ਧਰਨੇ ’ਚ ਅਕਾਲੀ ਵਰਕਰਾਂ ਅਤੇ ਲੱਖਾ ਸਿਧਾਣਾ ਵਿਚਕਾਰ ਹੋਈ ਤਲਖ਼ੀ
ਮੌੜ ਮੰਡੀ, 19 ਅਕਤੂਬਰ (ਗੁਰਜੀਤ ਸਿੰਘ ਕਮਾਲੂ)- ਲਾਹਨਤ ਪੱਤਰ ਦੇਣ ਲਈ ਵਿਧਾਇਕ ਮਾਈਸਰਖਾਨਾ ਦੇ ਘਰ ਅੱਗੇ ਲੱਗੇ ਧਰਨੇ ਵਿਚ ਅਕਾਲੀ ਦਲ ਦੇ ਵਰਕਰਾਂ ਅਤੇ ਲੱਖਾ ਸਿਧਾਣਾ ਵਿਚਕਾਰ ਅੱਜ ਉਸ ਸਮੇਂ ਗਰਮਾ ਗਰਮੀ ਦਾ ਮਾਹੌਲ ਬਣ ਗਿਆ, ਜਦ ਲੱਖਾ ਸਿੰਘ ਸਿਧਾਣਾ ਸਟੇਜ ਤੋਂ ਬੋਲ ਰਹੇ ਸਨ ਤਾਂ ਉਨ੍ਹਾਂ ਵਲੋਂ ਨਸ਼ਿਆਂ ਦੇ ਮੁੱਦੇ ’ਤੇ ਜਿਉਂ ਹੀ ਅਕਾਲੀ ਦਲ ਦੀ ਆਲੋਚਨਾ ਕਰਨੀ ਸ਼ੁਰੂ ਕੀਤੀ ਤਾਂ ਧਰਨੇ ’ਚ ਹੀ ਬੈਠੇ ਅਕਾਲੀ ਦਲ ਦੇ ਵਰਕਰਾਂ ਸੰਦੀਪ ਸਿੰਘ ਬਾਠ ਅਤੇ ਸਰਕਲ ਪ੍ਰਧਾਨ ਅੰਮ੍ਰਿਤਪਾਲ ਸਿੰਘ ਹਨੀ ਨੇ ਉਸ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਕਿ ਇਸ ਸਾਂਝੀ ਸਟੇਜ ’ਤੇ ਉਹ ਅਕਾਲੀ ਦਲ ਖ਼ਿਲਾਫ਼ ਨਾ ਬੋਲਣ ਤਾਂ ਲੱਖਾ ਸਿਧਾਣਾ ਤੇ ਅਕਾਲੀ ਵਰਕਰਾਂ ਵਿਚਕਾਰ ਕਾਫੀ ਤਲਖ਼ੀ ਦਾ ਮਾਹੌਲ ਬਣ ਗਿਆ, ਜਿਸ ਦੌਰਾਨ ਅਕਾਲੀ ਦਲ ਦੇ ਵਰਕਰਾਂ ਅਤੇ ਲੱਖਾ ਸਿੰਘ ਸਿਧਾਣਾ ਦੇ ਵਰਕਰਾਂ ਨੇ ਇਕ ਦੂਜੇ ਦੇ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਅਕਾਲੀ ਦਲ ਦੇ ਵਰਕਰ ਧਰਨੇ ਵਾਲੀ ਜਗ੍ਹਾ ਤੋਂ ਚਲੇ ਗਏ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਇਸ ਮੌਕੇ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਦੇ ਇਨਸਾਫ਼ ਲਈ ਲੱਗੇ ਇਸ ਧਰਨੇ ਵਿਚ ਜੋ ਇਹ ਜੋ ਤਲਖ਼ੀ ਹੋਈ ਹੈ, ਉਸ ਬਹੁਤ ਹੀ ਨਿੰਦਣਯੋਗ ਹੈ ਅਤੇ ਜਥੇਬੰਦੀਆਂ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਨੂੰ ਅਪੀਲ ਕਰਦੀਆਂ ਹਨ ਕਿ ਘੱਟੋ ਘੱਟ ਇਸ ਮੋਰਚੇ ਵਿਚ ਕੋਈ ਵੀ ਰਾਜਨੀਤੀ ਨਾ ਕੀਤੀ ਜਾਵੇ ।
ਮੌੜ ਮੰਡੀ, 19 ਅਕਤੂਬਰ (ਗੁਰਜੀਤ ਸਿੰਘ ਕਮਾਲੂ)- ਲਾਹਨਤ ਪੱਤਰ ਦੇਣ ਲਈ ਵਿਧਾਇਕ ਮਾਈਸਰਖਾਨਾ ਦੇ ਘਰ ਅੱਗੇ ਲੱਗੇ ਧਰਨੇ ਵਿਚ ਅਕਾਲੀ ਦਲ ਦੇ ਵਰਕਰਾਂ ਅਤੇ ਲੱਖਾ ਸਿਧਾਣਾ ਵਿਚਕਾਰ ਅੱਜ ਉਸ ਸਮੇਂ ਗਰਮਾ ਗਰਮੀ ਦਾ ਮਾਹੌਲ ਬਣ ਗਿਆ, ਜਦ ਲੱਖਾ ਸਿੰਘ ਸਿਧਾਣਾ ਸਟੇਜ ਤੋਂ ਬੋਲ ਰਹੇ ਸਨ ਤਾਂ ਉਨ੍ਹਾਂ ਵਲੋਂ ਨਸ਼ਿਆਂ ਦੇ ਮੁੱਦੇ ’ਤੇ ਜਿਉਂ ਹੀ ਅਕਾਲੀ ਦਲ ਦੀ ਆਲੋਚਨਾ ਕਰਨੀ ਸ਼ੁਰੂ ਕੀਤੀ ਤਾਂ ਧਰਨੇ ’ਚ ਹੀ ਬੈਠੇ ਅਕਾਲੀ ਦਲ ਦੇ ਵਰਕਰਾਂ ਸੰਦੀਪ ਸਿੰਘ ਬਾਠ ਅਤੇ ਸਰਕਲ ਪ੍ਰਧਾਨ ਅੰਮ੍ਰਿਤਪਾਲ ਸਿੰਘ ਹਨੀ ਨੇ ਉਸ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਕਿ ਇਸ ਸਾਂਝੀ ਸਟੇਜ ’ਤੇ ਉਹ ਅਕਾਲੀ ਦਲ ਖ਼ਿਲਾਫ਼ ਨਾ ਬੋਲਣ ਤਾਂ ਲੱਖਾ ਸਿਧਾਣਾ ਤੇ ਅਕਾਲੀ ਵਰਕਰਾਂ ਵਿਚਕਾਰ ਕਾਫੀ ਤਲਖ਼ੀ ਦਾ ਮਾਹੌਲ ਬਣ ਗਿਆ, ਜਿਸ ਦੌਰਾਨ ਅਕਾਲੀ ਦਲ ਦੇ ਵਰਕਰਾਂ ਅਤੇ ਲੱਖਾ ਸਿੰਘ ਸਿਧਾਣਾ ਦੇ ਵਰਕਰਾਂ ਨੇ ਇਕ ਦੂਜੇ ਦੇ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਅਕਾਲੀ ਦਲ ਦੇ ਵਰਕਰ ਧਰਨੇ ਵਾਲੀ ਜਗ੍ਹਾ ਤੋਂ ਚਲੇ ਗਏ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਇਸ ਮੌਕੇ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਦੇ ਇਨਸਾਫ਼ ਲਈ ਲੱਗੇ ਇਸ ਧਰਨੇ ਵਿਚ ਜੋ ਇਹ ਜੋ ਤਲਖ਼ੀ ਹੋਈ ਹੈ, ਉਸ ਬਹੁਤ ਹੀ ਨਿੰਦਣਯੋਗ ਹੈ ਅਤੇ ਜਥੇਬੰਦੀਆਂ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਨੂੰ ਅਪੀਲ ਕਰਦੀਆਂ ਹਨ ਕਿ ਘੱਟੋ ਘੱਟ ਇਸ ਮੋਰਚੇ ਵਿਚ ਕੋਈ ਵੀ ਰਾਜਨੀਤੀ ਨਾ ਕੀਤੀ ਜਾਵੇ । ਪਰਵਿੰਦਰ ਸਿੰਘ ਝੋਟਾ ਦੇ ਮਸਲੇ ’ਤੇ ਸਿਆਸਤ ਨਾ ਕਰਨ ਲੱਖਾ ਸਿਧਾਣਾ- ਜਨਮੇਜਾ ਸਿੰਘ ਸੇਖੋਂ ਉੱਧਰ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਨੇ ਕਿਹਾ ਹੈ ਕਿ ਕੌਮੀ ਸ਼ਹੀਦ ਪਰਵਿੰਦਰ ਸਿੰਘ ਝੋਟਾ ਨਸ਼ਿਆਂ ਵਰਗੀ ਵੱਡੀ ਬੁਰਾਈ ਲਈ ਲੜਦਾ ਸ਼ਹੀਦ ਹੋਇਆ ਹੈ ਅਤੇ ਉਸ ਨੂੰ ਇਨਸਾਫ਼ ਦਿਵਾਉਣ ਲਈ ਜੋ ਮੋਰਚਾ ਮਾਨਸਾ ਵਿਖੇ ਲੱਗਾ ਹੈ ਅਤੇ ਸਾਰੇ ਪੰਜਾਬ ਵਿਚ ਉਸ ਮੋਰਚੇ ਵੀ ਸੱਦੇ ’ਤੇ ਸਾਰੇ ਲੋਕ ਇਕੱਠੇ ਹੋ ਕੇ ਲੜ੍ਹ ਰਹੇ ਹਨ ਪਰ ਕੁਝ ਲੋਕ ਇਸ ਮੋਰਚੇ ’ਤੇ ਸਿਆਸਤ ਕਰਕੇ ਇਸ ਨੂੰ ਕਮਜ਼ੋਰ ਕਰ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਅੱਜ ਮਾਈਸਰਖਾਨਾ ਵਿਖੇ ਲੱਗੇ ਧਰਨੇ ਵਿਚ ਜਿਸ ਤਰ੍ਹਾਂ ਲੱਖਾ ਸਿੰਘ ਸਿਧਾਣਾ ਨੇ ਅਕਾਲੀ ਦਲ ’ਤੇ ਆਪਣੀ ਬਿਆਨਬਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਬਹੁਤ ਹੀ ਮੰਦਭਾਗੀ ਗੱਲ ਹੈ। ਉਨ੍ਹਾਂ ਕਿਹਾ ਕਿ ਘੱਟੋ ਘੱਟ ਪਰਵਿੰਦਰ ਸਿੰਘ ਝੋਟਾ ਦੇ ਮਸਲੇ ’ਤੇ ਇਹ ਸਿਆਸਤ ਨਾ ਕੀਤੀ ਜਾਵੇ।