16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਬੀ.ਕੇ.ਯੂ. ਉਗਰਾਹਾਂ ਵਲੋਂ ਝੋਨੇ ਦੀ ਗੜੇਮਾਰੀ ਦਾ ਮੁਆਵਜ਼ਾ ਤੁਰੰਤ ਦੇਣ ਦੀ ਮੰਗ

ਨਥਾਣਾ, 16 ਅਕਤੂਬਰ (ਗੁਰਦਰਸ਼ਨ ਲੁੱਧੜ)- ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਬਲਾਕ ਇਕਾਈ ਦੇ ਆਗੂਆਂ ਵਲੋਂ ਗੜੇਮਾਰੀ ਤੋਂ ਪ੍ਰਭਾਵਿਤ ਪਿੰਡ ਗੰਗਾ ਤੇ ਗਿੱਦੜ ਦੇ ਖੇਤਾਂ ਵਿਚ ਜਾ ਕੇ ਪੀੜਤ ਕਿਸਾਨਾਂ ਨਾਲ ਹਮਦਰਦੀ ਜ਼ਾਹਿਰ ਕੀਤੀ ਗਈ। ਕਿਸਾਨ ਆਗੂਆਂ ਲਖਬੀਰ ਸਿੰਘ, ਨਗੌਰ ਸਿੰਘ ਤੇ ਰਾਮ ਰਤਨ ਸਿੰਘ ਨੇ ਗੜੇਮਾਰੀ ਦੀ ਭੇਟ ਚੜ੍ਹੇ ਖੇਤਾਂ ਦਾ ਪੱਤਰਕਾਰਾਂ ਨੂੰ ਮੌਕਾ ਵਿਖਾਉਂਦਿਆਂ ਦੱਸਿਆ ਕਿ ਪਿੰਡ ਗੰਗਾ, ਗਿੱਦੜ ਤੇ ਕੁਝ ਹੋਰਨਾਂ ਪਿੰਡਾਂ ਦੇ ਖੇਤਾਂ ਵਿਚ ਪੱਕੀਆਂ ਫ਼ਸਲਾਂ ਦਾ ਕੱਲ੍ਹ ਹੋਈ ਗੜੇਮਾਰੀ ਨੇ ਭਾਰੀ ਨੁਕਸਾਨ ਕੀਤਾ ਹੈ।

Ad Position 21
No active advertisement
ਅਜੀਤ ਡੈਸਕ 17-10-2026
ਨਥਾਣਾ, 16 ਅਕਤੂਬਰ (ਗੁਰਦਰਸ਼ਨ ਲੁੱਧੜ)- ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਬਲਾਕ ਇਕਾਈ ਦੇ ਆਗੂਆਂ ਵਲੋਂ ਗੜੇਮਾਰੀ ਤੋਂ ਪ੍ਰਭਾਵਿਤ ਪਿੰਡ ਗੰਗਾ ਤੇ ਗਿੱਦੜ ਦੇ ਖੇਤਾਂ ਵਿਚ ਜਾ ਕੇ ਪੀੜਤ ਕਿਸਾਨਾਂ ਨਾਲ ਹਮਦਰਦੀ ਜ਼ਾਹਿਰ ਕੀਤੀ ਗਈ। ਕਿਸਾਨ ਆਗੂਆਂ ਲਖਬੀਰ ਸਿੰਘ, ਨਗੌਰ ਸਿੰਘ ਤੇ ਰਾਮ ਰਤਨ ਸਿੰਘ ਨੇ ਗੜੇਮਾਰੀ ਦੀ ਭੇਟ ਚੜ੍ਹੇ ਖੇਤਾਂ ਦਾ ਪੱਤਰਕਾਰਾਂ ਨੂੰ ਮੌਕਾ ਵਿਖਾਉਂਦਿਆਂ ਦੱਸਿਆ ਕਿ ਪਿੰਡ ਗੰਗਾ, ਗਿੱਦੜ ਤੇ ਕੁਝ ਹੋਰਨਾਂ ਪਿੰਡਾਂ ਦੇ ਖੇਤਾਂ ਵਿਚ ਪੱਕੀਆਂ ਫ਼ਸਲਾਂ ਦਾ ਕੱਲ੍ਹ ਹੋਈ ਗੜੇਮਾਰੀ ਨੇ ਭਾਰੀ ਨੁਕਸਾਨ ਕੀਤਾ ਹੈ। ਕਿਸਾਨ ਆਗੂਆਂ ਨੇ ਚੇਤੇ ਕਰਵਾਇਆ ਕਿ ਹੁਕਮਰਾਨ ਧਿਰ ਦੇ ਮੁਖੀ ਭਗਵੰਤ ਮਾਨ ਨੇ ਵਿਧਾਨ ਸਭਾ ਚੋਣਾਂ 2022 ਤੋਂ ਪਹਿਲਾਂ ਇਹ ਐਲਾਨ ਕੀਤਾ ਸੀ ਕਿ ਕੁਦਰਤੀ ਆਫ਼ਤਾਂ ਆਉਣ ਦੀ ਸੂਰਤ ਵਿਚ ਫ਼ਸਲਾਂ ਦੀ ਗਿਰਦਾਵਰੀ ਬਾਅਦ ਵਿਚ ਹੋਇਆ ਕਰੇਗੀ ਤੇ ਇਸ ਦਾ ਮੁਆਵਜ਼ਾ ਪਹਿਲਾਂ ਮਿਲਿਆ ਕਰੇਗਾ ਪਰ ਕੱਲ੍ਹ ਹੋਈ ਗੜੇਮਾਰੀ ਸੰਬੰਧੀ ਅਜੇ ਤੱਕ ਸਰਕਾਰੀ ਪੱਧਰ ’ਤੇ ਜ਼ਿਲ੍ਹਾ ਜਾਂ ਸਬ ਡਵੀਜ਼ਨ ਪੱਧਰ ’ਤੇ ਕਿਸੇ ਅਧਿਕਾਰੀ ਦਾ ਕੋਈ ਬਿਆਨ ਤੱਕ ਨਹੀਂ ਆਇਆ। ਕਿਸਾਨ ਆਗੂਆਂ ਨੇ ਕਿਹਾ ਕਾਸ਼ਤਕਾਰ ਕਿਸਾਨਾਂ ਨੇ ਝੋਨੇ ਦੀ ਫ਼ਸਲ ਤੇ ਭਾਰੀ ਖਰਚੇ ਕਰਕੇ ਫ਼ਸਲ ਨੂੰ ਵੱਢਣ ਦੀ ਤਿਆਰੀ ਵਿਚ ਲਿਆਂਦਾ ਸੀ ਪਰ ਕੱਲ੍ਹ ਮੌਸਮ ਦੀ ਖ਼ਰਾਬੀ ਨੇ ਕਿਸਾਨਾਂ ਦੀਆਂ ਸਾਰੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਪੱਕੀਆਂ ਫ਼ਸਲਾਂ ਦੀ ਰੁੱਤੇ ਹੋਈ ਗੜੇਮਾਰੀ ਨੂੰ ਧਿਆਨ ਵਿਚ ਰੱਖ ਕੇ ਪ੍ਰਭਾਵਿਤ ਖੇਤਾਂ ਦਾ ਜਾਇਜ਼ਾ ਲੈ ਕੇ ਤੁਰੰਤ ਮੁਆਵਜ਼ਾ ਜਾਰੀ ਕਰਨਾ ਚਾਹੀਦਾ ਹੈ।
Ad Position 22
No active advertisement
ਪਿਛਲੀ ਖ਼ਬਰ ਸਾਹਿਤ ਸੱਭਿਆਚਾਰ ਮੰਚ ਬਠਿੰਡਾ ਦਾ ਸਾਲਾਨਾ ਸਮਾਗਮ ਕੱਲ੍ਹ ਨੂੰ ਅਗਲੀ ਖ਼ਬਰ 10 ਗ੍ਰਾਮ ਹੈਰੋਇਨ ਸਮੇਤ ਕਾਬੂ
Ad Position 24