22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਅੱਖਾਂ ਦਾ 168ਵਾਂ ਫ਼੍ਰੀ ਜਾਂਚ ਅਤੇ ਆਪ੍ਰੇਸ਼ਨ ਕੈਂਪ ਅੱਜ

ਰਾਮਪੁਰਾ ਫੂਲ, 21 ਨਵੰਬਰ (ਹੇਮੰਤ ਕੁਮਾਰ ਸ਼ਰਮਾ)- ਇਲਾਕੇ ਭਰ ਦੇ ਲੋੜਵੰਦ ਮਰੀਜ਼ਾਂ ਲਈ ਵਰਦਾਨ ਸਾਬਤ ਹੋ ਰਹੀ ਪੁਨਰਜੋਤੀ ਆਈ ਡੋਨੇਸ਼ਨ ਸੋਸਾਇਟੀ ਰਜਿ: ਰਾਮਪੁਰਾ ਫੂਲ ਵਲੋਂ ਸ੍ਰੀ ਮਹੰਤ ਰਾਮ ਨਰਾਇਣ ਗਿਰੀ ਜੀ ਤ੍ਰਿਵੈਣੀ ਗਿਰੀ ਆਸ਼ਰਮ ਦੇ ਆਸ਼ੀਰਵਾਦ ਨਾਲ ਅਤੇ ਸਵ : ਅਮਰ ਨਾਥ ਅਤੇ ਸਵ: ਪਵਨ ਕੁਮਾਰ ਦੀ ਯਾਦ ਵਿਚ ਗਰਗ ਪਰਿਵਾਰ ਵਲੋਂ ਅੱਖਾਂ ਦਾ 168ਵਾਂ ਫ਼ਰੀ ਚੈੱਕਅਪ ਅਤੇ ਆਪ੍ਰੇਸ਼ਨ (ਲੈਂਜ਼) ਕੈਂਪ ਮਿਤੀ 22 ਨਵੰਬਰ ਦਿਨ ਐਤਵਾਰ ਨੂੰ ਸਵੇਰੇ 9:00 ਵਜੇ ਤੋਂ ਲੈ ਕੇ ਦੁਪਹਿਰ 1:00 ਵਜੇ ਤੱਕ ਪੁਨਰਜੋਤੀ ਆਈ ਹਸਪਤਾਲ ਨੇੜੇ ਬੱਸ ਸਟੈਂਡ ਵਿਖੇ ਲਗਾਇਆ ਜਾ ਰਿਹਾ ਹੈ । ਇਸ ਮੌਕੇ ਮੁੱਖ ਮਹਿਮਾਨ ਪ੍ਰੇਮ ਸਿੰਗਲਾ ਆਈ ਆਰ ਐਸ ਅਸਿਸਟੈਂਟ ਕਮਿਸ਼ਨਰ ਆਫ਼ ਇਨਕਮ ਟੈਕਸ ਹੋਣਗੇ।

Ad Position 21
No active advertisement
ਅਜੀਤ ਡੈਸਕ 22-11-2026
ਰਾਮਪੁਰਾ ਫੂਲ, 21 ਨਵੰਬਰ (ਹੇਮੰਤ ਕੁਮਾਰ ਸ਼ਰਮਾ)- ਇਲਾਕੇ ਭਰ ਦੇ ਲੋੜਵੰਦ ਮਰੀਜ਼ਾਂ ਲਈ ਵਰਦਾਨ ਸਾਬਤ ਹੋ ਰਹੀ ਪੁਨਰਜੋਤੀ ਆਈ ਡੋਨੇਸ਼ਨ ਸੋਸਾਇਟੀ ਰਜਿ: ਰਾਮਪੁਰਾ ਫੂਲ ਵਲੋਂ ਸ੍ਰੀ ਮਹੰਤ ਰਾਮ ਨਰਾਇਣ ਗਿਰੀ ਜੀ ਤ੍ਰਿਵੈਣੀ ਗਿਰੀ ਆਸ਼ਰਮ ਦੇ ਆਸ਼ੀਰਵਾਦ ਨਾਲ ਅਤੇ ਸਵ : ਅਮਰ ਨਾਥ ਅਤੇ ਸਵ: ਪਵਨ ਕੁਮਾਰ ਦੀ ਯਾਦ ਵਿਚ ਗਰਗ ਪਰਿਵਾਰ ਵਲੋਂ ਅੱਖਾਂ ਦਾ 168ਵਾਂ ਫ਼ਰੀ ਚੈੱਕਅਪ ਅਤੇ ਆਪ੍ਰੇਸ਼ਨ (ਲੈਂਜ਼) ਕੈਂਪ ਮਿਤੀ 22 ਨਵੰਬਰ ਦਿਨ ਐਤਵਾਰ ਨੂੰ ਸਵੇਰੇ 9:00 ਵਜੇ ਤੋਂ ਲੈ ਕੇ ਦੁਪਹਿਰ 1:00 ਵਜੇ ਤੱਕ ਪੁਨਰਜੋਤੀ ਆਈ ਹਸਪਤਾਲ ਨੇੜੇ ਬੱਸ ਸਟੈਂਡ ਵਿਖੇ ਲਗਾਇਆ ਜਾ ਰਿਹਾ ਹੈ । ਇਸ ਮੌਕੇ ਮੁੱਖ ਮਹਿਮਾਨ ਪ੍ਰੇਮ ਸਿੰਗਲਾ ਆਈ ਆਰ ਐਸ ਅਸਿਸਟੈਂਟ ਕਮਿਸ਼ਨਰ ਆਫ਼ ਇਨਕਮ ਟੈਕਸ ਹੋਣਗੇ। ਇਸ ਕੈਂਪ ਵਿਚ ਸੈਂਕੜੇ ਮਰੀਜ਼ਾਂ ਦਾ ਚੈੱਕਅਪ ਮਾਹਿਰ ਡਾਕਟਰਾਂ ਵਲੋਂ ਆਧੁਨਿਕ ਮਸ਼ੀਨਾਂ ਨਾਲ ਕੀਤਾ ਜਾਵੇਗਾ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਪ੍ਰਧਾਨ ਰਾਕੇਸ਼ ਤਾਇਲ ਨੇ ਦੱਸਿਆਂ ਕਿ ਹਰ ਮਹੀਨੇ ਲੋੜਵੰਦ ਮਰੀਜ਼ਾਂ ਲਈ ਲੱਗਦੇ ਸਮਾਜ ਸੇਵਾ ਦੀ ਮਿਸਾਲ ਬਣੇ ਇਸ ਕੈਂਪ ਵਿਚ ਅੱਖਾਂ ਦੇ ਆਪ੍ਰੇਸ਼ਨ (ਲੈਂਜ਼) ਅਤੇ ਦਵਾਈਆਂ, ਐਨਕਾਂ ਪੂਰੀ ਤਰ੍ਹਾਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ ਉਨ੍ਹਾਂ ਇਸ ਕੈਂਪ ਵਿਚ। ਆਉਣ ਵਾਲੇ ਮਰੀਜ਼ਾਂ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਆਪਣੇ ਨਾਲ ਆਪਣਾ ਪਹਿਚਾਣ ਪੱਤਰ ਆਧਾਰ ਜਾਂ ਸ਼ਨਾਖ਼ਤੀ ਕਾਰਡ ਜ਼ਰੂਰ ਨਾਲ ਲੈ ਕੇ ਆਉਣ। ਇਸ ਮੌਕੇ ਹੋਰਨਾ ਤੋਂ ਇਲਾਵਾ ਸ਼ੇਰਜੰਗ ਬੌਬੀ, ਫਕੀਰ ਚੰਦ, ਮਿਲਵਰਤਨ ਭੰਡਾਰੀ, ਸੁਨੀਲ ਕੁਮਾਰ ਸੰਨੀ, ਸੰਜੀਵ ਕੁਮਾਰ ਕਾਲਾ, ਦਵਿੰਦਰ ਡਿੱਕੀ, ਪ੍ਰਸ਼ੋਤਮ ਦਾਸ ਬੌਬੀ, ਸ਼ਾਮ ਲਾਲ, ਸੁਰਿੰਦਰ ਭਾਟੀਆ, ਤਰਸੇਮ ਚੰਦ, ਮੁਨੀਸ਼ ਕੁਮਾਰ, ਪ੍ਰੀਤਮ ਸਿੰਘ ਆਰਟਿਸਟ, ਪਵਨ ਮਹਿਤਾ, ਅੰਕੁਸ਼ ਗੋਇਲ, ਰਾਜੀਵ ਕੁਮਾਰ, ਅਭਿਨਾਸ਼ ਕੁਮਾਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੇਂਟ ਜੇਵੀਅਰਜ਼ ਸਕੂਲ ਪੱਕਾ ਕਲਾਂ ਵਿਖੇ ਸਾਲਾਨਾ ਸਪੋਰਟਸ ਮੀਟ ਕਰਵਾਈ ਗਰੀਨ ਹਾਊਸ ਨੇ ਜਿੱਤੀ ਓਵਰਆਲ ਟਰਾਫ਼ੀ ਅਗਲੀ ਖ਼ਬਰ ਜ਼ਿਲ੍ਹੇ ਦੀਆਂ ਮੰਡੀਆਂ ’ਚ ਹੁਣ ਤੱਕ 15.51 ਲੱਖ ਮੀਟ੍ਰਿਕ ਟਨ ਝੋਨੇ ਦੀ ਆਮਦ, 14.74 ਲੱਖ ਮੀਟ੍ਰਿਕ ਟਨ ਦੀ ਖ਼ਰੀਦ
Ad Position 24