13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਮੋਟਰਸਾਈਕਲ ਸਵਾਰ ਬਜ਼ੁਰਗ ਔਰਤ ਦੇ ਕੰਨ ’ਚੋਂ ਵਾਲੀ ਪੁੱਟ ਕੇ ਫਰਾਰ

ਮਾਨਸਾ, 13 ਨਵੰਬਰ (ਧਾਲੀਵਾਲ)- ਸਥਾਨਕ ਨੰਗਲ ਕਲੋਨੀ ’ਚ ਮੋਟਰਸਾਈਕਲ ਸਵਾਰ ਦਿਨ-ਦਿਹਾੜੇ ਇਕ ਬਜ਼ੁਰਗ ਔਰਤ ਦੇ ਕੰਨ ’ਚੋਂ ਸੋਨੇ ਦੀ ਵਾਲੀ ਝਪਟ ਕੇ ਫਰਾਰ ਹੋ ਗਏ ਹਨ। ਜਾਣਕਾਰੀ ਅਨੁਸਾਰ ਸੀਨੀਅਰ ਕਾਂਗਰਸ ਆਗੂ ਬਲਵਿੰਦਰ ਨਾਰੰਗ ਦੀ ਮਾਤਾ ਪ੍ਰਕਾਸ਼ ਦੇਵੀ ਜਦੋਂ ਆਪਣੇ ਘਰ ਤੋਂ ਦੂਜੇ ਪੁੱਤਰ ਦੇ ਘਰ ਜਾ ਰਹੀ ਸੀ ਤਾਂ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਸ ’ਤੇ ਅਚਾਨਕ ਰਸਤੇ ’ਚ ਘੇਰ ਕੇ ਹਮਲਾ ਕਰ ਦਿੱਤਾ ਅਤੇ ਕੰਨ ’ਚ ਪਾਈ ਇਕ ਵਾਲੀ ਪੁੱਟ ਕੇ ਫਰਾਰ ਹੋ ਗਏ।

Ad Position 21
No active advertisement
ਅਜੀਤ ਡੈਸਕ 14-11-2026
ਮਾਨਸਾ, 13 ਨਵੰਬਰ (ਧਾਲੀਵਾਲ)- ਸਥਾਨਕ ਨੰਗਲ ਕਲੋਨੀ ’ਚ ਮੋਟਰਸਾਈਕਲ ਸਵਾਰ ਦਿਨ-ਦਿਹਾੜੇ ਇਕ ਬਜ਼ੁਰਗ ਔਰਤ ਦੇ ਕੰਨ ’ਚੋਂ ਸੋਨੇ ਦੀ ਵਾਲੀ ਝਪਟ ਕੇ ਫਰਾਰ ਹੋ ਗਏ ਹਨ। ਜਾਣਕਾਰੀ ਅਨੁਸਾਰ ਸੀਨੀਅਰ ਕਾਂਗਰਸ ਆਗੂ ਬਲਵਿੰਦਰ ਨਾਰੰਗ ਦੀ ਮਾਤਾ ਪ੍ਰਕਾਸ਼ ਦੇਵੀ ਜਦੋਂ ਆਪਣੇ ਘਰ ਤੋਂ ਦੂਜੇ ਪੁੱਤਰ ਦੇ ਘਰ ਜਾ ਰਹੀ ਸੀ ਤਾਂ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਸ ’ਤੇ ਅਚਾਨਕ ਰਸਤੇ ’ਚ ਘੇਰ ਕੇ ਹਮਲਾ ਕਰ ਦਿੱਤਾ ਅਤੇ ਕੰਨ ’ਚ ਪਾਈ ਇਕ ਵਾਲੀ ਪੁੱਟ ਕੇ ਫਰਾਰ ਹੋ ਗਏ। ਘਟਨਾ ਨੇੜੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ’ਚ ਵੀ ਕੈਦ ਹੋ ਗਈ ਹੈ। ਪੁਲਿਸ ਵਲੋਂ ਸੀ.ਸੀ. ਫੁਟੇਜ਼ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕਰਨ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਸੁਨਿਆਰੇ ਦੀ ਦੁਕਾਨ ਦੇ ਤਾਲੇ ਤੋੜ ਕੇ ਗਹਿਣੇ ਚੋਰੀ ਅਗਲੀ ਖ਼ਬਰ ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ 5 ਰੋਜ਼ਾ ਰੋਗ ਮੁਕਤ ਕੈਂਪ ਸ਼ੁਰੂ
Ad Position 24