14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਸੇਂਟ ਸੋਲਜ਼ਰ ਪਬਲਿਕ ਸਕੂਲ ਢਪਾਲੀ ਵਿਖੇ ਅਧਿਆਪਕ ਦਿਵਸ ਮਨਾਇਆ

ਭਾਈਰੂਪਾ, 14 ਨਵੰਬਰ (ਵਰਿੰਦਰ ਲੱਕੀ)-ਸੇਂਟ ਸੋਲਜ਼ਰ ਪਬਲਿਕ ਸਕੂਲ ਢਪਾਲੀ ਵਿਖੇ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਵਲੋਂ ਬਾਲ ਦਿਵਸ ਆਯੋਜਿਤ ਕੀਤਾ ਗਿਆ। ਇਸ ਮੌਕੇ ਬੱਚੇ ਵੱਖ-ਵੱਖ ਤਰ੍ਹਾਂ ਦੀ ਵੇਸ਼-ਭੂਸਾ ਵਿਚ ਸਜ ਕੇ ਸਕੂਲ ਪਹੁੰਚੇ।

Ad Position 21
No active advertisement
ਅਜੀਤ ਡੈਸਕ 15-11-2026
ਭਾਈਰੂਪਾ, 14 ਨਵੰਬਰ (ਵਰਿੰਦਰ ਲੱਕੀ)-ਸੇਂਟ ਸੋਲਜ਼ਰ ਪਬਲਿਕ ਸਕੂਲ ਢਪਾਲੀ ਵਿਖੇ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਵਲੋਂ ਬਾਲ ਦਿਵਸ ਆਯੋਜਿਤ ਕੀਤਾ ਗਿਆ। ਇਸ ਮੌਕੇ ਬੱਚੇ ਵੱਖ-ਵੱਖ ਤਰ੍ਹਾਂ ਦੀ ਵੇਸ਼-ਭੂਸਾ ਵਿਚ ਸਜ ਕੇ ਸਕੂਲ ਪਹੁੰਚੇ। ਸਵੇਰ ਦੀ ਸਭਾ ਦੌਰਾਨ ਪ੍ਰਿੰਸੀਪਲ ਸੁਰਜੀਤ ਸਿੰਘ ਬਾਵਾ ਨੇ ਪ੍ਰੋਗਰਾਮ ਦੀ ਰੂਪ ਰਖਾ ਬਾਰੇ ਦੱਸਿਆ, ਉਪਰੰਤ ਰਾਵੀ ਹਾਊਸ ਇੰਚਾਰਜ ਅਧਿਆਪਕਾ ਵਲੋਂ ਬਾਲ ਦਿਵਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਬੱਚਿਆਂ ਨਾਲ ਬਹੁਤ ਪਿਆਰ ਸੀ। ਉਨ੍ਹਾਂ ਦੇ ਜਨਮ ਦਿਵਸ ’ਤੇ ਬਾਲ ਦਿਵਸ ਮਨਾਇਆ ਜਾਂਦਾ ਹੈ। ਵਿਦਿਆਰਥੀਆਂ ਨੇ ਗੀਤ, ਕਹਾਣੀ, ਕਵਿਤਾ ਅਤੇ ਭਾਸ਼ਣ ਵਿਚ ਆਪੋ-ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਮਨਪ੍ਰੀਤ ਕੌਰ ਤੇ ਸਾਥਣਾਂ ਵਲੋਂ ਮਾਪਿਆਂ ਨੂੰ ਉਲਾਂਭਾ ਦਿੰਦਾ ਸੰਗੀਤਕ ਉਪੈਰਾ ਖੇਡਿਆ ਗਿਆ ਜਿਸ ’ਚ ਦਰਸਾਇਆ ਗਿਆ ਕਿ ਕਿਵੇਂ ਉਨ੍ਹਾਂ ਦਾ ਬਚਪਨ ਬੋਝਲ ਬਸਤਿਆਂ ਅਤੇ ਭਾਰੀ ਕਿਤਾਬਾਂ ਥੱਲੇ ਦੱਬਿਆ ਹੋਇਆ ਹੈ। ਹਰਮਨ ਰਾਈਆ ਅਤੇ ਨਵਜੋਤ ਪ੍ਰੇਰਨਾ ਦਾ ਹਾਸ ਵਿਅੰਗ ਨਾਟਕ ਵੀ ਦਰਸ਼ਕਾਂ ਨੂੰ ਹਸਾਉਣ ’ਚ ਕਾਮਯਾਬ ਰਿਹਾ। ਏਸ ਉਪਰੰਤ ਸੁਖਪਾਲ ਸਿੰਘ ਸਰਾਂ ਦੀ ਅਗਵਾਈ ਵਿਚ ਸਾਰਾ ਦਿਨ ਬੱਚਿਆਂ ਲਈ ਖੇਡਾਂ ਦਾ ਆਯੋਜਨ ਕੀਤਾ ਗਿਆ। ਸਾਰੇ ਵਿਦਿਅਰਥੀਆਂ ਨੇ ਅੱਜ ਬਾਲ ਦਿਵਸ ਅਤੇ ਬੈਗ ਲੈੱਸ ਡੇ ਦਾ ਖੂਬ ਆਨੰਦ ਮਾਣਿਆ। ਸਾਰਾ ਸਟਾਫ਼ ਬੱਚਿਆਂ ਦੀ ਸਹਾਇਤਾ ਲਈ ਨਾਲ ਨਾਲ ਹਾਜ਼ਰ ਰਿਹਾ।
Ad Position 22
No active advertisement
ਪਿਛਲੀ ਖ਼ਬਰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਤਖ਼ਤ ਸ੍ਰੀ ਦਮਦਮਾ ਸਾਹਿਬ ਹੋਏ ਨਤਮਸਤਕ, ਜਥੇ: ਬਾਬਾ ਟੇਕ ਸਿੰਘ ਨਾਲ ਵੀ ਕੀਤੀ ਮੁਲਾਕਾਤ ਅਗਲੀ ਖ਼ਬਰ ਹਵਾਈ ਟਿਕਟ ਬੁੱਕ ਕਰਵਾਉਣ ਵੇਲੇ ਗਲਤੀ ਕਰਨ ਵਾਲੇ ਵਿਅਕਤੀ ਦੇ ਪੁਲਿਸ ਨੇ ਲੱਖਾਂ ਰੁਪਏ ਬਚਾਏ
Ad Position 24