17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਵਿਕਾਸ ਦੇ ਦਾਅਵਿਆਂ ਦੀ ਪੋਲ ਖੋਲ੍ਹ ਰਹੀਆਂ ਬਰਸਾਤੀ ਜਾਲੀਆਂ ਤੇ ਸੀਵਰੇਜ ਦੀ ਮਾੜੀ ਹਾਲਤ

ਬਠਿੰਡਾ, 16 ਅਕਤੂਬਰ (ਪ੍ਰੀਤਪਾਲ ਸਿੰਘ ਰੋਮਾਣਾ)- ਸ਼ਹਿਰ ਵਿਚ ਵਿਕਾਸ ਦੇ ਦਾਅਵਿਆਂ ਦੇ ਵਿਚਕਾਰ ਬਰਸਾਤੀ ਪਾਣੀ ਦੀ ਨਿਕਾਸੀ ਲਈ ਬਣਾਈਆਂ ਗਈਆਂ ਜਾਲੀਆਂ ਅਤੇ ਸੀਵਰੇਜ ਦੀ ਮਾੜੀ ਹਾਲਤ ਲੋਕਾਂ ਲਈ ਵੱਡੀ ਸਮੱਸਿਆ ਬਣੀ ਹੋਈ ਹੈ। ਨਗਰ ਨਿਗਮ ਬਠਿੰਡਾ ਵਲੋਂ ਹਰ ਸਾਲ ਬਰਸਾਤੀ ਜਾਲੀਆਂ ਦੀ ਸਫ਼ਾਈ ਅਤੇ ਟੁੱਟੀਆਂ ਜਾਲੀਆਂ ਦੀ ਮੁਰੰਮਤ ਲਈ ਲੱਖਾਂ ਰੁਪਏ ਖ਼ਰਚ ਕੀਤੇ ਜਾਂਦੇ ਹਨ, ਪਰ ਇਸ ਦੇ ਬਾਵਜੂਦ ਸ਼ਹਿਰ ਦੇ ਕਈ ਇਲਾਕਿਆਂ ਵਿਚ ਜਾਲੀਆਂ ਖੁੱਲ੍ਹੀਆਂ, ਟੁੱਟੀਆਂ ਅਤੇ ਕੂੜੇ ਨਾਲ ਭਰੀਆਂ ਪਈਆਂ ਹਨ।

Ad Position 21
No active advertisement
ਅਜੀਤ ਡੈਸਕ 17-10-2026
ਬਠਿੰਡਾ, 16 ਅਕਤੂਬਰ (ਪ੍ਰੀਤਪਾਲ ਸਿੰਘ ਰੋਮਾਣਾ)- ਸ਼ਹਿਰ ਵਿਚ ਵਿਕਾਸ ਦੇ ਦਾਅਵਿਆਂ ਦੇ ਵਿਚਕਾਰ ਬਰਸਾਤੀ ਪਾਣੀ ਦੀ ਨਿਕਾਸੀ ਲਈ ਬਣਾਈਆਂ ਗਈਆਂ ਜਾਲੀਆਂ ਅਤੇ ਸੀਵਰੇਜ ਦੀ ਮਾੜੀ ਹਾਲਤ ਲੋਕਾਂ ਲਈ ਵੱਡੀ ਸਮੱਸਿਆ ਬਣੀ ਹੋਈ ਹੈ। ਨਗਰ ਨਿਗਮ ਬਠਿੰਡਾ ਵਲੋਂ ਹਰ ਸਾਲ ਬਰਸਾਤੀ ਜਾਲੀਆਂ ਦੀ ਸਫ਼ਾਈ ਅਤੇ ਟੁੱਟੀਆਂ ਜਾਲੀਆਂ ਦੀ ਮੁਰੰਮਤ ਲਈ ਲੱਖਾਂ ਰੁਪਏ ਖ਼ਰਚ ਕੀਤੇ ਜਾਂਦੇ ਹਨ, ਪਰ ਇਸ ਦੇ ਬਾਵਜੂਦ ਸ਼ਹਿਰ ਦੇ ਕਈ ਇਲਾਕਿਆਂ ਵਿਚ ਜਾਲੀਆਂ ਖੁੱਲ੍ਹੀਆਂ, ਟੁੱਟੀਆਂ ਅਤੇ ਕੂੜੇ ਨਾਲ ਭਰੀਆਂ ਪਈਆਂ ਹਨ। ਇਸ ਕਾਰਨ ਜਿੱਥੇ ਕਿਸੇ ਵੱਡੇ ਹਾਦਸੇ ਦਾ ਖ਼ਤਰਾ ਬਣਿਆ ਹੋਇਆ ਹੈ, ਉੱਥੇ ਹੀ ਬਰਸਾਤ ਦੌਰਾਨ ਪਾਣੀ ਦੀ ਨਿਕਾਸੀ ਨੂੰ ਲੈ ਕੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਇਸ ਮੌਕੇ ਆਰਟੀਆਈ ਐਕਟੀਵਿਸਟ ਸੰਜੀਵ ਗੋਇਲ ਨੇ ਦੱਸਿਆ ਕਿ ਮਾਡਲ ਟਾਊਨ ਫੇਜ਼-1 ਵਿਚ ਕਾਲੀ ਮਾਤਾ ਮੰਦਰ ਨੇੜੇ ਇਕ ਬਰਸਾਤੀ ਜਾਲੀ ਕਾਫ਼ੀ ਸਮੇਂ ਤੋਂ ਖੁੱਲ੍ਹੀ ਪਈ ਹੈ। ਇਲਾਕਾ ਵਾਸੀਆਂ ਅਨੁਸਾਰ, ਵਾਰ-ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਇਸ ਨੂੰ ਅਜੇ ਤੱਕ ਢਕਿਆ ਨਹੀਂ ਗਿਆ। ਇਸ ਸੜਕ ਤੋਂ ਵੱਡੀ ਗਿਣਤੀ ਵਿਚ ਵਾਹਨ ਅਤੇ ਰਾਹਗੀਰ ਲੰਘਦੇ ਹਨ। ਖ਼ਾਸ ਕਰਕੇ ਸ਼ਨੀਵਾਰ ਨੂੰ ਇੱਥੇ ਕਾਫ਼ੀ ਭੀੜ ਰਹਿੰਦੀ ਹੈ, ਜਿਸ ਕਾਰਨ ਕਿਸੇ ਵੀ ਸਮੇਂ ਹਾਦਸਾ ਵਾਪਰਨ ਦਾ ਖ਼ਦਸ਼ਾ ਬਣਿਆ ਹੋਇਆ ਹੈ। ਇਸੇ ਇਲਾਕੇ ਵਿਚ ਪਾਰਕ ਨੰਬਰ 22 ਦੇ ਅੰਦਰ ਸੀਵਰੇਜ ਦਾ ਢੱਕਣ ਵੀ ਗ਼ਾਇਬ ਦੱਸਿਆ ਜਾ ਰਿਹਾ ਹੈ, ਜਿਸ ਕਾਰਨ ਸੀਵਰੇਜ ਖੁੱਲ੍ਹਾ ਪਿਆ ਹੈ। ਇਸ ਤੋਂ ਇਲਾਵਾ ਮਾਡਲ ਟਾਊਨ ਫੇਜ਼-1 ਵਿਚ ਆਰ.ਓ. ਪਲਾਂਟ ਦੇ ਸਾਹਮਣੇ ਸੜਕ ‘ਤੇ ਇਕ ਬਰਸਾਤੀ ਜਾਲੀ ਕਈ ਮਹੀਨਿਆਂ ਤੋਂ ਖੁੱਲ੍ਹੀ ਪਈ ਹੈ। ਲੋਕਾਂ ਨੇ ਹਾਦਸੇ ਤੋਂ ਬਚਾਅ ਲਈ ਇਸ ਨੂੰ ਟੁੱਟੇ ਹੋਏ ਟਰੀ ਗਾਰਡ ਦੇ ਕੰਕਰੀਟ ਨਾਲ ਢੱਕਣ ਦੀ ਕੋਸ਼ਿਸ਼ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਡੀ.ਸੀ. ਨਵਜੋਤ ਕੌਰ ਵਲੋਂ ਡੀ. ਐਮ. ਸੀ. ਵਿਖੇ ਇਲਾਜ ਅਧੀਨ ਵਿਅਕਤੀ ਦੀ ਸਿਹਤ ਦਾ ਜਾਇਜ਼ਾ ਅਗਲੀ ਖ਼ਬਰ ਪੰਜਾਬ ਵਿਚ ਪਏ ਬੇਮੌਸਮੀ ਮੀਂਹ ਤੇ ਤੇਜ਼ ਝੱਖੜਾਂ ਨੇ ਝੋਨੇ ਦੀ ਪੱਕੀ ਫ਼ਸਲ ਨੁਕਸਾਨੀ ਖੇਤਾਂ ਵਿਚ ਪਾਣੀ ਭਰਨ ਕਾਰਨ ਝੋਨੇ ਦੀ...
Ad Position 24