09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਸਿਵਲ ਏਅਰਪੋਰਟ ਵਿਰਕ ਕਲਾਂ ਦੀ ਖੇਤਰੀ ਸੰਪਰਕ ਸਕੀਮ (ਆਰ.ਸੀ.ਐਸ.) ਦਾ ਸਮਾਂ ਸਮਾਪਤ ਹੋਣ ’ਤੇ ਬਠਿੰਡਾ ਤੋਂ ਦਿੱਲੀ ਹਵਾਈ ਉਡਾਣਾਂ ਹੋਈਆਂ ਮੁਕੰਮਲ ਬੰਦ

ਬੱਲੂਆਣਾ , 8 ਅਕਤੂਬਰ ( ਗੁਰਨੈਬ ਸਾਜਨ )- ਬਠਿੰਡਾ ਤੋਂ 23 ਕਿੱਲੋਮੀਟਰ ਦੀ ਦੂਰੀ ‘ ਤੇ ਵਿਰਕ ਕਲਾਂ ‘ ਚ ਬਣੇ ਸਿਵਲ ਏਅਰਪੋਰਟ ਲਈ 10 ਸਾਲ ਪਹਿਲਾਂ ਬਠਿੰਡਾ ਤੋਂ ਦਿੱਲੀ ਯਾਤਰੀ ਹਵਾਈ ਉਡਾਣ ਸ਼ੁਰੂ ਹੋਈ ਸੀ , ਪਰ ਅਲਾਇੰਸ ਏਅਰ ਕੰਪਨੀ ਵਲੋਂ ਬੀਤੇ ਕੱਲ੍ਹ ਮੁਕੰਮਲ ਤੌਰ ‘ ਤੇ ਬੰਦ ਕਰ ਦਿੱਤੀ ਹੈ । ਅਲਾਇੰਸ ਏਅਰ ਕੰਪਨੀ ਦੇ ਮੁਖੀ ਵਲੋਂ ਉਡਾਣ ਬੰਦ ਕਰਨ ਦਾ ਲੈਟਰ ਸਿਵਲ ਏਅਰਪੋਰਟ ਵਿਰਕ ਕਲਾਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਭੇਜ ਦਿੱਤਾ ਗਿਆ ਹੈ ।

Ad Position 21
No active advertisement
ਵਿਰਕ ਕਲਾਂ ‘ਚ ਬਣੇ ਸਿਵਲ ਏਅਰਪੋਰਟ ਦੀ ਤਸਵੀਰ। 09-10-2026
ਬੱਲੂਆਣਾ , 8 ਅਕਤੂਬਰ ( ਗੁਰਨੈਬ ਸਾਜਨ )- ਬਠਿੰਡਾ ਤੋਂ 23 ਕਿੱਲੋਮੀਟਰ ਦੀ ਦੂਰੀ ‘ ਤੇ ਵਿਰਕ ਕਲਾਂ ‘ ਚ ਬਣੇ ਸਿਵਲ ਏਅਰਪੋਰਟ ਲਈ 10 ਸਾਲ ਪਹਿਲਾਂ ਬਠਿੰਡਾ ਤੋਂ ਦਿੱਲੀ ਯਾਤਰੀ ਹਵਾਈ ਉਡਾਣ ਸ਼ੁਰੂ ਹੋਈ ਸੀ , ਪਰ ਅਲਾਇੰਸ ਏਅਰ ਕੰਪਨੀ ਵਲੋਂ ਬੀਤੇ ਕੱਲ੍ਹ ਮੁਕੰਮਲ ਤੌਰ ‘ ਤੇ ਬੰਦ ਕਰ ਦਿੱਤੀ ਹੈ । ਅਲਾਇੰਸ ਏਅਰ ਕੰਪਨੀ ਦੇ ਮੁਖੀ ਵਲੋਂ ਉਡਾਣ ਬੰਦ ਕਰਨ ਦਾ ਲੈਟਰ ਸਿਵਲ ਏਅਰਪੋਰਟ ਵਿਰਕ ਕਲਾਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਭੇਜ ਦਿੱਤਾ ਗਿਆ ਹੈ । ਸਿਵਲ ਏਅਰਪੋਰਟ ਵਿਰਕ ਕਲਾਂ ਤੋਂ ਅਲਾਇੰਸ ਏਅਰ ਕੰਪਨੀ ਨੇ ਆਪਣਾ ਅਮਲਾ ਵੀ ਵਾਪਸ ਬੁਲਾ ਲਿਆ ਹੈ । ਜਿਸ ਕਰਕੇ ਵਿਰਕ ਕਲਾਂ ਦਾ ਸਿਵਲ ਏਅਰਪੋਰਟ ਵੀਰਾਨ ਹੋ ਗਿਆ ਹੈ । ਅਲਾਇੰਸ ਏਅਰ ਦੇ ਕਰਮਚਾਰੀਆਂ ਦੀਆਂ ਬਦਲੀਆਂ ਵੀ ਦੂਰ - ਦੁਰਾਡੇ ਕੀਤੀਆਂ ਜਾਣਗੀਆਂ , ਜਦੋਂ ਕਿ ਉਹ ਕਰਮਚਾਰੀ ਵਿਰਕ ਕਲਾਂ ਤੇ ਆਸ - ਪਾਸ ਪਿੰਡਾਂ ਦੇ ਸਨ । ਜ਼ਿਕਰਯੋਗ ਹੈ ਕਿ ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਜੋ ਸਿਵਲ ਏਅਰਪੋਰਟ ਵਿਰਕ ਕਲਾਂ ਐਡਵਾਈਜ਼ਰੀ ਕਮੇਟੀ ਦੀ ਚੇਅਰਪਰਸਨ ਨੇ ਪਾਰਲੀਮੈਂਟ ਇਜਲਾਸ ਦੌਰਾਨ ਕੇਂਦਰੀ ਨਾਗਰਿਕ ਸ਼ਹਿਰੀ ਹਵਾਬਾਜ਼ੀ ਮੰਤਰੀ ਨਾਇਡੂ ਨੂੰ ਬੇਨਤੀ ਕੀਤੀ ਸੀ ਕਿ ਸਿਵਲ ਏਅਰਪੋਰਟ ਵਿਰਕ ਕਲਾਂ ਦੀਆਂ ਸੇਵਾਵਾਂ ਦੀ ਖੇਤਰੀ ਸੰਪਰਕ ਸਕੀਮ ( ਆਰਸੀਐਸ ) ਦੀ ਮਿਆਦ ਵਿਚ ਵਾਧਾ ਕਰਵਾਇਆ ਜਾਵੇ ਤਾਂ ਕਿ ਇਹ ਉਡਾਣਾਂ ਬਰਕਰਾਰ ਰਹਿਣ । ਵਿਰਕ ਕਲਾਂ ਸਿਵਲ ਏਅਰਪੋਰਟ ਇਕੋ - ਇਕ ਏਅਰਪੋਰਟ ਹੈ ਜਿੱਥੋਂ ਫ਼ਿਰੋਜ਼ਪੁਰ , ਪਟਿਆਲਾ ਇੱਥੋਂ ਤੱਕ ਕਿ ਹਰਿਆਣਾ , ਰਾਜਸਥਾਨ ਤੋਂ ਵੀ ਯਾਤਰੀ ਬਠਿੰਡਾ ਤੋਂ ਦਿੱਲੀ ਹਵਾਈ ਸਫ਼ਰ ਲਈ ਆਉਂਦੇ ਹਨ । ਪਰ ਅਲਾਇੰਸ ਏਅਰ ਕੰਪਨੀ ਨੇ ਇੱਥੋਂ ਉਡਾਣਾਂ ਪੱਕੇ ਤੌਰ ‘ ਤੇ ਬੰਦ ਕਰ ਦਿੱਤੀਆਂ ਹਨ । ਸਿਵਲ ਏਅਰਪੋਰਟ ਤੇ ਅੰਦਾਜ਼ਨ 25 ਕਰੋੜ ਦੀ ਲਾਗਤ ਨਾਲ ਸਿਵਲ ਏਅਰਪੋਰਟ ਵਿਰਕ ਕਲਾਂ ਤੋਂ 11 ਦਸੰਬਰ 2016 ਨੂੰ ਹਵਾਈ ਸੇਵਾ ਸ਼ੁਰੂ ਹੋਈ ਸੀ , ਦਿੱਲੀ ਲਈ ਪਹਿਲੀ ਫਲਾਈਟ ਨੂੰ ਉਸ ਸਮੇਂ ਦੇ ਮੰਤਰੀ ਅਸ਼ੋਕ ਗਜਪਤੀ ਰਾਜੂ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ ਸੀ । ਇਸ ਸਬੰਧੀ ਸਿਵਲ ਏਅਰਪੋਰਟ ਵਿਰਕ ਕਲਾਂ ਦੇ ਐਡਵਾਈਜ਼ਰੀ ਕਮੇਟੀ ਮੈਂਬਰ ਡਾ . ਗੁਰਚਰਨ ਸਿੰਘ ਵਿਰਕ ਕਲਾਂ ਨੇ ਦੱਸਿਆ ਕਿ ਜਿਉਂ ਹੀ ਬੀਤੇ ਕੱਲ੍ਹ ਅਲਾਇੰਸ ਏਅਰ ਕੰਪਨੀ ਵਲੋਂ ਵਿਰਕ ਕਲਾਂ ਸਿਵਲ ਏਅਰਪੋਰਟ ਤੋਂ ਹਵਾਈ ਉਡਾਣਾਂ ਮੁਕੰਮਲ ਤੌਰ ‘ ਤੇ ਬੰਦ ਕਰਨ ਲਈ ਸਿਵਲ ਏਅਰਪੋਰਟ ਦੇ ਅਧਿਕਾਰੀਆਂ ਨੂੰ ਲੈਟਰ ਆਇਆ ਤਾਂ ਅਲਾਇੰਸ ਏਅਰ ਕੰਪਨੀ ਦਾ ਅਮਲਾ ਜਿਉਂ ਹੀ ਸਿਵਲ ਏਅਰਪੋਰਟ ਵਿਰਕ ਕਲਾਂ ਤੋਂ ਵਾਪਸ ਜਾਣ ਲੱਗਿਆ ਤਾਂ ਉਨ੍ਹਾਂ ਆਪਣੇ ਘਰ ਵਿਖੇ ਅਲਾਇੰਸ ਏਅਰ ਕੰਪਨੀ ਦੇ ਅਮਲੇ ਭਰੇ ਮਨ ਨਾਲ ਰਾਤ ਦਾ ਭੋਜਨ ਕਰਵਾ ਕੇ ਵਿਦਾਇਗੀ ਦਿੱਤੀ । ਅਲਾਇੰਸ ਏਅਰ ਕੰਪਨੀ ਦੀਆਂ ਉਡਾਣਾਂ ਬੰਦ ਹੋਣ ਨਾਲ ਏਅਰਪੋਰਟ ਵਿਚ ਸੁੰਨ ਪਸਰ ਗਈ ਹੈ । ਉਨ੍ਹਾਂ ਕਿਹਾ ਕਿ ਅਲਾਇੰਸ ਏਅਰ ਕੰਪਨੀ ਨੇ ਆਪਣੇ ਮੁਲਾਜ਼ਮਾਂ ਦੇ ਨਾਲ - ਨਾਲ ਕੰਪਨੀ ਦਾ ਸਾਜੋ - ਸਮਾਨ ਵੀ ਵਾਪਸ ਮੰਗਵਾ ਲਿਆ ਹੈ । ਇਸ ਸਬੰਧੀ ਉਹ ਬੀਤੇ ਕੱਲ੍ਹ ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਦੇ ਬਠਿੰਡਾ ਦਫ਼ਤਰ ਵਿਚ ਉਨ੍ਹਾਂ ਦੇ ਪੀ . ਏ . ਰਾਜਦੀਪ ਸਿੰਘ ਨੂੰ ਇਸ ਸਬੰਧੀ ਮਿਲੇ ਤਾਂ ਉਨ੍ਹਾਂ 12 ਅਕਤੂਬਰ ਨੂੰ ਬਾਦਲ ਪਿੰਡ ‘ ਚ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਮਿਲਣ ਦਾ ਸਮਾਂ ਦਿੱਤਾ ਹੈ ।
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਦੀ ਕਾਰਵਾਈ, ਬਾਜ਼ਾਰ ਅੰਦਰ ਦੁਕਾਨਾਂ ਅੱਗੇ ਪਿਆ ਸਾਮਾਨ ਕੀਤਾ ਜ਼ਬਤ ਅਗਲੀ ਖ਼ਬਰ ਝੋਨੇ ਦੀ ਪਰਾਲੀ ਦੀਆਂ ਦਿਉਣ ਦਾ ਕਿਸਾਨ ਬਣਾ ਰਿਹਾ ਗੱਠਾਂ ਪ੍ਰਦੂਸ਼ਣ ਘਟਾਉਣ ਵਿਚ ਸਹਾਈ ਹੋਣਗੀਆਂ ਗੱਠਾਂ
Ad Position 24