09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਯੁਵਕ ਮੇਲੇ ’ਚ ਫ਼ਤਹਿ ਗਰੁੱਪ ਰਾਮਪੁਰਾ ਦਾ ਦਬਦਬਾ 21 ਪੁਜ਼ੀਸ਼ਨਾਂ ਜਿੱਤ ਕੇ ਗੱਡੇ ਝੰਡੇ, ਰਚਿਆ ਇਤਿਹਾਸ

ਰਾਮਪੁਰਾ ਫੂਲ, 8 ਅਕਤੂਬਰ (ਹੇਮੰਤ ਕੁਮਾਰ ਸ਼ਰਮਾ): ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਖੇਤਰੀ ਯੁਵਕ ਅਤੇ ਲੋਕ ਮੇਲੇ ਵਿਚ ਫ਼ਤਿਹ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਰਾਮਪੁਰਾ ਫੂਲ ਦੇ ਵਿਦਿਆਰਥੀਆਂ ਨੇ ਆਪਣੀ ਕਲਾ, ਹੁਨਰ ਅਤੇ ਬੇਮਿਸਾਲ ਪ੍ਰਤਿਭਾ ਦਾ ਲੋਹਾ ਮਨਵਾਉਂਦਿਆਂ ਕੁੱਲ 21 ਪੁਜ਼ੀਸ਼ਨਾਂ ਆਪਣੇ ਨਾਮ ਕਰਕੇ ਸੰਸਥਾ ਦਾ ਝੰਡਾ ਬੁਲੰਦ ਕੀਤਾ ਹੈ। ਵੱਖ-ਵੱਖ ਸਖ਼ਤ ਮੁਕਾਬਲਿਆਂ ਵਿਚ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 7 ਵੰਨਗੀਆਂ ਵਿਚ ਪਹਿਲਾ, 6 ਵਿਚ ਦੂਜਾ ਅਤੇ 8 ਵੰਨਗੀਆਂ ਵਿਚ ਤੀਜਾ ਸਥਾਨ ਹਾਸਲ ਕਰਕੇ ਇਤਿਹਾਸਕ ਪ੍ਰਾਪਤੀ ਦਰਜ ਕੀਤੀ।

Ad Position 21
No active advertisement
ਅਜੀਤ ਡੈਸਕ 09-10-2026
ਰਾਮਪੁਰਾ ਫੂਲ, 8 ਅਕਤੂਬਰ (ਹੇਮੰਤ ਕੁਮਾਰ ਸ਼ਰਮਾ): ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਖੇਤਰੀ ਯੁਵਕ ਅਤੇ ਲੋਕ ਮੇਲੇ ਵਿਚ ਫ਼ਤਿਹ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਰਾਮਪੁਰਾ ਫੂਲ ਦੇ ਵਿਦਿਆਰਥੀਆਂ ਨੇ ਆਪਣੀ ਕਲਾ, ਹੁਨਰ ਅਤੇ ਬੇਮਿਸਾਲ ਪ੍ਰਤਿਭਾ ਦਾ ਲੋਹਾ ਮਨਵਾਉਂਦਿਆਂ ਕੁੱਲ 21 ਪੁਜ਼ੀਸ਼ਨਾਂ ਆਪਣੇ ਨਾਮ ਕਰਕੇ ਸੰਸਥਾ ਦਾ ਝੰਡਾ ਬੁਲੰਦ ਕੀਤਾ ਹੈ। ਵੱਖ-ਵੱਖ ਸਖ਼ਤ ਮੁਕਾਬਲਿਆਂ ਵਿਚ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 7 ਵੰਨਗੀਆਂ ਵਿਚ ਪਹਿਲਾ, 6 ਵਿਚ ਦੂਜਾ ਅਤੇ 8 ਵੰਨਗੀਆਂ ਵਿਚ ਤੀਜਾ ਸਥਾਨ ਹਾਸਲ ਕਰਕੇ ਇਤਿਹਾਸਕ ਪ੍ਰਾਪਤੀ ਦਰਜ ਕੀਤੀ। ਮੇਲੇ ਦੇ ਸਵੇਰ ਦੇ ਸੈਸ਼ਨ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਹਲਕਾ ਵਿਧਾਇਕ ਅਤੇ ਪ੍ਰਸਿੱਧ ਗਾਇਕ ਬਲਕਾਰ ਸਿੱਧੂ ਨੇ ਜੇਤੂ ਵਿਦਿਆਰਥੀਆਂ ਦੀ ਹੌਸਲਾ-ਅਫ਼ਜ਼ਾਈ ਕੀਤੀ। ਸ਼ਾਮ ਦੇ ਸੈਸ਼ਨ ਵਿਚ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਮੁੱਖ ਮਹਿਮਾਨ ਵਜੋਂ ਅਤੇ ਇੰਦਰਜੀਤ ਸਿੰਘ ਮਾਨ (ਚੇਅਰਮੈਨ, ਪੰਜਾਬ ਮਾਰਕਫੈੱਡ) ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਰੋਹ ਦੀ ਪ੍ਰਧਾਨਗੀ ਜ਼ਿਲ੍ਹਾ ਪੁਲਿਸ ਮੁਖੀ (ਐਸ.