09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਆਰ.ਐਮ.ਪੀ.ਆਈ. ਤੇ ਲਿਬਰੇਸ਼ਨ ਨੇ ਕੀਤੀ ਸਾਂਝੀ ਮੀਟਿੰਗ ਤੇ ਰੋਸ ਮੁਜ਼ਾਹਰਾ

ਨਥਾਣਾ, 8 ਅਕਤੂਬਰ (ਗੁਰਦਰਸ਼ਨ ਲੁੱਧੜ): ਸਥਾਨਕ ਬੱਸ ਅੱਡੇ ’ਤੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐਮ.

Ad Position 21
No active advertisement
ਸਬ ਤਹਿਸੀਲ ਨਥਾਣਾ ਕੈਂਪ ਅੱਗੇ ਐਸ.ਆਈ.ਆਰ ਦੇ ਮੁੱਦੇ ’ਤੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕ ਰਹੇ ਆਰ.ਐਮ.ਪੀ.ਆਈ ਅਤੇ ਲਿਬਰੇਸ਼ਨ ਦੇ ਆਗੂ ਅਤੇ ਮੈਂਬਰ। ਤਸਵੀਰ- ਗੁਰਦਰਸ਼ਨ ਲੁੱਧੜ 09-10-2026
ਨਥਾਣਾ, 8 ਅਕਤੂਬਰ (ਗੁਰਦਰਸ਼ਨ ਲੁੱਧੜ): ਸਥਾਨਕ ਬੱਸ ਅੱਡੇ ’ਤੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਤੇ ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ ਦੀ ਸਾਂਝੀ ਬਲਾਕ ਪੱਧਰੀ ਮੀਟਿੰਗ ਹੋਈ। ਇਸ ਮੌਕੇ ਉਚੇਚੇ ਪੁੱਜੇ ਆਰ.ਐਮ.ਪੀ.ਆਈ. ਦੀ ਕੇਂਦਰੀ ਕਮੇਟੀ ਦੇ ਮੈਂਬਰ ਮਹੀਪਾਲ ਨੇ ਗੈਰ-ਕਾਨੂੰਨੀ ਐਸ.ਆਈ.ਆਰ . ਰਾਹੀਂ ਲੋਕ ਰਾਜੀ ਤੇ ਸੰਵਿਧਾਨਕ ਕਦਰਾਂ-ਕੀਮਤਾਂ ਦਾ ਘਾਣ ਕਰਨ ਵਾਲੇ ਦੇਸ਼ ਦੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਬਰਖ਼ਾਸਤ ਕਰਕੇ ਉਸਨੂੰ ਫ਼ੌਰੀ ਜੇਲ੍ਹ ’ਚ ਸੁੱਟੇ ਜਾਣ ਦੀ ਮੰਗ ਕੀਤੀ। ਉਨ੍ਹਾਂ ਗ਼ਰੀਬਾਂ, ਘੱਟ ਗਿਣਤੀ ਵਸੋਂ, ਦਲਿਤਾਂ, ਔਰਤਾਂ ਤੇ ਹਾਸ਼ੀਆਗਤ ਲੋਕਾਂ ਨੂੰ ਵੋਟ ਦੇ ਹੱਕ ਤੋਂ ਵਾਂਝੇ ਕਰਨ ਦੀ ਆਰ.ਐਸ.