09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਨਿਗਮ ਦਫ਼ਤਰ ਅੰਦਰ ਮੋਟਰਸਾਈਕਲ ਲਿਜਾਣ ਤੋਂ ਰੋਕਣ ’ਤੇ ਕਲਰਕ ਨੇ ਸੁਰੱਖਿਆ ਗਾਰਡ ਦੀ ਕੀਤੀ ਕੁੱਟਮਾਰ

ਬਠਿੰਡਾ , 8 ਅਕਤੂਬਰ ( ਪ੍ਰੀਤਪਾਲ ਸਿੰਘ ਰੋਮਾਣਾ )- ਬਠਿੰਡਾ ਨਗਰ ਨਿਗਮ ਦਫ਼ਤਰ ਦੇ ਮੁੱਖ ਗੇਟ ‘ ਤੇ ਮੋਟਰ - ਸਾਈਕਲ ਅੰਦਰ ਲਿਜਾਣ ਤੋਂ ਰੋਕਣਾ ਇਕ ਸੁਰੱਖਿਆ ਗਾਰਡ ਨੂੰ ਭਾਰੀ ਪੈ ਗਿਆ । ਵਾਹਨ ਪਾਰਕਿੰਗ ਨੂੰ ਲੈ ਕੇ ਹੋਏ ਵਿਵਾਦ ਦੌਰਾਨ ਨਗਰ ਨਿਗਮ ਦੀ ਰੈਂਟ ਬ੍ਰਾਂਚ ਦੇ ਕਲਰਕ ਨੀਰਜ ਕੁਮਾਰ ਤੇ ਸੁਰੱਖਿਆ ਗਾਰਡ ਨਾਲ ਕੁੱਟਮਾਰ ਕਰਨ ਦੇ ਦੋਸ਼ ਲੱਗੇ ਹਨ ।

Ad Position 21
No active advertisement
ਅਜੀਤ ਡੈਸਕ 09-10-2026
ਬਠਿੰਡਾ , 8 ਅਕਤੂਬਰ ( ਪ੍ਰੀਤਪਾਲ ਸਿੰਘ ਰੋਮਾਣਾ )- ਬਠਿੰਡਾ ਨਗਰ ਨਿਗਮ ਦਫ਼ਤਰ ਦੇ ਮੁੱਖ ਗੇਟ ‘ ਤੇ ਮੋਟਰ - ਸਾਈਕਲ ਅੰਦਰ ਲਿਜਾਣ ਤੋਂ ਰੋਕਣਾ ਇਕ ਸੁਰੱਖਿਆ ਗਾਰਡ ਨੂੰ ਭਾਰੀ ਪੈ ਗਿਆ । ਵਾਹਨ ਪਾਰਕਿੰਗ ਨੂੰ ਲੈ ਕੇ ਹੋਏ ਵਿਵਾਦ ਦੌਰਾਨ ਨਗਰ ਨਿਗਮ ਦੀ ਰੈਂਟ ਬ੍ਰਾਂਚ ਦੇ ਕਲਰਕ ਨੀਰਜ ਕੁਮਾਰ ਤੇ ਸੁਰੱਖਿਆ ਗਾਰਡ ਨਾਲ ਕੁੱਟਮਾਰ ਕਰਨ ਦੇ ਦੋਸ਼ ਲੱਗੇ ਹਨ । ਇਸ ਘਟਨਾ ਵਿਚ ਗਾਰਡ ਹਰਪਾਲ ਸਿੰਘ ਦੀ ਅੱਖ ਉੱਪਰ ਸੱਟ ਲੱਗ ਗਈ , ਤੇ ਉਸ ਦੀ ਅੱਖ ਉਪਰ ਟਾਂਕੇ ਲੱਗੇ ਹਨ । ਜਾਣਕਾਰੀ ਅਨੁਸਾਰ ਹਰਪਾਲ ਸਿੰਘ ਦੀ ਡਿਊਟੀ ਨਗਰ ਨਿਗਮ ਦਫ਼ਤਰ ਦੇ ਮੁੱਖ ਗੇਟ ‘ ਤੇ ਹੈ । ਹਰਪਾਲ ਸਿੰਘ ਨੇ ਕਿਹਾ ਕਿ ਰੈਂਟ ਬ੍ਰਾਂਚ ਦਾ ਕਲਰਕ ਨੀਰਜ ਕੁਮਾਰ ਮੋਟਰ - ਸਾਈਕਲ ਲੈ ਕੇ ਦਫ਼ਤਰ ਪਹੁੰਚਿਆ । ਉਹ ਮੋਟਰ - ਸਾਈਕਲ ਪਾਰਕਿੰਗ ਵਿਚ ਖੜ੍ਹੀ ਕਰਨ ਦੀ ਬਜਾਏ ਅੰਦਰ ਲਿਜਾਣ ਲੱਗਾ । ਗਾਰਡ ਅਨੁਸਾਰ , ਉਸ ਨੇ ਨੀਰਜ ਕੁਮਾਰ ਨੂੰ ਰੋਕਦਿਆਂ ਦੱਸਿਆ ਕਿ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਦੇ ਹੁਕਮ ਹਨ ਕਿ ਕਰਮਚਾਰੀਆਂ ਦੇ ਵਾਹਨ ਦਫ਼ਤਰ ਦੇ ਅੰਦਰ ਨਹੀਂ ਜਾਣਗੇ ਅਤੇ ਉਨ੍ਹਾਂ ਨੂੰ ਪਾਰਕਿੰਗ ਵਿਚ ਹੀ ਖੜ੍ਹਾ ਕਰਨਾ ਹੈ । ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਬਹਿਸ ਹੋ ਗਈ । ਹਰਪਾਲ ਸਿੰਘ ਦਾ ਦੋਸ਼ ਹੈ ਕਿ ਬਹਿਸ ਦੌਰਾਨ ਨੀਰਜ ਕੁਮਾਰ ਨੇ ਉਸ ਦੇ ਚਿਹਰੇ ‘ ਤੇ ਮੁੱਕਾ ਮਾਰ ਦਿੱਤਾ । ਮੁੱਕਾ ਅੱਖ ਦੇ ਉੱਪਰ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਿਆ ਅਤੇ ਚਿਹਰੇ ਤੋਂ ਖੂਨ ਨਿਕਲਣ ਲੱਗ ਪਿਆ । ਇਸ ਤੋਂ ਬਾਅਦ ਸਾਥੀ ਕਰਮਚਾਰੀਆਂ ਵਲੋਂ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਬਠਿੰਡਾ ਪਹੁੰਚਾਇਆ ਗਿਆ , ਜਿੱਥੇ ਉਸ ਦੇ ਟਾਂਕੇ ਲਗਾਏ ਗਏ । ਹਰਪਾਲ ਸਿੰਘ ਨੇ ਕਿਹਾ ਕਿ ਉਹ ਸਿਰਫ਼ ਆਪਣੀ ਡਿਊਟੀ ਨਿਭਾ ਰਿਹਾ ਸੀ ਅਤੇ ਅਧਿਕਾਰੀਆਂ ਦੇ ਹੁਕਮਾਂ ਦੀ ਪਾਲਣਾ ਕਰ ਰਿਹਾ ਸੀ । ਉਨ੍ਹਾਂ ਮੰਗ ਕੀਤੀ ਕਿ ਕਲਰਕ ਨੀਰਜ ਖ਼ਿਲਾਫ਼ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇ । ਉੱਧਰ ਦੂਜੇ ਪਾਸੇ ਕਲਰਕ ਨੀਰਜ ਕੁਮਾਰ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਬੇ - ਬੁਨਿਆਦ ਦੱਸਦੇ ਹੋਏ ਕਿਹਾ ਕਿ ਜਦੋਂ ਉਸ ਨੇ ਮੋਟਰ - ਸਾਈਕਲ ਅੰਦਰ ਲਗਾਇਆ ਤਾਂ ਗਾਰਡ ਨੇ ਉਸ ਦਾ ਗਲਾ ਦਬਾ ਦਿੱਤਾ , ਜਿਸ ਕਾਰਨ ਉਸ ਆਪਣਾ ਬਚਾਅ ਲਈ ਮੁੱਕਾ ਮਾਰਿਆ ਹੈ । ਇਸ ਮਾਮਲੇ ਸਬੰਧੀ ਜਦੋਂ ਨਗਰ ਨਿਗਮ ਦੇ ਕਮਿਸ਼ਨਰ ਲਵਜੀਤ ਕਲਸੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੁਪਰਡੈਂਟ ਇੰਜੀਨੀਅਰ ਸੰਦੀਪ ਗੁਪਤਾ ਨੂੰ ਮਾਮਲੇ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ । ਇੱਥੇ ਇਹ ਵੀ ਦੱਸਣਾ ਬਣਦਾ ਹੈ , ਕਿ ਨੀਰਜ ਕੁਮਾਰ ‘ ਤੇ ਇਸ ਤੋਂ ਪਹਿਲਾਂ ਨਗਰ ਨਿਗਮ ਦੇ ਇਕ ਹੋਰ ਕਲਰਕ ਨਾਲ ਕੁੱਟਮਾਰ ਕਰਨ ਦੇ ਦੋਸ਼ ਲੱਗ ਚੁੱਕੇ ਹਨ । ਦੱਸਿਆ ਗਿਆ ਹੈ ਕਿ ਪਿਛਲੀ ਘਟਨਾ ਵਿਚ ਵੀ ਸਬੰਧਿਤ ਕਰਮਚਾਰੀ ਜ਼ਖ਼ਮੀ ਹੋਇਆ ਸੀ , ਪਰ ਪਿਛਲੇ ਮਾਮਲੇ ਵਿਚ ਕਾਰਵਾਈ ਨਾ ਹੋਣ ਦੇ ਵੀ ਦਾਅਵੇ ਕੀਤੇ ਜਾ ਰਹੇ ਹਨ । ਫਿਲਹਾਲ ਨਗਰ ਨਿਗਮ ਪ੍ਰਸ਼ਾਸਨ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਰਿਪੋਰਟ ਤੋਂ ਬਾਅਦ ਹੀ ਅਗਲੀ ਕਾਰਵਾਈ ਬਾਰੇ ਫ਼ੈਸਲਾ ਲਿਆ ਜਾਵੇਗਾ ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ ਅੰਦਰ ਵੱਖ-ਵੱਖ ਪਾਬੰਦੀਆਂ ਲਾਗੂ : ਜ਼ਿਲ੍ਹਾ ਮੈਜਿਸਟਰੇਟ ਹੁਕਮ ਰਹਿਣਗੇ 9 ਦਸੰਬਰ 2026 ਤੱਕ ਲਾਗੂ ਅਗਲੀ ਖ਼ਬਰ ਸੜਕ ਦੁਰਘਟਨਾ ਦੌਰਾਨ ਮਾਂ-ਧੀ ਸਮੇਤ ਤਿੰਨ ਜਣੇ ਗੰਭੀਰ ਜ਼ਖਮੀ
Ad Position 24