08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਰਾਮਸਰਾ ਰੇਲਵੇ ਫਾਟਕ ਰਾਮਾਂ ਮੰਡੀ ਦਾ ਨਹੀਂ ਕੋਈ ਵਾਲੀ ਵਾਰਿਸ- ਜਗਜੀਤ ਸਿੰਘ ਰਾਮਾ

ਰਾਮਾਂ ਮੰਡੀ, 8 ਅਕਤੂਬਰ (ਤਰਸੇਮ ਸਿੰਗਲਾ)- ਟੀਮ ਲੱਖਾ ਸਿਧਾਣਾ ਦੇ ਆਗੂ ਜਗਜੀਤ ਸਿੰਘ ਰਾਮਾਂ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਵਲੋਂ ਭਾਵੇਂ ਦੇਸ਼ ਵਿਚ ਲੋਕਰਾਜ ਹੋਣ ਦੀ ਦੁਹਾਈ ਦਿੱਤੀ ਜਾਂਦੀ ਹੈ, ਪਰ ਜ਼ਮੀਨੀ ਹਕੀਕਤ ਇਹ ਹੈ ਕਿ ਆਮ ਲੋਕਾਂ ਦੀਆਂ ਸਮੱਸਿਆਵਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਰਾਮਸਰਾ ਰੇਲਵੇ ਫਾਟਕ ਵਿਖੇ ਲੰਬੇ ਸਮੇਂ ਤੋਂ 24 ਘੰਟੇ ਵਾਹਨਾਂ ਦੇ ਜਾਮ ਦੀ ਬਣੀ ਰਹਿੰਦੀ ਸਮੱਸਿਆ ਲੋਕਾਂ ਲਈ ਗੰਭੀਰ ਪ੍ਰੇਸ਼ਾਨੀ ਦਾ ਕਾਰਨ ਬਣੀ ਹੋਈ ਹੈ।

Ad Position 21
No active advertisement
ਅਜੀਤ ਡੈਸਕ 09-10-2026
ਰਾਮਾਂ ਮੰਡੀ, 8 ਅਕਤੂਬਰ (ਤਰਸੇਮ ਸਿੰਗਲਾ)- ਟੀਮ ਲੱਖਾ ਸਿਧਾਣਾ ਦੇ ਆਗੂ ਜਗਜੀਤ ਸਿੰਘ ਰਾਮਾਂ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਵਲੋਂ ਭਾਵੇਂ ਦੇਸ਼ ਵਿਚ ਲੋਕਰਾਜ ਹੋਣ ਦੀ ਦੁਹਾਈ ਦਿੱਤੀ ਜਾਂਦੀ ਹੈ, ਪਰ ਜ਼ਮੀਨੀ ਹਕੀਕਤ ਇਹ ਹੈ ਕਿ ਆਮ ਲੋਕਾਂ ਦੀਆਂ ਸਮੱਸਿਆਵਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਰਾਮਸਰਾ ਰੇਲਵੇ ਫਾਟਕ ਵਿਖੇ ਲੰਬੇ ਸਮੇਂ ਤੋਂ 24 ਘੰਟੇ ਵਾਹਨਾਂ ਦੇ ਜਾਮ ਦੀ ਬਣੀ ਰਹਿੰਦੀ ਸਮੱਸਿਆ ਲੋਕਾਂ ਲਈ ਗੰਭੀਰ ਪ੍ਰੇਸ਼ਾਨੀ ਦਾ ਕਾਰਨ ਬਣੀ ਹੋਈ ਹੈ। ਜਗਜੀਤ ਸਿੰਘ ਰਾਮਾ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੇ ਰਾਮਸਰਾ ਮੇਨ ਗੇਟ ਵੱਲ ਢੋਆ-ਢੁਆਈ ਲਈ ਦੂਰ-ਦੁਰਾਡੇ ਤੋਂ ਆਉਣ ਵਾਲੇ ਵੱਡੇ ਟਰੱਕ ਰਾਮਸਰਾ ਰੇਲਵੇ ਫਾਟਕ ‘ਤੇ ਪਹੁੰਚ ਕੇ ਸੇਫ਼ਟੀ ਗਾਡਰ ਨੀਵੇਂ ਹੋਣ ਕਾਰਨ ਅੱਗੇ ਨਹੀਂ ਲੰਘ ਸਕਦੇ। ਇਸ ਕਾਰਨ ਟਰੱਕ ਚਾਲਕਾਂ ਨੂੰ ਕਈ ਵਾਰ ਵਾਹਨ ਵਾਪਸ ਮੋੜਨ ਲਈ ਮਜਬੂਰ ਹੋਣਾ ਪੈਂਦਾ ਹੈ ਅਤੇ ਫਾਟਕ ‘ਤੇ ਕਈ ਘੰਟਿਆਂ ਤੱਕ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਲਈ ਰੇਲਵੇ ਵਿਭਾਗ ਜ਼ਿੰਮੇਵਾਰ ਹੈ ਜਾਂ ਟਰੱਕ ਮਾਲਕ, ਇਸ ਬਾਰੇ ਕੋਈ ਢੁਕਵੀਂ ਵਿਵਸਥਾ ਜਾਂ ਅਧਿਕਾਰੀ ਲੋਕਾਂ ਨੂੰ ਸਪੱਸ਼ਟ ਜਾਣਕਾਰੀ ਦੇਣ ਲਈ ਮੌਜੂਦ ਨਹੀਂ। ਇਸ ਤੋਂ ਇਲਾਵਾ ਜਦੋਂ ਫਾਟਕ ਲੰਬੇ ਸਮੇਂ ਲਈ ਬੰਦ ਰਹਿੰਦਾ ਹੈ ਤਾਂ ਉੱਥੇ ਖੜ੍ਹੇ ਵਾਹਨ ਚਾਲਕਾਂ ਨੂੰ ਸਥਿਤੀ ਬਾਰੇ ਜਾਣਕਾਰੀ ਦੇਣ ਲਈ ਲਾਊਡ ਸਪੀਕਰ ਜਾਂ ਹੋਰ ਕੋਈ ਸੂਚਨਾ ਪ੍ਰਬੰਧ ਵੀ ਨਹੀਂ ਕੀਤਾ ਗਿਆ। ਇਸ ਕਾਰਨ ਲੋਕਾਂ ਦਾ ਕੀਮਤੀ ਸਮਾਂ ਅਤੇ ਵਾਹਨਾਂ ਦਾ ਈਂਧਨ ਦੋਵੇਂ ਬਰਬਾਦ ਹੋ ਰਹੇ ਹਨ। ਉਨ੍ਹਾਂ ਸਰਕਾਰ ਅਤੇ ਸਬੰਧਿਤ ਵਿਭਾਗਾਂ ਤੋਂ ਮੰਗ ਕੀਤੀ ਕਿ ਰਾਮਸਰਾ ਰੇਲਵੇ ਫਾਟਕ ਦੀ ਸਮੱਸਿਆ ਦਾ ਸਥਾਈ ਹੱਲ ਕੀਤਾ ਜਾਵੇ ਅਤੇ ਲੋਕਾਂ ਨੂੰ ਰੋਜ਼ਾਨਾ ਲੱਗਣ ਵਾਲੇ ਜਾਮ ਤੋਂ ਰਾਹਤ ਦਿਵਾਈ ਜਾਵੇ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਬਲਕਾਰ ਸਿੱਧੂ ਵਲੋਂ ਅਗਰਵਾਲ ਧਰਮਸ਼ਾਲਾ ਦੇ ਵਿਕਾਸ ਲਈ 1.21 ਲੱਖ ਰੁਪਏ ਦੇਣ ਦਾ ਐਲਾਨ ਅਗਲੀ ਖ਼ਬਰ ਮਿਸ਼ਨ 2027 ਤਹਿਤ ‘ਆਪ’ ਵਲੋਂ ਘਰ-ਘਰ ਪੈਂਫ਼ਲਿਟ ਵੰਡਣ ਦੀ ਮੁਹਿੰਮ ਜਾਰੀ
Ad Position 24