08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਭਗਵਾਨ ਵਿਸ਼ਵਕਰਮਾ ਦੇ ਜਨਮ ਦਿਹਾੜੇ ਮੌਕੇ ਡੇਰਾ ਬਾਬਾ ਸੰਧਿਆ ਦਾਸ ਵਿਖੇ ਕਰਵਾਇਆ ਧਾਰਮਿਕ ਸਮਾਗਮ

ਤਲਵੰਡੀ ਸਾਬੋ, 9 ਨਵੰਬਰ (ਰਣਜੀਤ ਸਿੰਘ ਰਾਜੂ)-ਕਿਰਤੀਆਂ ਦੇ ਪ੍ਰੇਰਣਾ ਸ੍ਰੋਤ, ਬ੍ਰਹਿਮੰਡ ਦੇ ਦੈਵੀ ਸ਼ਿਲਪਕਾਰਾਂ ’ਚ ਮੰਨੇ ਜਾਂਦੇ ਭਗਵਾਨ ਵਿਸ਼ਵਕਰਮਾ ਦਾ ਜਨਮ ਦਿਹਾੜਾ ਅੱਜ ਜਿੱਥੇ ਦੇਸ਼ ਭਰ ’ਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਉਂਦਿਆਂ ਕਿਰਤੀ ਲੋਕਾਂ ਨੇ ਆਪੋ ਆਪਣੇ ਕੰਮਾਕਾਰਾਂ ਲਈ ਵਰਤੇ ਜਾਂਦੇ ਔਜ਼ਾਰਾਂ ਦੀ ਪੂਜਾ ਕੀਤੀ, ਉੱਥੇ ਕਈ ਥਾਵਾਂ ’ਤੇ ਕਰਵਾਏ ਧਾਰਮਿਕ ਸਮਾਗਮਾਂ ਦੀ ਲੜੀ ’ਚ ਪਿੰਡ ਜਗਾ ਰਾਮ ਤੀਰਥ ਦੇ ਪ੍ਰਸਿੱਧ ਡੇਰਾ ਬਾਬਾ ਸੰਧਿਆ ਦਾਸ ਵਿਖੇ ਵੀ ਧਾਰਮਿਕ ਸਮਾਗਮ ਕਰਵਾਇਆ ਗਿਆ। ਮਿਲੀ ਜਾਣਕਾਰੀ ਅਨੁਸਾਰ ਅੱਜ ਸਭ ਤੋਂ ਪਹਿਲਾਂ ਡੇਰੇ ਅੰਦਰ ਪਿਛਲੇ ਦਿਨਾਂ ਤੋਂ ਪ੍ਰਕਾਸ਼ ਕਰਵਾਏ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ।

Ad Position 21
No active advertisement
ਅਰਦਾਸ ਦੌਰਾਨ ਗ੍ਰੰਥੀ ਸਿੰਘ ਅਤੇ ਹਾਜ਼ਰ ਮੁਹਤਬਰ ਸ਼ਖ਼ਸੀਅਤਾਂ। ਤਸਵੀਰ: ਰਾਜੂ 10-11-2026
ਤਲਵੰਡੀ ਸਾਬੋ, 9 ਨਵੰਬਰ (ਰਣਜੀਤ ਸਿੰਘ ਰਾਜੂ)-ਕਿਰਤੀਆਂ ਦੇ ਪ੍ਰੇਰਣਾ ਸ੍ਰੋਤ, ਬ੍ਰਹਿਮੰਡ ਦੇ ਦੈਵੀ ਸ਼ਿਲਪਕਾਰਾਂ ’ਚ ਮੰਨੇ ਜਾਂਦੇ ਭਗਵਾਨ ਵਿਸ਼ਵਕਰਮਾ ਦਾ ਜਨਮ ਦਿਹਾੜਾ ਅੱਜ ਜਿੱਥੇ ਦੇਸ਼ ਭਰ ’ਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਉਂਦਿਆਂ ਕਿਰਤੀ ਲੋਕਾਂ ਨੇ ਆਪੋ ਆਪਣੇ ਕੰਮਾਕਾਰਾਂ ਲਈ ਵਰਤੇ ਜਾਂਦੇ ਔਜ਼ਾਰਾਂ ਦੀ ਪੂਜਾ ਕੀਤੀ, ਉੱਥੇ ਕਈ ਥਾਵਾਂ ’ਤੇ ਕਰਵਾਏ ਧਾਰਮਿਕ ਸਮਾਗਮਾਂ ਦੀ ਲੜੀ ’ਚ ਪਿੰਡ ਜਗਾ ਰਾਮ ਤੀਰਥ ਦੇ ਪ੍ਰਸਿੱਧ ਡੇਰਾ ਬਾਬਾ ਸੰਧਿਆ ਦਾਸ ਵਿਖੇ ਵੀ ਧਾਰਮਿਕ ਸਮਾਗਮ ਕਰਵਾਇਆ ਗਿਆ। ਮਿਲੀ ਜਾਣਕਾਰੀ ਅਨੁਸਾਰ ਅੱਜ ਸਭ ਤੋਂ ਪਹਿਲਾਂ ਡੇਰੇ ਅੰਦਰ ਪਿਛਲੇ ਦਿਨਾਂ ਤੋਂ ਪ੍ਰਕਾਸ਼ ਕਰਵਾਏ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ। ਗ੍ਰੰਥੀ ਸਿੰਘ ਵਲੋਂ ਅਰਦਾਸ ਕਰਨ ਉਪਰੰਤ ਡੇਰਾ ਬਾਬਾ ਸੰਧਿਆ ਦਾਸ ਦੇ ਮੁੱਖ ਸੇਵਾਦਾਰ ਬਾਬਾ ਹਰਬੰਸ ਦਾਸ ਨੇ ਭਗਵਾਨ ਵਿਸ਼ਵਕਰਮਾ ਜੀ ਦੇ ਜੀਵਨ ਕਾਲ ਤੋਂ ਜਾਣੂੰ ਕਰਵਾਉਂਦਿਆਂ ਦੱਸਿਆ ਕਿ ਪੁਰਾਤਨ ਗ੍ਰੰਥਾਂ ’ਚ ਭਗਵਾਨ ਵਿਸ਼ਵਕਰਮਾ ਜੀ ਨੂੰ ਸ਼੍ਰਿਸਟੀ ਦਾ ਨਿਰਮਾਤਾ ਦੱਸਿਆ ਗਿਆ ਹੈ। ਉਨ੍ਹਾਂ ਨੇ ਖਾਸ ਕਰਕੇ ਕਿਰਤੀਆਂ ਨੂੰ ਸੰਦੇਸ਼ ਦਿੱਤਾ ਕਿ ਉਹ ਭਗਵਾਨ ਵਿਸ਼ਵਕਰਮਾ ਵਲੋਂ ਦਰਸਾਏ ਮਾਰਗ ’ਤੇ ਚੱਲ ਕੇ ਸੱਚੀ ਸੁੱਚੀ ਕਿਰਤ ਕਮਾਈ ਕਰਨ ਅਤੇ ਆਪਣੇ ਧਰਮ ਨਾਲ ਸੱਚੇ ਮਨੋਂ ਜੁੜਨ ਦੇ ਨਾਲ-ਨਾਲ ਸਮਾਜ ਦੀ ਬਿਹਤਰੀ ’ਚ ਵੀ ਬਣਦਾ ਯੋਗਦਾਨ ਪਾਉਣ। ਇਸ ਮੌਕੇ ਹਰਨੇਕ ਸਿੰਘ ਹਲਕਾ ਇੰਚਾਰਜ ਬਹੁਜਨ ਸਮਾਜ ਪਾਰਟੀ, ਮਿਸਤਰੀ ਬਿੱਕਰ ਸਿੰਘ ਸਾਬਕਾ ਮੈਂਬਰ ਬਲਾਕ ਸੰਮਤੀ, ਮਿਸਤਰੀ ਗੁਰਮੇਲ ਸਿੰਘ, ਜਲੌਰ ਸਿੰਘ ਮੈਂਬਰ, ਮਿਸਤਰੀ ਭੋਲਾ ਸਿੰਘ, ਬਿੱਟੂ ਮੈਂਬਰ, ਮਿਸਤਰੀ ਘੁੱਦੂ ਸਿੰਘ, ਸੁਰਜੀਤ ਸ਼ਰਮਾ, ਜੱਗਾ ਸਿੰਘ ਪ੍ਰਧਾਨ ਚੜ੍ਹਦੀ ਕਲਾ ਵੈਲਫੇਅਰ ਕਲੱਬ, ਡਾ: ਰੇਸ਼ਮ ਸਿੰਘ, ਜਗਸੀਰ ਸਿੰਘ ਸੇਵਾਮੁਕਤ ਇੰਸਪੈਕਟਰ, ਮੰਦਰ ਸਿੰਘ ਪ੍ਰਧਾਨ, ਕਾਲੀ ਚੌਧਰੀ, ਗੋਰਾ ਸਿੱਧੂ, ਪਾਲ ਚਹਿਲ, ਜੰਡ ਸਿੰਘ ਨੰਬਰਦਾਰ ਸਮੇਤ ਮੋਹਤਬਰ ਅਤੇ ਵੱਡੀ ਗਿਣਤੀ ਮਿਸਤਰੀ ਭਾਈਚਾਰੇ ਦੇ ਲੋਕਾਂ ਨੇ ਹਾਜ਼ਰੀ ਭਰੀ।
Ad Position 22
No active advertisement
ਪਿਛਲੀ ਖ਼ਬਰ ਸਿਨਰਜੀ ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਨਰਸਿੰਗ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਬਠਿੰਡਾ ਪੁਲਿਸ ਪੀ.ਸੀ.ਆਰ ਟੀਮ ਨੇ ਚੋਰੀ ਹੋਇਆ ਮੋਟਰਸਾਈਕਲ ਲੱਭ ਕੇ ਮਾਲਕ ਹਵਾਲੇ ਕੀਤਾ
Ad Position 24