦੁਹਰਾਇਆ ਕਿ ਐਸ.ਐਸ.ਡੀ. ਗਰਲਜ਼ ਕਾਲਜ ਵਿਦਿਆਰਥਣਾਂ ਦੀ ਪ੍ਰਤਿਭਾ ਦੀ ਪਛਾਣ ਕਰਨ, ਉਨ੍ਹਾਂ ਦਾ ਸਮਰਥਨ ਕਰਨ ਅਤੇ ਉਨ੍ਹਾਂ ਨੂੰ ਨਿਖਾਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
Ad Position 22
No active advertisement
ਪਿਛਲੀ ਖ਼ਬਰ ਪਰਗਟ ਸਿੰਘ ਦੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਦੀ ਖ਼ੁਸ਼ੀ ’ਚ ਬਠਿੰਡਾ ਦੇ ਕਾਂਗਰਸੀਆਂ ਨੇ ਵੰਡੇ ਲੱਡੂ ਅਗਲੀ ਖ਼ਬਰ ਤੰਦਰੁਸਤ ਸਮਾਜ ਦੀ ਸਿਰਜਣਾ ’ਚ ਸੰਤੁਲਿਤ ਖ਼ੁਰਾਕ ਦਾ ਅਹਿਮ ਰੋਲ- ਡਾ. ਸ਼ੈਲੀ ਅਰੋੜਾ
Ad Position 24