19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਪਰਮਜੀਤ ਸਿੰਘ ਕੋਟਫੱਤਾ ਨੇ ਮਕਾਨਾਂ ਦੀ ਮਾਲਕੀ ਦੇ ਦਸਤਾਵੇਜ਼ ਵੰਡੇ

ਸੰਗਤ ਮੰਡੀ, 18 ਅਕਤੂਬਰ (ਅੰਮ੍ਰਿਤ ਸ਼ਰਮਾ)- ਆਮ ਆਦਮੀ ਪਾਰਟੀ ਕਿਸਾਨ-ਵਿੰਗ ਦੇ ਸੂਬਾ-ਸਕੱਤਰ ਪਰਮਜੀਤ ਸਿੰਘ ਕੋਟਫੱਤਾ ਨੇ ਹਲਕਾ ਬਠਿੰਡਾ-ਦਿਹਾਤੀ ਦੇ ਪਿੰਡ ਬਾਹੋਯਾਤਰੀ ਵਿਖੇ ਮਕਾਨਾਂ ਦੀ ਮਾਲਕੀ ਦੇ ਦਸਤਾਵੇਜ਼ ਵੰਡੇ। ਚੇਅਰਮੈਨ ਕੋਆਪ੍ਰੇਟਿਵ ਖੇਤੀਬਾੜੀ ਵਿਕਾਸ ਬੈਂਕ ਪਰਮਜੀਤ ਸਿੰਘ ਕੋਟਫੱਤਾ ਵਲੋਂ ਤਹਿਸੀਲਦਾਰ ਬਠਿੰਡਾ ਕਮਲਦੀਪ ਸਿੰਘ ਗੋਲਡੀ ਦੀ ਹਾਜ਼ਰੀ ਵਿਚ ਪਿੰਡ ਵਾਸੀਆਂ ਨੂੰ ਲਾਲ ਲਕੀਰ ਅੰਦਰ ਆਉਂਦੇ ਮਕਾਨਾਂ ਦੇ ਮਾਲਕੀ ਦੇ ਦਸਤਾਵੇਜ਼ ਵੰਡੇ ਗਏ।

Ad Position 21
No active advertisement
ਅਜੀਤ ਡੈਸਕ 19-10-2026
ਸੰਗਤ ਮੰਡੀ, 18 ਅਕਤੂਬਰ (ਅੰਮ੍ਰਿਤ ਸ਼ਰਮਾ)- ਆਮ ਆਦਮੀ ਪਾਰਟੀ ਕਿਸਾਨ-ਵਿੰਗ ਦੇ ਸੂਬਾ-ਸਕੱਤਰ ਪਰਮਜੀਤ ਸਿੰਘ ਕੋਟਫੱਤਾ ਨੇ ਹਲਕਾ ਬਠਿੰਡਾ-ਦਿਹਾਤੀ ਦੇ ਪਿੰਡ ਬਾਹੋਯਾਤਰੀ ਵਿਖੇ ਮਕਾਨਾਂ ਦੀ ਮਾਲਕੀ ਦੇ ਦਸਤਾਵੇਜ਼ ਵੰਡੇ। ਚੇਅਰਮੈਨ ਕੋਆਪ੍ਰੇਟਿਵ ਖੇਤੀਬਾੜੀ ਵਿਕਾਸ ਬੈਂਕ ਪਰਮਜੀਤ ਸਿੰਘ ਕੋਟਫੱਤਾ ਵਲੋਂ ਤਹਿਸੀਲਦਾਰ ਬਠਿੰਡਾ ਕਮਲਦੀਪ ਸਿੰਘ ਗੋਲਡੀ ਦੀ ਹਾਜ਼ਰੀ ਵਿਚ ਪਿੰਡ ਵਾਸੀਆਂ ਨੂੰ ਲਾਲ ਲਕੀਰ ਅੰਦਰ ਆਉਂਦੇ ਮਕਾਨਾਂ ਦੇ ਮਾਲਕੀ ਦੇ ਦਸਤਾਵੇਜ਼ ਵੰਡੇ ਗਏ। ਇਸ ਮੌਕੇ ਪਰਮਜੀਤ ਸਿੰਘ ਕੋਟਫੱਤਾ ਨੇ ਕਿਹਾ ਕਿ ਜਿਵੇਂ ਕਿਸਾਨਾਂ ਨੂੰ ਟਿਊਬਵੈੱਲ ਮੋਟਰਾਂ ਦੀ ਲਾਈਟ ਦਿਨ ਸਮੇਂ ਦੇਣਾ ਤੇ ਲਾਲ ਲਕੀਰ ਅੰਦਰ ਆਉਂਦੇ ਮਕਾਨਾਂ, ਪਲਾਟਾਂ ਦੀ ਮਾਲਕੀ ਦੇ ਦਸਤਾਵੇਜ਼ ਦੇਣੇ, ਇਹ ਸਿਰਫ਼ ਆਪ ਦੀ ਸਰਕਾਰ ਦੇ ਮੁੱਖ-ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਸੰਭਵ ਹੋਇਆ ਹੈ, ਜਦੋਂ ਕਿ ਆਪਣੇ-ਆਪ ਨੂੰ ਕਿਸਾਨਾਂ ਦੇ ਮਸੀਹਾ ਤੇ ਪੰਜਾਬ ਦੇ ਰਾਖੇ ਕਹਾਉਣ ਵਾਲੀਆਂ ਪਾਰਟੀਆਂ ਲੰਬਾ ਸਮਾਂ ਪੰਜਾਬ ਵਿਚ ਰਾਜ ਕਰਦੀਆਂ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੁੱਖ-ਮੰਤਰੀ ਭਗਵੰਤ ਮਾਨ ਇਕ ਮੱਧ ਵਰਗੀ ਪਰਿਵਾਰ ਵਿਚੋਂ ਆਏ ਹਨ ਤੇ ਉਨ੍ਹਾਂ ਸਭ ਕੁੱਝ ਆਪਣੇ ਪਿੰਡੇ ਤੇ ਹੰਢਾਇਆ ਹੈ, ਇਸ ਲਈ ਉਹ ਆਮ ਲੋਕਾਂ ਦੀ ਤਕਲੀਫ਼ਾਂ ਤੇ ਲੋੜਾਂ ਤੋਂ ਭਲੀਭਾਂਤ ਜਾਣੂ ਹਨ।
Ad Position 22
No active advertisement
ਪਿਛਲੀ ਖ਼ਬਰ ਨਸ਼ਾ ਮੁਕਤ ਯੁਵਾ ਵਿਸ਼ੇ ’ਤੇ ਬਲਾਕ ਪੱਧਰੀ ਯੁਵਾ ਸੰਸਦ ਕਰਵਾਇਆ ਅਗਲੀ ਖ਼ਬਰ ਸੈਨਿਕਾਂ/ਸਾਬਕਾ ਸੈਨਿਕਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਮਦਦ ਲਈ ਕੈਂਪ ਲਗਾਇਆ
Ad Position 24