ਐਸ.ਪੀ.ਬਠਿੰਡਾ) ਸੋਹੇਲ ਕਾਸਿਮ ਮੀਰ (ਆਈ.ਪੀ.ਐਸ.) ਨੇ ਵੀ ਵਿਸ਼ੇਸ਼ ਤੌਰ ’ਤੇ ਕਰਦਿਆ ਸੰਸਥਾ ਦੇ ਯਤਨਾਂ, ਪ੍ਰਬੰਧਾਂ ਦੀ ਸ਼ਲਾਘਾ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਅਜਿਹੇ ਸੱਭਿਆਚਾਰਕ ਮੇਲੇ ਪੰਜਾਬ ਦੀ ਅਮੀਰ ਵਿਰਾਸਤ, ਲੋਕ ਕਲਾਵਾਂ, ਲੋਕ ਸੰਗੀਤ ਅਤੇ ਪੁਰਾਤਨ ਰਵਾਇਤਾਂ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਇੱਕ ਸ਼ਕਤੀਸ਼ਾਲੀ ਪੁਲ ਹਨ। ਉਨ੍ਹਾਂ ਨੌਜਵਾਨਾਂ ਨੂੰ ਆਪਣੀ ਮਿ ੱਟੀ ਅਤੇ ਜੜ੍ਹਾਂ ਨਾਲ ਜੁੜ ਕੇ ਪੰਜਾਬੀਅਤ ਦੀਆਂ ਉੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਦੀ ਸੰਭਾਲ ਕਰਨ ਦਾ ਸੱਦਾ ਦਿੱਤਾ। ਪਹਿਲਾ ਸਥਾਨ (7 ਵੰਨਗੀਆਂ): ਗਰੁੱਪ ਸ਼ਬਦ, ਗ਼ਜ਼ਲ, ਮੁਹਾਵਰੇਦਾਰ ਵਾਰਤਾਲਾਪ, ਮਿਮਿਕਰੀ, ਨੁੱਕੜ ਨਾਟਕ, ਇੰਨੂੰ ਬਣਾਉਣਾ ਅਤੇ ਕਰੋਸ਼ੀਏ ਦੀ ਬੁਣਤੀ। ਦੂਜਾ ਸਥਾਨ (6 ਵੰਨਗੀਆਂ): ਸ਼ਾਸਤਰੀ ਸਾਜ਼ (ਤਾਲ ਸਾਜ਼), ਲੋਕ ਗੀਤ, ਲੋਕ ਸਾਜ਼ ਆਰਕੈਸਟਰਾ, ਇੱਕਾਂਗੀ, ਕਾਰਟੂਨਿੰਗ ਅਤੇ ਛਿੱਕੂ ਬਣਾਉਣਾ। ਤੀਜਾ ਸਥਾਨ (8 ਵੰਨਗੀਆਂ): ਭਾਰਤੀ ਗਰੁੱਪ ਗੀਤ, ਸ਼ਾਸਤਰੀ ਗਾਇਨ, ਪੱਛਮੀ ਇਕਲ ਗਾਇਨ, ਭਾਸ਼ਣ ਕਲਾ, ਮਾਈਮ, ਸਕਿੱਟ, ਕੋਰੀਓਗ੍ਰਾਫੀ ਅਤੇ ਕੋਲਾਜ ਮੇਕਿੰਗ। ਇਸ ਮੌਕੇ ਚੇਅਰਮੈਨ ਐਸ. ਐਸ. ਚੱਠਾ, ਐਮ.ਡੀ. ਮੈਡਮ ਮਨਜੀਤ ਕੌਰ ਚੱਠਾ ਅਤੇ ਸਰਪ੍ਰਸਤ ਸਰਵਨ ਸਿੰਘ ਚੱਠਾ ਨੇ ਸਮੂਹ ਜੇਤੂਆਂ ਨੂੰ ਮੁਬਾਰਕਬਾਦ ਦਿੱਤੀ। ਪ੍ਰਿੰਸੀਪਲ ਬਘੇਲ ਸਿੰਘ, ਡੀਨ ਅਕਾਦਮਿਕ ਡਾ. ਜਗਵਿੰਦਰ ਸਿੰਘ ਸਿੱਧੂ ਅਤੇ ਸਹਾਇਕ ਡਾਇਰੈਕਟਰ ਤੇ ਯੂਥ ਕੋਆਰਡੀਨੇਟਰ ਪ੍ਰੋ. ਹਰਪ੍ਰੀਤ ਹੈਪੀ ਨੇ ਵਿਦਿਆਰਥੀਆਂ, ਟੀਮ ਇੰਚਾਰਜਾਂ ਅਤੇ ਕੋਆਰਡੀਨੇਟਰਾਂ ਦੀ ਅਣਥੱਕ ਮਿਹਨਤ ਦੀ ਪੁਰਜ਼ੋਰ ਸ਼ਲਾਘਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਕਮਲਾ ਨਹਿਰੂ ਕਾਲੋਨੀ ’ਚ ਸੱਤ ਰੋਜ਼ਾ ਭਾਗਵਤ ਕਥਾ ਦਾ ਸਮਾਪਨ ਅਗਲੀ ਖ਼ਬਰ ਆਦੇਸ਼ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਐਂਡ ਰਿਸਰਚ, ਬਠਿੰਡਾ ਵਿਖੇ ਵਰਕਸ਼ਾਪ
Ad Position 24