ਐਸ. ਤੇ ਭਾਜਪਾ ਦੀ ਦਹਾਕਿਆਂ ਪੁਰਾਣੀ ਸਾਜ਼ਿਸ਼ ਤਹਿਤ ਕੀਤੀ ਜਾ ਰਹੀ ਵੋਟ ਸੂਚੀਆਂ ਦੀ ਡੂੰਘਾਈ ਨਾਲ ਵਿਸ਼ੇਸ਼ ਸੁਧਾਈ ਵੀ ਪੰਜਾਬ ਸਮੇਤ ਸਾਰੇ ਦੇਸ਼ ’ਚ ਫ਼ੌਰੀ ਬੰਦ ਕੀਤੇ ਜਾਣ ਦੀ ਮੰਗ ਕੀਤੀ। ਮਹੀਪਾਲ ਨੇ ਐਲਾਨ ਕੀਤਾ ਕਿ ਐਸ.ਆਈ.ਆਰ. ਤਹਿਤ ਕੱਟੀਆਂ 13 ਕਰੋੜ ਤੋਂ ਵੱਧ ਵੋਟਾਂ ਬਹਾਲ ਕੀਤੇ ਜਾਣ, ਐਸ.ਆਈ.ਆਰ. ਤੋਂ ਪਿੱਛੋਂ ਹੋਈਆਂ ਸਾਰੀਆਂ ਚੋਣਾਂ ਰੱਦ ਕੀਤੇ ਜਾਣ ਅਤੇ ਅੱਗੇ ਤੋਂ ਹਰ ਪੱਧਰ ਦੀਆਂ ਵੋਟਾਂ ਈ.ਵੀ.ਐਮ. ਦੀ ਥਾਂ ਬੈਲਟ ਪੇਪਰ ਨਾਲ ਪਵਾਏ ਜਾਣ ਲਈ ਦੇਸ਼ ਭਰ ’ਚ ਜਾਰੀ ਜ਼ੋਰਦਾਰ ਸੰਘਰਸ਼ ਆਉਂਦੇ ਦਿਨਾਂ ’ਚ ਹੋਰ ਪ੍ਰਚੰਡ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਦੀ ਚੋਣ ਪ੍ਰਣਾਲੀ ਨੂੰ ਅਪੰਗ ਬਣਾਉਣ ਦੇ ਅਸਲ ਦੋਸ਼ੀ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਅਹੁਦੇ ’ਤੇ ਬਣੇ ਰਹਿਣ ਦਾ ਨੈਤਿਕ ਹੱਕ ਗਵਾ ਚੁੱਕੇ ਹਨ, ਇਸ ਲਈ ਉਨ੍ਹਾਂ ਨੂੰ ਫ਼ੌਰੀ ਅਸਤੀਫ਼ਾ ਦੇਣੇ ਚਾਹੀਦੇ ਹਨ। ਮੀਟਿੰਗ ਉਪਰੰਤ ਮੋਦੀ-ਸ਼ਾਹ ਦੇ ਅਸਤੀਫ਼ੇ ਅਤੇ ਸੀ.ਈ.ਸੀ ਗਿਆਨੇਸ਼ ਕੁਮਾਰ ਦੀ ਬਰਖ਼ਾਸਤਗੀ ਤੇ ਗ੍ਰਿਫ਼ਤਾਰੀ ਦੀ ਮੰਗ ਲਈ ਕਸਬੇ ’ਚ ਮੁਜ਼ਾਹਰਾ ਕੀਤਾ ਗਿਆ ਅਤੇ ਸਬ ਤਹਿਸੀਲ ਮੂਹਰੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਅਮੀ ਲਾਲ ਬਲਾਹੜ ਮਹਿਮਾ, ਮਲਕੀਤ ਸਿੰਘ ਮਹਿਮਾ ਸਰਜਾ ਅਤੇ ਪ੍ਰਕਾਸ਼ ਸਿੰਘ ਨੰਦਗੜ੍ਹ ਨੇ ਵੀ ਸੰਬੋਧਨ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸੰਗਤ ਮੰਡੀ ’ਚ ਹਲਕਾ ਇੰਚਾਰਜ ਕੋਟਫੱਤਾ ਨੇ ਕਰਵਾਈ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਅਗਲੀ ਖ਼ਬਰ ਸਨਰਾਈਜ਼ ਪਬਲਿਕ ਸਕੂਲ ਭਾਈਰੂਪਾ ਦੇ ਵਿਦਿਆਰਥੀਆਂ ਨੇ ਕੁੱਲੂ ਮਨਾਲੀ ਦਾ ਵਿੱਦਿਅਕ ਟੂਰ ਲਗਾਇਆ
Ad Position 24